ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਜਦ ਤੁਸੀਂ ਆਪਣੇ ਵੈਰੀਆਂ ਨਾਲ ਜੁੱਧ ਕਰਨ ਲਈ ਨਿੱਕਲੋ ਤਾਂ ਘੋੜੇ, ਰਥ ਅਤੇ ਆਪਣੇ ਤੋਂ ਬਹੁਤ ਸਾਰੇ ਲੋਕਾਂ ਨੂੰ ਵੇਖ ਕੇ ਉਨ੍ਹਾਂ ਤੋਂ ਡਰ ਨਾ ਜਾਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸੰਗ ਹੈ ਜਿਹੜਾ ਤੁਹਾਨੂੰ ਮਿਸਰ ਦੇਸ ਤੋਂ ਉਤਾਹਾਂ ਲਿਆਇਆ
2. ਤਾਂ ਐਉਂ ਹੋਵੇਗਾ ਕਿ ਜਦ ਤੁਸੀਂ ਜੁੱਧ ਦੇ ਨੇੜੇ ਜਾਓ ਤਾਂ ਜਾਜਕ ਲੋਕਾਂ ਦੇ ਕੋਲ ਜਾ ਕੇ ਉਨ੍ਹਾਂ ਨਾਲ ਗੱਲ ਕਰੇ
3. ਅਤੇ ਉਹ ਉਨ੍ਹਾਂ ਨੂੰ ਆਖੇ ਕਿ ਸੁਣੋ ਹੇ ਇਸਰਾਏਲ, ਤੁਸੀਂ ਅੱਜ ਦੇ ਦਿਨ ਆਪਣੇ ਵੈਰੀਆਂ ਨਾਲ ਜੁੱਧ ਕਰਨ ਲਈ ਨੇੜੇ ਆਏ ਹੋ। ਤੁਹਾਡਾ ਮਨ ਢਿੱਲਾ ਨਾ ਪੈ ਜਾਵੇ, ਨਾ ਤੁਸੀਂ ਡਰੋ ਨਾ ਓਦਰੋ ਅਤੇ ਨਾ ਉਨ੍ਹਾਂ ਦੇ ਅੱਗੇ ਕੰਬੋ
4. ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਜਾਂਦਾ ਹੈ ਕਿ ਉਹ ਤੁਹਾਡੇ ਲਈ ਤੁਹਾਡੇ ਵੈਰੀਆਂ ਨਾਲ ਤੁਹਾਨੂੰ ਬਚਾਉਣ ਲਈ ਜੁੱਧ ਕਰੇ
5. ਫੇਰ ਹੁੱਦੇਦਾਰ ਲੋਕਾਂ ਨੂੰ ਬੋਲਣ, ਕਿਹੜਾ ਉਹ ਮਨੁੱਖ ਹੈ ਜਿਸ ਨੇ ਨਵਾਂ ਘਰ ਬਣਾਇਆ ਹੋਵੇ ਪਰ ਉਸ ਦੀ ਚੱਠ ਨਾ ਕੀਤੀ ਹੋਵੇ? ਉਹ ਆਪਣੇ ਘਰ ਨੂੰ ਮੁੜ ਜਾਵੇ ਮਤੇ ਓਹ ਜੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦੀ ਚੱਠ ਕਰੇ
6. ਅਤੇ ਕਿਹੜਾ ਮਨੁੱਖ ਹੈ ਜਿਸ ਨੇ ਅੰਗੂਰੀ ਬਾਗ ਲਾਇਆ ਹੋਵੇ ਪਰ ਉਸ ਦਾ ਫਲ ਨਾ ਵਰਤਿਆ ਜਾਵੇ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਮਤੇ ਉਹ ਜੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦਾ ਫਲ ਵਰਤੇ
