Punjabi ਬਾਈਬਲ
ਆ ਸਤਰ total 10 ਅਧਿਆਇ
ਆ ਸਤਰ ਅਧਿਆਇ 7
1 ਸੋ ਪਾਤਸ਼ਾਹ ਅਤੇ ਹਾਮਾਨ ਆਏ ਤਾਂ ਜੋ ਅਸਤਰ ਮਲਕਾ ਦੇ ਨਾਲ ਪਰਸ਼ਾਦ ਛਕਣ
2 ਅਤੇ ਪਾਤਸ਼ਾਹ ਨੇ ਦੂਜੇ ਦਿਨ ਵੀ ਮਧ ਪੀਣ ਦੇ ਵੇਲੇ ਅਸਤਰ ਨੂੰ ਆਖਿਆ, ਅਸਤਰ ਮਲਕਾ, ਤੇਰੀ ਕੀ ਅਰਜ਼ ਹੈ? ਉਹ ਤੈਨੂੰ ਦਿੱਤਾ ਜਾਵੇਗਾ ਅਤੇ ਤੇਰੀ ਕੀ ਭਾਉਣੀ ਹੈ? ਅੱਧੀ ਪਾਤਸ਼ਾਹੀ ਤੀਕ ਪੂਰੀ ਕੀਤੀ ਜਾਵੇਗੀ!
3 ਅਸਤਰ ਮਲਕਾ ਨੇ ਉੱਤਰ ਦੇ ਕੇ ਆਖਿਆ, ਹੇ ਰਾਜਨ, ਜੇ ਮੈਂ ਤੇਰੀ ਨਿਗਾਹ ਵਿੱਚ ਤਰਸ ਦੀ ਭਾਗੀ ਹਾਂ ਅਤੇ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੇਰੀ ਅਰਜ਼ ਉੱਤੇ ਮੇਰੀ ਜਾਨ ਬਖਸ਼ੀ ਜਾਵੇ ਅਤੇ ਮੇਰੀ ਭਾਉਣੀ ਉੱਤੇ ਮੇਰੇ ਲੋਕ ਮੈਨੂੰ ਦਿੱਤੇ ਜਾਣ
ਆ ਸਤਰ ਅਧਿਆਇ 7
4 ਕਿਉਂਕਿ ਮੈਂ ਤੇ ਮੇਰੇ ਲੋਕ ਨਾਸ਼ ਹੋਣ ਲਈ ਅਰ ਵੱਢੇ ਜਾਣ ਲ਼ਈ ਅਤੇ ਮਿਟਾਏ ਜਾਣ ਲਈ ਵੇਚ ਦਿੱਤੇ ਗਏ ਹਾਂ! ਜੇ ਅਸੀਂ ਗੋਲੇ ਗੋਲੀਆਂ ਵਾਂਙੁ ਵੇਚੇ ਜਾਂਦੇ ਤਾਂ ਮੈਂ ਚੁੱਪ ਰਹਿੰਦੀ ਪਰ ਸਾਡਾ ਕਸ਼ਟ ਪਾਤਸ਼ਾਹ ਦੇ ਘਾਟੇ ਦੇ ਤੁਲ ਨਹੀ ਹੁੰਦਾ!।।
5 ਤਦ ਅਹਸ਼ਵੇਰੋਸ਼ ਪਾਤਸ਼ਾਹ ਨੇ ਉੱਤਰ ਦੇ ਕੇ ਅਸਤਰ ਮਲਕਾ ਨੂੰ ਆਖਿਆ, ਉਹ ਕੌਣ ਹੈ ਅਤੇ ਉਹ ਕਿੱਥੇ ਹੈ ਜਿਹਨੇ ਆਪਣੇ ਮਨ ਵਿੱਚ ਅਜਿਹਾ ਕਰਨ ਲਈ ਨੀਤ ਧਾਰੀ?
