ਪੈਦਾਇਸ਼ - 31 : 1 (PAV)
ਉਸ ਨੇ ਲਾਬਾਨ ਦੇ ਪੁੱਤ੍ਰਾਂ ਦੀਆਂ ਗੱਲਾਂ ਸੁਣੀਆਂ ਜੋ ਕਹਿੰਦੇ ਸਨ ਕਿ ਯਾਕੂਬ ਸਾਡੇ ਪਿਤਾ ਦਾ ਸਭ ਕੁਝ ਲੈ ਗਿਆ ਅਤੇ ਸਾਡੇ ਪਿਤਾ ਦੇ ਮਾਲ ਤੋਂ ਏਹ ਸਾਰਾ ਧਨ ਉਹ ਨੇ ਪਾਇਆ ਹੈ
ਪੈਦਾਇਸ਼ - 31 : 2 (PAV)
ਫੇਰ ਯਾਕੂਬ ਨੇ ਲਾਬਾਨ ਦਾ ਮੂੰਹ ਡਿੱਠਾ ਤਾਂ ਵੇਖੋ ਉਹ ਅੱਗੇ ਵਾਂਙੁ ਉਹ ਦੀ ਵੱਲ ਨਹੀਂ ਸੀ
ਪੈਦਾਇਸ਼ - 31 : 3 (PAV)
ਫੇਰ ਯਹੋਵਾਹ ਨੇ ਯਾਕੂਬ ਨੂੰ ਆਖਿਆ, ਤੂੰ ਆਪਣੇ ਪਿਉ ਦਾਦਿਆਂ ਦੇ ਦੇਸ ਨੂੰ ਅਰ ਆਪਣਿਆਂ ਸਾਕਾਂ ਕੋਲ ਮੁੜ ਜਾਹ, ਮੈਂ ਤੇਰੇ ਅੰਗ ਸੰਗ ਹੋਵਾਂਗਾ
ਪੈਦਾਇਸ਼ - 31 : 4 (PAV)
ਤਾਂ ਯਾਕੂਬ ਨੇ ਰਾਖੇਲ ਅਰ ਲੇਆਹ ਨੂੰ ਰੜੇ ਵਿੱਚ ਆਪਣੇ ਇੱਜੜ ਕੋਲ ਬੁਲਾ ਘੱਲਿਆ
ਪੈਦਾਇਸ਼ - 31 : 5 (PAV)
ਅਤੇ ਉਨ੍ਹਾਂ ਨੂੰ ਆਖਿਆ, ਮੈਂ ਵੇਖਦਾ ਹਾਂ ਕਿ ਤੁਹਾਡੇ ਪਿਤਾ ਦਾ ਮੂੰਹ ਮੇਰੀ ਵੱਲ ਅੱਗੇ ਵਾਂਙੁ ਨਹੀਂ ਹੈ ਤਾਂ ਵੀ ਮੇਰੇ ਪਿਤਾ ਦਾ ਪਰਮੇਸ਼ੁਰ ਮੇਰੇ ਅੰਗ ਸੰਗ ਰਿਹਾ
ਪੈਦਾਇਸ਼ - 31 : 6 (PAV)
ਤੁਸੀਂ ਜਾਣਦੀਆਂ ਹੋ ਕਿ ਮੈਂ ਆਪਣੇ ਸਾਰੇ ਬਲ ਨਾਲ ਤੁਹਾਡੇ ਪਿਤਾ ਦੀ ਟਹਿਲ ਕੀਤੀ ਹੈ
ਪੈਦਾਇਸ਼ - 31 : 7 (PAV)
ਪਰ ਤੁਹਾਡੇ ਪਿਤਾ ਨੇ ਮੇਰੇ ਨਾਲ ਧੋਖਾ ਕਮਾਇਆ ਅਰ ਮੇਰੀ ਤਲਬ ਦਸ ਵਾਰੀ ਬਦਲੀ ਪਰ ਪਰਮੇਸ਼ੁਰ ਨੇ ਉਸ ਤੋਂ ਮੈਨੂੰ ਘਾਟਾ ਪੈਣ ਨਾ ਦਿੱਤਾ
ਪੈਦਾਇਸ਼ - 31 : 8 (PAV)
