1. “ਮੈਂ ਜੀਵਨ ਤੋਂ ਅੱਕ ਚੁੱਕਿਆ ਹਾਂ, ਮੈਂ ਆਪਣੀ ਸ਼ਿਕਾਇਤ ਨੂੰ ਖੋਲ੍ਹ ਕੇ ਦੱਸਾਂਗਾ, ਮੈਂ ਆਪਣੀ ਕੁੜੱਤਣ ਦੇ ਕਾਰਨ ਬੋਲਾਂਗਾ!
|
2. ਮੈਂ ਪਰਮੇਸ਼ੁਰ ਨੂੰ ਆਖਾਂਗਾ, ਮੈਨੂੰ ਦੋਸ਼ੀ ਨਾ ਠਹਿਰਾ! ਤੂੰ ਮੈਨੂੰ ਦਸ ਕਿ ਤੂੰ ਕਿਉਂ ਮੇਰੇ ਨਾਲ ਮੁਕੱਦਮਾ ਲੜਦਾ ਹੈਂ?
|
3. ਕੀ ਤੈਨੂੰ ਇਹ ਚੰਗਾ ਲੱਗਦਾ ਹੈ ਕਿ ਤੂੰ ਧੱਕੇਸ਼ਾਹੀ ਕਰੇਂ ਅਤੇ ਆਪਣੇ ਹੱਥਾਂ ਦੇ ਕੰਮ ਨੂੰ ਤੁੱਛ ਜਾਣੇ, ਜਦ ਕਿ ਤੂੰ ਦੁਸ਼ਟਾਂ ਦੀ ਸਲਾਹ ਉੱਤੇ ਹੱਸਦਾ ਹੈਂ?
|
12. ਤੂੰ ਮੈਨੂੰ ਜੀਵਨ ਬਖ਼ਸ਼ਿਆ ਅਤੇ ਮੇਰੇ ਉੱਤੇ ਦਯਾ ਕੀਤੀ, ਅਤੇ ਤੇਰੀ ਨਿਗਾਹਬਾਨੀ ਵਿੱਚ ਮੇਰੇ ਆਤਮਾ ਦੀ ਪਾਲਣਾ ਹੋਈ। PEPS
|
15. ਜੇ ਮੈਂ ਦੋਸ਼ੀ ਹੋਵਾਂ, ਤਾਂ ਮੇਰੇ ਉੱਤੇ ਹਾਏ! ਅਤੇ ਜੇਕਰ ਮੈਂ ਧਰਮੀ ਹੋਵਾਂ ਤਾਂ ਵੀ ਆਪਣਾ ਸਿਰ ਨਾ ਚੁੱਕ ਸਕਾਂਗਾ, ਕਿਉਂ ਜੋ ਮੈਂ ਅਪਮਾਨ ਤੋਂ ਭਰਿਆ ਹੋਇਆ ਹਾਂ ਅਤੇ ਆਪਣੇ ਦੁੱਖ ਵਿੱਚ ਡੁੱਬਿਆ ਹੋਇਆ ਹਾਂ।
|
16. ਜੇਕਰ ਮੈਂ ਆਪਣਾ ਸਿਰ ਚੁੱਕਾਂ ਵੀ, ਤਾਂ ਤੂੰ ਸ਼ੇਰ ਵਾਂਗੂੰ ਮੇਰਾ ਸ਼ਿਕਾਰ ਕਰਦਾ ਹੈਂ ਅਤੇ ਮੇਰੇ ਵਿਰੁੱਧ ਆਪਣੀ ਅਦਭੁੱਤ ਸਮਰੱਥਾ ਪਰਗਟ ਕਰਦਾ ਹੈਂ!
|
17. ਤੂੰ ਆਪਣੇ ਨਵੇਂ-ਨਵੇਂ ਗਵਾਹ ਮੇਰੇ ਵਿਰੁੱਧ ਲਿਆਉਂਦਾ ਹੈਂ, ਅਤੇ ਆਪਣਾ ਕਹਿਰ ਮੇਰੇ ਉੱਤੇ ਵਧਾਉਂਦਾ ਹੈਂ, ਅਤੇ ਸੈਨਾਂ ਦੇ ਉੱਤੇ ਸੈਨਾਂ ਮੇਰੇ ਵਿਰੁੱਧ ਚੜ੍ਹਾਈ ਕਰਦੀਆਂ ਹਨ! PEPS
|
20. ਕੀ ਮੇਰੇ ਦਿਨ ਥੋੜ੍ਹੇ ਬਾਕੀ ਨਹੀਂ? ਹੁਣ ਤਾਂ ਮੇਰੇ ਕੋਲੋਂ ਮੁੜ ਜਾ ਅਤੇ ਮੈਨੂੰ ਛੱਡ ਦੇ ਤਾਂ ਜੋ ਮੈਂ ਥੋੜ੍ਹੀ ਜਿਹੀ ਸ਼ਾਂਤੀ ਪਾਵਾਂ,
|
22. ਉਸ ਦੇਸ ਨੂੰ ਜਿੱਥੇ ਅੱਧੀ ਰਾਤ ਜਿਹਾ ਹਨ੍ਹੇਰਾ ਹੈ, ਜਿੱਥੇ ਮੌਤ ਦਾ ਸਾਯਾ ਹੈ ਅਤੇ ਕੋਈ ਤਰਤੀਬ ਨਹੀਂ, ਅਤੇ ਜਿੱਥੇ ਰੋਸ਼ਨੀ ਵੀ ਅੱਧੀ ਰਾਤ ਦੇ ਹਨੇਰੇ ਵਾਂਗੂੰ ਹੈ!” PE
|