ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਪਰਕਾਸ਼ ਦੀ ਪੋਥੀ ਅਧਿਆਇ 21

1 ਤਾਂ ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਅਗਾਹਾਂ ਨੂੰ ਸਮੁੰਦਰ ਹੈ ਨਹੀਂ 2 ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਇਉਂ ਤਿਆਰ ਕੀਤੀ ਹੋਈ ਮਾਨੋ ਲਾੜੀ ਆਪਣੇ ਲਾੜੇ ਲਈ ਸਿੰਗਾਰੀ ਹੋਈ ਹੈ ਪਰਮੇਸ਼ੁਰ ਦੇ ਕੋਲੋਂ ਅਕਾਸ਼ੋਂ ਉਤਰਦੀ ਨੂੰ ਵੇਖਿਆ 3 ਅਤੇ ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਭਈ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ 4 ਅਤੇ ਓਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ 5 ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਾਮਾਨ ਹੈ ਬੋਲਿਆ, ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ, ਅਤੇ ਓਨ ਆਖਿਆ, ਲਿਖ, ਕਿਉਂ ਜੋ ਏਹ ਬਚਨ ਨਿਹਚਾ ਜੋਗ ਅਤੇ ਸਤ ਹਨ 6 ਅਤੇ ਓਨ ਮੈਨੂੰ ਆਖਿਆ, ਹੋ ਗਿਆ ਹੈ! ਮੈਂ ਅਲਫਾ ਅਤੇ ਉਮੇਗਾ, ਆਦ ਅਤੇ ਅੰਤ ਹਾਂ । ਜਿਹੜਾ ਤਿਹਾਇਆ ਹੈ ਮੈਂ ਉਹ ਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚ ਮੁਖਤ ਪਿਆਵਾਂਗਾ 7 ਜਿਹੜਾ ਜਿੱਤਣ ਵਾਲਾ ਹੈ ਉਹ ਇਨ੍ਹਾਂ ਪਦਾਰਥਾਂ ਦਾ ਅਧਕਾਰੀ ਹੋਵੇਗਾ ਅਤੇ ਮੈਂ ਉਹ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤ੍ਰ ਹੋਵੇਗਾ 8 ਪਰ ਡਰਾਕਲਾਂ, ਬੇ ਪਰਤੀਤਿਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਓਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ! ਇਹ ਦੂਈ ਮੌਤ ਹੈ ।। 