Punjabi ਬਾਈਬਲ

ਜ਼ਬੂਰ total 150 ਅਧਿਆਇ

ਜ਼ਬੂਰ

ਜ਼ਬੂਰ ਅਧਿਆਇ 24
ਜ਼ਬੂਰ ਅਧਿਆਇ 24

1 ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾਹ ਦੀ ਹੈ, ਜਗਤ ਅਤੇ ਉਸ ਦੇ ਨਿਵਾਸੀ।

2 ਉਸੇ ਨੇ ਉਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ, ਅਤੇ ਉਸ ਨੂੰ ਵਗਦੇ ਪਾਣੀਆਂ ਉੱਤੇ ਕਾਇਮ ਕੀਤਾ।।

3 ਯਹੋਵਾਹ ਦੇ ਪਹਾੜ ਉੱਤੇ ਕੌਣ ਚੜ੍ਹੇਗਾ, ਅਤੇ ਉਸ ਦੇ ਪਵਿੱਤਰ ਅਸਥਾਨ ਵਿੱਚ ਕੌਣ ਖੜਾ ਹੋਵੇਗਾॽ

4 ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ ਹੈ, ਅਤੇ ਜਿਸ ਨੇ ਆਪਣਾ ਜੀ ਫਰੇਬ ਵੱਲ ਨਹੀਂ ਲਾਇਆ, ਅਤੇ ਛਲਣ ਲਈ ਸੌਂਹ ਨਹੀਂ ਖਾਧੀ।

ਜ਼ਬੂਰ ਅਧਿਆਇ 24

5 ਉਸ ਨੂੰ ਯਹੋਵਾਹ ਵੱਲੋਂ ਬਰਕਤ ਅਤੇ ਆਪਣੇ ਮੁਕਤੀਦਾਤੇ ਪਰਮੇਸ਼ੁਰ ਕੋਲੋਂ ਧਰਮ ਮਿਲੇਗਾ।

6 ਏਹ ਪੀੜ੍ਹੀ ਉਹ ਦੇ ਤਾਲੀਬਾਂ ਦੀ ਹੈ, ਜਿਹੜੀ ਤੇਰੇ ਦਰਸ਼ਣ ਭਾਲਦੀ ਹੈ ਹੇ ਯਾਕੂਬ ।। ਸਲਹ।।

7 ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਆਦੀ ਦਰਵੱਜਿਓ, ਉੱਚੇ ਹੋ ਜਾਓ! ਤਾਂ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ।

8 ਏਹ ਜਲਾਲ ਦਾ ਪਾਤਸ਼ਾਹ ਕੌਣ ਹੈॽ ਯਹੋਵਾਹ ਸਮਰਥੀ ਅਰ ਬਲੀ। ਯਹੋਵਾਹ ਜੋ ਜੁੱਧ ਵਿੱਚ ਬਲੀ ਹੈ।

ਜ਼ਬੂਰ ਅਧਿਆਇ 24

9 ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਆਦੀ ਦਰੱਵਜਿਓ, ਉੱਚੇ ਹੋ ਜਾਓ! ਤਾਂ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ।

10 ਏਹ ਜਲਾਲ ਦਾ ਪਾਤਸ਼ਾਹ ਕੌਣ ਹੈॽ ਸੈਨਾਂ ਦਾ ਯਹੋਵਾਹ, ਉਹੋ ਜਲਾਲ ਦਾ ਪਾਤਸ਼ਾਹ ਹੈ ।। ਸਲਹ।।