ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਰਾਤ ਨੂੰ ਮੈਂ ਆਪਣੀ ਸੇਜ ਉੱਤੇ, ਮੈਂ ਆਪਣੇ ਪ੍ਰਾਣ ਪ੍ਰਿਯੇ ਨੂੰ ਭਾਲਿਆ, ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਮਿਲਿਆ ਨਾ।
2. ਮੈਂ ਜ਼ਰਾ ਉੱਠ ਲਵਾਂ, ਮੈਂ ਐਧਰ ਓਧਰ ਸ਼ਹਿਰ ਵਿੱਚ ਫਿਰਾਂ, ਗਲੀਆਂ ਵਿੱਚ ਤੇ ਚੌਕਾਂ ਵਿੱਚ ਆਪਣੇ ਪ੍ਰਾਣ ਪ੍ਰਿਯੇ ਨੂੰ ਭਾਲਾਂ। ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਮਿਲਿਆ ਨਾ।
3. ਰਾਖੇ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ, - ਕੀ ਤੁਸਾਂ ਮੇਰੇ ਪ੍ਰਾਣ ਪ੍ਰਿਯੇ ਨੂੰ ਵੇਖਿਆॽ
4. ਮੈਂ ਥੋੜਾ ਹੀ ਉਨ੍ਹਾਂ ਤੋਂ ਅੱਗੇ ਲੰਘੀ ਸਾਂ, ਕਿ ਮੈਂ ਆਪਣੇ ਪ੍ਰਾਣ ਪ੍ਰਿਯੇ ਨੂੰ ਲਭ ਲਿਆ, ਮੈਂ ਉਹ ਨੂੰ ਪੜ ਲਿਆ ਤੇ ਛੱਡਿਆ ਨਾ, ਜਦ ਤੀਕ ਮੈਂ ਉਹ ਨੂੰ ਆਪਣੀ ਅੰਮਾਂ ਦੇ ਘਰ, ਅਤੇ ਆਪਣੀ ਜਣਨੀ ਦੀ ਕੋਠੜੀ ਵਿੱਚ ਨਾ ਲੈ ਗਈ।।
5. ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਕਾਰਿਆਂ, ਤੇ ਖੇਤ ਦੀਆਂ ਹਰਨੀਆਂ ਦੀ ਸੁਗੰਦ ਦਿੰਦੀ ਹਾਂ, ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, ਜਦ ਤੀਕ ਉਹ ਨੂੰ ਨਾ ਭਾਵੇ!।।
6. ਏਹ ਕੌਣ ਹੈ ਜਿਹੜਾ ਉਜਾੜ ਵੱਲੋਂ ਚੜ੍ਹਿਆ ਆਉਂਦਾ ਹੈ, ਧੂੰਏਂ ਦੇ ਥੰਮ੍ਹਾਂ ਵਾਂਙੁ, ਗੰਧਰਸ ਤੇ ਲੁਬਾਨ ਦੀ ਸੁਗੰਧੀ ਨਾਲ, ਬੁਪਾਰੀਆਂ ਦੇ ਸਾਰੇ ਚੂਰਨ ਨਾਲॽ।।
7. ਵੇਖੋ, ਏਹ ਸੁਲੇਮਾਨ ਦੀ ਪਾਲਕੀ ਹੈ, ਏਹ ਦੇ ਆਲੇ ਦੁਆਲੇ ਸੱਠ ਸੂਰਮੇ ਹਨ, ਜਿਹੜੇ ਇਸਰਾਏਲ ਦੇ ਸੂਰਮਿਆਂ ਵਿੱਚੋਂ ਹਨ।
8. ਓਹ ਸਾਰੇ ਤਲਵਾਰ ਧਾਰੀ ਹਨ, ਓਹ ਲੜਾਈ ਕਰਨਾਂ ਸਿੱਖੇ ਹੋਏ ਹਨ, ਹਰ ਇੱਕ ਉਨ੍ਹਾਂ ਵਿੱਚੋਂ ਆਪਣੀ ਤਲਵਾਰ ਆਪਣੇ ਪੱਟ ਉੱਤੇ, ਰਾਤਾਂ ਦੇ ਡਰ ਦੇ ਕਾਰਨ ਰੱਖਦਾ ਹੈ।
9. ਸੁਲੇਮਾਨ ਪਾਤਸ਼ਾਹ ਨੇ ਲਬਾਨੋਨ ਦੀ ਲੱਕੜੀ ਦੀ, ਆਪਣੇ ਲਈ ਇੱਕ ਪਾਲਕੀ ਬਣਾਈ।
10. ਉਸ ਦੇ ਥੰਮ੍ਹ ਚਾਂਦੀ ਦੇ ਅਤੇ ਉਹ ਦਾ ਛਤ੍ਰ ਸੋਨੇ ਦਾ, ਉਸ ਦੀ ਬੈਠਕ ਅਰਗਵਾਨੀ ਬਣਾਈ, ਉਸ ਦੇ ਅੰਦਰਲਾ ਹਿੱਸਾ ਯਰੂਸ਼ਲਮ ਦੀਆਂ ਧੀਆਂ ਵੱਲੋਂ, ਪ੍ਰੇਮ ਦਾ ਜੋੜਿਆ ਹੋਇਆ ਹੈ।
11. ਹੇ ਸੀਯੋਨ ਦੀਓ ਧੀਓ, ਜ਼ਰਾ ਬਾਹਰ ਨਿੱਕਲੋ, ਅਤੇ ਸੁਲੇਮਾਨ ਪਾਤਸ਼ਾਹ ਨੂੰ ਵੇਖੋ, ਉਸ ਮੁਕਟ ਵਿੱਚ ਜਿਹੜਾ ਉਹ ਦੀ ਮਾਤਾ ਨੇ ਉਹ ਦੇ ਵਿਆਹ ਦੇ ਦਿਨ ਅਤੇ ਉਹ ਦੇ ਮਨ ਦੇ ਅਨੰਦ ਦੇ ਦਿਨ ਉਹ ਦੇ ਸਿਰ ਉੱਤੇ ਰੱਖਿਆ ਹੈ।।
Total 8 ਅਧਿਆਇ, Selected ਅਧਿਆਇ 3 / 8
1 2 3 4 5 6 7 8
1 ਰਾਤ ਨੂੰ ਮੈਂ ਆਪਣੀ ਸੇਜ ਉੱਤੇ, ਮੈਂ ਆਪਣੇ ਪ੍ਰਾਣ ਪ੍ਰਿਯੇ ਨੂੰ ਭਾਲਿਆ, ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਮਿਲਿਆ ਨਾ। 2 ਮੈਂ ਜ਼ਰਾ ਉੱਠ ਲਵਾਂ, ਮੈਂ ਐਧਰ ਓਧਰ ਸ਼ਹਿਰ ਵਿੱਚ ਫਿਰਾਂ, ਗਲੀਆਂ ਵਿੱਚ ਤੇ ਚੌਕਾਂ ਵਿੱਚ ਆਪਣੇ ਪ੍ਰਾਣ ਪ੍ਰਿਯੇ ਨੂੰ ਭਾਲਾਂ। ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਮਿਲਿਆ ਨਾ। 3 ਰਾਖੇ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ, - ਕੀ ਤੁਸਾਂ ਮੇਰੇ ਪ੍ਰਾਣ ਪ੍ਰਿਯੇ ਨੂੰ ਵੇਖਿਆॽ 4 ਮੈਂ ਥੋੜਾ ਹੀ ਉਨ੍ਹਾਂ ਤੋਂ ਅੱਗੇ ਲੰਘੀ ਸਾਂ, ਕਿ ਮੈਂ ਆਪਣੇ ਪ੍ਰਾਣ ਪ੍ਰਿਯੇ ਨੂੰ ਲਭ ਲਿਆ, ਮੈਂ ਉਹ ਨੂੰ ਪੜ ਲਿਆ ਤੇ ਛੱਡਿਆ ਨਾ, ਜਦ ਤੀਕ ਮੈਂ ਉਹ ਨੂੰ ਆਪਣੀ ਅੰਮਾਂ ਦੇ ਘਰ, ਅਤੇ ਆਪਣੀ ਜਣਨੀ ਦੀ ਕੋਠੜੀ ਵਿੱਚ ਨਾ ਲੈ ਗਈ।। 