9 ਜਿਨ੍ਹਾਂ ਸੱਤਾਂ ਦੂਤਾਂ ਕੋਲ ਓਹ ਸੱਤ ਕਟੋਰੇ ਸਨ ਅਤੇ ਜਿਹੜੇ ਛੇਕੜਲੀਆਂ ਸੱਤ ਬਵਾਂ ਨੂੰ ਲਏ ਹੋਏ ਸਨ ਓਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ ਭਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ 10 ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਓਸ ਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ੁਰ ਕੋਲੋਂ ਅਕਾਸ਼ੋਂ ਉਤਰਦੀ ਮੈਨੂੰ ਵਿਖਾਈ ਜਿਹ ਦੇ ਵਿੱਚ ਪਰਮੇਸ਼ੁਰ ਦਾ ਤੇਜ ਸੀ 11 ਉਹ ਦੀ ਜੋਤ ਅੱਤ ਭਾਰੇ ਮੁੱਲ ਦੇ ਜਵਾਹਰ ਵਰਗੀ ਸੀ ਅਰਥਾਤ ਪੁਖਰਾਜ ਪੱਥਰ ਜਿਹੀ ਜੋ ਬਲੌਰ ਦੀ ਨਿਆਈਂ ਨਿਰਮਲ ਹੋਵੇ 12 ਅਤੇ ਉਹ ਦੀ ਵੱਡੀ ਅਤੇ ਉੱਚੀ ਸਫ਼ੀਲ ਹੈ ਅਤੇ ਉਹ ਦੇ ਬਾਰਾਂ ਦਰਵੱਜੇ ਹਨ ਅਤੇ ਓਹਨਾਂ ਦਰਵੱਜਿਆਂ ਉੱਤੇ ਬਾਰਾਂ ਦੂਤ । ਅਤੇ ਓਹਨਾਂ ਉੱਤੇ ਨਾਉਂ ਲਿਖੇ ਹੋਏ ਸਨ ਜਿਹੜੇ ਇਸਰਾਏਲ ਦੇ ਵੰਸ ਦੀਆਂ ਬਾਰਾਂ ਗੋਤਾਂ ਦੇ ਨਾਉਂ ਹਨ 13 ਚੜ੍ਹਦੀ ਵੱਲੇ ਤਿੰਨ ਦਰਵੱਜੇ ਅਤੇ ਉੱਤਰ ਵੱਲੇ ਤਿੰਨ ਦਰਵੱਜੇ ਅਤੇ ਦੱਖਣ ਵੱਲੇ ਤਿੰਨ ਦਰਵੱਜੇ ਅਤੇ ਲਹਿੰਦੀ ਵੱਲੇ ਤਿੰਨ ਦਰਵੱਜੇ ਹਨ 14 ਅਤੇ ਓਸ ਨਗਰੀ ਦੀ ਸਫ਼ੀਲ ਦੀਆਂ ਬਾਰਾਂ ਨੀਹਾਂ ਹਨ ਅਤੇ ਓਹਨਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਨਾਉਂ ਹਨ 15 ਮੇਰੇ ਨਾਲ ਜਿਹੜਾ ਗੱਲ ਕਰਦਾ ਸੀ ਓਹ ਦੇ ਕੋਲ ਇੱਕ ਨਾਪ ਅਰਥਾਤ ਇੱਕ ਸੋਨੇ ਦਾ ਕਾਨਾ ਸੀ ਭਈ ਉਹ ਉਸ ਨਗਰੀ ਦੀ ਅਤੇ ਉਹ ਦਿਆਂ ਦਰਵੱਜਿਆਂ ਦੀ ਅਤੇ ਉਹ ਦੀ ਸਫ਼ੀਲ ਦੀ ਮਿਣਤੀ ਕਰੇ 16 ਅਤੇ ਉਹ ਨਗਰੀ ਚੌਰਸ ਬਣੀ ਹੋਈ ਹੈ ਅਤੇ ਜਿੱਨੀ ਉਹ ਦੀ ਚੁੜਾਈ ਹੈ ਉੱਨੀ ਹੀ ਉਹ ਦੀ ਲੰਬਾਈ ਹੈ । ਅਤੇ ਓਸ ਨੇ ਨਗਰੀ ਨੂੰ ਕਾਨੇ ਨਾਲ ਮਿਣਿਆ ਅਤੇ ਗਿਆਰ੍ਹਾਂ ਸੌ ਕੋਹ ਨਿੱਕਲੀ ਉਹ ਦੀ ਲੰਬਾਈ ਅਤੇ ਚੁੜਾਈ ਅਤੇ ਉਚਾਈ ਇੱਕੋ ਜਿਹੀ ਹੈ 17 ਅਤੇ ਓਸ ਨੇ ਉਹ ਦੀ ਸਫ਼ੀਲ ਨੂੰ ਮਨੁੱਖ ਦੇ ਅਰਥਾਤ ਦੂਤ ਦੇ ਨਾਪ ਦੇ ਅਨੁਸਾਰ ਮਿਣਿਆ ਅਤੇ ਇੱਕ ਸੌ ਚੁਤਾਲੀ ਹੱਥ ਨਿਕਲੀ 18 ਅਤੇ ਉਹ ਸਫ਼ੀਲ ਦੀ ਚਿਣਾਈ ਯਸ਼ਬ ਦੀ ਸੀ ਅਤੇ ਉਹ ਨਗਰੀ ਨਖਾਲਸ ਸੋਨੇ ਦੀ ਸੀ ਸਾਫ਼ ਸ਼ੀਸ਼ੇ ਦੀ ਨਿਆਈਂ 19 ਓਸੇ ਨਗਰੀ ਦੀ ਸਫ਼ੀਲ ਦੀਆਂ ਨੀਹਾਂ ਹਰ ਪਰਕਾਰ ਦੇ ਜਵਾਹਰ ਨਾਲ ਜੜੀਆਂ ਹੋਈਆਂ ਸਨ । ਪਹਿਲੀ ਨੀਂਹ ਯਸ਼ਬ ਦੀ ਸੀ, ਦੂਜੀ ਨੀਲਮ ਦੀ, ਤੀਜੀ ਦੂਧੀਯਾ ਅਕੀਕ ਦੀ, ਚੌਥੀ ਪੰਨੇ ਦੀ, 20 ਪੰਜਵੀ ਸੁਲੇਮਾਨੀ ਦੀ, ਛੇਵੀਂ ਲਾਲ ਅਕੀਕ ਦੀ, ਸੱਤਵੀਂ ਜ਼ਬਰਜਦ ਦੀ, ਅੱਠਵੀਂ ਬੈਰੂਜ ਦੀ ਨੌਵੀਂ ਸੁਨਹਿਲੇ ਦੀ, ਦੱਸਵੀਂ ਹਰੇ ਅਕੀਕ ਦੀ, ਗਿਆਰ੍ਹਵੀਂ ਜ਼ਰਕਨ ਦੀ ਬਾਰ੍ਹਵੀ ਕਟਹਲੇ ਦੀ 21 ਅਤੇ ਬਾਰਾਂ ਦਰਵੱਜੇ ਬਾਰਾਂ ਮੌਤੀ ਸਨ। ਇੱਕ ਇੱਕ ਦਰਵੱਜਾ ਇੱਕ ਇੱਕ ਮੌਤੀ ਦਾ ਸੀ, ਅਤੇ ਓਸ ਨਗਰੀ ਦਾ ਚੌਂਕ ਨਖਾਲਸ ਸੋਨੇ ਦਾ ਸੀ ਨਿਰਮਲ ਸ਼ੀਸ਼ੇ ਵਰਗਾ 22 ਮੈਂ ਓਸ ਵਿੱਚ ਕੋਈ ਹੈਕਲ ਨਾ ਵੇਖੀ ਕਿਉਂ ਜੋ ਪ੍ਰਭੁ ਪਰਮੇਸ਼ੁਰ ਸਰਬ ਸ਼ਕਤੀਮਾਨ ਅਤੇ ਲੇਲਾ ਉਹ ਦੀ ਹੈਕਲ ਹੈ 23 ਅਤੇ ਓਸ ਨਗਰੀ ਨੂੰ ਸੂਰਜ ਦੀ ਕੁਝ ਲੋੜ ਨਹੀਂ, ਨਾ ਚੰਦਰਮਾ ਦੀ ਭਈ ਓਹ ਉਸ ਉੱਤੇ ਚਮਕਣ ਕਿਉਂ ਜੋ ਪਰਮੇਸ਼ੁਰ ਦੇ ਤੇਜ ਨੇ ਉਹ ਨੂੰ ਚਾਨਣ ਕੀਤਾ ਅਤੇ ਲੇਲਾ ਉਹ ਦੀ ਜੋਤ ਹੈ 24 ਅਤੇ ਕੌਮਾਂ ਉਹ ਦੇ ਚਾਨਣੇ ਦੇ ਆਸਰੇ ਫਿਰਨਗੀਆਂ ਅਤੇ ਧਰਤੀ ਤੇ ਰਾਜੇ ਆਪਣੀ ਸ਼ਾਨ ਓਸ ਵਿੱਚ ਲਿਆਉਣਗੇ 25 ਅਤੇ ਉਹ ਦੇ ਦਰਵੱਜੇ ਦਿਨ ਨੂੰ ਕਦੇ ਬੰਦ ਨਾ ਹੋਣਗੇ ਕਿਉਂ ਜੋ ਰਾਤ ਤਾਂ ਉੱਥੇ ਹੋਣੀ ਹੀ ਨਹੀਂ 26 ਅਤੇ ਓਹ ਕੌਮਾਂ ਦੀ ਸ਼ਾਨ ਅਤੇ ਮਾਣ ਓਸ ਵਿੱਚ ਲਿਆਉਣਗੇ 27 ਪਰ ਕੋਈ ਅਪਵਿੱਤਰ ਵਸਤ ਯਾ ਕੋਈ ਘਿਣਾਉਣਾ ਅਤੇ ਝੂਠਾ ਕੰਮ ਕਰਨ ਵਾਲਾ ਓਸ ਵਿੱਚ ਕਦੇ ਨਾ ਵੜੇਗਾ ਪਰ ਨਿਰੇ ਓਹ ਜਿਹੜੇ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ ।।
1. ਤਾਂ ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਅਗਾਹਾਂ ਨੂੰ ਸਮੁੰਦਰ ਹੈ ਨਹੀਂ 2. ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਇਉਂ ਤਿਆਰ ਕੀਤੀ ਹੋਈ ਮਾਨੋ ਲਾੜੀ ਆਪਣੇ ਲਾੜੇ ਲਈ ਸਿੰਗਾਰੀ ਹੋਈ ਹੈ ਪਰਮੇਸ਼ੁਰ ਦੇ ਕੋਲੋਂ ਅਕਾਸ਼ੋਂ ਉਤਰਦੀ ਨੂੰ ਵੇਖਿਆ 3. ਅਤੇ ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਭਈ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ 4. ਅਤੇ ਓਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ 5. ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਾਮਾਨ ਹੈ ਬੋਲਿਆ, ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ, ਅਤੇ ਓਨ ਆਖਿਆ, ਲਿਖ, ਕਿਉਂ ਜੋ ਏਹ ਬਚਨ ਨਿਹਚਾ ਜੋਗ ਅਤੇ ਸਤ ਹਨ 6. ਅਤੇ ਓਨ ਮੈਨੂੰ ਆਖਿਆ, ਹੋ ਗਿਆ ਹੈ! ਮੈਂ ਅਲਫਾ ਅਤੇ ਉਮੇਗਾ, ਆਦ ਅਤੇ ਅੰਤ ਹਾਂ । ਜਿਹੜਾ ਤਿਹਾਇਆ ਹੈ ਮੈਂ ਉਹ ਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚ ਮੁਖਤ ਪਿਆਵਾਂਗਾ 7. ਜਿਹੜਾ ਜਿੱਤਣ ਵਾਲਾ ਹੈ ਉਹ ਇਨ੍ਹਾਂ ਪਦਾਰਥਾਂ ਦਾ ਅਧਕਾਰੀ ਹੋਵੇਗਾ ਅਤੇ ਮੈਂ ਉਹ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤ੍ਰ ਹੋਵੇਗਾ 8. ਪਰ ਡਰਾਕਲਾਂ, ਬੇ ਪਰਤੀਤਿਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਓਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ! ਇਹ ਦੂਈ ਮੌਤ ਹੈ ।। 9. ਜਿਨ੍ਹਾਂ ਸੱਤਾਂ ਦੂਤਾਂ ਕੋਲ ਓਹ ਸੱਤ ਕਟੋਰੇ ਸਨ ਅਤੇ ਜਿਹੜੇ ਛੇਕੜਲੀਆਂ ਸੱਤ ਬਵਾਂ ਨੂੰ ਲਏ ਹੋਏ ਸਨ ਓਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ ਭਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ 10. ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਓਸ ਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ੁਰ ਕੋਲੋਂ ਅਕਾਸ਼ੋਂ ਉਤਰਦੀ ਮੈਨੂੰ ਵਿਖਾਈ ਜਿਹ ਦੇ ਵਿੱਚ ਪਰਮੇਸ਼ੁਰ ਦਾ ਤੇਜ ਸੀ 11. ਉਹ ਦੀ ਜੋਤ ਅੱਤ ਭਾਰੇ ਮੁੱਲ ਦੇ ਜਵਾਹਰ ਵਰਗੀ ਸੀ ਅਰਥਾਤ ਪੁਖਰਾਜ ਪੱਥਰ ਜਿਹੀ ਜੋ ਬਲੌਰ ਦੀ ਨਿਆਈਂ ਨਿਰਮਲ ਹੋਵੇ 12. ਅਤੇ ਉਹ ਦੀ ਵੱਡੀ ਅਤੇ ਉੱਚੀ ਸਫ਼ੀਲ ਹੈ ਅਤੇ ਉਹ ਦੇ ਬਾਰਾਂ ਦਰਵੱਜੇ ਹਨ ਅਤੇ ਓਹਨਾਂ ਦਰਵੱਜਿਆਂ ਉੱਤੇ ਬਾਰਾਂ ਦੂਤ । ਅਤੇ ਓਹਨਾਂ ਉੱਤੇ ਨਾਉਂ ਲਿਖੇ ਹੋਏ ਸਨ ਜਿਹੜੇ ਇਸਰਾਏਲ ਦੇ ਵੰਸ ਦੀਆਂ ਬਾਰਾਂ ਗੋਤਾਂ ਦੇ ਨਾਉਂ ਹਨ 13. ਚੜ੍ਹਦੀ ਵੱਲੇ ਤਿੰਨ ਦਰਵੱਜੇ ਅਤੇ ਉੱਤਰ ਵੱਲੇ ਤਿੰਨ ਦਰਵੱਜੇ ਅਤੇ ਦੱਖਣ ਵੱਲੇ ਤਿੰਨ ਦਰਵੱਜੇ ਅਤੇ ਲਹਿੰਦੀ ਵੱਲੇ ਤਿੰਨ ਦਰਵੱਜੇ ਹਨ 14. ਅਤੇ ਓਸ ਨਗਰੀ ਦੀ ਸਫ਼ੀਲ ਦੀਆਂ ਬਾਰਾਂ ਨੀਹਾਂ ਹਨ ਅਤੇ ਓਹਨਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਨਾਉਂ ਹਨ 15. ਮੇਰੇ ਨਾਲ ਜਿਹੜਾ ਗੱਲ ਕਰਦਾ ਸੀ ਓਹ ਦੇ ਕੋਲ ਇੱਕ ਨਾਪ ਅਰਥਾਤ ਇੱਕ ਸੋਨੇ ਦਾ ਕਾਨਾ ਸੀ ਭਈ ਉਹ ਉਸ ਨਗਰੀ ਦੀ ਅਤੇ ਉਹ ਦਿਆਂ ਦਰਵੱਜਿਆਂ ਦੀ ਅਤੇ ਉਹ ਦੀ ਸਫ਼ੀਲ ਦੀ ਮਿਣਤੀ ਕਰੇ 16. ਅਤੇ ਉਹ ਨਗਰੀ ਚੌਰਸ ਬਣੀ ਹੋਈ ਹੈ ਅਤੇ ਜਿੱਨੀ ਉਹ ਦੀ ਚੁੜਾਈ ਹੈ ਉੱਨੀ ਹੀ ਉਹ ਦੀ ਲੰਬਾਈ ਹੈ । ਅਤੇ ਓਸ ਨੇ ਨਗਰੀ ਨੂੰ ਕਾਨੇ ਨਾਲ ਮਿਣਿਆ ਅਤੇ ਗਿਆਰ੍ਹਾਂ ਸੌ ਕੋਹ ਨਿੱਕਲੀ ਉਹ ਦੀ ਲੰਬਾਈ ਅਤੇ ਚੁੜਾਈ ਅਤੇ ਉਚਾਈ ਇੱਕੋ ਜਿਹੀ ਹੈ 17. ਅਤੇ ਓਸ ਨੇ ਉਹ ਦੀ ਸਫ਼ੀਲ ਨੂੰ ਮਨੁੱਖ ਦੇ ਅਰਥਾਤ ਦੂਤ ਦੇ ਨਾਪ ਦੇ ਅਨੁਸਾਰ ਮਿਣਿਆ ਅਤੇ ਇੱਕ ਸੌ ਚੁਤਾਲੀ ਹੱਥ ਨਿਕਲੀ 18. ਅਤੇ ਉਹ ਸਫ਼ੀਲ ਦੀ ਚਿਣਾਈ ਯਸ਼ਬ ਦੀ ਸੀ ਅਤੇ ਉਹ ਨਗਰੀ ਨਖਾਲਸ ਸੋਨੇ ਦੀ ਸੀ ਸਾਫ਼ ਸ਼ੀਸ਼ੇ ਦੀ ਨਿਆਈਂ 19. ਓਸੇ ਨਗਰੀ ਦੀ ਸਫ਼ੀਲ ਦੀਆਂ ਨੀਹਾਂ ਹਰ ਪਰਕਾਰ ਦੇ ਜਵਾਹਰ ਨਾਲ ਜੜੀਆਂ ਹੋਈਆਂ ਸਨ । ਪਹਿਲੀ ਨੀਂਹ ਯਸ਼ਬ ਦੀ ਸੀ, ਦੂਜੀ ਨੀਲਮ ਦੀ, ਤੀਜੀ ਦੂਧੀਯਾ ਅਕੀਕ ਦੀ, ਚੌਥੀ ਪੰਨੇ ਦੀ, 20. ਪੰਜਵੀ ਸੁਲੇਮਾਨੀ ਦੀ, ਛੇਵੀਂ ਲਾਲ ਅਕੀਕ ਦੀ, ਸੱਤਵੀਂ ਜ਼ਬਰਜਦ ਦੀ, ਅੱਠਵੀਂ ਬੈਰੂਜ ਦੀ ਨੌਵੀਂ ਸੁਨਹਿਲੇ ਦੀ, ਦੱਸਵੀਂ ਹਰੇ ਅਕੀਕ ਦੀ, ਗਿਆਰ੍ਹਵੀਂ ਜ਼ਰਕਨ ਦੀ ਬਾਰ੍ਹਵੀ ਕਟਹਲੇ ਦੀ 21. ਅਤੇ ਬਾਰਾਂ ਦਰਵੱਜੇ ਬਾਰਾਂ ਮੌਤੀ ਸਨ। ਇੱਕ ਇੱਕ ਦਰਵੱਜਾ ਇੱਕ ਇੱਕ ਮੌਤੀ ਦਾ ਸੀ, ਅਤੇ ਓਸ ਨਗਰੀ ਦਾ ਚੌਂਕ ਨਖਾਲਸ ਸੋਨੇ ਦਾ ਸੀ ਨਿਰਮਲ ਸ਼ੀਸ਼ੇ ਵਰਗਾ 22. ਮੈਂ ਓਸ ਵਿੱਚ ਕੋਈ ਹੈਕਲ ਨਾ ਵੇਖੀ ਕਿਉਂ ਜੋ ਪ੍ਰਭੁ ਪਰਮੇਸ਼ੁਰ ਸਰਬ ਸ਼ਕਤੀਮਾਨ ਅਤੇ ਲੇਲਾ ਉਹ ਦੀ ਹੈਕਲ ਹੈ 23. ਅਤੇ ਓਸ ਨਗਰੀ ਨੂੰ ਸੂਰਜ ਦੀ ਕੁਝ ਲੋੜ ਨਹੀਂ, ਨਾ ਚੰਦਰਮਾ ਦੀ ਭਈ ਓਹ ਉਸ ਉੱਤੇ ਚਮਕਣ ਕਿਉਂ ਜੋ ਪਰਮੇਸ਼ੁਰ ਦੇ ਤੇਜ ਨੇ ਉਹ ਨੂੰ ਚਾਨਣ ਕੀਤਾ ਅਤੇ ਲੇਲਾ ਉਹ ਦੀ ਜੋਤ ਹੈ 24. ਅਤੇ ਕੌਮਾਂ ਉਹ ਦੇ ਚਾਨਣੇ ਦੇ ਆਸਰੇ ਫਿਰਨਗੀਆਂ ਅਤੇ ਧਰਤੀ ਤੇ ਰਾਜੇ ਆਪਣੀ ਸ਼ਾਨ ਓਸ ਵਿੱਚ ਲਿਆਉਣਗੇ 25. ਅਤੇ ਉਹ ਦੇ ਦਰਵੱਜੇ ਦਿਨ ਨੂੰ ਕਦੇ ਬੰਦ ਨਾ ਹੋਣਗੇ ਕਿਉਂ ਜੋ ਰਾਤ ਤਾਂ ਉੱਥੇ ਹੋਣੀ ਹੀ ਨਹੀਂ 26. ਅਤੇ ਓਹ ਕੌਮਾਂ ਦੀ ਸ਼ਾਨ ਅਤੇ ਮਾਣ ਓਸ ਵਿੱਚ ਲਿਆਉਣਗੇ 27. ਪਰ ਕੋਈ ਅਪਵਿੱਤਰ ਵਸਤ ਯਾ ਕੋਈ ਘਿਣਾਉਣਾ ਅਤੇ ਝੂਠਾ ਕੰਮ ਕਰਨ ਵਾਲਾ ਓਸ ਵਿੱਚ ਕਦੇ ਨਾ ਵੜੇਗਾ ਪਰ ਨਿਰੇ ਓਹ ਜਿਹੜੇ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ ।।
  • ਪਰਕਾਸ਼ ਦੀ ਪੋਥੀ ਅਧਿਆਇ 1  
  • ਪਰਕਾਸ਼ ਦੀ ਪੋਥੀ ਅਧਿਆਇ 2  
  • ਪਰਕਾਸ਼ ਦੀ ਪੋਥੀ ਅਧਿਆਇ 3  
  • ਪਰਕਾਸ਼ ਦੀ ਪੋਥੀ ਅਧਿਆਇ 4  
  • ਪਰਕਾਸ਼ ਦੀ ਪੋਥੀ ਅਧਿਆਇ 5  
  • ਪਰਕਾਸ਼ ਦੀ ਪੋਥੀ ਅਧਿਆਇ 6  
  • ਪਰਕਾਸ਼ ਦੀ ਪੋਥੀ ਅਧਿਆਇ 7  
  • ਪਰਕਾਸ਼ ਦੀ ਪੋਥੀ ਅਧਿਆਇ 8  
  • ਪਰਕਾਸ਼ ਦੀ ਪੋਥੀ ਅਧਿਆਇ 9  
  • ਪਰਕਾਸ਼ ਦੀ ਪੋਥੀ ਅਧਿਆਇ 10  
  • ਪਰਕਾਸ਼ ਦੀ ਪੋਥੀ ਅਧਿਆਇ 11  
  • ਪਰਕਾਸ਼ ਦੀ ਪੋਥੀ ਅਧਿਆਇ 12  
  • ਪਰਕਾਸ਼ ਦੀ ਪੋਥੀ ਅਧਿਆਇ 13  
  • ਪਰਕਾਸ਼ ਦੀ ਪੋਥੀ ਅਧਿਆਇ 14  
  • ਪਰਕਾਸ਼ ਦੀ ਪੋਥੀ ਅਧਿਆਇ 15  
  • ਪਰਕਾਸ਼ ਦੀ ਪੋਥੀ ਅਧਿਆਇ 16  
  • ਪਰਕਾਸ਼ ਦੀ ਪੋਥੀ ਅਧਿਆਇ 17  
  • ਪਰਕਾਸ਼ ਦੀ ਪੋਥੀ ਅਧਿਆਇ 18  
  • ਪਰਕਾਸ਼ ਦੀ ਪੋਥੀ ਅਧਿਆਇ 19  
  • ਪਰਕਾਸ਼ ਦੀ ਪੋਥੀ ਅਧਿਆਇ 20  
  • ਪਰਕਾਸ਼ ਦੀ ਪੋਥੀ ਅਧਿਆਇ 21  
  • ਪਰਕਾਸ਼ ਦੀ ਪੋਥੀ ਅਧਿਆਇ 22  
×

Alert

×

Punjabi Letters Keypad References