ਅਹਬਾਰ ਅਧਿਆਇ 2
6 ਤੂੰ ਉਸ ਨੂੰ ਟੋਟੇ ਟੋਟੇ ਕਰੀਂ ਅਤੇ ਉਸ ਦੇ ਉੱਤੇ ਤੇਲ ਪਾਵੀਂ। ਇਹ ਇੱਕ ਮੈਦੇ ਦੀ ਭੇਟ ਹੈ।।
7 ਅਤੇ ਜੇ ਤੇਰਾ ਚੜ੍ਹਾਵਾ ਤਵੀ ਵਿੱਚ ਪਕਾਈ ਹੋਈ ਮੈਦੇ ਦੀ ਭੇਟ ਹੋਵੇ ਤਾਂ ਉਹ ਤੇਲ ਨਾਲ ਗੁੰਨ੍ਹੇ ਹੋਵੇ ਮੈਦੇ ਦਾ ਹੋਵੇ
8 ਅਤੇ ਤੂੰ ਇਨ੍ਹਾਂ ਵਸਤਾਂ ਦੀ ਬਣਾਈ ਹੋਈ ਮੈਦੇ ਦੀ ਭੇਟ ਯਹੋਵਾਹ ਦੇ ਅੱਗੇ ਲਿਆਵੀਂ ਅਤੇ ਜਾਂ ਉਹ ਜਾਜਕ ਦੇ ਅੱਗੇ ਧਰੀ ਜਾਵੇ ਤਾਂ ਉਹ ਉਸ ਨੂੰ ਜਗਵੇਦੀ ਕੋਲ ਲਿਆਵੇ
9 ਅਤੇ ਜਾਜਕ ਉਸ ਦੇ ਸਿਮਰਨ ਲਈ ਉਸ ਮੈਦੇ ਦੀ ਭੇਟ ਤੋਂ ਕੁਝ ਲੈਕੇ ਉਸ ਨੂੰ ਜਗਵੇਦੀ ਉੱਤੇ ਸਾੜੇ, ਇਹ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਅੱਗ ਦੀ ਭੇਟ ਹੈ
6