7. ਅਤੇ ਕਿਹੜਾ ਮਨੁੱਖ ਹੈ ਜਿਸ ਨੇ ਕਿਸੇ ਤੀਵੀਂ ਨਾਲ ਕੁੜਮਾਈ ਕੀਤੀ ਹੋਵੇ ਪਰ ਉਸ ਨੂੰ ਲਿਆਂਦਾ ਨਾ ਹੋਵੇ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਅਤੇ ਉਹ ਜੁੱਧ ਵਿੱਚ ਮਰ ਜਾਵੇ ਮਤੇ ਦੂਜਾ ਮਨੁੱਖ ਉਸ ਨੂੰ ਲੈ ਆਵੇ
8. ਫੇਰ ਹੁੱਦੇਦਾਰ ਲੋਕਾਂ ਨੂੰ ਹੋਰ ਬੋਲਣ, ਕਿਹੜਾ ਮਨੁੱਖ ਡਰਦਾ ਅਤੇ ਆਪਣੇ ਮਨ ਵਿੱਚ ਢਿੱਲਾ ਹੈ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਮਤੇ ਉਹ ਦਾ ਭਰਾਵਾਂ ਦੇ ਦਿਲ ਉਸਦੇ ਦਿਲ ਵਾਂਙੁ ਢੱਲ ਜਾਣ
9. ਤਾਂ ਐਉਂ ਹੋਵੇਗਾ ਕਿ ਜਦ ਹੁੱਦੇਦਾਰ ਲੋਕਾਂ ਨਾ ਬੋਲ ਚੁੱਕਣ ਤਾਂ ਉਹ ਸੈਨਾ ਲਈ ਲੋਕਾਂ ਉੱਤੇ ਸਰਦਾਰ ਠਹਿਰਾਉਣ।।
10. ਜਦ ਤੁਸੀਂ ਕਿਸੇ ਸ਼ਹਿਰ ਉੱਤੇ ਜੁੱਧ ਕਰਨ ਲਈ ਨੇੜੇ ਜਾਓ ਤਾਂ ਤੁਸੀਂ ਉਸ ਨੂੰ ਸੁਲਾਹ ਲਈ ਹੋਕਾ ਦਿਓ
11. ਜੇ ਕਰ ਘਰ ਉਹ ਤੁਹਾਨੂੰ ਸੁਲਾਹ ਦਾ ਉੱਤ੍ਰ ਦੇਵੇ ਅਤੇ ਤੁਹਾਡੇ ਲਈ ਫਾਟਕ ਖੋਲ ਦੇਵੇ ਤਾਂ ਐਉਂ ਹੋਵੇਗਾ ਕਿ ਉੱਥੇ ਦੇ ਸਾਰੇ ਲੋਕ ਤੁਹਾਡੇ ਬੇਗਾਰੀ ਹੋ ਕੇ ਤੁਹਾਡੀ ਟਹਿਲ ਸੇਵਾ ਕਰਨ
12. ਜੇ ਉਹ ਤੁਹਾਡੇ ਨਾਲ ਸੁਲਾਹ ਨਾ ਕਰੇ ਪਰ ਤੁਹਾਡੇ ਨਾਲ ਜੁੱਧ ਕਰੇ ਤਾਂ ਉਸ ਦੇ ਦੁਆਲੇ ਘੇਰਾ ਪਾ ਲਓ
13. ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਵੇ ਤਾਂ ਤੁਸੀਂ ਉਸ ਦੇ ਸਾਰੇ ਨਰ ਤੇਗ ਦੀ ਧਾਰ ਨਾਲ ਵੱਢ ਸੁੱਟੋ
