ਅਹਬਾਰ ਅਧਿਆਇ 9
7 ਅਤੇ ਮੂਸਾ ਹਾਰੂਨ ਨੂੰ ਆਖਿਆ, ਜਗਵੇਦੀ ਦੇ ਕੋਲ ਜਾਕੇ ਆਪਣੀ ਪਾਪ ਦੀ ਭੇਟ ਅਤੇ ਆਪਣੀ ਹੋਮ ਦੀ ਭੇਟ ਚੜ੍ਹਾਓ ਅਤੇ ਆਪਣੇ ਲਈ ਅਤੇ ਲੋਕਾਂ ਦੇ ਲਈ ਪ੍ਰਾਸਚਿਤ ਕਰ ਅਤੇ ਲੋਕਾਂ ਦੀ ਭੇਟ ਚੜ੍ਹਾਕੇ ਉਨ੍ਹਾਂ ਦੇ ਪ੍ਰਾਸਚਿਤ ਕਰ ਜਿਹਾ ਯਹੋਵਾਹ ਨੇ ਆਗਿਆ ਦਿੱਤੀ।।
8 ਸੋ ਹਾਰੂਨ ਨੇ ਜਗਵੇਦੀ ਦੇ ਕੋਲ ਜਾਕੇ ਉਸ ਪਾਪ ਦੀ ਭੇਟ ਦੇ ਵੱਛੇ ਨੂੰ ਜੋ ਆਪਣੇ ਲਈ ਸੀ, ਕੱਟਿਆ
9 ਅਤੇ ਹਾਰੂਨ ਦੇ ਪੁੱਤ੍ਰ ਉਸ ਦਾ ਲਹੂ ਉਸ ਦੇ ਕੋਲ ਲੈ ਆਏ ਅਤੇ ਉਸ ਨੇ ਆਪਣੀ ਉਂਗਲ ਲਹੂ ਵਿੱਚ ਡੋਬ ਕੇ ਉਸ ਨੂੰ ਜਗਵੇਦੀ ਦਿਆਂ ਸਿੰਙਾਂ ਉੱਤੇ ਪਾਇਆ ਅਤੇ ਜਗਵੇਦੀ ਦੇ ਹੇਠ ਲਹੂ ਡੋਹਲ ਦਿੱਤਾ
6