ਖ਼ਰੋਜ ਅਧਿਆਇ 11
1 ਯਹੋਵਾਹ ਨੇ ਮੂਸਾ ਨੂੰ ਆਖਿਆ, ਮੈਂ ਫ਼ਿਰਊਨ ਅਤੇ ਮਿਸਰੀਆਂ ਉੱਤੇ ਇੱਕ ਹੋਰ ਬਵਾ ਲਿਆਉਣ ਵਾਲਾ ਹਾਂ। ਉਸ ਦੇ ਪਿਛੋਂ ਉਹ ਤੁਹਾਨੂੰ ਏਥੋਂ ਜਾਣ ਦੇਵੇਗਾ ਅਰ ਜਦ ਉਹ ਤੁਹਾਨੂੰ ਜਾਣ ਦੇਵੇਗਾ ਤਾਂ ਉਹ ਏਥੋਂ ਧੱਕੇ ਮਾਰ ਮਾਰ ਕੇ ਤੁਹਾਨੂੰ ਕੱਢ ਦੇਵੇਗਾ
2 ਪਰਜਾ ਦੇ ਕੰਨਾਂ ਵਿੱਚ ਏਹ ਗੱਲਾਂ ਪਾ ਦੇਹ ਕਿ ਹਰ ਮਨੁੱਖ ਆਪਣੇ ਗੁਆਂਢੀ ਤੋਂ ਅਰ ਹਰ ਤੀਵੀਂ ਆਪਣੀ ਗਵਾਂਢਣ ਤੋਂ ਚਾਂਦੀ ਦੇ ਗਹਿਣੇ ਅਰ ਸੋਨੇ ਦੇ ਗਹਿਣੇ ਮੰਗ ਲਵੇ
3 ਅਰ ਯਹੋਵਾਹ ਨੇ ਉਸ ਪਰਜਾ ਨੂੰ ਮਿਸਰੀਆਂ ਦੀ ਨਿਗਾਹ ਵਿੱਚ ਆਦਰ ਮਾਣ ਦਿੱਤਾ ਨਾਲੇ ਮੂਸਾ ਮਿਸਰ ਦੇਸ ਵਿੱਚ ਫ਼ਿਰਊਨ ਦੇ ਟਹਿਲੂਆਂ ਦੀ ਨਿਗਾਹ ਵਿੱਚ ਅਰ ਲੋਕਾਂ ਦੀ ਨਿਗਾਹ ਵਿੱਚ ਅੱਤ ਮਹਾਨ ਮਨੁੱਖ ਸੀ।।
4