ਅਜ਼ਰਾ ਅਧਿਆਇ 6
9 ਅਤੇ ਸਵਰਗੀ ਪਰਮੇਸ਼ੁਰ ਦੀਆਂ ਹੋਮ ਬਲੀਆਂ ਦੇ ਲਈ ਜਿਹੜੀ ਵੀ ਵਸਤੂ ਦੀ ਉਨ੍ਹਾਂ ਨੂੰ ਲੋੜ ਹੋਵੇ ਅਰਥਾਤ ਵਹਿੜੇ, ਭੇਡ, ਲੇਲੇ ਅਤੇ ਜਿੰਨ੍ਹੀ ਵੀ ਕਣਕ, ਲੂਣ, ਦਾਖਰਸ ਅਤੇ ਤੇਲ, ਉਹ ਜਾਜਕ ਜੋ ਯਰੂਸ਼ਲਮ ਵਿੱਚ ਹਨ ਮੰਗਣ, ਉਹ ਰੋਜ਼ ਦੇ ਰੋਜ਼ ਉਨ੍ਹਾਂ ਨੂੰ ਜ਼ਰੂਰ ਦਿੱਤਾ ਜਾਵੇ।
10 ਤਾਂ ਜੋ ਉਹ ਸਵਰਗ ਦੇ ਪਰਮੇਸ਼ੁਰ ਦੇ ਸਾਹਮਣੇ ਸੁਗੰਧਾਂ ਵਾਲੀਆਂ ਭੇਟਾਂ ਚੜ੍ਹਾਉਣ ਅਤੇ ਰਾਜਾ ਅਤੇ ਰਾਜਕੁਮਾਰਾਂ ਦੇ ਲੰਮੇ ਜੀਵਨ ਲਈ ਪ੍ਰਾਰਥਨਾ ਕਰਨ।
11 ਮੈਂ ਇਹ ਆਗਿਆ ਵੀ ਦਿੱਤੀ ਹੈ ਕਿ ਜੋ ਕੋਈ ਇਸ ਆਗਿਆ ਨੂੰ ਬਦਲੇ, ਉਸ ਦੇ ਘਰ ਵਿੱਚੋਂ ਹੀ ਇੱਕ ਸ਼ਤੀਰੀ ਕੱਢ ਕੇ ਖੜ੍ਹੀ ਕੀਤੀ ਜਾਵੇ ਅਤੇ ਉਸ ਉੱਤੇ ਉਸ ਨੂੰ ਸੂਲੀ ਚੜ੍ਹਾਇਆ ਜਾਵੇ ਅਤੇ ਇਸ ਅਪਰਾਧ ਦੇ ਕਾਰਨ ਉਸ ਦੇ ਘਰ ਨੂੰ ਰੂੜੀ ਦਾ ਢੇਰ ਬਣਾ ਦਿੱਤਾ ਜਾਵੇ।
7