ਜੇ ਉਸ ਐਉਂ ਆਖਿਆ ਕਿ ਚਿਤਲੀਆਂ ਤੇਰੀ ਮਜੂਰੀ ਹਨ ਤਾਂ ਸਾਰੇ ਇੱਜੜ ਨੇ ਸਾਰੇ ਇੱਜੜ ਨੇ ਚਿਤਲੇ ਹੀ ਬੱਚੇ ਦਿੱਤੇ ਅਤੇ ਜੇ ਉਸ ਆਖਿਆ ਕਿ ਗਦਰੇ ਤੇਰੀ ਮਜੂਰੀ ਹਨ ਤਾਂ ਸਾਰੇ ਇੱਜੜ ਨੇ ਗਦਰੇ ਹੀ ਬੱਚੇ ਦਿੱਤੇ
ਪੈਦਾਇਸ਼ - 31 : 9 (PAV)
ਸੋ ਪਰਮੇਸ਼ੁਰ ਨੇ ਤੁਹਾਡੇ ਪਿਤਾ ਦੇ ਡੰਗਰ ਖੋਹ ਕੇ ਮੈਨੂੰ ਦਿੱਤੇ
ਪੈਦਾਇਸ਼ - 31 : 10 (PAV)
ਅਤੇ ਐਉਂ ਹੋਇਆ ਕਿ ਜਿਸ ਵੇਲੇ ਇੱਜੜ ਬੇਗ ਵਿੱਚ ਆਉਂਦਾ ਸੀ ਤਾਂ ਮੈਂ ਸੁਫ਼ਨੇ ਵਿੱਚ ਆਪਣੀਆਂ ਅੱਖਾਂ ਚੁੱਕ ਕੇ ਡਿੱਠਾ ਅਰ ਵੇਖੋ ਜਿਹੜੇ ਬੱਕਰੇ ਇੱਜੜ ਉੱਪਰ ਟੱਪਦੇ ਸਨ ਓਹ ਗਦਰੇ ਅਰ ਚਿਤਲੇ ਅਰ ਚਿਤਕਬਰੇ ਸਨ
ਪੈਦਾਇਸ਼ - 31 : 11 (PAV)
ਤਾਂ ਪਰਮੇਸ਼ੁਰ ਦੇ ਦੂਤ ਨੇ ਮੈਨੂੰ ਸੁਫ਼ਨੇ ਵਿੱਚ ਆਖਿਆ, ਯਾਕੂਬ! ਮੈਂ ਆਖਿਆ, ਮੈਂ ਹਾਜਰ ਹਾਂ
ਪੈਦਾਇਸ਼ - 31 : 12 (PAV)
ਤਦ ਉਸ ਆਖਿਆ ਆਪਣੀਆਂ ਅੱਖਾਂ ਚੁੱਕ ਕੇ ਵੇਖ ਕਿ ਸਾਰੇ ਬੱਕਰੇ ਜਿਹੜੇ ਇੱਜੜ ਦੇ ਉੱਤੇ ਟੱਪਦੇ ਸਨ ਗਦਰੇ ਅਰ ਚਿਤਲੇ ਅਰ ਚਿਤਕਬਰੇ ਹਨ ਕਿਉਂਜੋ ਮੈਂ ਜੋ ਕੁਝ ਲਾਬਾਨ ਨੇ ਤੇਰੇ ਨਾਲ ਕੀਤਾ ਹੈ ਸਭ ਡਿੱਠਾ ਹੈ
ਪੈਦਾਇਸ਼ - 31 : 13 (PAV)
ਮੈਂ ਬੈਤਏਲ ਦਾ ਪਰਮੇਸ਼ੁਰ ਹਾਂ ਜਿੱਥੇ ਤੈਂ ਥੰਮ੍ਹ ਉੱਤੇ ਤੇਲ ਮਲਿਆ ਅਤੇ ਮੇਰੀ ਸੁੱਖਣਾ ਸੁੱਖੀ । ਹੁਣ ਉੱਠ ਅਰ ਏਸ ਦੇਸ ਤੋਂ ਨਿੱਕਲ ਕੇ ਆਪਣੀ ਜਨਮ ਭੂਮੀ ਨੂੰ ਮੁੜ ਜਾਹ
ਪੈਦਾਇਸ਼ - 31 : 14 (PAV)
ਤਾਂ ਰਾਖੇਲ ਅਰ ਲੇਆਹ ਨੇ ਉੱਤਰ ਦੇਕੇ ਆਖਿਆ, ਕੀ ਅਜੇ ਤੀਕ ਸਾਡੇ ਪਿਤਾ ਦੇ ਘਰ ਵਿੱਚ ਸਾਡਾ ਕੋਈ ਹਿੱਸਾ ਅਥਵਾ ਅਧਿਕਾਰ ਹੈ?
