ਪੈਦਾਇਸ਼ - 5 : 1 (PAV)
ਏਹ ਆਦਮ ਦੀ ਕੁਲ ਪੱਤਰੀ ਦੀ ਪੋਥੀ ਹੈ ਜਿਸ ਦਿਨ ਪਰਮੇਸ਼ੁਰ ਨੇ ਆਦਮ ਨੂੰ ਉਤਪਤ ਕੀਤਾ। ਉਸਨੇ ਪਰਮੇਸ਼ੁਰ ਵਰਗਾ ਉਸ ਨੂੰ ਬਣਾਇਆ
ਪੈਦਾਇਸ਼ - 5 : 2 (PAV)
ਨਰ ਨਾਰੀ ਉਨ੍ਹਾਂ ਨੂੰ ਉਤਪਤ ਕੀਤਾ ਤੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਜਿਸ ਦਿਨ ਉਨ੍ਹਾਂ ਨੂੰ ਉਤਪਤ ਕੀਤਾ ਉਨ੍ਹਾਂ ਦਾ ਨਾਉਂ ਆਦਮ ਰੱਖਿਆ
ਪੈਦਾਇਸ਼ - 5 : 3 (PAV)
ਆਦਮ ਇੱਕ ਸੌ ਤੀਹਾਂ ਵਰਿਹਾਂ ਦਾ ਹੋਇਆ ਤਾਂ ਉਸਤੋਂ ਇੱਕ ਪੁੱਤ੍ਰ ਉਸ ਵਰਗਾ ਤੇ ਉਸਦੇ ਸਰੂਪ ਉੱਤੇ ਜੰਮਿਆਂ ਅਤੇ ਉਸ ਨੇ ਉਹ ਦਾ ਨਾਉਂ ਸੇਥ ਰੱਖਿਆ
ਪੈਦਾਇਸ਼ - 5 : 4 (PAV)
ਆਦਮ ਦੀ ਉਮਰ ਸੇਥ ਦੇ ਜੰਮਣ ਦੇ ਪਿੱਛੋਂ ਅੱਠ ਸੌ ਵਰਿਹਾਂ ਦੀ ਸੀ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 5 : 5 (PAV)
ਆਦਮ ਦੇ ਜੀਵਣ ਦੀ ਸਾਰੀ ਉਮਰ ਨੌ ਸੌ ਤੀਹ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।।
ਪੈਦਾਇਸ਼ - 5 : 6 (PAV)
ਸੇਥ ਇੱਕ ਸੌ ਪੰਜਾਹਾਂ ਵਰਿਹਾਂ ਦਾ ਸੀ ਤਾਂ ਉਸ ਤੋਂ ਅਨੋਸ਼ ਜੰਮਿਆਂ
ਪੈਦਾਇਸ਼ - 5 : 7 (PAV)
ਅਤੇ ਅਨੋਸ਼ ਦੇ ਜੰਮਣ ਦੇ ਪਿੱਛੋਂ ਸੇਥ ਅੱਠ ਸੌ ਸੱਤ ਵਰਿਹਾਂ ਤੀਕ ਜੀਉਂਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 5 : 8 (PAV)
ਸੇਥ ਦੀ ਸਾਰੀ ਉਮਰ ਨੌ ਸੌ ਬਾਰਾਂ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।।
ਪੈਦਾਇਸ਼ - 5 : 9 (PAV)
ਅਨੋਸ਼ ਨੱਵੇ ਵਰਿਹਾਂ ਦਾ ਸੀ ਤਾਂ ਉਸ ਤੋਂ ਕੇਨਾਨ ਜੰਮਿਆਂ
ਪੈਦਾਇਸ਼ - 5 : 10 (PAV)
ਅਤੇ ਕੇਨਾਨ ਦੇ ਜੰਮਣ ਦੇ ਪਿੱਛੋਂ ਅਨੋਸ਼ ਅੱਠ ਸੌ ਪੰਦਰਾਂ ਵਰਿਹਾਂ ਤੀਕ ਜੀਉਂਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 5 : 11 (PAV)
ਅਨੋਸ਼ ਦੀ ਸਾਰੀ ਉਮਰ ਨੌ ਸੌ ਪੰਜ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ ।।
ਪੈਦਾਇਸ਼ - 5 : 12 (PAV)
ਕੇਨਾਨ ਸੱਤਰ ਵਰਿਹਾਂ ਦਾ ਸੀ ਤਾਂ ਉਸ ਤੋਂ ਮਹਲਲੇਲ ਜੰਮਿਆਂ
ਪੈਦਾਇਸ਼ - 5 : 13 (PAV)
ਅਤੇ ਮਹਲਲੇਲ ਦੇ ਜੰਮਣ ਦੇ ਪਿੱਛੋਂ ਕੇਨਾਨ ਅੱਠ ਸੌ ਚਾਲੀ ਵਰਿਹਾਂ ਤੀਕ ਜੀਉਂਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 5 : 14 (PAV)
ਕੇਨਾਨ ਦੀ ਸਾਰੀ ਉਮਰ ਨੌ ਸੌ ਦਸਾਂ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।।
ਪੈਦਾਇਸ਼ - 5 : 15 (PAV)
ਮਹਲਲੇਲ ਪਹਿੰਟਾਂ ਵਰਿਹਾਂ ਦਾ ਸੀ ਤਾਂ ਉਸ ਤੋਂ ਯਰਦ ਜੰਮਿਆਂ
ਪੈਦਾਇਸ਼ - 5 : 16 (PAV)
ਅਤੇ ਯਰਦ ਦੇ ਜੰਮਣ ਦੇ ਪਿੱਛੋਂ ਮਹਲਲੇਲ ਅੱਠ ਸੌ ਤੀਹ ਵਰਿਹਾਂ ਤੀਕ ਜੀਉਂਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 5 : 17 (PAV)