14. ਪਰ ਤੀਵੀਆਂ ਨਿਆਣੇ ਡੰਗਰ ਅਤੇ ਉਸ ਸ਼ਹਿਰ ਦਾ ਸਭ ਕੁਝ ਅਰਥਾਤ ਸਾਰਾ ਲੁੱਟ ਦਾ ਮਾਲ ਤੁਸੀਂ ਆਪਣੇ ਲਈ ਲੁੱਟ ਲਵੋ ਅਤੇ ਆਪਣੇ ਵੈਰੀਆਂ ਦੀ ਲੁੱਟ ਤੋਂ ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ ਤੁਸੀਂ ਖਾਓ
15. ਏਦਾਂ ਹੀ ਤੁਸੀਂ ਸਾਰਿਆਂ ਸ਼ਹਿਰਾਂ ਨਾਲ ਕਰੋ ਜਿਹੜੇ ਤੁਹਾਥੋਂ ਬਹੁਤ ਦੁਰੇਡੇ ਹਨ ਪਰ ਓਹ ਇਨ੍ਹਾਂ ਕੌਮਾਂ ਦੇ ਸ਼ਹਿਰ ਨਹੀਂ ਹਨ
16. ਸਗੋਂ ਤੁਸੀਂ ਇਨ੍ਹਾਂ ਲੋਕਾਂ ਦੇ ਸ਼ਹਿਰਾਂ ਵਿੱਚੋਂ ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ ਕੋਈ ਪ੍ਰਾਣੀ ਜੀਉਂਦਾ ਨਾ ਰਹਿਣ ਦਿਓ
17. ਪਰ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਸੀ ਹਿੱਵੀਆਂ, ਅਮੋਰੀਆਂ, ਕਨਾਨੀਆਂ, ਫਰਿੱਜ਼ੀਆਂ, ਹਿੱਤੀਆਂ, ਯਬੂਸੀਆਂ ਦਾ ਸੱਤਿਆ ਨਾਸ ਕਰ ਦਿਓ
18. ਤਾਂ ਜੋ ਓਹ ਤੁਹਾਨੂੰ ਆਪਣੇ ਜਿਹੇ ਘਿਣਾਉਣੇ ਕੰਮ ਕਰਨਾ ਨਾ ਸਿਖਾਉਣ ਜਿਹੜੇ ਉਨ੍ਹਾਂ ਨੇ ਆਪਣੇ ਦੇਵਤਿਆਂ ਲਈ ਕੀਤੇ ਹਨ ਅਤੇ ਇਉਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਪਾਪ ਕਰੋ।।
19. ਜਦ ਤੁਸੀਂ ਕਿਸੇ ਸ਼ਹਿਰ ਨੂੰ ਢੇਰ ਚਿਰ ਤੀਕ ਉਸ ਦੇ ਫੜਨ ਨੂੰ ਜੁੱਧ ਕਰ ਕੇ ਘੇਰ ਛੱਡੋ ਤਾਂ ਤੁਸੀਂ ਉਸ ਦੇ ਬਿਰਛਾਂ ਨੂੰ ਕੁਹਾੜੀ ਦੇ ਟੱਕਾਂ ਨਾਲ ਨਾਸ ਨਾ ਕਰੋ ਕਿਉਂ ਜੋ ਤੁਸੀਂ ਉਨ੍ਹਾਂ ਤੋਂ ਖਾਓਗੇ, ਏਸ ਲਈ ਤੁਸੀਂ ਉਨ੍ਹਾਂ ਨੂੰ ਵੱਢ ਨਾ ਸੁੱਟੋ। ਭਲਾ, ਖੇਤ ਦਾ ਬਿਰਛ ਆਦਮੀ ਜਿਹਾ ਹੈ ਕਿ ਉਹ ਤੁਹਾਡੇ ਅੱਗੇ ਘੇਰਿਆ ਜਾਵੇ?
