Punjabi ਬਾਈਬਲ

ਪੈਦਾਇਸ਼ total 50 ਅਧਿਆਇ

ਪੈਦਾਇਸ਼

ਪੈਦਾਇਸ਼ ਅਧਿਆਇ 9
ਪੈਦਾਇਸ਼ ਅਧਿਆਇ 9

1 ਸੋ ਪਰਮੇਸ਼ੁਰ ਨੇ ਨੂਹ ਅਰ ਉਹ ਦੇ ਪੁੱਤ੍ਰਾਂ ਨੂੰ ਏਹ ਆਖਕੇ ਅਸੀਸ ਦਿੱਤੀ ਕਿ ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ

2 ਅਤੇ ਤੁਹਾਡਾ ਡਰ ਅਰ ਤੁਹਾਡਾ ਭੈ ਧਰਤੀ ਦੇ ਹਰ ਜਾਨਵਰ ਉੱਤੇ ਅਰ ਅਕਾਸ਼ ਦੇ ਹਰ ਪੰਛੀ ਉੱਤੇ ਅਰ ਹਰ ਇੱਕ ਦੇ ਉੱਤੇ ਜਿਹੜਾ ਜ਼ਮੀਨ ਉੱਤੇ ਘਿੱਸਰਦਾ ਹੈ ਅਰ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉੱਤੇ ਹੋਵੇਗਾ। ਓਹ ਤੁਹਾਡੇ ਵੱਸ ਵਿੱਚ ਕੀਤੇ ਗਏ ਹਨ

3 ਹਰ ਚੱਲਣਹਾਰ ਜਿਸ ਦੇ ਵਿੱਚ ਜੀਵਣ ਹੈ ਤੁਹਾਡੇ ਭੋਜਨ ਲਈ ਹੋਵੇਗਾ। ਜਿਵੇਂ ਮੈਂ ਸਾਗ ਪਾਤ ਦਿੱਤਾ ਤਿਵੇਂ ਤੁਹਾਨੂੰ ਹੁਣ ਸਭ ਕੁਝ ਦਿੰਦਾ ਹਾਂ

ਪੈਦਾਇਸ਼ ਅਧਿਆਇ 9

4 ਪਰ ਮਾਸ ਉਸ ਦੀ ਜਾਨ ਸਣੇ ਅਰਥਾਤ ਲਹੂ ਸਣੇ ਤੁਸੀਂ ਨਾ ਖਾਇਓ

5 ਮੈਂ ਜ਼ਰੂਰ ਤੁਹਾਡੀਆਂ ਜਾਨਾਂ ਦੇ ਲਹੂ ਦਾ ਬਦਲਾ ਲਵਾਂਗਾ ਹਰ ਇੱਕ ਜੰਗਲੀ ਜਾਨਵਰ ਤੋਂ ਮੈਂ ਬਦਲਾ ਲਵਾਂਗਾ ਅਤੇ ਆਦਮੀ ਦੇ ਹੱਥੀਂ ਅਰਥਾਤ ਹਰ ਮਨੁੱਖ ਦੇ ਭਰਾ ਦੇ ਹੱਥੀਂ ਮੈਂ ਆਦਮੀ ਦੀ ਜਾਨ ਦਾ ਬਦਲਾ ਲਵਾਂਗਾ

6 ਜੋ ਆਦਮੀ ਦਾ ਲਹੂ ਵਹਾਏਗਾ ਉਸ ਦਾ ਲਹੂ ਆਦਮੀ ਤੋਂ ਵਹਾਇਆ ਜਾਵੇਗਾ ਕਿਉਂਕਿ ਪਰਮੇਸ਼ੁਰ ਦੇ ਸਰੂਪ ਉੱਤੇ ਉਸ ਨੇ ਆਦਮੀ ਨੂੰ ਬਣਾਇਆ ਸੀ

