ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਜਦ ਮਾਰਦਕਈ ਨੇ ਸਾਰੀਆਂ ਗੱਲਾਂ ਨੂੰ ਜਿਹੜੀਆਂ ਕੀਤੀਆਂ ਗਈਆਂ ਜਾਣਿਆਂ ਤਾਂ ਮਾਰਦਕਈ ਨੇ ਲੀੜੇ ਪਾੜੇ ਅਤੇ ਤੱਪੜ ਗਲ ਪਾ ਕੇ ਸੁਆਹ ਪਾ ਲਈ ਅਤੇ ਸ਼ਹਿਰ ਦੇ ਵਿਚਾਲੇ ਚਲਾ ਗਿਆ ਅਤੇ ਵੱਡਿਆਂ ਕੌੜਿਆਂ ਬੋਲਾਂ ਨਾਲ ਦੁਹਾਈ ਦਿੱਤੀ
2. ਉਹ ਸ਼ਾਹੀ ਫਾਟਕ ਦੇ ਅੱਗੇ ਤੀਕ ਹੀ ਆਇਆ ਕਿਉਂ ਜੋ ਤੱਪੜ ਪਾ ਕੇ ਕੋਈ ਪਾਤਸ਼ਾਹ ਦੇ ਫਾਟਕ ਅੰਦਰ ਨਹੀਂ ਜਾ ਸੱਕਦਾ ਸੀ
3. ਹਰ ਸੂਬੇ ਵਿੱਚ ਜਿੱਥੇ ਕਿਤੇ ਪਾਤਸ਼ਾਹ ਦੀ ਆਗਿਆ ਅਰ ਹੁਕਮ ਗਿਆ ਉੱਥੇ ਯਹੂਦੀਆਂ ਵਿੱਚ ਵੱਡਾ ਸਿਆਪਾ ਅਰ ਵਰਤ ਅਰ ਰੋਣ ਪਿੱਟਣ ਅਤੇ ਹਾਹਾਕਾਰ ਮਚ ਗਈ ਅਤੇ ਬਥੇਰੇ ਤੱਪੜ ਪਾ ਕੇ ਸੁਆਹ ਵਿੱਚ ਬਹ ਗਏ
4. ਫੇਰ ਅਸਤਰ ਦੀਆਂ ਸਹੇਲੀਆਂ ਅਤੇ ਉਸ ਦੇ ਖੁਸਰਿਆਂ ਨੇ ਆ ਕੇ ਏਹ ਉਹ ਨੂੰ ਦੱਸਿਆ। ਤਦ ਮਲਕਾ ਬਹੁਤ ਦੁੱਖੀ ਹੋਈ ਅਤੇ ਉਸ ਨੇ ਕੱਪੜੇ ਭੇਜੇ ਕਿ ਮਾਰਦਕਈ ਨੂੰ ਪਵਾਏ ਜਾਣ ਅਤੇ ਤੱਪੜ ਉਹ ਦੇ ਉੱਤੋਂ ਲਾਹਿਆ ਜਾਵੇ ਪਰ ਉਸ ਨੇ ਕਬੂਲ ਨਾ ਕੀਤਾ
5. ਤਦ ਅਸਤਰ ਨੇ ਪਾਤਸ਼ਾਹ ਦੇ ਉਨ੍ਹਾਂ ਖੁਸਰਿਆਂ ਵਿੱਚੋਂ ਜਿਹੜੇ ਉਹ ਦੇ ਸਾਹਮਣੇ ਖੜੇ ਰਹਿੰਦੇ ਸਨ ਹਥਾਕ ਨੂੰ ਬੁਲਾਇਆ ਅਤੇ ਉਹ ਨੂੰ ਹੁਕਮ ਦਿੱਤਾ ਭਈ ਮਾਰਦਕਈ ਕੋਲੋਂ ਪੁੱਛੇ ਕਿ ਇਹ ਕੀ ਹੈ ਅਤੇ ਕਿਉਂ ਹੈ?
6. ਤਾਂ ਹਥਾਕ ਨਿੱਕਲ ਕੇ ਸ਼ਹਿਰ ਦੇ ਚੌਂਕ ਨੂੰ ਜਿਹੜਾ ਪਾਤਸ਼ਾਹ ਦੇ ਫਾਟਕ ਦੇ ਅੱਗੇ ਸੀ ਮਾਰਦਕਈ ਕੋਲ ਗਿਆ
7. ਤਦ ਮਾਰਦਕਈ ਨੇ ਸਭ ਕੁੱਝ ਜਿਹੜਾ ਉਹ ਦੇ ਨਾਲ ਬੀਤਿਆ ਸੀ ਅਤੇ ਉਹ ਚਾਂਦੀ ਜਿਹੜੀ ਹਾਮਾਨ ਨੇ ਯਹੂਦੀਆਂ ਦੇ ਮਿਟਾ ਦੇਣ ਲਈ ਸ਼ਾਹੀ ਗੰਜ ਵਿੱਚ ਤੋਲ ਕੇ ਦੇਣ ਲਈ ਆਖਿਆ ਸੀ ਉਹ ਨੂੰ ਦੱਸਿਆ
8. ਨਾਲੇ ਉਸ ਹੁਕਮ ਦੀ ਨਕਲ ਉਹ ਨੂੰ ਦਿੱਤੀ ਜਿਹੜਾ ਸ਼ੂਸ਼ਨ ਵਿੱਚ ਉਨ੍ਹਾਂ ਦੇ ਨਾਸ਼ ਕਰਨ ਲਈ ਦਿੱਤਾ ਗਿਆ ਸੀ ਤਾਂ ਕਿ ਉਹ ਅਸਤਰ ਨੂੰ ਵਿਖਾਵੇ ਅਤੇ ਉਹ ਨੂੰ ਦੱਸੇ ਅਤੇ ਉਹ ਨੂੰ ਤਾਗੀਦ ਕਰੇ ਕਿ ਉਹ ਪਾਤਸ਼ਾਹ ਕੋਲ ਜਾ ਕੇ ਉਹ ਦੇ ਅੱਗੇ ਤਰਲੇ ਕਰੇ ਅਤੇ ਉਹ ਦੇ ਸਨਮੁਖ ਆਪਣੀ ਉੱਮਤ ਲਈ ਬੇਨਤੀ ਕਰੇ
9. ਤਾਂ ਹਥਾਕ ਨੇ ਆ ਕੇ ਅਸਤਰ ਨੂੰ ਮਾਰਦਕਈ ਦੀਆਂ ਗੱਲਾਂ ਦੱਸੀਆਂ
10. ਫਿਰ ਅਸਤਰ ਨੇ ਹਥਾਕ ਨਾਲ ਗੱਲ ਕੀਤੀ ਅਤੇ ਮਾਰਦਕਈ ਲਈ ਸੁਨੇਹਾ ਭੇਜਿਆ
11. ਪਾਤਸ਼ਾਹ ਦੇ ਸਾਰੇ ਟਹਿਲੂਏ ਅਰ ਪਾਤਸ਼ਾਹੀ ਸੂਬਿਆਂ ਦੇ ਸਾਰੇ ਲੋਕ ਜਾਣਦੇ ਹਨ ਕਿ ਪਾਤਸ਼ਾਹ ਦੇ ਅੰਦਰਲੇ ਵੇਹੜੇ ਦੇ ਸਿੰਘਾਸਣ ਦੇ ਕੋਲ ਜਾਣ ਵਾਲਿਆਂ ਲਈ, ਭਾਵੇਂ ਆਦਮੀ ਹੋਵੇ ਭਾਵੇਂ ਤੀਵੀਂ, ਬਿਨਾਂ ਸੱਦੇ ਤੇ ਜਾਣ ਦਾ ਇੱਕੋ ਹੀ ਹੁਕਮ ਹੈ ਕਿ ਉਹ ਜਾਨ ਤੋਂ ਮਾਰਿਆ ਜਾਵੇ ਪਰ ਜਿਸ ਦੇ ਲਈ ਪਾਤਸ਼ਾਹ ਨੇ ਸੁਨਹਿਰੀ ਆਸਾ ਉਠਾਇਆ ਹੋਵੇ ਉਹ ਜੀਉਂਦਾ ਰਹੇਗਾ ਪਰ ਤੀਹ ਦਿਨ ਹੋ ਗਏ ਹਨ ਕਿ ਮੈਂ ਪਾਤਸ਼ਾਹ ਦੇ ਕੋਲ ਅੰਦਰ ਬੁਲਾਈ ਨਹੀਂ ਗਈ
12. ਉਨ੍ਹਾਂ ਨੇ ਮਾਰਦਕਈ ਨੂੰ ਅਸਤਰ ਦੀਆਂ ਗੱਲਾਂ ਦੱਸੀਆਂ
13. ਤਦ ਮਾਰਦਕਈ ਨੇ ਅਸਤਰ ਨੂੰ ਮੁੜ ਆਖਿਆ, ਤੂੰ ਆਪਣੇ ਮਨ ਵਿੱਚ ਇਹ ਵਿਚਾਰ ਨਾ ਕਰ ਕਿ ਸਾਰੇ ਯਹੂਦੀਆਂ ਵਿੱਚੋਂ ਪਾਤਸ਼ਾਹ ਦੇ ਮਹਿਲ ਵਿੱਚ ਤੂੰ ਬਚ ਜਾਵੇਂਗੀ
14. ਕਿਉਂਕਿ ਜੇ ਤੂੰ ਇਸ ਵੇਲੇ ਚੁੱਪ ਸਾਧ ਲਈ ਤਾਂ ਯਹੂਦੀਆਂ ਲਈ ਰਿਹਾਈ ਅਰ ਛੁਟਕਾਰਾ ਕਿਸੇ ਹੋਰ ਥਾਂ ਤੋਂ ਆਵੇਗਾ ਪਰ ਤੂੰ ਅਰ ਤੇਰੇ ਪਿਤਾ ਦਾ ਟੱਬਰ ਨਾਸ਼ ਹੋ ਜਾਓਗੇ ਅਤੇ ਕੀ ਜਾਣੀਏ ਕਿ ਤੂੰ ਅਜੇਹੇ ਵੇਲੇ ਲਈ ਪਾਤਸ਼ਾਹੀ ਤੀਕ ਪੁੱਜੀ ਹੈਂ
15. ਤਾਂ ਅਸਤਰ ਨੇ ਮੁੜ ਆਖਿਆ
16. ਕਿ ਜਾ ਅਤੇ ਸ਼ੂਸ਼ਨ ਵਿੱਚ ਜਿੰਨੇ ਯਹੂਦੀ ਹਨ ਉਨ੍ਹਾਂ ਨੂੰ ਇੱਕਠਾ ਕਰ ਅਤੇ ਤੁਸੀਂ ਮੇਰੇ ਲਈ ਵਰਤ ਰੱਖੋ ਅਤੇ ਤਿੰਨ ਦਿਨ ਤੱਕ ਦਿਨ ਰਾਤ ਤੱਕ ਕੁੱਝ ਖਾਣ ਨਾ ਪੀਣ ਅਤੇ ਮੈਂ ਵੀ ਆਪਣੀਆਂ ਸਹੇਲੀਆਂ ਸਣੇ ਏਵੇਂ ਹੀ ਵਰਤ ਰੱਖਾਂਗੀ ਅਤੇ ਇਉਂ ਹੀ ਮੈਂ ਪਾਤਸ਼ਾਹ ਦੇ ਕੋਲ ਜਾਵਾਂਗੀ ਜਿਹੜਾ ਕਨੂਨ ਦੇ ਅਨੁਸਾਰ ਨਹੀਂ। ਜੇ ਮੈਂ ਮਿਟ ਗਈ ਤਾਂ ਮੈਂ ਮਿਟ ਗਈ
17. ਤਾਂ ਮਾਰਦਕਈ ਚਲਾ ਗਿਆ ਅਤੇ ਅਸਤਰ ਦੇ ਹੁਕਮ ਦੇ ਅਨੁਸਾਰ ਸਭ ਕੁੱਝ ਕੀਤਾ।।
Total 10 ਅਧਿਆਇ, Selected ਅਧਿਆਇ 4 / 10