ਪੈਦਾਇਸ਼ - 31 : 15 (PAV)
ਕੀ ਅਸੀਂ ਉਹ ਦੇ ਅੱਗੇ ਓਪਰੀਆਂ ਨਹੀਂ ਰਹੀਆਂ ਕਿਉਂਜੋ ਉਸ ਨੇ ਸਾਨੂੰ ਵੇਚ ਲਿਆ ਅਰ ਸਾਡੀ ਚਾਂਦੀ ਵੀ ਖਾ ਗਿਆ
ਪੈਦਾਇਸ਼ - 31 : 16 (PAV)
ਅਰ ਸਭ ਧਨ ਜੋ ਪਰਮੇਸ਼ੁਰ ਨੇ ਸਾਡੇ ਪਿਤਾ ਤੋਂ ਲਿਆ ਉਹ ਸਾਡਾ ਅਰ ਸਾਡੇ ਪੁੱਤ੍ਰਾਂ ਦਾ ਹੈ ਅਰ ਹੁਣ ਜੋ ਕੁਝ ਤੈਨੂੰ ਪਰਮੇਸ਼ੁਰ ਨੇ ਆਖਿਆ ਹੈ ਸੋਈ ਕਰ
ਪੈਦਾਇਸ਼ - 31 : 17 (PAV)
ਤਾਂ ਯਾਕੂਬ ਨੇ ਉੱਠ ਕੇ ਆਪਣੇ ਪੁੱਤ੍ਰਾਂ ਅਰ ਤੀਵੀਆਂ ਨੂੰ ਊਠਾਂ ਉੱਤੇ ਚੜ੍ਹਾਇਆ
ਪੈਦਾਇਸ਼ - 31 : 18 (PAV)
ਅਰ ਆਪਣੇ ਸਾਰੇ ਡੰਗਰਾਂ ਨੂੰ ਅਰ ਆਪਣੇ ਮਾਲ ਨੂੰ ਜੋ ਉਸ ਨੇ ਇਕੱਠਾ ਕੀਤਾ ਅਰਥਾਤ ਓਹ ਡੰਗਰ ਜੋ ਉਸ ਨੇ ਪਦਨ ਅਰਾਮ ਵਿੱਚ ਕਮਾ ਕੇ ਇਕੱਠੇ ਕੀਤੇ ਹੱਕ ਲਏ ਤਾਂਜੋ ਕਨਾਨ ਦੇਸ ਨੂੰ ਆਪਣੇ ਪਿਤਾ ਇਸਹਾਕ ਕੋਲ ਚਲਾ ਜਾਵੇ
ਪੈਦਾਇਸ਼ - 31 : 19 (PAV)
ਲਾਬਾਨ ਬਾਹਰ ਆਪਣੀਆਂ ਭੇਡਾਂ ਦੀ ਉੱਨ ਕਤਰਨ ਲਈ ਗਿਆ ਹੋਇਆ ਸੀ ਅਰ ਰਾਖੇਲ ਆਪਣੇ ਪਿਤਾ ਦੇ ਘਰੇਲੂ ਬੁੱਤਾਂ ਨੂੰ ਚੁਰਾ ਕੇ ਲੈ ਗਈ
ਪੈਦਾਇਸ਼ - 31 : 20 (PAV)
ਸੋ ਯਾਕੂਬ ਲਾਬਾਨ ਅਰਾਮੀ ਤੋਂ ਚੋਰੀ ਚਲਾ ਗਿਆ ਅਰਥਾਤ ਉਸ ਨੂੰ ਨਾ ਦੱਸਿਆ ਕਿ ਮੈਂ ਭੱਜ ਰਿਹਾ ਹਾਂ
ਪੈਦਾਇਸ਼ - 31 : 21 (PAV)
ਤਾਂ ਉਹ ਆਪਣਾ ਸਭ ਕੁਝ ਨਾਲ ਲੈ ਕੇ ਭੱਜਿਆ ਅਤੇ ਉੱਠ ਕੇ ਦਰਿਆ ਪਾਰ ਲੰਘ ਗਿਆ ਅਤੇ ਆਪਣਾ ਮੂੰਹ ਗਿਲਆਦ ਦੇ ਪਹਾੜ ਵੱਲ ਕੀਤਾ।।
ਪੈਦਾਇਸ਼ - 31 : 22 (PAV)
ਤੀਜੇ ਦਿਨ ਲਾਬਾਨ ਨੂੰ ਖ਼ਬਰ ਮਿਲੀ ਕਿ ਯਾਕੂਬ ਭੱਜ ਗਿਆ ਹੈ
ਪੈਦਾਇਸ਼ - 31 : 23 (PAV)
ਤਾਂ ਓਸ ਆਪਣੇ ਭਰਾਵਾਂ ਨੂੰ ਨਾਲ ਲੈਕੇ ਸੱਤਾਂ ਦਿਨਾਂ ਦਾ ਪੈਡਾਂ ਕਰ ਕੇ ਉਸ ਦਾ ਪਿੱਛਾ ਕੀਤਾ ਅਰ ਉਸ ਨੂੰ ਗਿਲਆਦ ਦੇ ਪਹਾੜ ਉੱਤੇ ਜਾ ਲਿਆ
ਪੈਦਾਇਸ਼ - 31 : 24 (PAV)
ਪਰ ਪਰਮੇਸ਼ੁਰ ਨੇ ਲਾਬਾਨ ਅਰਾਮੀ ਦੇ ਕੋਲ ਰਾਤ ਦੇ ਸੁਫ਼ਨੇ ਵਿੱਚ ਜਾਕੇ ਆਖਿਆ, ਖ਼ਬਰਦਾਰ ਹੋ ਅਰ ਯਾਕੂਬ ਦੇ ਨਾਲ ਭਲਾ ਬੁਰਾ ਨਾ ਬੋਲ
ਪੈਦਾਇਸ਼ - 31 : 25 (PAV)
ਤਾਂ ਲਾਬਾਨ ਯਾਕੂਬ ਨੂੰ ਜਾ ਮਿਲਿਆ ਅਰ ਯਾਕੂਬ ਨੇ ਆਪਣਾ ਤੰਬੂ ਪਹਾੜ ਉੱਤੇ ਖੜਾ ਕੀਤਾ ਸੀ ਤੇ ਲਾਬਾਨ ਨੇ ਵੀ ਆਪਣੇ ਭਰਾਵਾਂ ਦੇ ਨਾਲ ਗਿਲਆਦ ਦੇ ਪਹਾੜ ਉੱਤੇ ਤੰਬੂ ਖੜਾ ਕੀਤਾ
ਪੈਦਾਇਸ਼ - 31 : 26 (PAV)
ਤਾਂ ਲਾਬਾਨ ਨੇ ਯਾਕੂਬ ਨੂੰ ਆਖਿਆ, ਤੈਂ ਕੀ ਕੀਤਾ ਜੋ ਤੂੰ ਮੈਥੋਂ ਚੋਰੀ ਭੱਜ ਆਇਆ ਹੈਂ ਅਰ ਤੂੰ ਮੇਰੀਆਂ ਧੀਆਂ ਨੂੰ ਤੇਗ ਨਾਲ ਕੀਤੇ ਹੋਏ ਕੈਦੀਆਂ ਵਾਂਙੁ ਹੱਕ ਲਿਆਇਆ ਹੈਂ?
ਪੈਦਾਇਸ਼ - 31 : 27 (PAV)
ਤੂੰ ਕਿਉਂ ਲੁਕ ਕੇ ਭੱਜਾ ਅਰ ਮੈਨੂੰ ਠੱਗਿਆ ਅਰ ਮੈਨੂੰ ਕਿਉਂ ਨਾ ਖ਼ਬਰ ਦਿੱਤੀ ਤਾਂ ਜੋ ਮੈਂ ਤੈਨੂੰ ਖ਼ੁਸ਼ੀ ਅਰ ਰਾਗ ਰੰਗ ਅਰ ਡੱਫਾਂ ਅਰ ਬਰਬਤਾਂ ਨਾਲ ਵਿਦਿਆ ਕਰਦਾ?
ਪੈਦਾਇਸ਼ - 31 : 28 (PAV)
ਤੈਂ ਮੈਨੂੰ ਆਪਣੇ ਪੁੱਤ੍ਰ ਧੀਆਂ ਨੂੰ ਕਿਉਂ ਚੁੰਮਣ ਨਾ ਦਿੱਤਾ? ਹੁਣ ਤੈਂ ਮੂਰਖਪੁਣਾ ਕੀਤਾ
ਪੈਦਾਇਸ਼ - 31 : 29 (PAV)
ਹੁਣ ਮੇਰੇ ਹੱਥਾਂ ਵਿੱਚ ਸ਼ਕਤੀ ਹੈ ਕਿ ਤੇਰੇ ਨਾਲ ਬੁਰਿਆਈ ਕਰਾਂ ਪਰ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਕੱਲ ਰਾਤ ਮੈਨੂੰ ਆਖਿਆ ਕਿ ਖ਼ਬਰਦਾਰ ਹੋ ਅਰ ਯਾਕੂਬ ਨਾਲ ਭਲਾ ਬੁਰਾ ਨਾ ਬੋਲ
ਪੈਦਾਇਸ਼ - 31 : 30 (PAV)
ਹੁਣ ਤੂੰ ਚੱਲਿਆਂ ਤਾਂ ਹੈਂ ਹੀ ਕਿਉਂਜੋ ਤੂੰ ਆਪਣੇ ਪਿਤਾ ਦੇ ਘਰ ਲਈ ਅੱਤ ਲੋਚਦਾ ਹੈਂ ਪਰ ਤੂੰ ਮੇਰੇ ਦੇਵਤਿਆਂ ਨੂੰ ਕਿਉਂ ਚੁਰਾਇਆ?