ਪੈਦਾਇਸ਼ ਅਧਿਆਇ 9

7 ਤੁਸੀਂ ਫਲੋ ਅਰ ਵਧੋ। ਧਰਤੀ ਉੱਤੇ ਫੈਲੋ ਅਰ ਉਸ ਉੱਤੇ ਵਧੋ।।

8 ਤਾਂ ਪਰਮੇਸ਼ੁਰ ਨੂਹ ਨਾਲ ਅਰ ਉਹ ਦੇ ਪੁੱਤ੍ਰਾਂ ਨਾਲ ਵੀ ਬੋਲਿਆ ਕਿ

9 ਮੈਂ, ਵੇਖੋ, ਮੈਂ ਹੀ ਆਪਣਾ ਨੇਮ ਤੁਹਾਡੇ ਨਾਲ ਅਰ ਤੁਹਾਡੇ ਪਿੱਛੋਂ ਤੁਹਾਡੀ ਅੰਸ ਨਾਲ ਬੰਨ੍ਹਾਂਗਾ

10 ਨਾਲੇ ਹਰ ਜੀਉਂਦੇ ਪ੍ਰਾਣੀ ਨਾਲ ਜੋ ਤੁਹਾਡੇ ਸੰਗ ਹੈ ਅਰਥਾਤ ਪੰਛੀ ਡੰਗਰ ਅਤੇ ਧਰਤੀ ਦੇ ਹਰ ਇੱਕ ਜਾਨਵਰ ਨਾਲ ਜੋ ਤੁਹਾਡੇ ਸੰਗ ਹੈ ਸਗੋਂ ਹਰ ਇੱਕ ਦੇ ਨਾਲ ਜਿਹੜਾ ਕਿਸ਼ਤੀ ਤੋਂ ਨਿੱਕਲਿਆ ਹੈ ਅਰ ਧਰਤੀ ਦੇ ਹਰ ਇੱਕ ਜਾਨਵਰ ਨਾਲ ਵੀ

ਪੈਦਾਇਸ਼ ਅਧਿਆਇ 9

11 ਸੋ ਮੈਂ ਆਪਣਾ ਨੇਮ ਤੁਹਾਡੇ ਨਾਲ ਬੰਨਾਂਗਾ ਅਤੇ ਸਾਰੇ ਸਰੀਰਾਂ ਦਾ ਨਾਸ ਫੇਰ ਪਰਲੋ ਦੇ ਪਾਣੀਆਂ ਦੇ ਰਾਹੀਂ ਨਾ ਕੀਤਾ ਜਾਵੇਗਾ ਅਰ ਨਾ ਪਰਲੋ ਧਰਤੀ ਦੇ ਨਾਸ ਕਰਨ ਲਈ ਫੇਰ ਆਵੇਗੀ

12 ਤਦ ਪਰਮੇਸ਼ੁਰ ਨੇ ਆਖਿਆ, ਇਹ ਉਸ ਨੇਮ ਦਾ ਨਿਸ਼ਾਨ ਹੈ ਜਿਹੜਾ ਮੈਂ ਆਪਣੇ ਅਰ ਤੁਹਾਡੇ ਅਰ ਹਰ ਜੀਉ ਜੰਤ ਵਿੱਚ ਜੋ ਤੁਹਾਡੇ ਸੰਗ ਹੈ ਪੀੜ੍ਹੀਓਂ ਪੀੜ੍ਹੀ ਸਦਾ ਲਈ ਦਿੰਦਾ ਹਾਂ

13 ਮੈਂ ਆਪਣੀ ਧਣੁਕ ਬੱਦਲ ਵਿੱਚ ਰੱਖੀ ਹੈ। ਉਹ ਉਸ ਨੇਮ ਦੇ ਨਿਸ਼ਾਨ ਲਈ ਹੋਵੇਗੀ ਜੋ ਮੇਰੇ ਅਰ ਧਰਤੀ ਵਿੱਚ ਹੋਵੇਗਾ

