ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਇਸਰਾਏਲ ਦੇ ਵਿਖੇ ਯਹੋਵਾਹ ਦਾ ਬਚਨ। ਯਹੋਵਾਹ ਦਾ ਵਾਕ ਹੈ, ਜਿਹੜਾ ਅਕਾਸ਼ ਨੂੰ ਤਾਣਦਾ ਅਤੇ ਧਰਤੀ ਦੀ ਨੀਂਹ ਰੱਖਦਾ ਅਤੇ ਆਦਮੀ ਦਾ ਆਤਮਾ ਉਸ ਦੇ ਵਿੱਚ ਰਚਦਾ ਹੈ
2. ਵੇਖ, ਮੈਂ ਯਰੂਸ਼ਲਮ ਨੂੰ ਆਲੇ ਦੁਆਲੇ ਦੇ ਸਾਰੇ ਲੋਕਾਂ ਲਈ ਲੁੜ੍ਹਕਣ ਦਾ ਕਟੋਰਾ ਠਹਿਰਾਉਂਦਾ ਹਾਂ, ਨਾਲੇ ਇਹ ਯਹੂਦਾਹ ਦੇ ਵਿਰੁੱਧ ਵੀ ਹੋਵੇਗਾ ਜਦ ਯਰੂਸ਼ਲਮ ਦੇ ਵਿਰੁੱਧ ਘੇਰਾ ਪਾਇਆ ਜਾਵੇਗਾ
3. ਮੈਂ ਉਸ ਦਿਨ ਯਰੂਸ਼ਲਮ ਨੂੰ ਸਾਰਿਆਂ ਲੋਕਾਂ ਲਈ ਇੱਕ ਭਾਰੀ ਪੱਥਰ ਠਹਿਰਾਵਾਂਗਾ। ਸਾਰੇ ਉਸ ਦੇ ਚੁੱਕਣ ਵਾਲੇ ਫੱਟੜ ਕੀਤੇ ਜਾਣਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਵਿਰੁੱਧ ਇਕੱਠੀਆ ਹੋਣਗੀਆਂ
4. ਯਹੋਵਾਹ ਦਾ ਵਾਕ ਹੈ, ਉਸ ਦਿਨ ਮੈਂ ਹਰੇਕ ਘੋੜੇ ਨੂੰ ਘਬਰਾਹਟ ਨਾਲ ਅਤੇ ਉਸ ਦੇ ਸਵਾਰ ਨੂੰ ਸੁਦਾ ਨਾਲ ਮਾਰਾਂਗਾ ਅਤੇ ਯਹੂਦਾਹ ਦੇ ਘਰਾਣੇ ਉੱਤੇ ਮੈਂ ਆਪਣੀਆਂ ਅੱਖਾਂ ਖੁਲ੍ਹੀਆਂ ਰੱਖਾਂਗਾ ਅਤੇ ਉੱਮਤਾਂ ਦੇ ਸਾਰੇ ਘੋੜਿਆਂ ਨੂੰ ਅੰਨ੍ਹਾਂ ਕਰ ਕੇ ਮਾਰਾਂਗਾ
5. ਤਦ ਯਹੂਦਾਹ ਦੇ ਸਰਦਾਰ ਆਪਣੇ ਦਿਲ ਵਿੱਚ ਆਖਣਗੇ ਕਿ ਯਰੂਸ਼ਲਮ ਦੇ ਵਾਸੀ ਮੇਰੇ ਲਈ ਆਪਣੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਵਿੱਚ ਬਲ ਹਨ
6. ਉਸ ਦਿਨ ਮੈਂ ਯਹੂਦਾਹ ਦੇ ਸਰਦਾਰਾਂ ਨੂੰ ਲੱਕੜੀਆਂ ਵਿੱਚ ਅੱਗ ਦੀ ਅੰਗੀਠੀ ਵਾਂਙੁ ਅਤੇ ਪੂਲੀਆਂ ਵਿੱਚ ਅੱਗ ਦੀ ਮਸਾਲ ਵਾਂਙੁ ਠਹਿਰਾਵਾਂਗਾ । ਓਹ ਸੱਜੇ ਖੱਬੇ ਅਤੇ ਆਲੇ ਦੁਆਲੇ ਦੇ ਸਾਰੇ ਲੋਕਾਂ ਨੂੰ ਖਾ ਜਾਣਗੇ ਅਤੇ ਯਰੂਸ਼ਲਮ ਦੇ ਵਾਸੀ ਫੇਰ ਯਰੂਸ਼ਲਮ ਵਿੱਚ ਆਪਣੇ ਥਾਂ ਹੀ ਵੱਸਣਗੇ
7. ਯਹੋਵਾਹ ਪਹਿਲਾਂ ਯਹੂਦਾਹ ਦੇ ਤੰਬੂਆਂ ਨੂੰ ਬਚਾਵੇਗਾ ਏਸ ਲਈ ਭਈ ਦਾਊਦ ਦੇ ਘਰਾਣੇ ਦਾ ਪਰਤਾਪ ਅਤੇ ਯਰੂਸ਼ਲਮ ਦੇ ਵਾਸੀਆਂ ਦਾ ਪਰਤਾਪ ਯਹੂਦਾਹ ਤੋਂ ਉੱਚਾ ਨਾ ਹੋਵੇ
