Punjabi ਬਾਈਬਲ
ਯਵਨਾਹ total 4 ਅਧਿਆਇ
ਯਵਨਾਹ ਅਧਿਆਇ 2
1 ਤਦ ਯੂਨਾਹ ਨੇ ਮੱਛੀ ਦੇ ਢਿੱਡ ਵਿੱਚ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਇਉਂ ਪ੍ਰਾਰਥਨਾ ਕੀਤੀ, -
2 ਮੈਂ ਆਪਣੀ ਔਖਿਆਈ ਵਿੱਚ ਯਹੋਵਾਹ ਨੂੰ ਪੁਕਾਰਿਆ, ਅਤੇ ਉਹ ਨੇ ਮੈਨੂੰ ਉੱਤਰ ਦਿੱਤਾ, ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ, ਤੈਂ ਮੇਰੀ ਅਵਾਜ਼ ਸੁਣੀ।
3 ਤੈਂ ਮੈਨੂੰ ਡੂੰਘਾਣ ਵਿੱਚ, ਸਮੁੰਦਰ ਦੀ ਤਹ ਵਿੱਚ ਸੁੱਟਿਆ, ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ, ਤੇਰੀਆਂ ਸਾਰੀਆਂ ਲਹਿਰਾਂ ਅਤੇ ਤਰੰਗ ਮੇਰੇ ਉੱਤੋਂ ਲੰਘ ਗਏ।
ਯਵਨਾਹ ਅਧਿਆਇ 2
4 ਤਦ ਮੈਂ ਆਖਿਆ, ਮੈਂ ਤੇਰੀਆਂ ਅੱਖੀਆਂ ਤੋਂ ਦੂਰ ਸੱਟਿਆ ਗਿਆ, ਤਾਂ ਵੀ ਮੈਂ ਫੇਰ ਤੇਰੀ ਪਵਿੱਤਰ ਹੈਕਲ ਵੱਲ ਤੱਕਾਂਗਾ।
5 ਪਾਣੀਆਂ ਨੇ ਮੈਨੂੰ ਜਾਨ ਤਕ ਘੁੱਟ ਲਿਆ, ਡੂੰਘਿਆਈ ਨੇ ਚੁਫੇਰਿਓਂ ਮੈਨੂੰ ਘੇਰ ਲਿਆ, ਸਾਗਰੀ ਜਾਲਾ ਮੇਰੇ ਸਿਰ ਉੱਤੇ ਵਲੇਟਿਆ ਗਿਆ!
6 ਮੈਂ ਪਹਾੜਾਂ ਦੇ ਮੁੱਢਾਂ ਤੀਕ ਡੁੱਬ ਗਿਆ, ਧਰਤੀ ਦੇ ਅਰਲਾਂ ਨੇ ਸਦਾ ਦੇ ਲਈ ਮੈਨੂੰ ਢੱਕ ਛੱਡਿਆ, - ਪਰ ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੈਂ ਮੇਰੀ ਜਾਨ ਨੂੰ ਭੋਹਰੇ ਵਿੱਚੋਂ ਉਤਾਹਾਂ ਲਿਆਂਦਾ।
ਯਵਨਾਹ ਅਧਿਆਇ 2
7 ਜਿਸ ਵੇਲੇ ਮੇਰਾ ਜੀ ਮੇਰੇ ਵਿੱਚ ਡੁੱਬ ਗਿਆ, ਤਦ ਮੈਂ ਯਹੋਵਾਹ ਨੂੰ ਚੇਤੇ ਕੀਤਾ, ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ ਤੇਰੀ ਪਵਿੱਤਰ ਹੈਕਲ ਵਿੱਚ ਅੱਪੜ ਪਈ।
8 ਜਿਹੜੇ ਫੋਕਿਆਂ ਵਿਅਰਥਾਂ ਨੂੰ ਮੰਨਦੇ ਹਨ, ਓਹ ਆਪਣੀ ਦਯਾ ਛੱਡ ਬੈਠੇ ਹਨ।
9 ਪਰ ਮੈਂ ਧੰਨ ਧੰਨ ਦੀ ਅਵਾਜ਼ ਨਾਲ ਤੇਰੇ ਅੱਗੇ ਬਲੀ ਚੜ੍ਹਾਵਾਂਗਾ, ਮੈਂ ਜੋ ਕੁਝ ਸੁੱਖਣਾ ਸੁੱਖੀ ਸੋ ਪੂਰੀ ਕਰਾਂਗਾ, ਬਚਾਓ ਯਹੋਵਾਹ ਵੱਲੋਂ ਹੀ ਹੈ!।।
10 ਯਹੋਵਾਹ ਨੇ ਮੱਛੀ ਨੂੰ ਆਖਿਆ ਸੋ ਉਸ ਨੇ ਯੂਨਾਹ ਨੂੰ ਥਲ ਉੱਤੇ ਉਗਲੱਛ ਦਿੱਤਾ।।