ਪੈਦਾਇਸ਼ - 31 : 31 (PAV)
ਤਾਂ ਯਾਕੂਬ ਨੇ ਲਾਬਾਨ ਨੂੰ ਉੱਤਰ ਦੇ ਕੇ ਆਖਿਆ, ਏਸ ਲਈ ਕਿ ਮੈਂ ਡਰਿਆ ਤੇ ਮੈਂ ਆਖਿਆ ਕਿ ਤੂੰ ਮੈਥੋਂ ਆਪਣੀਆਂ ਧੀਆਂ ਨੂੰ ਜੋਰ ਨਾਲ ਖੋਹ ਕੇ ਲੈ ਜਾਵੇਂਗਾ
ਪੈਦਾਇਸ਼ - 31 : 32 (PAV)
ਜਿਹਦੇ ਕੋਲ ਤੂੰ ਆਪਣੇ ਦੇਵਤਿਆਂ ਨੂੰ ਪਾਵੇਂਗਾ ਉਹ ਜੀਉਂਦਾ ਨਾ ਰਹੇਗਾ। ਸਾਡੇ ਭਰਾਵਾਂ ਦੇ ਸਾਹਮਣੇ ਜਾਚ ਲੈ ਅਰ ਜੋ ਕੁਝ ਤੇਰਾ ਮੇਰੇ ਕੋਲੋਂ ਨਿੱਕਲੇ ਲੈ ਲੈ ਪਰ ਯਾਕੂਬ ਨਹੀਂ ਜਾਣਦਾ ਸੀ ਕਿ ਰਾਖੇਲ ਨੇ ਉਨ੍ਹਾਂ ਨੂੰ ਚੁਰਾਇਆ ਹੈ
ਪੈਦਾਇਸ਼ - 31 : 33 (PAV)
ਤਾਂ ਲਾਬਾਨ ਨੇ ਯਾਕੂਬ ਦੇ ਤੰਬੂ ਵਿੱਚ ਅਰ ਲੇਆਹ ਦੇ ਤੰਬੂ ਵਿੱਚ ਅਰ ਦੋਹਾਂ ਗੋੱਲੀਆਂ ਦੇ ਤੰਬੂ ਵਿੱਚ ਜਾਕੇ ਕੁਝ ਨਾ ਪਾਇਆ ਅਤੇ ਲੇਆਹ ਦੇ ਤੰਬੂ ਵਿੱਚੋਂ ਨਿਕੱਲ ਕੇ ਰਾਖੇਲ ਦੇ ਤੰਬੂ ਵਿੱਚ ਆਇਆ
ਪੈਦਾਇਸ਼ - 31 : 34 (PAV)
ਤਾਂ ਰਾਖੇਲ ਨੇ ਉਨ੍ਹਾਂ ਘਰੇਲੂ ਬੁੱਤਾਂ ਨੂੰ ਲੈ ਕੇ ਊਠ ਦੇ ਕਚਾਵੇ ਵਿੱਚ ਰੱਖਿਆ ਅਰ ਉਨ੍ਹਾਂ ਦੇ ਉੱਤੇ ਬੈਠ ਗਈ ਅਰ ਲਾਬਾਨ ਨੇ ਸਾਰਾ ਤੰਬੂ ਟੋਹਿਆ ਪਰ ਕੁਝ ਨਾ ਲੱਭਾ
ਪੈਦਾਇਸ਼ - 31 : 35 (PAV)
ਤਾਂ ਓਸ ਆਪਣੇ ਪਿਤਾ ਨੂੰ ਆਖਿਆ ਹੇ ਮੇਰੇ ਸਵਾਮੀ ਤੁਹਾਡੀਆਂ ਅੱਖਾਂ ਵਿੱਚ ਏਹ ਗੱਲ ਗਰੰਜਗੀ ਦੀ ਨਾ ਹੋਵੇ ਕਿ ਮੈਂ ਤੁਹਾਡੇ ਸਾਹਮਣੇ ਨਾ ਉੱਠ ਸੱਕੀ ਕਿਉਂਜੋ ਮੈਂ ਤੀਵੀਆਂ ਵਾਲੇ ਹਾਲ ਵਿੱਚ ਹਾਂ। ਸੋ ਉਸ ਨੇ ਟੋਹਿਆ ਪਰ ਉਸ ਨੂੰ ਓਹ ਬੁੱਤ ਨਾ ਲੱਭੇ
ਪੈਦਾਇਸ਼ - 31 : 36 (PAV)
ਏਹ ਗੱਲ ਯਾਕੂਬ ਲਈ ਗਰੰਜਗੀ ਦੀ ਸੀ ਅਤੇ ਲਾਬਾਨ ਦੇ ਨਾਲ ਝਗੜਨ ਲੱਗਾ ਅਤੇ ਯਾਕੂਬ ਨੇ ਲਾਬਾਨ ਨੂੰ ਉੱਤਰ ਦੇਕੇ ਆਖਿਆ, ਮੇਰਾ ਕੀ ਦੋਸ਼ ਅਰ ਮੇਰਾ ਕੀ ਪਾਪ ਹੈ ਜੋ ਤੈਂ ਐੱਨਾ ਤੱਤਾ ਹੋਕੇ ਮੇਰਾ ਪਿੱਛਾ ਕੀਤਾ?