1 2 3 4 5 6 7 8 9 10
1 ਜਦ ਮਾਰਦਕਈ ਨੇ ਸਾਰੀਆਂ ਗੱਲਾਂ ਨੂੰ ਜਿਹੜੀਆਂ ਕੀਤੀਆਂ ਗਈਆਂ ਜਾਣਿਆਂ ਤਾਂ ਮਾਰਦਕਈ ਨੇ ਲੀੜੇ ਪਾੜੇ ਅਤੇ ਤੱਪੜ ਗਲ ਪਾ ਕੇ ਸੁਆਹ ਪਾ ਲਈ ਅਤੇ ਸ਼ਹਿਰ ਦੇ ਵਿਚਾਲੇ ਚਲਾ ਗਿਆ ਅਤੇ ਵੱਡਿਆਂ ਕੌੜਿਆਂ ਬੋਲਾਂ ਨਾਲ ਦੁਹਾਈ ਦਿੱਤੀ 2 ਉਹ ਸ਼ਾਹੀ ਫਾਟਕ ਦੇ ਅੱਗੇ ਤੀਕ ਹੀ ਆਇਆ ਕਿਉਂ ਜੋ ਤੱਪੜ ਪਾ ਕੇ ਕੋਈ ਪਾਤਸ਼ਾਹ ਦੇ ਫਾਟਕ ਅੰਦਰ ਨਹੀਂ ਜਾ ਸੱਕਦਾ ਸੀ 3 ਹਰ ਸੂਬੇ ਵਿੱਚ ਜਿੱਥੇ ਕਿਤੇ ਪਾਤਸ਼ਾਹ ਦੀ ਆਗਿਆ ਅਰ ਹੁਕਮ ਗਿਆ ਉੱਥੇ ਯਹੂਦੀਆਂ ਵਿੱਚ ਵੱਡਾ ਸਿਆਪਾ ਅਰ ਵਰਤ ਅਰ ਰੋਣ ਪਿੱਟਣ ਅਤੇ ਹਾਹਾਕਾਰ ਮਚ ਗਈ ਅਤੇ ਬਥੇਰੇ ਤੱਪੜ ਪਾ ਕੇ ਸੁਆਹ ਵਿੱਚ ਬਹ ਗਏ 4 ਫੇਰ ਅਸਤਰ ਦੀਆਂ ਸਹੇਲੀਆਂ ਅਤੇ ਉਸ ਦੇ ਖੁਸਰਿਆਂ ਨੇ ਆ ਕੇ ਏਹ ਉਹ ਨੂੰ ਦੱਸਿਆ। ਤਦ ਮਲਕਾ ਬਹੁਤ ਦੁੱਖੀ ਹੋਈ ਅਤੇ ਉਸ ਨੇ ਕੱਪੜੇ ਭੇਜੇ ਕਿ ਮਾਰਦਕਈ ਨੂੰ ਪਵਾਏ ਜਾਣ ਅਤੇ ਤੱਪੜ ਉਹ ਦੇ ਉੱਤੋਂ ਲਾਹਿਆ ਜਾਵੇ ਪਰ ਉਸ ਨੇ ਕਬੂਲ ਨਾ ਕੀਤਾ 5 ਤਦ ਅਸਤਰ ਨੇ ਪਾਤਸ਼ਾਹ ਦੇ ਉਨ੍ਹਾਂ ਖੁਸਰਿਆਂ ਵਿੱਚੋਂ ਜਿਹੜੇ ਉਹ ਦੇ ਸਾਹਮਣੇ ਖੜੇ ਰਹਿੰਦੇ ਸਨ ਹਥਾਕ ਨੂੰ ਬੁਲਾਇਆ ਅਤੇ ਉਹ ਨੂੰ ਹੁਕਮ ਦਿੱਤਾ ਭਈ ਮਾਰਦਕਈ ਕੋਲੋਂ ਪੁੱਛੇ ਕਿ ਇਹ ਕੀ ਹੈ ਅਤੇ ਕਿਉਂ ਹੈ? 