Punjabi ਬਾਈਬਲ
ਆ ਸਤਰ total 10 ਅਧਿਆਇ
ਆ ਸਤਰ ਅਧਿਆਇ 8
1 ਉਸ ਦਿਨ ਅਹਸ਼ਵੇਰੋਸ਼ ਪਾਤਸ਼ਾਹ ਨੇ ਯਹੂਦੀਆਂ ਦੇ ਦੂਤੀ ਦੁਸ਼ਮਣ ਹਾਮਾਨ ਦਾ ਘਰ ਅਸਤਰ ਮਲਕਾ ਨੂੰ ਦੇ ਦਿੱਤਾ ਅਤੇ ਮਾਰਦਕਈ ਪਾਤਸ਼ਾਹ ਦੇ ਸਾਹਮਣੇ ਆਇਆ ਕਿਉਂਕਿ ਅਸਤਰ ਨੇ ਦੱਸ ਦਿੱਤਾ ਸੀ ਕਿ ਉਹ ਉਸ ਦਾ ਕੀ ਲੱਗਦਾ ਹੈ
2 ਅਤੇ ਪਾਤਸ਼ਾਹ ਨੇ ਆਪਣੀ ਮੋਹਰ ਜਿਹੜੀ ਉਸ ਨੇ ਹਾਮਾਨ ਤੋਂ ਲੈ ਲਈ ਸੀ ਲਾਹ ਕੇ ਮਾਰਦਕਈ ਨੂੰ ਦੇ ਦਿੱਤੀ ਅਤੇ ਅਸਤਰ ਨੇ ਮਾਰਦਕਈ ਨੂੰ ਹਾਮਾਨ ਦੇ ਘਰ ਉੱਤੇ ਮੁਕੱਰਰ ਕਰ ਦਿੱਤਾ।।
3 ਫੇਰ ਅਸਤਰ ਨੇ ਪਾਤਸ਼ਾਹ ਦੇ ਸਨਮੁਖ ਗੱਲ ਕੀਤੀ ਅਤੇ ਉਹ ਦੇ ਪੈਰਾਂ ਉੱਤੇ ਡਿੱਗ ਪਈ ਅਤੇ ਰੋ ਰੋ ਕੇ ਉਹ ਦੇ ਤਰਲੇ ਕੀਤੇ ਕਿ ਉਹ ਹਾਮਾਨ ਅਗਾਗੀ ਦੀ ਬੁਰਿਆਈ ਅਤੇ ਮਤੇ ਨੂੰ ਜਿਹੜਾ ਉਸ ਯਹੂਦੀਆਂ ਦੇ ਵਿਰੁੱਧ ਕੀਤਾ ਸੀ ਹਟਾ ਦੇਵੇ
ਆ ਸਤਰ ਅਧਿਆਇ 8
4 ਤਦ ਪਾਤਸ਼ਾਹ ਨੇ ਅਸਤਰ ਵੱਲ ਸੁਨਹਿਰੀ ਆਸਾ ਵਧਾਇਆ ਤਾਂ ਅਸਤਰ ਉੱਠੀ ਅਤੇ ਪਾਤਸ਼ਾਹ ਦੇ ਸਾਹਮਣੇ ਜਾ ਖਲੋਤੀ
5 ਫੇਰ ਉਸ ਨੇ ਆਖਿਆ, ਜੇ ਪਾਤਸ਼ਾਹ ਨੂੰ ਚੰਗਾ ਲੱਗੇ ਅਤੇ ਮੈਂ ਉਹ ਦੀ ਨਿਗਾਹ ਵਿੱਚ ਦਯਾ ਦੀ ਭਾਗੀ ਹੋਵਾਂ ਅਰ ਏਹ ਗੱਲ ਪਾਤਸ਼ਾਹ ਨੂੰ ਵੀ ਮੁਨਾਸਬ ਲੱਗੇ ਅਰ ਮੈਂ ਉਸ ਦੀ ਨਿਗਾਹ ਵਿੱਚ ਚੰਗੀ ਲੱਗਾਂ ਤਾਂ ਅਗਾਗੀ ਹਮਦਾਥਾ ਦੇ ਪੁੱਤ੍ਰ ਹਾਮਾਨ ਦੇ ਓਹ ਪਰਵਾਨੇ ਜਿਹੜੇ ਉਸ ਨੇ ਓਹਨਾਂ ਯਹੂਦੀਆਂ ਦੇ ਮਿਟਾਉਣ ਲਈ ਲਿਖੇ ਹਨ ਜੋ ਪਾਤਸ਼ਾਹ ਦੇ ਸਾਰੇ ਸੂਬਿਆਂ ਵਿੱਚ ਹਨ ਫੇਰ ਮੋੜ ਲਏ ਜਾਣ
ਆ ਸਤਰ ਅਧਿਆਇ 8
6 ਕਿਉਂ ਜੋ ਮੈਂ ਉਸ ਬੁਰਿਆਈ ਨੂੰ ਜਿਹੜੀ ਮੇਰੇ ਲੋਕਾਂ ਉੱਤੇ ਆਵੇਗੀ ਕਿਵੇਂ ਵੇਖ ਸੱਕਾਂਗੀ? ਅਤੇ ਕਿਵੇਂ ਮੈਂ ਆਪਣੇ ਸਾਕਾਂ ਦਾ ਮਿਟਾਇਆ ਜਾਣਾ ਵੇਖ ਸੱਕਾਂਗੀ
7 ਤਦ ਅਹਸ਼ਵੇਰੋਸ਼ ਪਾਤਸ਼ਾਹ ਨੇ ਅਸਤਰ ਮਲਕਾ ਅਤੇ ਮਾਰਦਕਈ ਨੂੰ ਆਖਿਆ, ਵੇਖੋ, ਮੈਂ ਹਾਮਾਨ ਦਾ ਘਰ ਅਸਤਰ ਨੂੰ ਦੇ ਦਿੱਤਾ ਹੈ ਅਤੇ ਉਸ ਨੂੰ ਉਨ੍ਹਾਂ ਨੇ ਸੂਲੀ ਉੱਤੇ ਟੰਗ ਦਿੱਤਾ ਹੈ ਇਸ ਲਈ ਕਿ ਉਸ ਨੇ ਯਹੂਦੀਆਂ ਉੱਤੇ ਹੱਥ ਚਲਾਇਆ ਸੀ
8 ਤੁਸੀਂ ਵੀ ਪਾਤਸ਼ਾਹ ਦੇ ਨਾਉਂ ਉੱਤੇ ਯਹੂਦੀਆਂ ਲਈ ਲਿਖੋ ਜਿਵੇਂ ਤੁਹਾਡੀ ਨਿਗਾਹ ਵਿੱਚ ਚੰਗਾ ਲੱਗੇ ਅਤੇ ਉਸ ਉੱਤੇ ਪਾਤਸ਼ਾਹ ਦੀ ਮੋਹਰ ਲਾ ਲਓ ਕਿਉਂਕਿ ਜਿਹੜੀ ਲਿਖਤ ਪਾਤਸ਼ਾਹ ਦੇ ਨਾਉਂ ਉੱਤੇ ਲਿਖੀ ਜਾਵੇ ਅਤੇ ਉਹ ਦੇ ਉੱਤੇ ਪਾਤਸ਼ਾਹ ਦੀ ਮੋਹਰ ਲੱਗ ਜਾਵੇ ਉਹ ਨੂੰ ਕੋਈ ਮੋੜ ਨਹੀਂ ਸੱਕਦਾ।।
ਆ ਸਤਰ ਅਧਿਆਇ 8
9 ਤਾਂ ਉਸ ਵੇਲੇ ਤੀਸਰੇ ਮਹੀਨੇ ਅਰਥਾਤ ਸੀਵਾਨ ਦੇ ਮਹੀਨੇ ਦੀ ਤੇਈਵੀਂ ਤਾਰੀਖ ਨੂੰ ਪਾਤਸ਼ਾਹ ਦੇ ਲਿਖਾਰੀ ਸੱਦੇ ਗਏ ਅਤੇ ਮਾਰਦਕਈ ਦੇ ਸਾਰੇ ਹੁਕਮ ਅਨੁਸਾਰ ਯਹੂਦੀਆਂ ਦੇ ਲਈ ਅਰ ਮਨਸਬਦਾਰਾਂ ਅਤੇ ਨੈਬ - ਮਨਸਬਦਾਰਾਂ ਲਈ ਅਤੇ ਸੂਬਿਆਂ ਦੇ ਸਰਦਾਰਾਂ ਲਈ ਜਿਹੜੇ ਹਿੰਦ ਤੋਂ ਕੂਸ਼ ਤੀਕ ਇੱਕ ਸੌ ਸਤਾਈ ਸੂਬਿਆਂ ਵਿੱਚ ਸਨ ਹਰ ਸੂਬੇ ਨੂੰ ਉਹ ਦੀ ਲਿਖਤ ਵਿੱਚ ਅਰ ਹਰ ਉੱਮਤ ਨੂੰ ਉਹ ਦੀ ਬੋਲੀ ਵਿੱਚ ਅਤੇ ਯਹੂਦੀਆਂ ਨੂੰ ਉਨ੍ਹਾਂ ਦੀ ਲਿਖਤ ਅਤੇ ਬੋਲੀ ਵਿੱਚ ਲਿਖਿਆ ਗਿਆ
10 ਅਤੇ ਉਸ ਨੇ ਅਹਸ਼ਵੇਰੋਸ਼ ਪਾਤਸ਼ਾਹ ਦੇ ਨਾਉਂ ਉੱਤੇ ਲਿਖਿਆ ਅਤੇ ਉਸ ਉੱਤੇ ਪਾਤਸ਼ਾਹ ਦੀ ਮੋਹਰ ਲਾ ਲਈ ਅਤੇ ਓਹ ਪੱਤਰ ਅਸਵਾਰ ਡਾਕੀਆਂ ਦੇ ਰਾਹੀਂ ਘੱਲੇ ਜਿਹੜੇ ਤੇਜ਼ ਘੋੜਿਆਂ ਉੱਤੇ ਅਰਥਾਤ ਸ਼ਾਹੀ ਸਾਹਨ ਘੋੜਿਆਂ ਦੇ ਬੱਚਿਆਂ ਉੱਤੇ ਸਨ
ਆ ਸਤਰ ਅਧਿਆਇ 8
11 ਉਨ੍ਹਾਂ ਵਿੱਚ ਪਾਤਸ਼ਾਹ ਨੇ ਯਹੂਦੀਆਂ ਨੂੰ ਜਿਹੜੇ ਹਰ ਇੱਕ ਸ਼ਹਿਰ ਵਿੱਚ ਸਨ ਇਕੱਠੇ ਹੋ ਜਾਣ ਦੀ ਆਗਿਆ ਦਿੱਤੀ ਕਿ ਆਪਣੀ ਜਾਨ ਦੇ ਬਚਾਉਣ ਲਈ ਅੜ ਜਾਣ ਅਤੇ ਉਨ੍ਹਾਂ ਲੋਕਾਂ ਤੇ ਸੂਬਿਆਂ ਦੀ ਸਾਰੀ ਫੌਜ ਨੂੰ ਨਾਸ਼ ਕਰਨ, ਵੱਢਣ, ਅਤੇ ਮਿਟਾਉਣ ਜਿਹੜੀ ਉਨ੍ਹਾਂ ਉੱਤੇ, ਉਨ੍ਹਾਂ ਦੇ ਬੱਚਿਆਂ ਤੇ ਤੀਵੀਆਂ ਉੱਤੇ ਵਾਰ ਕਰੇ ਅਤੇ ਉਨ੍ਹਾਂ ਦਾ ਮਾਲ ਲੁੱਟ ਲੈਣ