ਪੈਦਾਇਸ਼ - 31 : 37 (PAV)
ਤੈਂ ਜੋ ਮੇਰਾ ਸਾਰਾ ਅਸਬਾਬ ਟੋਹਿਆ ਤੇਰੇ ਘਰ ਦੇ ਅਸਬਾਬ ਦਾ ਤੈਨੂੰ ਕੀ ਲੱਭਾ? ਉਹ ਨੂੰ ਐਥੇ ਆਪਣੇ ਅਰ ਮੇਰੇ ਭਰਾਵਾਂ ਦੇ ਅੱਗੇ ਰੱਖ ਤਾਂਜੋ ਓਹ ਸਾਡਾ ਦੋਹਾਂ ਦਾ ਨਿਆਉਂ ਕਰਨ
ਪੈਦਾਇਸ਼ - 31 : 38 (PAV)
ਮੈਂ ਏਹਨਾਂ ਵੀਹਾਂ ਵਰਿਹਾਂ ਤੀਕ ਤੇਰੇ ਸੰਗ ਰਿਹਾ, ਤੇਰੀਆਂ ਭੇਡਾਂ ਅਰ ਬੱਕਰੀਆਂ ਦਾ ਗੱਭ ਨਾ ਡਿੱਗਿਆ ਅਰ ਤੇਰੇ ਇੱਜੜ ਦੇ ਮੇਂਢੇ ਮੈਂ ਨਹੀਂ ਖਾਧੇ
ਪੈਦਾਇਸ਼ - 31 : 39 (PAV)
ਅਰ ਫੱਟੜਾਂ ਨੂੰ ਮੈਂ ਤੇਰੇ ਕੋਲ ਨਹੀਂ ਲਿਆਂਦਾ ਸਗੋਂ ਉਨ੍ਹਾਂ ਦਾ ਘਾਟਾ ਮੈਂ ਝੱਲਿਆ ਅਰ ਉਹ ਜਿਹੜਾ ਦਿਨ ਯਾ ਰਾਤ ਨੂੰ ਚੋਰੀ ਹੋ ਗਿਆ ਉਹ ਤੈਂ ਮੈਥੋਂ ਮੰਗਿਆ
ਪੈਦਾਇਸ਼ - 31 : 40 (PAV)
ਇਹ ਮੇਰਾ ਹਾਲ ਸੀ ਭਈ ਦਿਨੇ ਧੁੱਪ ਅਰ ਰਾਤੀਂ ਪਾਲੇ ਮੈਨੂੰ ਖਾ ਲਿਆ ਅਤੇ ਨੀਂਦਰ ਮੇਰੀਆਂ ਅੱਖਾਂ ਤੋਂ ਨੱਠ ਗਈ
ਪੈਦਾਇਸ਼ - 31 : 41 (PAV)
ਏਹ ਵੀਹ ਵਰਹੇ ਮੈਂ ਤੇਰੇ ਘਰ ਵਿੱਚ ਰਿਹਾ। ਮੈਂ ਚੌਦਾਂ ਵਰਹੇ ਤੇਰੀਆਂ ਦੋਹਾਂ ਧੀਆਂ ਲਈ ਤੇਰੀ ਟਹਿਲ ਕੀਤੀ ਅਤੇ ਛੇ ਸਾਲ ਤੇਰੀਆਂ ਭੇਡਾਂ ਲਈ ਅਤੇ ਤੈਂ ਦਸ ਵਾਰ ਮੇਰੀ ਤਲਬ ਨੂੰ ਬਦਲਿਆ
ਪੈਦਾਇਸ਼ - 31 : 42 (PAV)
ਜੇਕਰ ਮੇਰੇ ਪਿਤਾ ਦਾ ਪਰਮੇਸ਼ੁਰ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਡਰ ਮੇਰੇ ਸੰਗ ਨਾ ਹੁੰਦਾ ਤਾਂ ਮੈਨੂੰ ਜ਼ਰੂਰ ਸੱਖਣੇ ਹੱਥ ਕੱਢ ਦਿੱਤਾ ਹੁੰਦਾ । ਪਰਮੇਸ਼ੁਰ ਨੇ ਮੇਰਾ ਕਸ਼ਟ ਅਰ ਮੇਰੇ ਹੱਥਾਂ ਦੀ ਮਿਹਨਤ ਵੇਖੀ ਅਰ ਕੱਲ ਰਾਤ ਤੈਨੂੰ ਝਿੜਕਿਆ
