Punjabi ਬਾਈਬਲ
ਜ਼ਬੂਰ total 150 ਅਧਿਆਇ
ਜ਼ਬੂਰ ਅਧਿਆਇ 127
1 ਜੇ ਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ। ਜੇ ਕਰ ਯਹੋਵਾਹ ਹੀ ਸ਼ਹਿਰ ਦੀ ਰਾਖੀ ਨਾ ਕਰੇ, ਤਾਂ ਰਾਖੇ ਦਾ ਜਾਗਣਾ ਵਿਅਰਥ ਹੈ।
2 ਤੁਹਾਡਾ ਸਵੇਰ ਦਾ ਉੱਠਣਾ ਤੇ ਅਵੇਰ ਤੀਕ ਬੈਠੇ ਰਹਿਣਾ, ਤੇ ਦੁਖਾਂ ਦੀ ਰੋਟੀ ਖਾਣੀ ਵਿਅਰਥ ਹੈ, ਉਹ ਤਾਂ ਆਪਣੇ ਪ੍ਰੀਤਮ ਨੂੰ ਨੀਂਦ ਦਿੰਦਾ ਹੈ।।
3 ਵੇਖੋ, ਬੱਚੇ ਯਹੋਵਾਹ ਵੱਲੋਂ ਮਿਰਾਸ ਹਨ, ਢਿੱਡ ਦਾ ਫਲ ਇੱਕ ਇਨਾਮ ਹੈ,
4 ਜਿਵੇਂ ਸੂਰਮੇ ਦੇ ਹੱਥ ਵਿੱਚ ਬਾਣ, ਤਿਵੇਂ ਜੁਆਨੀ ਦੇ ਪੁੱਤ੍ਰ ਹਨ, -
ਜ਼ਬੂਰ ਅਧਿਆਇ 127
5 ਧੰਨ ਹੈ ਉਹ ਮਰਦ ਜਿਹ ਦਾ ਤਰਕਸ਼ ਉਨ੍ਹਾਂ ਨਾਲ ਭਰਿਆ ਹੋਇਆ ਹੈ! ਅਜੇਹੇ ਸ਼ਰਮਿੰਦੇ ਨਾ ਹੋਣਗੇ ਜਦ ਓਹ ਆਪਣੇ ਵੈਰੀਆਂ ਨਾਲ ਫਾਟਕ ਵਿੱਚ ਗੱਲਾਂ ਕਰਨਗੇ!।।