5 ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਕਾਰਿਆਂ, ਤੇ ਖੇਤ ਦੀਆਂ ਹਰਨੀਆਂ ਦੀ ਸੁਗੰਦ ਦਿੰਦੀ ਹਾਂ, ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, ਜਦ ਤੀਕ ਉਹ ਨੂੰ ਨਾ ਭਾਵੇ!।। 6 ਏਹ ਕੌਣ ਹੈ ਜਿਹੜਾ ਉਜਾੜ ਵੱਲੋਂ ਚੜ੍ਹਿਆ ਆਉਂਦਾ ਹੈ, ਧੂੰਏਂ ਦੇ ਥੰਮ੍ਹਾਂ ਵਾਂਙੁ, ਗੰਧਰਸ ਤੇ ਲੁਬਾਨ ਦੀ ਸੁਗੰਧੀ ਨਾਲ, ਬੁਪਾਰੀਆਂ ਦੇ ਸਾਰੇ ਚੂਰਨ ਨਾਲॽ।। 7 ਵੇਖੋ, ਏਹ ਸੁਲੇਮਾਨ ਦੀ ਪਾਲਕੀ ਹੈ, ਏਹ ਦੇ ਆਲੇ ਦੁਆਲੇ ਸੱਠ ਸੂਰਮੇ ਹਨ, ਜਿਹੜੇ ਇਸਰਾਏਲ ਦੇ ਸੂਰਮਿਆਂ ਵਿੱਚੋਂ ਹਨ। 8 ਓਹ ਸਾਰੇ ਤਲਵਾਰ ਧਾਰੀ ਹਨ, ਓਹ ਲੜਾਈ ਕਰਨਾਂ ਸਿੱਖੇ ਹੋਏ ਹਨ, ਹਰ ਇੱਕ ਉਨ੍ਹਾਂ ਵਿੱਚੋਂ ਆਪਣੀ ਤਲਵਾਰ ਆਪਣੇ ਪੱਟ ਉੱਤੇ, ਰਾਤਾਂ ਦੇ ਡਰ ਦੇ ਕਾਰਨ ਰੱਖਦਾ ਹੈ। 9 ਸੁਲੇਮਾਨ ਪਾਤਸ਼ਾਹ ਨੇ ਲਬਾਨੋਨ ਦੀ ਲੱਕੜੀ ਦੀ, ਆਪਣੇ ਲਈ ਇੱਕ ਪਾਲਕੀ ਬਣਾਈ। 10 ਉਸ ਦੇ ਥੰਮ੍ਹ ਚਾਂਦੀ ਦੇ ਅਤੇ ਉਹ ਦਾ ਛਤ੍ਰ ਸੋਨੇ ਦਾ, ਉਸ ਦੀ ਬੈਠਕ ਅਰਗਵਾਨੀ ਬਣਾਈ, ਉਸ ਦੇ ਅੰਦਰਲਾ ਹਿੱਸਾ ਯਰੂਸ਼ਲਮ ਦੀਆਂ ਧੀਆਂ ਵੱਲੋਂ, ਪ੍ਰੇਮ ਦਾ ਜੋੜਿਆ ਹੋਇਆ ਹੈ। 11 ਹੇ ਸੀਯੋਨ ਦੀਓ ਧੀਓ, ਜ਼ਰਾ ਬਾਹਰ ਨਿੱਕਲੋ, ਅਤੇ ਸੁਲੇਮਾਨ ਪਾਤਸ਼ਾਹ ਨੂੰ ਵੇਖੋ, ਉਸ ਮੁਕਟ ਵਿੱਚ ਜਿਹੜਾ ਉਹ ਦੀ ਮਾਤਾ ਨੇ ਉਹ ਦੇ ਵਿਆਹ ਦੇ ਦਿਨ ਅਤੇ ਉਹ ਦੇ ਮਨ ਦੇ ਅਨੰਦ ਦੇ ਦਿਨ ਉਹ ਦੇ ਸਿਰ ਉੱਤੇ ਰੱਖਿਆ ਹੈ।।
Total 8 ਅਧਿਆਇ, Selected ਅਧਿਆਇ 3 / 8
1 2 3 4 5 6 7 8
×

Alert

×

Punjabi Letters Keypad References