ਪੈਦਾਇਸ਼ - 31 : 43 (PAV)
ਤਾਂ ਲਾਬਾਨ ਨੇ ਯਾਕੂਬ ਨੂੰ ਉੱਤਰ ਦੇਕੇ ਆਖਿਆ, ਏਹ ਧੀਆਂ ਮੇਰੀਆਂ ਧੀਆਂ ਅਰ ਏਹ ਪੁੱਤ੍ਰ ਮੇਰੇ ਪੁੱਤ੍ਰ ਅਰ ਇਹ ਇੱਜੜ ਮੇਰੇ ਇੱਜੜ ਹਨ ਅਰ ਜੋ ਤੂੰ ਵੇਖਦਾ ਹੈਂ ਸਭ ਮੇਰਾ ਹੈ । ਹੁਣ ਮੈਂ ਅੱਜ ਦੇ ਦਿਨ ਆਪਣੀਆਂ ਏਹਨਾਂ ਧੀਆਂ ਨੂੰ ਅਰ ਏਹਨਾਂ ਤੋਂ ਜੰਮੇ ਹੋਏ ਪੁੱਤ੍ਰਾਂ ਨੂੰ ਕੀ ਕਰਾਂ?
ਪੈਦਾਇਸ਼ - 31 : 44 (PAV)
ਸੋ ਹੁਣ ਤੂੰ ਆ ਜੋ ਮੈਂ ਅਰ ਤੂੰ ਆਪਣੇ ਵਿੱਚ ਇੱਕ ਨੇਮ ਬੰਨ੍ਹੀਏ ਤਾਂ ਉਹ ਮੇਰੇ ਅਰ ਤੇਰੇ ਵਿਚਕਾਰ ਸਾਖ਼ੀ ਹੋਵੇ
ਪੈਦਾਇਸ਼ - 31 : 45 (PAV)
ਤਾਂ ਯਾਕੂਬ ਨੇ ਇੱਕ ਪੱਥਰ ਲੈਕੇ ਥੰਮ੍ਹ ਖੜਾ ਕੀਤਾ
ਪੈਦਾਇਸ਼ - 31 : 46 (PAV)
ਅਰ ਯਾਕੂਬ ਨੇ ਆਪਣੇ ਭਰਾਵਾਂ ਨੂੰ ਆਖਿਆ ਪੱਥਰ ਇਕੱਠੇ ਕਰੋ ਉਪਰੰਤ ਉਨ੍ਹਾਂ ਨੇ ਪੱਥਰ ਲੈਕੇ ਇੱਕ ਢੇਰ ਲਾ ਦਿੱਤਾ ਅਤੇ ਉਨ੍ਹਾਂ ਨੇ ਉੱਥੇ ਉਸ ਢੇਰ ਕੋਲ ਖਾਧਾ
ਪੈਦਾਇਸ਼ - 31 : 47 (PAV)
ਤਾਂ ਲਾਬਾਨ ਨੇ ਉਸ ਦਾ ਨਾਉਂ ਯਗਰ ਸਾਹਦੂਥਾ ਰੱਖਿਆ ਪਰ ਯਾਕੂਬ ਨੇ ਉਸ ਦਾ ਨਾਉਂ ਗਲੇਦ ਰੱਖਿਆ
ਪੈਦਾਇਸ਼ - 31 : 48 (PAV)
ਤਾਂ ਲਾਬਾਨ ਆਖਿਆ ਕਿ ਅੱਜ ਏਹ ਢੇਰ ਮੇਰੇ ਅਰ ਤੇਰੇ ਵਿੱਚ ਸਾਖੀ ਹੋਵੇ, ਏਸ ਕਾਰਨ ਉਸ ਦਾ ਨਾਉਂ ਗਲੇਦ ਰੱਖਿਆ
ਪੈਦਾਇਸ਼ - 31 : 49 (PAV)
ਅਰ ਮਿਸਪਾਹ ਵੀ ਏਸ ਲਈ ਕਿ ਓਸ ਆਖਿਆ ਕਿ ਯਹੋਵਾਹ ਮੇਰੀ ਅਰ ਤੇਰੀ ਜਦ ਅਸੀਂ ਇੱਕ ਦੂਜੇ ਤੋਂ ਓਹਲੇ ਹੋਈਏ ਰਾਖੀ ਕਰੇ
ਪੈਦਾਇਸ਼ - 31 : 50 (PAV)
