ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਸੋ ਮੈਂ ਸਭ ਤੋਂ ਪਹਿਲਾਂ ਇਹ ਤਗੀਦ ਕਰਦਾ ਹਾਂ ਜੋ ਬੇਨਤੀਆਂ, ਪ੍ਰਾਰਥਨਾਂ, ਅਰਦਾਸਾਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਲਈ ਕੀਤੇ ਜਾਨ
2. ਪਾਤਸ਼ਾਹਾਂ ਅਤੇ ਸਭਨਾਂ ਮਰਾਤਬੇ ਵਾਲਿਆਂ ਦੇ ਲਈ ਭਈ ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਭੋਗੀਏ
3. ਸਾਡੇ ਮੁਕਤੀ ਦਾਤੇ ਪਰਮੇਸ਼ੁਰ ਦੇ ਹਜ਼ੂਰ ਇਹੋ ਭਲਾ ਅਤੇ ਪਰਵਾਨ ਹੈ
4. ਜੋ ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ
5. ਕਿਉਂ ਜੋ ਪਰਮੇਸ਼ੁਰ ਇੱਕੋ ਹੈ ਅਰ ਪਰਮੇਸ਼ੁਰ ਅਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸੂ
6. ਜਿਹ ਨੇ ਆਪਣੇ ਆਪ ਨੂੰ ਸਭਨਾਂ ਲਈ ਪ੍ਰਾਸਚਿਤ ਕਰ ਕੇ ਦੇ ਦਿੱਤਾ ਅਤੇ ਉਹ ਦੀ ਸਾਖੀ ਆਪਣੇ ਵੇਲੇ ਸਿਰ ਹੋਈ
7. ਅਤੇ ਇਹ ਦੇ ਲਈ ਮੈਂ ਪਰਚਾਰਕ ਅਤੇ ਰਸੂਲ ਅਤੇ ਨਿਹਚਾ ਅਰ ਸਚਿਆਈ ਵਿੱਚ ਪਰਾਈਆਂ ਕੌਮਾਂ ਨੂੰ ਉਪਦੇਸ਼ ਕਰਨ ਵਾਲਾ ਥਾਪਿਆ ਗਿਆ ਸਾਂ। ਮੈਂ ਸੱਚ ਬੋਲਦਾ ਹਾਂ, ਝੂਠ ਨਹੀਂ ਮਾਰਦਾ।।
8. ਉਪਰੰਤ ਮੈਂ ਇਹ ਚਾਹੁੰਦਾ ਹਾਂ ਭਈ ਪੁਰਖ ਸਭਨੀਂ ਥਾਈਂ ਕ੍ਰੋਧ ਅਤੇ ਵਿਵਾਦ ਤੋਂ ਬਿਨਾ ਪਵਿੱਤਰ ਹੱਥ ਅੱਡ ਕੇ ਪ੍ਰਾਰਥਨਾ ਕਰਨ
9. ਇਸੇ ਤਰਾਂ ਚਾਹੁੰਦਾ ਹਾਂ ਭਈ ਇਸਤ੍ਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕ ਨਾਲ ਸੁਆਰਨ, ਨਾ ਗੁੰਦਿਆਂ ਹੋਇਆ ਵਾਲਾਂ ਅਤੇ ਸੋਨੇ ਯਾ ਮੌਤੀਆਂ ਯਾ ਭਾਰੇ ਮੁੱਲ ਦੇ ਬਸਤ੍ਰਾਂ ਨਾਲ
