ਅਸਤਸਨਾ ਅਧਿਆਇ 13
6 ਜੇ ਤੁਹਾਡਾ ਸੱਕਾ ਭਰਾ ਯਾ ਤੁਹਾਡਾ ਪੁੱਤ੍ਰ ਯਾ ਤੁਹਾਡੀ ਧੀ ਯਾ ਤੁਹਾਡੀ ਪਰੀਤਮਾ ਯਾ ਤੁਹਾਡਾ ਜਾਨੀ ਦੋਸਤ ਗੁੱਝੇ ਗੁੱਝੇ ਏਹ ਆਖ ਕੇ ਫੁਸਲਾਵੇ ਭਈ ਅਸੀਂ ਹੋਰਨਾਂ ਦੇਵਤਿਆਂ ਦੇ ਪਿੱਛੇ ਚੱਲੀਏ ਅਤੇ ਓਹਨਾਂ ਦੀ ਪੂਜਾ ਕਰੀਏ ਜਿਨ੍ਹਾਂ ਨੂੰ ਨਾ ਤੁਸੀਂ ਨਾ ਤੁਹਾਡੇ ਪਿਉ ਦਾਦੇ ਜਾਣਦੇ ਸਾਓ
7 ਅਰਥਾਤ ਪਰਾਈਆਂ ਕੌਮਾਂ ਦੇ ਦੇਵਤਿਆਂ ਤੋਂ ਜਿਹੜੇ ਤੁਹਾਡੇ ਆਲੇ ਦੁਆਲੇ ਅਤੇ ਦੂਰ ਨੇੜੇ ਧਰਤੀ ਦੇ ਇੱਕ ਸਿਰੇ ਤੋਂ ਧਰਤੀ ਦੇ ਦੂਜੇ ਸਿਰੇ ਤੀਕ ਹਨ
8 ਤਾਂ ਤੁਸੀਂ ਹਾਮੀ ਨਾ ਭਰੋ, ਨਾ ਉਸ ਦੀ ਸੁਣੋ, ਨਾ ਤੁਹਾਡੀਆਂ ਅੱਖਾਂ ਵਿੱਚ ਉਸ ਉੱਤੇ ਤਰਸ ਆਵੇ, ਨਾ ਉਸ ਨੂੰ ਮਾਫ਼ ਕਰੋ, ਨਾ ਉਸ ਨੂੰ ਲੁਕਾਓ
6