6 ਤਾਂ ਹਥਾਕ ਨਿੱਕਲ ਕੇ ਸ਼ਹਿਰ ਦੇ ਚੌਂਕ ਨੂੰ ਜਿਹੜਾ ਪਾਤਸ਼ਾਹ ਦੇ ਫਾਟਕ ਦੇ ਅੱਗੇ ਸੀ ਮਾਰਦਕਈ ਕੋਲ ਗਿਆ 7 ਤਦ ਮਾਰਦਕਈ ਨੇ ਸਭ ਕੁੱਝ ਜਿਹੜਾ ਉਹ ਦੇ ਨਾਲ ਬੀਤਿਆ ਸੀ ਅਤੇ ਉਹ ਚਾਂਦੀ ਜਿਹੜੀ ਹਾਮਾਨ ਨੇ ਯਹੂਦੀਆਂ ਦੇ ਮਿਟਾ ਦੇਣ ਲਈ ਸ਼ਾਹੀ ਗੰਜ ਵਿੱਚ ਤੋਲ ਕੇ ਦੇਣ ਲਈ ਆਖਿਆ ਸੀ ਉਹ ਨੂੰ ਦੱਸਿਆ 8 ਨਾਲੇ ਉਸ ਹੁਕਮ ਦੀ ਨਕਲ ਉਹ ਨੂੰ ਦਿੱਤੀ ਜਿਹੜਾ ਸ਼ੂਸ਼ਨ ਵਿੱਚ ਉਨ੍ਹਾਂ ਦੇ ਨਾਸ਼ ਕਰਨ ਲਈ ਦਿੱਤਾ ਗਿਆ ਸੀ ਤਾਂ ਕਿ ਉਹ ਅਸਤਰ ਨੂੰ ਵਿਖਾਵੇ ਅਤੇ ਉਹ ਨੂੰ ਦੱਸੇ ਅਤੇ ਉਹ ਨੂੰ ਤਾਗੀਦ ਕਰੇ ਕਿ ਉਹ ਪਾਤਸ਼ਾਹ ਕੋਲ ਜਾ ਕੇ ਉਹ ਦੇ ਅੱਗੇ ਤਰਲੇ ਕਰੇ ਅਤੇ ਉਹ ਦੇ ਸਨਮੁਖ ਆਪਣੀ ਉੱਮਤ ਲਈ ਬੇਨਤੀ ਕਰੇ 9 ਤਾਂ ਹਥਾਕ ਨੇ ਆ ਕੇ ਅਸਤਰ ਨੂੰ ਮਾਰਦਕਈ ਦੀਆਂ ਗੱਲਾਂ ਦੱਸੀਆਂ 10 ਫਿਰ ਅਸਤਰ ਨੇ ਹਥਾਕ ਨਾਲ ਗੱਲ ਕੀਤੀ ਅਤੇ ਮਾਰਦਕਈ ਲਈ ਸੁਨੇਹਾ ਭੇਜਿਆ 11 ਪਾਤਸ਼ਾਹ ਦੇ ਸਾਰੇ ਟਹਿਲੂਏ ਅਰ ਪਾਤਸ਼ਾਹੀ ਸੂਬਿਆਂ ਦੇ ਸਾਰੇ ਲੋਕ ਜਾਣਦੇ ਹਨ ਕਿ ਪਾਤਸ਼ਾਹ ਦੇ ਅੰਦਰਲੇ ਵੇਹੜੇ ਦੇ ਸਿੰਘਾਸਣ ਦੇ ਕੋਲ ਜਾਣ ਵਾਲਿਆਂ ਲਈ, ਭਾਵੇਂ ਆਦਮੀ ਹੋਵੇ ਭਾਵੇਂ ਤੀਵੀਂ, ਬਿਨਾਂ ਸੱਦੇ ਤੇ ਜਾਣ ਦਾ ਇੱਕੋ ਹੀ ਹੁਕਮ ਹੈ ਕਿ ਉਹ ਜਾਨ ਤੋਂ ਮਾਰਿਆ ਜਾਵੇ ਪਰ ਜਿਸ ਦੇ ਲਈ ਪਾਤਸ਼ਾਹ ਨੇ ਸੁਨਹਿਰੀ ਆਸਾ ਉਠਾਇਆ ਹੋਵੇ ਉਹ ਜੀਉਂਦਾ ਰਹੇਗਾ ਪਰ ਤੀਹ ਦਿਨ ਹੋ ਗਏ ਹਨ ਕਿ ਮੈਂ ਪਾਤਸ਼ਾਹ ਦੇ ਕੋਲ ਅੰਦਰ ਬੁਲਾਈ ਨਹੀਂ ਗਈ 12 ਉਨ੍ਹਾਂ ਨੇ ਮਾਰਦਕਈ ਨੂੰ ਅਸਤਰ ਦੀਆਂ ਗੱਲਾਂ ਦੱਸੀਆਂ 13 ਤਦ ਮਾਰਦਕਈ ਨੇ ਅਸਤਰ ਨੂੰ ਮੁੜ ਆਖਿਆ, ਤੂੰ ਆਪਣੇ ਮਨ ਵਿੱਚ ਇਹ ਵਿਚਾਰ ਨਾ ਕਰ ਕਿ ਸਾਰੇ ਯਹੂਦੀਆਂ ਵਿੱਚੋਂ ਪਾਤਸ਼ਾਹ ਦੇ ਮਹਿਲ ਵਿੱਚ ਤੂੰ ਬਚ ਜਾਵੇਂਗੀ 14 ਕਿਉਂਕਿ ਜੇ ਤੂੰ ਇਸ ਵੇਲੇ ਚੁੱਪ ਸਾਧ ਲਈ ਤਾਂ ਯਹੂਦੀਆਂ ਲਈ ਰਿਹਾਈ ਅਰ ਛੁਟਕਾਰਾ ਕਿਸੇ ਹੋਰ ਥਾਂ ਤੋਂ ਆਵੇਗਾ ਪਰ ਤੂੰ ਅਰ ਤੇਰੇ ਪਿਤਾ ਦਾ ਟੱਬਰ ਨਾਸ਼ ਹੋ ਜਾਓਗੇ ਅਤੇ ਕੀ ਜਾਣੀਏ ਕਿ ਤੂੰ ਅਜੇਹੇ ਵੇਲੇ ਲਈ ਪਾਤਸ਼ਾਹੀ ਤੀਕ ਪੁੱਜੀ ਹੈਂ 15 ਤਾਂ ਅਸਤਰ ਨੇ ਮੁੜ ਆਖਿਆ 16 ਕਿ ਜਾ ਅਤੇ ਸ਼ੂਸ਼ਨ ਵਿੱਚ ਜਿੰਨੇ ਯਹੂਦੀ ਹਨ ਉਨ੍ਹਾਂ ਨੂੰ ਇੱਕਠਾ ਕਰ ਅਤੇ ਤੁਸੀਂ ਮੇਰੇ ਲਈ ਵਰਤ ਰੱਖੋ ਅਤੇ ਤਿੰਨ ਦਿਨ ਤੱਕ ਦਿਨ ਰਾਤ ਤੱਕ ਕੁੱਝ ਖਾਣ ਨਾ ਪੀਣ ਅਤੇ ਮੈਂ ਵੀ ਆਪਣੀਆਂ ਸਹੇਲੀਆਂ ਸਣੇ ਏਵੇਂ ਹੀ ਵਰਤ ਰੱਖਾਂਗੀ ਅਤੇ ਇਉਂ ਹੀ ਮੈਂ ਪਾਤਸ਼ਾਹ ਦੇ ਕੋਲ ਜਾਵਾਂਗੀ ਜਿਹੜਾ ਕਨੂਨ ਦੇ ਅਨੁਸਾਰ ਨਹੀਂ। ਜੇ ਮੈਂ ਮਿਟ ਗਈ ਤਾਂ ਮੈਂ ਮਿਟ ਗਈ 17 ਤਾਂ ਮਾਰਦਕਈ ਚਲਾ ਗਿਆ ਅਤੇ ਅਸਤਰ ਦੇ ਹੁਕਮ ਦੇ ਅਨੁਸਾਰ ਸਭ ਕੁੱਝ ਕੀਤਾ।।
Total 10 ਅਧਿਆਇ, Selected ਅਧਿਆਇ 4 / 10
1 2 3 4 5 6 7 8 9 10
×

Alert

×

Punjabi Letters Keypad References