10. ਸਗੋਂ ਸ਼ੁਭ ਕਰਮਾਂ ਦੇ ਵਸੀਲੇ ਨਾਲ ਕਿਉਂ ਜੋ ਇਹ ਉਨ੍ਹਾਂ ਇਸਤ੍ਰੀਆਂ ਨੂੰ ਫਬਦਾ ਹੈ ਜਿਹੜੀਆਂ ਪਰਮੇਸ਼ੁਰ ਦੀ ਭਗਤੀ ਨੂੰ ਮੰਨਦੀਆਂ ਹਨ
11. ਇਸਤ੍ਰੀ ਨੂੰ ਚਾਹੀਦਾ ਹੈ ਕਿ ਭਈ ਚੁੱਪ ਚਾਪ ਹੋ ਕੇ ਪੂਰੀ ਅਧੀਨਗੀ ਨਾਲ ਸਿੱਖਿਆ ਲਵੇ
12. ਮੈਂ ਇਸਤ੍ਰੀ ਨੂੰ ਸਿੱਖਿਆ ਦੇਣ ਅਥਵਾ ਪੁਰਖ ਉੱਤੇ ਹੁਕਮ ਚਲਾਉਣ ਦੀ ਪਰਵਾਨਗੀ ਨਹੀਂ ਦਿੰਦਾ ਸਗੋਂ ਉਹ ਚੁਪ ਚਾਪ ਰਹੇ
13. ਕਿਉਂ ਜੋ ਆਦਮ ਪਹਿਲਾਂ ਰਚਿਆ ਗਿਆ ਸੀ ਫੇਰ ਹੱਵਾਹ
14. ਆਦਮ ਨੇ ਧੋਖਾ ਨਹੀਂ ਖਾਧਾ ਪਰ ਇਸਤ੍ਰੀ ਧੋਖਾ ਖਾ ਕੇ ਅਪਰਾਧ ਵਿੱਚ ਪੈ ਗਈ
15. ਤਾਂ ਵੀ ਬਾਲ ਜਣਨ ਦੇ ਵਸੀਲੇ ਨਾਲ ਉਹ ਬਚਾਈ ਜਾਵੇਗੀ ਜੇ ਓਹ ਨਿਹਚਾ ਅਤੇ ਪ੍ਰੇਮ ਅਤੇ ਪਵਿੱਤਰਤਾਈ ਵਿੱਚ ਸੰਜਮ ਨਾਲ ਟਿਕੀਆਂ ਰਹਿਣ।।
Total 6 ਅਧਿਆਇ, Selected ਅਧਿਆਇ 2 / 6
1 2 3 4 5 6
1 ਸੋ ਮੈਂ ਸਭ ਤੋਂ ਪਹਿਲਾਂ ਇਹ ਤਗੀਦ ਕਰਦਾ ਹਾਂ ਜੋ ਬੇਨਤੀਆਂ, ਪ੍ਰਾਰਥਨਾਂ, ਅਰਦਾਸਾਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਲਈ ਕੀਤੇ ਜਾਨ 2 ਪਾਤਸ਼ਾਹਾਂ ਅਤੇ ਸਭਨਾਂ ਮਰਾਤਬੇ ਵਾਲਿਆਂ ਦੇ ਲਈ ਭਈ ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਭੋਗੀਏ 3 ਸਾਡੇ ਮੁਕਤੀ ਦਾਤੇ ਪਰਮੇਸ਼ੁਰ ਦੇ ਹਜ਼ੂਰ ਇਹੋ ਭਲਾ ਅਤੇ ਪਰਵਾਨ ਹੈ 4 ਜੋ ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ 5 ਕਿਉਂ ਜੋ ਪਰਮੇਸ਼ੁਰ ਇੱਕੋ ਹੈ ਅਰ ਪਰਮੇਸ਼ੁਰ ਅਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸੂ 6 ਜਿਹ ਨੇ ਆਪਣੇ ਆਪ ਨੂੰ ਸਭਨਾਂ ਲਈ ਪ੍ਰਾਸਚਿਤ ਕਰ ਕੇ ਦੇ ਦਿੱਤਾ ਅਤੇ ਉਹ ਦੀ ਸਾਖੀ ਆਪਣੇ ਵੇਲੇ ਸਿਰ ਹੋਈ 7 ਅਤੇ ਇਹ ਦੇ ਲਈ ਮੈਂ ਪਰਚਾਰਕ ਅਤੇ ਰਸੂਲ ਅਤੇ ਨਿਹਚਾ ਅਰ ਸਚਿਆਈ ਵਿੱਚ ਪਰਾਈਆਂ ਕੌਮਾਂ ਨੂੰ ਉਪਦੇਸ਼ ਕਰਨ ਵਾਲਾ ਥਾਪਿਆ ਗਿਆ ਸਾਂ। ਮੈਂ ਸੱਚ ਬੋਲਦਾ ਹਾਂ, ਝੂਠ ਨਹੀਂ ਮਾਰਦਾ।। 8 ਉਪਰੰਤ ਮੈਂ ਇਹ ਚਾਹੁੰਦਾ ਹਾਂ ਭਈ ਪੁਰਖ ਸਭਨੀਂ ਥਾਈਂ ਕ੍ਰੋਧ ਅਤੇ ਵਿਵਾਦ ਤੋਂ ਬਿਨਾ ਪਵਿੱਤਰ ਹੱਥ ਅੱਡ ਕੇ ਪ੍ਰਾਰਥਨਾ ਕਰਨ 9 ਇਸੇ ਤਰਾਂ ਚਾਹੁੰਦਾ ਹਾਂ ਭਈ ਇਸਤ੍ਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕ ਨਾਲ ਸੁਆਰਨ, ਨਾ ਗੁੰਦਿਆਂ ਹੋਇਆ ਵਾਲਾਂ ਅਤੇ ਸੋਨੇ ਯਾ ਮੌਤੀਆਂ ਯਾ ਭਾਰੇ ਮੁੱਲ ਦੇ ਬਸਤ੍ਰਾਂ ਨਾਲ 10 ਸਗੋਂ ਸ਼ੁਭ ਕਰਮਾਂ ਦੇ ਵਸੀਲੇ ਨਾਲ ਕਿਉਂ ਜੋ ਇਹ ਉਨ੍ਹਾਂ ਇਸਤ੍ਰੀਆਂ ਨੂੰ ਫਬਦਾ ਹੈ ਜਿਹੜੀਆਂ ਪਰਮੇਸ਼ੁਰ ਦੀ ਭਗਤੀ ਨੂੰ ਮੰਨਦੀਆਂ ਹਨ 11 ਇਸਤ੍ਰੀ ਨੂੰ ਚਾਹੀਦਾ ਹੈ ਕਿ ਭਈ ਚੁੱਪ ਚਾਪ ਹੋ ਕੇ ਪੂਰੀ ਅਧੀਨਗੀ ਨਾਲ ਸਿੱਖਿਆ ਲਵੇ 12 ਮੈਂ ਇਸਤ੍ਰੀ ਨੂੰ ਸਿੱਖਿਆ ਦੇਣ ਅਥਵਾ ਪੁਰਖ ਉੱਤੇ ਹੁਕਮ ਚਲਾਉਣ ਦੀ ਪਰਵਾਨਗੀ ਨਹੀਂ ਦਿੰਦਾ ਸਗੋਂ ਉਹ ਚੁਪ ਚਾਪ ਰਹੇ 13 ਕਿਉਂ ਜੋ ਆਦਮ ਪਹਿਲਾਂ ਰਚਿਆ ਗਿਆ ਸੀ ਫੇਰ ਹੱਵਾਹ 14 ਆਦਮ ਨੇ ਧੋਖਾ ਨਹੀਂ ਖਾਧਾ ਪਰ ਇਸਤ੍ਰੀ ਧੋਖਾ ਖਾ ਕੇ ਅਪਰਾਧ ਵਿੱਚ ਪੈ ਗਈ 15 ਤਾਂ ਵੀ ਬਾਲ ਜਣਨ ਦੇ ਵਸੀਲੇ ਨਾਲ ਉਹ ਬਚਾਈ ਜਾਵੇਗੀ ਜੇ ਓਹ ਨਿਹਚਾ ਅਤੇ ਪ੍ਰੇਮ ਅਤੇ ਪਵਿੱਤਰਤਾਈ ਵਿੱਚ ਸੰਜਮ ਨਾਲ ਟਿਕੀਆਂ ਰਹਿਣ।।
Total 6 ਅਧਿਆਇ, Selected ਅਧਿਆਇ 2 / 6
1 2 3 4 5 6
×

Alert

×

Punjabi Letters Keypad References