Punjabi ਬਾਈਬਲ

ਅੱਯੂਬ total 42 ਅਧਿਆਇ

ਅੱਯੂਬ

ਅੱਯੂਬ ਅਧਿਆਇ 8
ਅੱਯੂਬ ਅਧਿਆਇ 8

1 ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ,

2 ਤੂੰ ਕਿੰਨ੍ਹਾਂ ਚਿਰ ਇਨ੍ਹਾਂ ਗੱਲਾਂ ਨੂੰ ਕਰਦਾ ਜਾਏਂਗਾ ਅਤੇ ਤੇਰੇ ਮੂੰਹ ਦੇ ਸ਼ਬਦ ਇੱਕ ਤੁਫ਼ਾਨੀ ਹਵਾ ਹੋਣਗੇ?

3 ਕੀ ਪਰਮੇਸ਼ੁਰ ਨਿਆਉਂ ਨੂੰ ਵਿਗਾੜਦਾ ਹੈ, ਯਾ ਸਰਬ ਸ਼ਕਤੀਮਾਨ ਧਰਮ ਨੂੰ ਵਿਗਾੜਦਾ ਹੈ?

4 ਜੇ ਤੇਰੇ ਪੁੱਤ੍ਰਾਂ ਨੇ ਉਹ ਦਾ ਪਾਪ ਕੀਤਾ, ਤਾਂ ਉਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧ ਦੇ ਵੱਸ ਵਿੱਚ ਕਰ ਦਿੱਤਾ।

ਅੱਯੂਬ ਅਧਿਆਇ 8

5 ਜੇ ਤੂੰ ਪਰਮੇਸ਼ੁਰ ਨੂੰ ਗੌਂਹ ਨਾਲ ਭਾਲਦਾ ਅਤੇ ਸਰਬ ਸ਼ਕਤੀਮਾਨ ਅੱਗੇ ਬੇਨਤੀ ਕਰਦਾ,

6 ਜੇ ਤੂੰ ਪਾਕ ਤੇ ਨੇਕ ਹੁੰਦਾ, ਤਾਂ ਉਹ ਹੁਣ ਤੇਰੇ ਲਈ ਜਾਗ ਉੱਠਦਾ, ਅਤੇ ਤੇਰੇ ਧਰਮ ਦਾ ਵਸੇਬਾ ਬਚਾਈ ਰੱਖਦਾ,

7 ਅਤੇ ਤੇਰਾ ਆਦ ਭਾਵੇਂ ਛੋਟਾ ਹੀ ਸੀਗਾ, ਪਰ ਤੇਰਾ ਅੰਤ ਉਹ ਬਹੁਤ ਵਧਾਉਂਦਾ।।

8 ਤੂੰ ਪਹਿਲੀ ਪੀੜ੍ਹੀ ਥੋਂ ਪੁੱਛ ਤਾਂ, ਅਤੇ ਉਨ੍ਹਾਂ ਦੇ ਪਿਉ ਦਾਦਿਆਂ ਦੀਆਂ ਖੋਜਾਂ ਉੱਤੇ ਧਿਆਨ ਦੇਹ,

ਅੱਯੂਬ ਅਧਿਆਇ 8

9 ਆਪਾਂ ਤਾਂ ਕੱਲ ਦੇ ਹਾਂ, ਅਤੇ ਕੁੱਝ ਨਹੀਂ ਜਾਂਣਦੇ, ਕਿਉਂ ਜੋ ਸਾਡੇ ਦਿਨ ਧਰਤੀ ਦੇ ਉੱਤੇ ਸਾਯਾ ਹੀ ਹਨ।

10 ਕੀ ਉਹ ਤੈਨੂੰ ਨਾ ਸਿਖਲਾਉਣਗੇ ਅਤੇ ਤੈਨੂੰ ਨਾ ਦੱਸਣਗੇ, ਅਤੇ ਆਪਣੇ ਦਿਲੋਂ ਗੱਲਾਂ ਬਾਹਰ ਨਾ ਲਿਆਉਣਗੇ?।।

11 ਭਲਾ, ਬਿਨਾ ਚਿੱਕੜ ਥੋਂ ਜਲ ਕਾਨਾ ਉੱਗੂਗਾ? ਭਲਾ, ਬਿਨਾ ਪਾਣੀ ਥੋਂ ਦੱਭ ਵਧੂਗੀ?

12 ਜਦੋਂ ਉਹ ਅਜੇ ਹਰਾ ਹੈ ਵੱਢਣ ਥੋਂ ਪਹਿਲਾਂ, ਉਹ ਦੂਜਿਆਂ ਘਾਵਾਂ ਨਾਲੋਂ ਪਹਿਲਾਂ ਹੀ ਸੁੱਕ ਜਾਂਦਾ ਹੈ।

ਅੱਯੂਬ ਅਧਿਆਇ 8

13 ਐਉਂ ਹੀ ਪਰਮੇਸ਼ੁਰ ਦੇ ਸਾਰੇ ਭੁੱਲਣ ਵਾਲਿਆਂ ਦੇ ਰਾਹ ਹਨ, ਅਤੇ ਅਧਰਮੀ ਦੀ ਆਸ਼ਾ ਟੁੱਟ ਜਾਂਦੀ ਹੈ,

14 ਜਿਹ ਦਾ ਬਿਸਵਾਸ ਟੁੱਟ ਜਾਂਦਾ ਹੈ ਅਤੇ ਜਿਹ ਦਾ ਭਰੋਸਾ ਮੱਕੜੀ ਦਾ ਜਾਲਾ ਹੈਗਾ।

15 ਉਹ ਆਪਣੇ ਘਰ ਉੱਤੇ ਟੇਕ ਲਾਊਗਾ, ਪਰ ਉਹ ਖੜ੍ਹਾ ਨਹੀਂ ਰਹੂਗਾ, ਉਹ ਉਹ ਨੂੰ ਤਕੜਾਈ ਨਾਲ ਫੜ ਲਊਗਾ, ਪਰ ਉਹ ਕਾਇਮ ਨਹੀਂ ਰਹੇਗਾ

16 ਉਹ ਧੁੱਪ ਵਿੱਚ ਹਰਾ ਭਰਾ ਹੈਗਾ, ਅਤੇ ਉਹ ਦੀਆਂ ਡਾਲੀਆਂ ਉਹ ਦੇ ਬਾਗ਼ ਉੱਤੇ ਜਾਂਦੀਆਂ ਹਨ,

ਅੱਯੂਬ ਅਧਿਆਇ 8

17 ਉਹ ਦੀਆਂ ਜੜ੍ਹਾਂ ਪੱਥਰਾਂ ਦੇ ਢੇਰ ਵਿੱਚ ਲਿਪਟੀਆਂ ਹੋਈਆ ਹਨ, ਉਹ ਪੱਥਰ ਦੇ ਘਰ ਨੂੰ ਭਾਸ ਲੈਂਦਾ ਹੈ।

18 ਜੇ ਉਹ ਆਪਣੇ ਥਾਂ ਥੋਂ ਭੱਖ ਲਿਆ ਜਾਵੇ, ਤਾਂ ਉਹ ਉਸ ਦਾ ਇਨਕਾਰ ਕਰੂਗਾ। ਭਈ ਮੈਂ ਤੈਨੂੰ ਵੇਖਿਆ ਹੀ ਨਹੀਂ।

19 ਵੇਖ, ਏਹ ਉਹ ਦੇ ਰਾਤ ਦੀ ਖ਼ੁਸ਼ੀ ਹੈਗਾ! ਅਤੇ ਦੂਜੇ ਖ਼ਾਕ ਥੋਂ ਨਿੱਕਲਣਗੇ

20 ਵੇਖ, ਪਰਮੇਸ਼ੁਰ ਖਰੇ ਆਦਮੀ ਨੂੰ ਨਾ ਤਿਆਗੂਗਾ, ਅਤੇ ਬੁਰਿਆਰਾਂ ਦੇ ਹੱਥ ਨੂੰ ਨਹੀਂ ਥੰਮੂਗਾ

ਅੱਯੂਬ ਅਧਿਆਇ 8

21 ਉਹ ਅਜੇ ਭੀ ਤੇਰੇ ਮੂੰਹ ਨੂੰ ਹਾਸੇ ਨਾਲ ਅਤੇ ਤੇਰੇ ਬੁੱਲ੍ਹਾਂ ਨੂੰ ਜੈਕਾਰੇ ਨਾਲ ਭਰੂਗਾ।

22 ਤੇਰੇ ਵੈਰੀ ਸ਼ਰਮ ਦਾ ਲਿਬਾਸ ਪਹਿਨਣਗੇ, ਅਤੇ ਦੁਸ਼ਟਾਂ ਦਾ ਤੰਬੂ ਹੋਊਗਾ ਹੀ ਨਾ!