ਪੈਦਾਇਸ਼ ਅਧਿਆਇ 9

14 ਅਤੇ ਐਉਂ ਹੋਵੇਗਾ ਜਦ ਮੈਂ ਬੱਦਲ ਧਰਤੀ ਉੱਪਰ ਲਿਆਵਾਂਗਾ ਤਦ ਉਹ ਧਣੁਕ ਬੱਦਲ ਵਿੱਚ ਦਿੱਸੇਗੀ

15 ਅਤੇ ਮੈਂ ਆਪਣੇ ਨੇਮ ਨੂੰ ਜੋ ਮੇਰੇ ਅਰ ਤੁਹਾਡੇ ਅਰ ਸਾਰੇ ਜੀਉਂਦੇ ਪ੍ਰਾਣੀਆਂ ਦੇ ਸਰੀਰਾਂ ਵਿੱਚ ਹੈ ਚੇਤੇ ਕਰਾਂਗਾ ਅਰ ਪਰਲੋ ਦੇ ਪਾਣੀ ਫੇਰ ਸਾਰੇ ਸਰੀਰਾਂ ਦੇ ਨਾਸ ਕਰਨ ਨੂੰ ਨਹੀਂ ਆਉਣਗੇ

16 ਧਣੁਕ ਬੱਦਲ ਵਿੱਚ ਹੋਵੇਗੀ ਅਤੇ ਮੈਂ ਉਹ ਨੂੰ ਵੇਖਕੇ ਉਸ ਸਦੀਪਕ ਨੇਮ ਨੂੰ ਜਿਹੜਾ ਪਰਮੇਸ਼ੁਰ ਅਰ ਸਾਰੇ ਜੀਉਂਦੇ ਪ੍ਰਾਣੀਆਂ ਦੇ ਸਰੀਰਾਂ ਵਿੱਚ ਹੈ ਜੋ ਧਰਤੀ ਉੱਤੇ ਹਨ ਚੇਤੇ ਕਰਾਂਗਾ

ਪੈਦਾਇਸ਼ ਅਧਿਆਇ 9

17 ਅਤੇ ਪਰਮੇਸ਼ੁਰ ਨੇ ਨੂਹ ਨੂੰ ਆਖਿਆ ਕਿ ਇਹੋ ਉਸ ਨੇਮ ਦਾ ਨਿਸ਼ਾਨ ਹੈ ਜਿਹੜਾ ਮੈਂ ਆਪਣੇ ਅਰ ਧਰਤੀ ਦੇ ਸਾਰੇ ਸਰੀਰਾਂ ਦੇ ਵਿਚਕਾਰ ਬੰਨਿਆਂ ਹੈ।।

18 ਨੂਹ ਦੇ ਪੁੱਤ੍ਰ ਜਿਹੜੇ ਕਿਸ਼ਤੀ ਵਿੱਚੋਂ ਨਿੱਕਲੇ ਸੋ ਸ਼ੇਮ ਅਰ ਹਾਮ ਅਰ ਯਾਫਥ ਸਨ ਅਤੇ ਹਾਮ ਕਨਾਨ ਦਾ ਪਿਤਾ ਸੀ