8. ਉਸ ਦਿਨ ਯਹੋਵਾਹ ਯਰੂਸ਼ਲਮ ਦੇ ਵਾਸੀਆਂ ਦੇ ਆਲੇ ਦੁਆਲੇ ਇੱਕ ਢਾਲ ਹੋਵੇਗਾ, ਉਸ ਦਿਨ ਓਹਨਾਂ ਵਿੱਚੋਂ ਮਾੜੇ ਤੋਂ ਮਾੜਾ ਦਾਊਦ ਵਰਗਾ ਹੋਵੇਗਾ ਅਤੇ ਦਾਊਦ ਦਾ ਘਰਾਣਾ ਪਰਮੇਸ਼ੁਰ ਵਰਗਾ ਅਤੇ ਯਹੋਵਾਹ ਦੇ ਦੂਤ ਵਰਗਾ ਜਿਹੜਾ ਓਹਨਾਂ ਦੇ ਅੱਗੇ ਸੀ
9. ਉਸ ਦਿਨ ਮੈਂ ਯਰੂਸ਼ਲਮ ਦੇ ਵਿਰੁੱਧ ਆਉਣ ਵਾਲੀਆਂ ਸਾਰੀਆਂ ਕੌਮਾਂ ਨੂੰ ਨਾਸ ਕਰਨ ਲਈ ਜਤਨ ਕਰਾਂਗਾ
10. ਮੈਂ ਦਾਊਦ ਦੇ ਘਰਾਣੇ ਉੱਤੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਬੇਨਤੀ ਦਾ ਆਤਮਾ ਵਹਾਵਾਂਗਾ ਅਤੇ ਓਹ ਮੇਰੀ ਵਲ ਜਿਸ ਨੂੰ ਓਹਨਾਂ ਨੇ ਵਿਨ੍ਹਿਆ ਸੀ ਤੱਕਣਗੇ ਅਤੇ ਉਸ ਦੇ ਲਈ ਸੋਗ ਕਰਨਗੇ ਜਿਵੇਂ ਕੋਈ ਆਪਣੇ ਇੱਕਲੌਤੇ ਲਈ ਸੋਗ ਕਰਦਾ ਹੈ ਅਤੇ ਓਹ ਉਸ ਦੇ ਲਈ ਵਿਲਕਣਗੇ ਜਿਵੇਂ ਕੋਈ ਆਪਣੇ ਪਲੋਠੇ ਲਈ ਵਿਲਕਦਾ ਹੈ
11. ਉਸ ਦਿਨ ਯਰੂਸ਼ਲਮ ਵਿੱਚ ਵੱਡਾ ਸੋਗ ਹੋਵੇਗਾ ਹਦਦਰਮੋਨ ਦੇ ਸੋਗ ਵਰਗਾ ਜਿਹੜਾ ਮਗਿੱਦੋ ਦੀ ਦੂਨ ਵਿੱਚ ਹੋਇਆ ਸੀ
12. ਦੇਸ ਸੋਗ ਕਰੇਗਾ, ਟੱਬਰਾਂ ਦੇ ਟੱਬਰ ਅੱਡੋ ਅੱਡ ਦਾਊਦ ਦੇ ਘਰਾਣੇ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ ਅਤੇ ਨਾਥਾਨ ਦੇ ਘਰਾਣੇ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ
13. ਲੇਵੀ ਦੇ ਘਰਾਣੇ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ ਸ਼ਿਮਈ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ
14. ਸਾਰੇ ਬਾਕੀ ਟੱਬਰ, ਟੱਬਰਾਂ ਦੇ ਟੱਬਰ ਅੱਡੋ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ।।
Total 14 ਅਧਿਆਇ, Selected ਅਧਿਆਇ 12 / 14
1 2 3 4 5 6 7 8 9 10 11 12 13 14