12 ਏਹ ਅਹਸ਼ਵੇਰੋਸ਼ ਪਾਤਸ਼ਾਹ ਦੇ ਸਾਰੇ ਸੂਬਿਆਂ ਵਿੱਚ ਬਾਰਵੇਂ ਮਹੀਨੇ ਅਰਥਾਤ ਅਦਾਰ ਮਹੀਨੇ ਦੀ ਤੇਰਵੀਂ ਤਾਰੀਖ ਨੂੰ ਇੱਕੇ ਹੀ ਦਿਨ ਹੋਵੇ
ਆ ਸਤਰ ਅਧਿਆਇ 8
13 ਇਸ ਹੁਕਮ ਦੇ ਲਿਖਤ ਦੀ ਇੱਕ ਇੱਕ ਨਕਲ ਸਾਰੀਆਂ ਉੱਮਤਾਂ ਦੇ ਲਈ ਅਰ ਸਾਰਿਆਂ ਸੂਬਿਆਂ ਲਈ ਪਰਕਾਸ਼ਤ ਕੀਤੀ ਗਈ ਭਈ ਯਹੂਦੀ ਉਸ ਦਿਨ ਆਪਣੇ ਵੈਰੀਆਂ ਤੋਂ ਬਦਲਾ ਲੈਣ ਲਈ ਤਿਆਰ ਰਹਿਣ
14 ਸੋ ਉਹ ਡਾਕੀਏ ਜਿਹੜੇ ਤੇਜ਼ ਸ਼ਾਹੀ ਘੋੜਿਆਂ ਉੱਤੇ ਅਸਵਾਰ ਸਨ ਨਿੱਕਲ ਤੁਰੇ ਅਤੇ ਓਹ ਪਾਤਸ਼ਾਹ ਦੇ ਹੁਕਮ ਅਨੁਸਾਰ ਸ਼ਤਾਬੀ ਕਰਦੇ ਸਨ ਅਰ ਏਹ ਹੁਕਮ ਸ਼ੂਸ਼ਨ ਦੇ ਮਹਿਲ ਵਿੱਚ ਵੀ ਦਿੱਤਾ ਗਿਆ।।
15 ਮਾਰਦਕਈ ਪਾਤਸ਼ਾਹ ਦੇ ਹਜ਼ੂਰੋਂ ਨੀਲੀ ਅਰ ਚਿੱਟੀ ਸ਼ਾਹੀ ਪੁਸ਼ਾਕ ਅਤੇ ਸੋਨੇ ਦਾ ਇੱਕ ਵੱਡਾ ਮੁਕਟ ਅਰ ਕਤਾਨੀ ਅਰ ਬੈਂਗਣੀ ਚੋਗਾ ਪਾ ਕੇ ਬਾਹਰ ਨਿੱਕਲਿਆ ਅਤੇ ਸ਼ੂਸ਼ਨ ਸ਼ਹਿਰ ਅਨੰਦ ਪਰਸੰਨ ਹੋਇਆ
ਆ ਸਤਰ ਅਧਿਆਇ 8
16 ਅਤੇ ਯਹੂਦੀਆਂ ਨੂੰ ਰੋਸ਼ਨੀ, ਅਨੰਦ, ਸੁੱਖ ਅਤੇ ਪਤ ਪ੍ਰਾਪਤ ਹੋਈ
17 ਤਾਂ ਸੂਬੇ ਸੂਬੇ ਅਰ ਸ਼ਹਿਰ ਸ਼ਹਿਰ ਵਿੱਚ ਜਿੱਥੇ ਕਿਤੇ ਪਾਤਸ਼ਾਹ ਦੀ ਗੱਲ ਅਤੇ ਹੁਕਮ ਗਿਆ ਯਹੂਦੀਆਂ ਲਈ ਅਨੰਦ, ਸੁੱਖ, ਦਾਉਤ ਅਤੇ ਸ਼ੁਭ ਦਿਨ ਸੀ ਅਤੇ ਉਸ ਦੇਸ ਦੇ ਬਹੁਤ ਸਾਰੇ ਲੋਕ ਯਹੂਦੀ ਬਣ ਬੈਠੇ ਕਿਉਂਕਿ ਯਹੂਦੀਆਂ ਦਾ ਭੈ ਉਨ੍ਹਾਂ ਉੱਤੇ ਛਾ ਗਿਆ।।