19 ਏਹ ਨੂਹ ਦੇ ਤਿੰਨ ਪੁੱਤ੍ਰ ਸਨ ਅਤੇ ਉਨ੍ਹਾਂ ਤੋਂ ਸਾਰੀ ਧਰਤੀ ਆਬਾਦ ਹੋਈ

20 ਨੂਹ ਜ਼ਿਮੀਂਦਾਰੀ ਕਰਨ ਲੱਗਾ ਅਤੇ ਅੰਗੂਰ ਦੀ ਬਾੜੀ ਲਾਈ

ਪੈਦਾਇਸ਼ ਅਧਿਆਇ 9

21 ਉਸ ਨੇ ਮਧ ਪੀਤੀ ਅਰ ਖੀਵਾ ਹੋਕੇ ਤੰਬੂ ਦੇ ਵਿੱਚ ਨੰਗਾ ਪੈ ਗਿਆ

22 ਤਾਂ ਕਨਾਨ ਦੇ ਪਿਤਾ ਹਾਮ ਨੇ ਆਪਣੇ ਪਿਤਾ ਦਾ ਨੰਗੇਜ ਡਿੱਠਾ ਅਤੇ ਉਸ ਨੇ ਆਪਣੇ ਦੋਹਾਂ ਭਰਾਵਾਂ ਨੂੰ ਜੋ ਬਾਹਰ ਸਨ ਦੱਸਿਆ

23 ਤਾਂ ਸ਼ੇਮ ਅਰ ਯਾਫਥ ਨੇ ਕੱਪੜਾ ਲੈਕੇ ਆਪਣੇ ਦੋਹਾਂ ਮੋਢਿਆਂ ਤੇ ਰੱਖਿਆ ਅਰ ਪਿੱਛਲਖੁਰੀ ਜਾਕੇ ਆਪਣੇ ਪਿਤਾ ਦਾ ਨੰਗੇਜ ਢੱਕਿਆ। ਉਨ੍ਹਾਂ ਦੇ ਮੂੰਹ ਪਿਛਲੇ ਪਾਸੇ ਨੂੰ ਸਨ ਸੋ ਆਪਣੇ ਪਿਤਾ ਦਾ ਨੰਗੇਜ ਉਨ੍ਹਾਂ ਨੇ ਨਾ ਡਿੱਠਾ

ਪੈਦਾਇਸ਼ ਅਧਿਆਇ 9

24 ਜਦ ਨੂਹ ਆਪਣੇ ਖੀਵੇਪੁਣੇ ਤੋਂ ਜਾਗਿਆ ਤਾਂ ਉਸ ਨੇ ਜਾਣਿਆ ਭਈ ਉਸ ਦੇ ਛੋਟੇ ਪੁੱਤ੍ਰ ਨੇ ਉਸ ਦੇ ਨਾਲ ਕੀ ਕੀਤਾ ਸੀ

25 ਤਦ ਉਸ ਨੇ ਆਖਿਆ ਕਿ ਕਨਾਨ ਫਿਟਕਾਰੀ ਹੋਵੇ। ਉਹ ਆਪਣੇ ਭਰਾਵਾਂ ਦੇ ਟਹਿਲੂਆਂ ਦਾ ਟਹਿਲੀਆ ਹੋਵੇਗਾ

26 ਫੇਰ ਉਸ ਨੇ ਆਖਿਆ, ਧੰਨ ਹੋਵੇ ਯਹੋਵਾਹ ਸ਼ੇਮ ਦਾ ਪਰਮੇਸ਼ੁਰ ਅਤੇ ਕਨਾਨ ਉਸ ਦਾ ਦਾਸ ਹੋਊ

27 ਪਰਮੇਸ਼ੁਰ ਯਾਫਥ ਨੂੰ ਵਧਾਵੇ। ਉਹ ਸ਼ੇਮ ਦੇ ਤੰਬੂਆਂ ਵਿੱਚ ਵੱਸੇ ਅਤੇ ਕਨਾਨ ਉਸ ਦਾ ਦਾਸ ਹੋਵੇ

ਪੈਦਾਇਸ਼ ਅਧਿਆਇ 9

28 ਪਰਲੋ ਦੇ ਪਿੱਛੋਂ ਨੂਹ ਤਿੰਨ ਸੌ ਪੰਜਾਹ ਵਰਿਹਾਂ ਤੀਕ ਜੀਉਂਦਾ ਰਿਹਾ

29 ਅਰ ਨੂਹ ਦੇ ਸਾਰੇ ਦਿਨ ਨੌ ਸੌ ਪੰਜਾਹ ਵਰਹੇ ਸਨ ਤਾਂ ਉਹ ਮਰ ਗਿਆ।।