1 ਇਸਰਾਏਲ ਦੇ ਵਿਖੇ ਯਹੋਵਾਹ ਦਾ ਬਚਨ। ਯਹੋਵਾਹ ਦਾ ਵਾਕ ਹੈ, ਜਿਹੜਾ ਅਕਾਸ਼ ਨੂੰ ਤਾਣਦਾ ਅਤੇ ਧਰਤੀ ਦੀ ਨੀਂਹ ਰੱਖਦਾ ਅਤੇ ਆਦਮੀ ਦਾ ਆਤਮਾ ਉਸ ਦੇ ਵਿੱਚ ਰਚਦਾ ਹੈ 2 ਵੇਖ, ਮੈਂ ਯਰੂਸ਼ਲਮ ਨੂੰ ਆਲੇ ਦੁਆਲੇ ਦੇ ਸਾਰੇ ਲੋਕਾਂ ਲਈ ਲੁੜ੍ਹਕਣ ਦਾ ਕਟੋਰਾ ਠਹਿਰਾਉਂਦਾ ਹਾਂ, ਨਾਲੇ ਇਹ ਯਹੂਦਾਹ ਦੇ ਵਿਰੁੱਧ ਵੀ ਹੋਵੇਗਾ ਜਦ ਯਰੂਸ਼ਲਮ ਦੇ ਵਿਰੁੱਧ ਘੇਰਾ ਪਾਇਆ ਜਾਵੇਗਾ 3 ਮੈਂ ਉਸ ਦਿਨ ਯਰੂਸ਼ਲਮ ਨੂੰ ਸਾਰਿਆਂ ਲੋਕਾਂ ਲਈ ਇੱਕ ਭਾਰੀ ਪੱਥਰ ਠਹਿਰਾਵਾਂਗਾ। ਸਾਰੇ ਉਸ ਦੇ ਚੁੱਕਣ ਵਾਲੇ ਫੱਟੜ ਕੀਤੇ ਜਾਣਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਵਿਰੁੱਧ ਇਕੱਠੀਆ ਹੋਣਗੀਆਂ 4 ਯਹੋਵਾਹ ਦਾ ਵਾਕ ਹੈ, ਉਸ ਦਿਨ ਮੈਂ ਹਰੇਕ ਘੋੜੇ ਨੂੰ ਘਬਰਾਹਟ ਨਾਲ ਅਤੇ ਉਸ ਦੇ ਸਵਾਰ ਨੂੰ ਸੁਦਾ ਨਾਲ ਮਾਰਾਂਗਾ ਅਤੇ ਯਹੂਦਾਹ ਦੇ ਘਰਾਣੇ ਉੱਤੇ ਮੈਂ ਆਪਣੀਆਂ ਅੱਖਾਂ ਖੁਲ੍ਹੀਆਂ ਰੱਖਾਂਗਾ ਅਤੇ ਉੱਮਤਾਂ ਦੇ ਸਾਰੇ ਘੋੜਿਆਂ ਨੂੰ ਅੰਨ੍ਹਾਂ ਕਰ ਕੇ ਮਾਰਾਂਗਾ 5 ਤਦ ਯਹੂਦਾਹ ਦੇ ਸਰਦਾਰ ਆਪਣੇ ਦਿਲ ਵਿੱਚ ਆਖਣਗੇ ਕਿ ਯਰੂਸ਼ਲਮ ਦੇ ਵਾਸੀ ਮੇਰੇ ਲਈ ਆਪਣੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਵਿੱਚ ਬਲ ਹਨ 6 ਉਸ ਦਿਨ ਮੈਂ ਯਹੂਦਾਹ ਦੇ ਸਰਦਾਰਾਂ ਨੂੰ ਲੱਕੜੀਆਂ ਵਿੱਚ ਅੱਗ ਦੀ ਅੰਗੀਠੀ ਵਾਂਙੁ ਅਤੇ ਪੂਲੀਆਂ ਵਿੱਚ ਅੱਗ ਦੀ ਮਸਾਲ ਵਾਂਙੁ ਠਹਿਰਾਵਾਂਗਾ । ਓਹ ਸੱਜੇ ਖੱਬੇ ਅਤੇ ਆਲੇ ਦੁਆਲੇ ਦੇ ਸਾਰੇ ਲੋਕਾਂ ਨੂੰ ਖਾ ਜਾਣਗੇ ਅਤੇ ਯਰੂਸ਼ਲਮ ਦੇ ਵਾਸੀ ਫੇਰ ਯਰੂਸ਼ਲਮ ਵਿੱਚ ਆਪਣੇ ਥਾਂ ਹੀ ਵੱਸਣਗੇ 7 ਯਹੋਵਾਹ ਪਹਿਲਾਂ ਯਹੂਦਾਹ ਦੇ ਤੰਬੂਆਂ ਨੂੰ ਬਚਾਵੇਗਾ ਏਸ ਲਈ ਭਈ ਦਾਊਦ ਦੇ ਘਰਾਣੇ ਦਾ ਪਰਤਾਪ ਅਤੇ ਯਰੂਸ਼ਲਮ ਦੇ ਵਾਸੀਆਂ ਦਾ ਪਰਤਾਪ ਯਹੂਦਾਹ ਤੋਂ ਉੱਚਾ ਨਾ ਹੋਵੇ 8 ਉਸ ਦਿਨ ਯਹੋਵਾਹ ਯਰੂਸ਼ਲਮ ਦੇ ਵਾਸੀਆਂ ਦੇ ਆਲੇ ਦੁਆਲੇ ਇੱਕ ਢਾਲ ਹੋਵੇਗਾ, ਉਸ ਦਿਨ ਓਹਨਾਂ ਵਿੱਚੋਂ ਮਾੜੇ ਤੋਂ ਮਾੜਾ ਦਾਊਦ ਵਰਗਾ ਹੋਵੇਗਾ ਅਤੇ ਦਾਊਦ ਦਾ ਘਰਾਣਾ ਪਰਮੇਸ਼ੁਰ ਵਰਗਾ ਅਤੇ ਯਹੋਵਾਹ ਦੇ ਦੂਤ ਵਰਗਾ ਜਿਹੜਾ ਓਹਨਾਂ ਦੇ ਅੱਗੇ ਸੀ 9 ਉਸ ਦਿਨ ਮੈਂ ਯਰੂਸ਼ਲਮ ਦੇ ਵਿਰੁੱਧ ਆਉਣ ਵਾਲੀਆਂ ਸਾਰੀਆਂ ਕੌਮਾਂ ਨੂੰ ਨਾਸ ਕਰਨ ਲਈ ਜਤਨ ਕਰਾਂਗਾ 10 ਮੈਂ ਦਾਊਦ ਦੇ ਘਰਾਣੇ ਉੱਤੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਬੇਨਤੀ ਦਾ ਆਤਮਾ ਵਹਾਵਾਂਗਾ ਅਤੇ ਓਹ ਮੇਰੀ ਵਲ ਜਿਸ ਨੂੰ ਓਹਨਾਂ ਨੇ ਵਿਨ੍ਹਿਆ ਸੀ ਤੱਕਣਗੇ ਅਤੇ ਉਸ ਦੇ ਲਈ ਸੋਗ ਕਰਨਗੇ ਜਿਵੇਂ ਕੋਈ ਆਪਣੇ ਇੱਕਲੌਤੇ ਲਈ ਸੋਗ ਕਰਦਾ ਹੈ ਅਤੇ ਓਹ ਉਸ ਦੇ ਲਈ ਵਿਲਕਣਗੇ ਜਿਵੇਂ ਕੋਈ ਆਪਣੇ ਪਲੋਠੇ ਲਈ ਵਿਲਕਦਾ ਹੈ 11 ਉਸ ਦਿਨ ਯਰੂਸ਼ਲਮ ਵਿੱਚ ਵੱਡਾ ਸੋਗ ਹੋਵੇਗਾ ਹਦਦਰਮੋਨ ਦੇ ਸੋਗ ਵਰਗਾ ਜਿਹੜਾ ਮਗਿੱਦੋ ਦੀ ਦੂਨ ਵਿੱਚ ਹੋਇਆ ਸੀ 12 ਦੇਸ ਸੋਗ ਕਰੇਗਾ, ਟੱਬਰਾਂ ਦੇ ਟੱਬਰ ਅੱਡੋ ਅੱਡ ਦਾਊਦ ਦੇ ਘਰਾਣੇ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ ਅਤੇ ਨਾਥਾਨ ਦੇ ਘਰਾਣੇ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ 13 ਲੇਵੀ ਦੇ ਘਰਾਣੇ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ ਸ਼ਿਮਈ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ 14 ਸਾਰੇ ਬਾਕੀ ਟੱਬਰ, ਟੱਬਰਾਂ ਦੇ ਟੱਬਰ ਅੱਡੋ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ।।
Total 14 ਅਧਿਆਇ, Selected ਅਧਿਆਇ 12 / 14
1 2 3 4 5 6 7 8 9 10 11 12 13 14
×

Alert

×

Punjabi Letters Keypad References