ਜੇ ਤੂੰ ਮੇਰੀਆਂ ਧੀਆਂ ਨੂੰ ਤੰਗ ਰੱਖੇਂ ਅਰ ਉਨ੍ਹਾਂ ਤੋਂ ਬਿਨਾਂ ਹੋਰ ਤੀਵੀਆਂ ਲੈ ਆਵੇਂ, ਭਾਵੇਂ ਸਾਡੇ ਨਾਲ ਕੋਈ ਮਨੁੱਖ ਨਹੀਂ ਪਰ ਵੇਖ ਪਰਮੇਸ਼ੁਰ ਮੇਰੇ ਅਰ ਓਹਨਾਂ ਤੇਰੇ ਵਿੱਚ ਸਾਖੀ ਹੈ
ਪੈਦਾਇਸ਼ - 31 : 51 (PAV)
ਨਾਲੇ ਲਾਬਾਨ ਨੇ ਯਾਕੂਬ ਨੂੰ ਆਖਿਆ, ਵੇਖ ਏਹ ਢੇਰ ਅਰ ਵੇਖ ਏਹ ਥੰਮ੍ਹ ਜੋ ਮੈਂ ਆਪਣੇ ਅਰ ਤੇਰੇ ਵਿੱਚ ਖੜਾ ਕੀਤਾ ਹੈ
ਪੈਦਾਇਸ਼ - 31 : 52 (PAV)
ਏਹ ਢੇਰ ਸਾਖੀ ਹੈ ਅਰ ਏਹ ਥੰਮ੍ਹ ਸਾਖੀ ਹੈ ਕਿ ਬੁਰਿਆਈ ਲਈ ਮੈਂ ਏਸ ਢੇਰ ਤੋਂ ਤੇਰੀ ਵੱਲ ਨਾ ਲੰਘਾਂ ਅਤੇ ਤੂੰ ਵੀ ਏਸ ਢੇਰ ਅਰ ਏਸ ਥੰਮ੍ਹ ਤੋਂ ਮੇਰੀ ਵੱਲ ਨਾ ਲੰਘੇਂ
ਪੈਦਾਇਸ਼ - 31 : 53 (PAV)
ਅਬਰਾਹਾਮ ਦਾ ਪਰਮੇਸ਼ੁਰ ਅਰ ਨਾਹੋਰ ਦਾ ਪਰਮੇਸ਼ੁਰ ਅਰ ਉਨ੍ਹਾਂ ਦੇ ਪਿਤਾ ਦੇ ਦੇਵਤੇ ਸਾਡਾ ਨਿਆਉਂ ਕਰਨ ਤਾਂ ਯਾਕੂਬ ਆਪਣੇ ਪਿਤਾ ਇਸਹਾਕ ਦੇ ਡਰ ਦੀ ਸੌਂਹ ਖਾਧੀ
ਪੈਦਾਇਸ਼ - 31 : 54 (PAV)
ਤਾਂ ਯਾਕੂਬ ਨੇ ਉਸ ਪਹਾੜ ਉੱਤੇ ਭੇਟ ਚੜਾਈ ਅਰ ਆਪਣੇ ਭਰਾਵਾਂ ਨੂੰ ਰੋਟੀ ਖਾਣ ਨੂੰ ਬੁਲਾਇਆ ਤਾਂ ਉਨ੍ਹਾਂ ਰੋਟੀ ਖਾਧੀ ਅਰ ਪਹਾੜ ਉੱਤੇ ਰਾਤ ਕੱਟੀ
ਪੈਦਾਇਸ਼ - 31 : 55 (PAV)
ਤਾਂ ਲਾਬਾਨ ਨੇ ਸਵੇਰੇ ਉੱਠਕੇ ਆਪਣੇ ਪੁੱਤ੍ਰਾਂ ਅਰ ਧੀਆਂ ਨੂੰ ਚੁੰਮਿਆ ਅਰ ਓਹਨਾਂ ਨੂੰ ਬਰਕਤ ਦਿੱਤੀ ਅਰ ਲਾਬਾਨ ਤੁਰਕੇ ਆਪਣੇ ਅਸਥਾਨ ਨੂੰ ਮੁੜ ਗਿਆ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55

BG:

Opacity:

Color:


Size:


Font: