Punjabi ਬਾਈਬਲ

ਗਿਣਤੀ ਕੁੱਲ 36 ਅਧਿਆਇ

ਗਿਣਤੀ

ਗਿਣਤੀ ਅਧਿਆਇ 29
ਗਿਣਤੀ ਅਧਿਆਇ 29

1 ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੀ ਪਵਿੱਤ੍ਰ ਸਭਾ ਹੋਵੇ। ਤੁਸੀਂ ਕੋਈ ਕੰਮ ਧੰਦਾ ਨਾ ਕਰੋ ਪਰ ਉਹ ਤੁਹਾਡੇ ਲਈ ਤੁਰ੍ਹੀਆਂ ਵਜਾਉਣ ਦਾ ਦਿਨ ਹੋਵੇ

2 ਅਤੇ ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਵਹਿੜਾ, ਇੱਕ ਛੱਤ੍ਰਾ ਅਰ ਬੱਜ ਤੋਂ ਰਹਿਤ ਸੱਤ ਇੱਕ ਸਾਲੇ ਲੇਲੇ

3 ਅਤੇ ਉਸ ਦੇ ਮੈਦੇ ਦੀ ਭੇਟ ਤੇਲ ਵਿੱਚ ਮਿਲਿਆ ਹੋਇਆ ਮੈਦਾ ਹੋਵੇ, ਵਹਿੜੇ ਲਈ ਤਿੰਨ ਦਸਵੰਧ, ਛੱਤ੍ਰੇ ਲਈ ਦੋ ਦਸਵੰਧ

ਗਿਣਤੀ ਅਧਿਆਇ 29

4 ਅਤੇ ਸੱਤਾਂ ਲੇਲਿਆਂ ਵਿੱਚੋਂ ਹਰ ਲੇਲੇ ਲਈ ਇੱਕ ਦਸਵੰਧ

5 ਨਾਲੇ ਤੁਹਾਡੇ ਪਰਾਸਚਿਤ ਲਈ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ

6 ਅਤੇ ਏਹ ਇਨ੍ਹਾਂ ਦੇ ਬਿਨਾਂ ਹੋਣ ਅਰਥਾਤ ਨਵੇਂ ਚੰਦਰਮਾ ਦੀ ਹੋਮ ਬਲੀ ਉਸ ਦੇ ਮੈਦੇ ਦੀ ਭੇਟ ਸਣੇ ਅਤੇ ਅਖੰਡ ਹੋਮ ਬਲੀ ਲਈ ਉਸ ਦੇ ਮੈਦੇ ਦੀ ਭੇਟ ਸਣੇ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਸਣੇ ਅਤੇ ਉਨ੍ਹਾਂ ਦੀ ਰੀਤ ਅਨੁਸਾਰ, ਏਹ ਯਹੋਵਾਹ ਲਈ ਸੁੰਗਧਤਾ ਦੀ ਅੱਗ ਦੀ ਭੇਟ ਹੋਵੇ।।

ਗਿਣਤੀ ਅਧਿਆਇ 29

7 ਏਸ ਸੱਤਵੇਂ ਮਹੀਨੇ ਦੇ ਦੱਸਵੇਂ ਦਿਨ ਤੁਹਾਡੀ ਪਵਿੱਤ੍ਰ ਸਭਾ ਹੋਵੇ ਜਿਹ ਦੇ ਵਿੱਚ ਤੁਸੀਂ ਆਪਣੀਆਂ ਜਾਨਾਂ ਨੂੰ ਦੁੱਖ ਦਿਉ ਪਰ ਕੋਈ ਕੰਮ ਧੰਦਾ ਨਾ ਕਰੋ

8 ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਦੀ ਬਲੀ ਚੜ੍ਹਾਓ ਅਰਥਾਤ ਇੱਕ ਵਹਿੜਾ, ਇੱਕ ਛੱਤ੍ਰਾ, ਸੱਤ ਇੱਕ ਸਾਲੇ ਲੇਲੇ। ਇਹ ਤੁਹਾਡੇ ਚੜ੍ਹਾਵੇ ਬੱਜ ਤੋਂ ਰਹਿਤ ਹੋਣ

9 ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਵਿੱਚ ਮਿਲਿਆ ਹੋਇਆ ਮੈਦਾ ਹੋਵੇ। ਵਹਿੜੇ ਲਈ ਤਿੰਨ ਦਸਵੰਧ, ਛੱਤ੍ਰੇ ਲਈ ਦੋ ਦਸਵੰਧ

ਗਿਣਤੀ ਅਧਿਆਇ 29

10 ਅਤੇ ਉਨ੍ਹਾਂ ਸੱਤਾਂ ਲੇਲਿਆਂ ਵਿੱਚੋਂ ਹਰ ਇੱਕ ਲੇਲੇ ਲਈ ਇੱਕ ਦਸਵੰਧ ਹੋਵੇ

11 ਅਤੇ ਪਰਾਸਚਿਤ ਲਈ ਪਾਪ ਦੀ ਬਲੀ ਅਤੇ ਅਖੰਡ ਹੋਮ ਦੀ ਬਲੀ ਅਤੇ ਉਸ ਦੇ ਮੈਦੇ ਦੀ ਅਰ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।।

12 ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਤੁਹਾਡੀ ਪਵਿੱਤ੍ਰ ਸਭਾ ਹੋਵੇ ਜਿਹ ਦੇ ਵਿੱਚ ਤੁਸੀਂ ਕੋਈ ਕੰਮ ਧੰਦਾ ਨਾ ਕਰੋ ਪਰ ਯਹੋਵਾਹ ਲਈ ਸੱਤਾਂ ਦਿਨਾਂ ਦਾ ਪਰਬ ਮਨਾਓ

ਗਿਣਤੀ ਅਧਿਆਇ 29

13 ਅਤੇ ਤੁਸੀਂ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਯਹੋਵਾਹ ਲਈ ਚੜ੍ਹਾਓ ਅਰਥਾਤ ਤੇਰਾਂ ਵਹਿੜੇ, ਦੋ ਛੱਤ੍ਰੇ, ਚੌਦਾਂ ਇੱਕ ਸਾਲੇ ਲੇਲੇ ਜਿਹੜੇ ਬੱਜ ਤੋਂ ਰਹਿਤ ਹੋਣ

14 ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਨਾਲ ਮਿਲੇ ਹੋਏ ਮੈਦੇ ਦੀ ਹੋਵੇ ਅਤੇ ਉਨ੍ਹਾਂ ਤੇਰਾਂ ਵਹਿੜਿਆਂ ਵਿੱਚੋਂ ਹਰ ਵਹਿੜੇ ਲਈ ਤਿੰਨ ਦਸਵੰਧ ਅਤੇ ਉਨ੍ਹਾਂ ਦੋਹਾਂ ਛੱਤ੍ਰਿਆਂ ਵਿੱਚੋਂ ਹਰ ਛੱਤ੍ਰੇ ਲਈ ਦੋ ਦਸਵੰਧ

15 ਅਤੇ ਉਨ੍ਹਾਂ ਚੌਦਾਂ ਲੇਲਿਆਂ ਵਿੱਚੋਂ ਹਰ ਲੇਲੇ ਲਈ ਇੱਕ ਦਸਵੰਧ

ਗਿਣਤੀ ਅਧਿਆਇ 29

16 ਅਤੇ ਅਖੰਡ ਹੋਮ ਬਲੀ ਅਰ ਉਸ ਦੇ ਮੈਦੇ ਅਰ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।।

17 ਦੂਜੇ ਦਿਨ ਬਾਰ੍ਹਾਂ ਵਹਿੜੇ, ਦੋ ਛੱਤ੍ਰੇ ਅਤੇ ਚੌਦਾਂ ਇੱਕ ਸਾਲੇ ਲੇਲੇ ਬੱਜ ਤੋਂ ਰਹਿਤ ਚੜਾਓ

18 ਅਤੇ ਵਹਿੜਿਆਂ, ਛੱਤ੍ਰਿਆਂ, ਅਰ ਲੇਲਿਆਂ ਦੇ ਲਈ ਉਨ੍ਹਾਂ ਦੇ ਮੈਦੇ ਦੀ ਅਰ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ

19 ਅਤੇ ਅਖੰਡ ਹੋਮ ਬਲੀ ਅਰ ਉਸ ਦੇ ਮੈਦੇ ਅਰ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।।

ਗਿਣਤੀ ਅਧਿਆਇ 29

20 ਤੀਜੇ ਦਿਨ ਗਿਆਰਾਂ ਵਹਿੜੇ, ਦੋ ਛੱਤ੍ਰੇ ਅਤੇ ਚੌਦਾਂ ਇੱਕ ਸਾਲੇ ਲੇਲੇ ਬੱਜ ਤੋਂ ਰਹਿਤ ਚੜਾਓ

21 ਅਤੇ ਵਹਿੜਿਆਂ, ਛੱਤ੍ਰਿਆਂ ਅਰ ਲੇਲਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਰ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ

22 ਅਤੇ ਅਖੰਡ ਹੋਮ ਬਲੀ ਅਤੇ ਉਸ ਦੇ ਮੈਦੇ ਅਰ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।।

23 ਚੌਥੇ ਦਿਨ ਦਸ ਵਹਿੜੇ, ਦੋ ਛੱਤ੍ਰੇ ਅਤੇ ਚੌਦਾਂ ਇੱਕ ਸਾਲੇ ਲੇਲੇ ਬੱਜ ਤੋਂ ਰਹਿਤ ਚੜ੍ਹਾਓ

ਗਿਣਤੀ ਅਧਿਆਇ 29

24 ਅਤੇ ਵਹਿੜਿਆਂ, ਛੱਤ੍ਰਿਆਂ ਅਰ ਲੇਲਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਰ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ

25 ਅਤੇ ਅਖੰਡ ਹੋਮ ਬਲੀ ਅਤੇ ਉਸ ਦੇ ਮੈਦੇ ਅਰ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।।

26 ਪੰਜਵੇਂ ਦਿਨ ਨੌਂ ਵਹਿੜੇ, ਦੋ ਛੱਤ੍ਰੇ, ਚੌਦਾਂ ਇੱਕ ਸਾਲੇ ਲੇਲੇ ਬੱਜ ਤੋਂ ਰਹਿਤ ਚੜ੍ਹਾਓ

27 ਅਤੇ ਵਹਿੜਿਆਂ, ਛੱਤ੍ਰਿਆਂ ਅਰ ਲੇਲਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਰ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ

ਗਿਣਤੀ ਅਧਿਆਇ 29

28 ਅਤੇ ਅਖੰਡ ਹੋਮ ਬਲੀ ਅਤੇ ਉਸ ਦੇ ਮੈਦੇ ਅਰ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।।

29 ਛੇਵੇਂ ਦਿਨ ਅੱਠ ਵਹਿੜੇ, ਦੋ ਛੱਤ੍ਰੇ, ਚੌਦਾਂ ਇੱਕ ਸਾਲੇ ਲੇਲੇ ਬੱਜ ਤੋਂ ਰਹਿਤ ਚੜ੍ਹਾਓ

30 ਵਹਿੜਿਆਂ, ਛੱਤ੍ਰਿਆਂ ਅਰ ਲੇਲਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਰ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ

31 ਅਤੇ ਅਖੰਡ ਹੋਮ ਲਈ ਬਲੀ ਅਤੇ ਉਸ ਦੇ ਮੈਦੇ ਅਰ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।।

ਗਿਣਤੀ ਅਧਿਆਇ 29

32 ਸੱਤਵੇਂ ਦਿਨ ਸੱਤ ਵਹਿੜੇ, ਦੋ ਛੱਤ੍ਰੇ, ਚੌਦਾਂ ਇੱਕ ਸਾਲੇ ਲੇਲੇ ਬੱਜ ਤੋਂ ਰਹਿਤ ਚੜ੍ਹਾਓ

33 ਅਤੇ ਵਹਿੜਿਆਂ, ਛੱਤ੍ਰਿਆਂ ਅਰ ਲੇਲਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਰ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ

34 ਅਤੇ ਅਖੰਡ ਹੋਮ ਬਲੀ ਅਤੇ ਉਸ ਦੇ ਮੈਦੇ ਅਰ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।।

35 ਅੱਠਵੇਂ ਦਿਨ ਤੁਹਾਡੀ ਮਹਾਂ ਸਭਾ ਹੋਵੇ ਜਿਹ ਦੇ ਵਿੱਚ ਤੁਸੀਂ ਕੋਈ ਕੰਮ ਧੰਦਾ ਨਾ ਕਰਿਓ

ਗਿਣਤੀ ਅਧਿਆਇ 29

36 ਪਰ ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਵਹਿੜਾ, ਇੱਕ ਛੱਤ੍ਰਾ ਅਤੇ ਸੱਤ ਲੇਲੇ ਬੱਜ ਤੋਂ ਰਹਿਤ

37 ਵਹਿੜਿਆਂ, ਛੱਤ੍ਰਿਆਂ ਅਰ ਲੇਲਿਆਂ ਲਈ ਉਨ੍ਹਾਂ ਦੇ ਮੈਦੇ ਦੀਆਂ ਅਰ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ

38 ਅਤੇ ਅਖੰਡ ਹੋਮ ਬਲੀ ਅਤੇ ਉਸ ਦੇ ਮੈਦੇ ਅਰ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।।

39 ਏਹ ਤੁਸੀਂ ਯਹੋਵਾਹ ਲਈ ਆਪਣੇ ਠਹਿਰਾਏ ਹੋਏ ਪਰਬਾਂ ਵਿੱਚ ਆਪਣੀਆਂ ਸੁੱਖਣਾ ਅਰ ਖੁਸ਼ੀਆਂ ਦੀਆਂ ਭੇਟਾਂ ਤੋਂ ਛੁੱਟ ਚੜਾਓ। ਏਹ ਤੁਹਾਡੇ ਹੋਮ ਦੀਆਂ ਬਲੀਆਂ ਅਤੇ ਤੁਹਾਡੇ ਮੈਦੇ ਦੀਆਂ ਭੇਟਾਂ ਅਰ ਤੁਹਾਡੇ ਪੀਣ ਦੀਆਂ ਭੇਟਾਂ ਅਰ ਤੁਹਾਡੇ ਸੁੱਖ ਸਾਂਦ ਦੀਆਂ ਭੇਟਾਂ ਲਈ ਹੋਣ

ਗਿਣਤੀ ਅਧਿਆਇ 29

40 ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹੋ ਉਸ ਨੇ ਇਸਰਾਏਲੀਆਂ ਨੂੰ ਆਖਿਆ।।