6 ਅਸਤਰ ਨੇ ਆਖਿਆ, ਉਹ ਵਿਰੋਧੀ ਅਤੇ ਵੈਰੀ ਇਹ ਦੁਸ਼ਟ ਹਾਮਾਨ ਹੈ! ਤਦ ਹਾਮਾਨ ਪਾਤਸ਼ਾਹ ਅਤੇ ਮਲਕਾ ਦੇ ਸਾਹਮਣੇ ਭੈ ਖਾ ਗਿਆ
ਆ ਸਤਰ ਅਧਿਆਇ 7
7 ਅਤੇ ਪਾਤਸ਼ਾਹ ਕਹਿਰਵਾਨ ਹੋ ਕੇ ਮਧ ਪੀਣ ਵਿੱਚੋਂ ਉੱਠਿਆ ਅਰ ਮਹਿਲ ਦੇ ਬਾਗ ਵਿੱਚ ਚਲਾ ਗਿਆ ਅਤੇ ਹਾਮਾਨ ਅਸਤਰ ਮਲਕਾ ਕੋਲ ਆਪਣੀ ਜਾਨ ਬਖਸ਼ੀ ਲਈ ਖੜਾ ਹੋ ਗਿਆ ਕਿਉਂਕਿ ਉਸ ਨੇ ਵੇਖਿਆ ਕਿ ਪਾਤਸ਼ਾਹ ਨੇ ਮੇਰੇ ਵਿਰੁੱਧ ਬੁਰਿਆਈ ਦਾ ਇਰਾਦਾ ਧਾਰਿਆ ਹੈ
8 ਤਾਂ ਪਾਤਸ਼ਾਹ ਮਹਿਲ ਦੇ ਬਾਗ ਤੋਂ ਮਧ ਪੀਣ ਦੇ ਅਸਥਾਨ ਨੂੰ ਮੁੜਿਆ ਅਤੇ ਹਾਮਾਨ ਉਸ ਪਲੰਗ ਉੱਤੇ ਜਿਹਦੇ ਉੱਤੇ ਅਸਤਰ ਸੀ ਡਿੱਗ ਪਿਆ ਤਾਂ ਪਾਤਸ਼ਾਹ ਨੇ ਆਖਿਆ, ਏਹ ਘਰ ਵਿੱਚ ਹੀ ਮੇਰੇ ਸਾਹਮਣੇ ਮਲਕਾ ਉੱਤੇ ਜ਼ਬਰਦਸਤੀ ਕਰਨੀ ਚਾਉਂਦਾ ਹੈ? ਇਹ ਗੱਲ ਪਾਤਸ਼ਾਹ ਦੇ ਮੂੰਹ ਤੋਂ ਨਿੱਕਲੀ ਹੀ ਸੀ ਕਿ ਉਨ੍ਹਾਂ ਨੇ ਹਾਮਾਨ ਦਾ ਮੂੰਹ ਢੱਕ ਦਿੱਤਾ
ਆ ਸਤਰ ਅਧਿਆਇ 7
9 ਫਿਰ ਉਨ੍ਹਾਂ ਖੁਸਰਿਆਂ ਵਿੱਚੋਂ ਇੱਕ ਖੁਸਰੇ ਹਰਬੋਨਾਹ ਨੇ ਪਾਤਸ਼ਾਹ ਦੇ ਸਨਮੁਖ ਆਖਿਆ, ਨਾਲੇ ਵੇਖੋ ਜੀ, ਪੰਜਾਹ ਹੱਥ ਉੱਚੀ ਸੂਲੀ ਜਿਹੜੀ ਹਾਮਾਨ ਨੇ ਮਾਰਦਕਈ ਲਈ ਜਿਸ ਨੇ ਪਾਤਸ਼ਾਹ ਦਾ ਭਲਾ ਕੀਤਾ ਸੀ ਬਣਵਾਈ ਹੈ ਉਹ ਦੇ ਘਰ ਖੜੀ ਹੈ। ਪਾਤਸ਼ਾਹ ਨੇ ਆਖਿਆ ਕਿ ਇਹ ਨੂੰ ਉਹ ਦੇ ਉੱਤੇ ਟੰਗ ਦਿਓ!
10 ਤਦ ਉਨ੍ਹਾਂ ਨੇ ਹਾਮਾਨ ਨੂੰ ਉਸ ਸੂਲੀ ਉੱਤੇ ਜਿਹੜੀ ਉਸ ਨੇ ਮਾਰਦਕਈ ਲਈ ਬਣਵਾਈ ਸੀ ਟੰਗ ਦਿੱਤਾ ਤਾਂ ਪਾਤਸ਼ਾਹ ਦਾ ਕ੍ਰੋਧ ਸ਼ਾਂਤ ਹੋਇਆ।।