20. ਕੇਵਲ ਉਹ ਬਿਰਛ ਜਿਹੜੇ ਤੁਸੀਂ ਜਾਣਦੇ ਹੋ ਕਿ ਫਲਦਾਰ ਨਹੀਂ ਉਨ੍ਹਾਂ ਨੂੰ ਤੁਸੀਂ ਨਾਸ ਕਰ ਦਿਓ ਅਤੇ ਵੱਢ ਸੁੱਟੋ, ਇਉਂ ਤੁਸੀਂ ਉਸ ਸ਼ਹਿਰ ਦੇ ਵਿਰੁੱਧ ਜਿਹੜਾ ਤੁਹਾਡੇ ਨਾਲ ਜੁੱਧ ਕਰਦਾ ਹੈ ਘੇਰੇ ਵਾਲੀ ਕੰਧ ਬਣਾਓ ਜਦ ਤੀਕ ਉਹ ਜਿੱਤਿਆ ਨਾ ਜਾਵੇ।।
Total 34 ਅਧਿਆਇ, Selected ਅਧਿਆਇ 20 / 34
1 ਜਦ ਤੁਸੀਂ ਆਪਣੇ ਵੈਰੀਆਂ ਨਾਲ ਜੁੱਧ ਕਰਨ ਲਈ ਨਿੱਕਲੋ ਤਾਂ ਘੋੜੇ, ਰਥ ਅਤੇ ਆਪਣੇ ਤੋਂ ਬਹੁਤ ਸਾਰੇ ਲੋਕਾਂ ਨੂੰ ਵੇਖ ਕੇ ਉਨ੍ਹਾਂ ਤੋਂ ਡਰ ਨਾ ਜਾਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸੰਗ ਹੈ ਜਿਹੜਾ ਤੁਹਾਨੂੰ ਮਿਸਰ ਦੇਸ ਤੋਂ ਉਤਾਹਾਂ ਲਿਆਇਆ 2 ਤਾਂ ਐਉਂ ਹੋਵੇਗਾ ਕਿ ਜਦ ਤੁਸੀਂ ਜੁੱਧ ਦੇ ਨੇੜੇ ਜਾਓ ਤਾਂ ਜਾਜਕ ਲੋਕਾਂ ਦੇ ਕੋਲ ਜਾ ਕੇ ਉਨ੍ਹਾਂ ਨਾਲ ਗੱਲ ਕਰੇ 3 ਅਤੇ ਉਹ ਉਨ੍ਹਾਂ ਨੂੰ ਆਖੇ ਕਿ ਸੁਣੋ ਹੇ ਇਸਰਾਏਲ, ਤੁਸੀਂ ਅੱਜ ਦੇ ਦਿਨ ਆਪਣੇ ਵੈਰੀਆਂ ਨਾਲ ਜੁੱਧ ਕਰਨ ਲਈ ਨੇੜੇ ਆਏ ਹੋ। ਤੁਹਾਡਾ ਮਨ ਢਿੱਲਾ ਨਾ ਪੈ ਜਾਵੇ, ਨਾ ਤੁਸੀਂ ਡਰੋ ਨਾ ਓਦਰੋ ਅਤੇ ਨਾ ਉਨ੍ਹਾਂ ਦੇ ਅੱਗੇ ਕੰਬੋ 4 ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਜਾਂਦਾ ਹੈ ਕਿ ਉਹ ਤੁਹਾਡੇ ਲਈ ਤੁਹਾਡੇ ਵੈਰੀਆਂ ਨਾਲ ਤੁਹਾਨੂੰ ਬਚਾਉਣ ਲਈ ਜੁੱਧ ਕਰੇ 5 ਫੇਰ ਹੁੱਦੇਦਾਰ ਲੋਕਾਂ ਨੂੰ ਬੋਲਣ, ਕਿਹੜਾ ਉਹ ਮਨੁੱਖ ਹੈ ਜਿਸ ਨੇ ਨਵਾਂ ਘਰ ਬਣਾਇਆ ਹੋਵੇ ਪਰ ਉਸ ਦੀ ਚੱਠ ਨਾ ਕੀਤੀ ਹੋਵੇ? ਉਹ ਆਪਣੇ ਘਰ ਨੂੰ ਮੁੜ ਜਾਵੇ ਮਤੇ ਓਹ ਜੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦੀ ਚੱਠ ਕਰੇ 6 ਅਤੇ ਕਿਹੜਾ ਮਨੁੱਖ ਹੈ ਜਿਸ ਨੇ ਅੰਗੂਰੀ ਬਾਗ ਲਾਇਆ ਹੋਵੇ ਪਰ ਉਸ ਦਾ ਫਲ ਨਾ ਵਰਤਿਆ ਜਾਵੇ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਮਤੇ ਉਹ ਜੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦਾ ਫਲ ਵਰਤੇ 7 ਅਤੇ ਕਿਹੜਾ ਮਨੁੱਖ ਹੈ ਜਿਸ ਨੇ ਕਿਸੇ ਤੀਵੀਂ ਨਾਲ ਕੁੜਮਾਈ ਕੀਤੀ ਹੋਵੇ ਪਰ ਉਸ ਨੂੰ ਲਿਆਂਦਾ ਨਾ ਹੋਵੇ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਅਤੇ ਉਹ ਜੁੱਧ ਵਿੱਚ ਮਰ ਜਾਵੇ ਮਤੇ ਦੂਜਾ ਮਨੁੱਖ ਉਸ ਨੂੰ ਲੈ ਆਵੇ 8 ਫੇਰ ਹੁੱਦੇਦਾਰ ਲੋਕਾਂ ਨੂੰ ਹੋਰ ਬੋਲਣ, ਕਿਹੜਾ ਮਨੁੱਖ ਡਰਦਾ ਅਤੇ ਆਪਣੇ ਮਨ ਵਿੱਚ ਢਿੱਲਾ ਹੈ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਮਤੇ ਉਹ ਦਾ ਭਰਾਵਾਂ ਦੇ ਦਿਲ ਉਸਦੇ ਦਿਲ ਵਾਂਙੁ ਢੱਲ ਜਾਣ 9 ਤਾਂ ਐਉਂ ਹੋਵੇਗਾ ਕਿ ਜਦ ਹੁੱਦੇਦਾਰ ਲੋਕਾਂ ਨਾ ਬੋਲ ਚੁੱਕਣ ਤਾਂ ਉਹ ਸੈਨਾ ਲਈ ਲੋਕਾਂ ਉੱਤੇ ਸਰਦਾਰ ਠਹਿਰਾਉਣ।। 10 ਜਦ ਤੁਸੀਂ ਕਿਸੇ ਸ਼ਹਿਰ ਉੱਤੇ ਜੁੱਧ ਕਰਨ ਲਈ ਨੇੜੇ ਜਾਓ ਤਾਂ ਤੁਸੀਂ ਉਸ ਨੂੰ ਸੁਲਾਹ ਲਈ ਹੋਕਾ ਦਿਓ 11 ਜੇ ਕਰ ਘਰ ਉਹ ਤੁਹਾਨੂੰ ਸੁਲਾਹ ਦਾ ਉੱਤ੍ਰ ਦੇਵੇ ਅਤੇ ਤੁਹਾਡੇ ਲਈ ਫਾਟਕ ਖੋਲ ਦੇਵੇ ਤਾਂ ਐਉਂ ਹੋਵੇਗਾ ਕਿ ਉੱਥੇ ਦੇ ਸਾਰੇ ਲੋਕ ਤੁਹਾਡੇ ਬੇਗਾਰੀ ਹੋ ਕੇ ਤੁਹਾਡੀ ਟਹਿਲ ਸੇਵਾ ਕਰਨ 12 ਜੇ ਉਹ ਤੁਹਾਡੇ ਨਾਲ ਸੁਲਾਹ ਨਾ ਕਰੇ ਪਰ ਤੁਹਾਡੇ ਨਾਲ ਜੁੱਧ ਕਰੇ ਤਾਂ ਉਸ ਦੇ ਦੁਆਲੇ ਘੇਰਾ ਪਾ ਲਓ 13 ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਵੇ ਤਾਂ ਤੁਸੀਂ ਉਸ ਦੇ ਸਾਰੇ ਨਰ ਤੇਗ ਦੀ ਧਾਰ ਨਾਲ ਵੱਢ ਸੁੱਟੋ 14 ਪਰ ਤੀਵੀਆਂ ਨਿਆਣੇ ਡੰਗਰ ਅਤੇ ਉਸ ਸ਼ਹਿਰ ਦਾ ਸਭ ਕੁਝ ਅਰਥਾਤ ਸਾਰਾ ਲੁੱਟ ਦਾ ਮਾਲ ਤੁਸੀਂ ਆਪਣੇ ਲਈ ਲੁੱਟ ਲਵੋ ਅਤੇ ਆਪਣੇ ਵੈਰੀਆਂ ਦੀ ਲੁੱਟ ਤੋਂ ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ ਤੁਸੀਂ ਖਾਓ 15 ਏਦਾਂ ਹੀ ਤੁਸੀਂ ਸਾਰਿਆਂ ਸ਼ਹਿਰਾਂ ਨਾਲ ਕਰੋ ਜਿਹੜੇ ਤੁਹਾਥੋਂ ਬਹੁਤ ਦੁਰੇਡੇ ਹਨ ਪਰ ਓਹ ਇਨ੍ਹਾਂ ਕੌਮਾਂ ਦੇ ਸ਼ਹਿਰ ਨਹੀਂ ਹਨ 16 ਸਗੋਂ ਤੁਸੀਂ ਇਨ੍ਹਾਂ ਲੋਕਾਂ ਦੇ ਸ਼ਹਿਰਾਂ ਵਿੱਚੋਂ ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ ਕੋਈ ਪ੍ਰਾਣੀ ਜੀਉਂਦਾ ਨਾ ਰਹਿਣ ਦਿਓ 17 ਪਰ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਸੀ ਹਿੱਵੀਆਂ, ਅਮੋਰੀਆਂ, ਕਨਾਨੀਆਂ, ਫਰਿੱਜ਼ੀਆਂ, ਹਿੱਤੀਆਂ, ਯਬੂਸੀਆਂ ਦਾ ਸੱਤਿਆ ਨਾਸ ਕਰ ਦਿਓ 18 ਤਾਂ ਜੋ ਓਹ ਤੁਹਾਨੂੰ ਆਪਣੇ ਜਿਹੇ ਘਿਣਾਉਣੇ ਕੰਮ ਕਰਨਾ ਨਾ ਸਿਖਾਉਣ ਜਿਹੜੇ ਉਨ੍ਹਾਂ ਨੇ ਆਪਣੇ ਦੇਵਤਿਆਂ ਲਈ ਕੀਤੇ ਹਨ ਅਤੇ ਇਉਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਪਾਪ ਕਰੋ।। 19 ਜਦ ਤੁਸੀਂ ਕਿਸੇ ਸ਼ਹਿਰ ਨੂੰ ਢੇਰ ਚਿਰ ਤੀਕ ਉਸ ਦੇ ਫੜਨ ਨੂੰ ਜੁੱਧ ਕਰ ਕੇ ਘੇਰ ਛੱਡੋ ਤਾਂ ਤੁਸੀਂ ਉਸ ਦੇ ਬਿਰਛਾਂ ਨੂੰ ਕੁਹਾੜੀ ਦੇ ਟੱਕਾਂ ਨਾਲ ਨਾਸ ਨਾ ਕਰੋ ਕਿਉਂ ਜੋ ਤੁਸੀਂ ਉਨ੍ਹਾਂ ਤੋਂ ਖਾਓਗੇ, ਏਸ ਲਈ ਤੁਸੀਂ ਉਨ੍ਹਾਂ ਨੂੰ ਵੱਢ ਨਾ ਸੁੱਟੋ। ਭਲਾ, ਖੇਤ ਦਾ ਬਿਰਛ ਆਦਮੀ ਜਿਹਾ ਹੈ ਕਿ ਉਹ ਤੁਹਾਡੇ ਅੱਗੇ ਘੇਰਿਆ ਜਾਵੇ? 20 ਕੇਵਲ ਉਹ ਬਿਰਛ ਜਿਹੜੇ ਤੁਸੀਂ ਜਾਣਦੇ ਹੋ ਕਿ ਫਲਦਾਰ ਨਹੀਂ ਉਨ੍ਹਾਂ ਨੂੰ ਤੁਸੀਂ ਨਾਸ ਕਰ ਦਿਓ ਅਤੇ ਵੱਢ ਸੁੱਟੋ, ਇਉਂ ਤੁਸੀਂ ਉਸ ਸ਼ਹਿਰ ਦੇ ਵਿਰੁੱਧ ਜਿਹੜਾ ਤੁਹਾਡੇ ਨਾਲ ਜੁੱਧ ਕਰਦਾ ਹੈ ਘੇਰੇ ਵਾਲੀ ਕੰਧ ਬਣਾਓ ਜਦ ਤੀਕ ਉਹ ਜਿੱਤਿਆ ਨਾ ਜਾਵੇ।।
Total 34 ਅਧਿਆਇ, Selected ਅਧਿਆਇ 20 / 34
×

Alert

×

Punjabi Letters Keypad References