ਮਹਲਲੇਲ ਦੀ ਸਾਰੀ ਉਮਰ ਅੱਠ ਸੌ ਪਚਾਨਵੇਂ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।।
ਪੈਦਾਇਸ਼ - 5 : 18 (PAV)
ਯਰਦ ਇੱਕ ਸੌ ਬਾਹਟਾਂ ਵਰਿਹਾਂ ਦਾ ਸੀ ਤਾਂ ਉਸ ਤੋਂ ਹਨੋਕ ਜੰਮਿਆਂ
ਪੈਦਾਇਸ਼ - 5 : 19 (PAV)
ਅਤੇ ਹਨੋਕ ਦੇ ਜੰਮਣ ਦੇ ਪਿੱਛੋਂ ਯਰਦ ਅੱਠ ਸੌ ਵਰਿਹਾਂ ਤੀਕ ਜੀਉਂਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 5 : 20 (PAV)
ਯਰਦ ਦੀ ਸਾਰੀ ਉਮਰ ਨੌ ਸੌ ਬਾਹਟਾਂ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।।
ਪੈਦਾਇਸ਼ - 5 : 21 (PAV)
ਹਨੋਕ ਪਹਿੰਟਾਂ ਵਰਿਹਾਂ ਦਾ ਸੀ ਤਾਂ ਉਸ ਤੋਂ ਮਥੂਸਲਹ ਜੰਮਿਆਂ
ਪੈਦਾਇਸ਼ - 5 : 22 (PAV)
ਅਤੇ ਮਥੂਸਲਹ ਦੇ ਜੰਮਣ ਦੇ ਪਿੱਛੋਂ ਹਨੋਕ ਤਿੰਨ ਸੌ ਵਰਿਹਾਂ ਤੀਕ ਪਰਮੇਸ਼ੁਰ ਦੇ ਸੰਗ ਚਲਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 5 : 23 (PAV)
ਹਨੋਕ ਦੀ ਸਾਰੀ ਉਮਰ ਤਿੰਨ ਸੌ ਪਹਿੰਟਾ ਵਰਿਹਾਂ ਦੀ ਸੀ
ਪੈਦਾਇਸ਼ - 5 : 24 (PAV)
ਹਨੋਕ ਪਰਮੇਸ਼ੁਰ ਦੇ ਸੰਗ ਚਲਦਾ ਚਲਦਾ ਅਲੋਪ ਹੋ ਗਿਆ ਕਿਉਂਜੋ ਪਰਮੇਸ਼ੁਰ ਨੇ ਉਸ ਨੂੰ ਲੈ ਲਿਆ।।
ਪੈਦਾਇਸ਼ - 5 : 25 (PAV)
ਮਥੂਸਲਹ ਇੱਕ ਸੌ ਸਤਾਸੀਆਂ ਵਰਿਹਾਂ ਦਾ ਸੀ ਤਾਂ ਉਸ ਤੋਂ ਲਾਮਕ ਜੰਮਿਆਂ
ਪੈਦਾਇਸ਼ - 5 : 26 (PAV)
ਅਤੇ ਲਾਮਕ ਦੇ ਜੰਮਣ ਦੇ ਪਿੱਛੋਂ ਮਥੂਸਲਹ ਸੱਤ ਸੌ ਬਿਆਸੀ ਵਰਿਹਾਂ ਤੀਕ ਜੀਉਂਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 5 : 27 (PAV)
ਮਥੂਸਲਹ ਦੀ ਸਾਰੀ ਉਮਰ ਨੌ ਸੌ ਉਨਹੱਤਰਾ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।।
ਪੈਦਾਇਸ਼ - 5 : 28 (PAV)
ਲਾਮਕ ਇੱਕ ਸੌ ਬਿਆਸੀ ਵਰਿਹਾਂ ਦਾ ਸੀ ਤਾਂ ਉਸ ਤੋਂ ਇੱਕ ਪੁੱਤ੍ਰ ਜੰਮਿਆਂ
ਪੈਦਾਇਸ਼ - 5 : 29 (PAV)
ਅਤੇ ਇਹ ਕਹਿ ਕੇ ਉਸ ਦਾ ਨਾਉਂ ਨੂਹ ਰੱਖਿਆ ਕਿ ਇਹ ਸਾਨੂੰ ਸਾਡੀ ਮਿਹਨਤ ਤੋਂ ਅਰ ਸਾਡੇ ਹੱਥਾਂ ਦੀ ਸਖ਼ਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੋਈ ਹੈ ਜਿਸ ਉੱਤੇ ਯਹੋਵਾਹ ਦਾ ਸਰਾਪ ਪਿਆ ਹੋਇਆ ਹੈ ਸ਼ਾਤ ਦੇਵੇਗਾ
ਪੈਦਾਇਸ਼ - 5 : 30 (PAV)
ਨੂਹ ਦੇ ਜੰਮਣ ਦੇ ਪਿੱਛੋਂ ਲਾਮਕ ਪੰਜ ਸੌ ਪਚਾਨਵੇਂ ਵਰਿਹਾਂ ਤੀਕ ਜੀਉਂਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 5 : 31 (PAV)
ਲਾਮਕ ਦੀ ਸਾਰੀ ਉਮਰ ਸਤ ਸੌ ਸਤੱਤਰਾਂ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।।
ਪੈਦਾਇਸ਼ - 5 : 32 (PAV)
ਨੂਹ ਪੰਜ ਸੌ ਵਰਿਹਾਂ ਦਾ ਸੀ ਤਾਂ ਨੂਹ ਤੋਂ ਸ਼ੇਮ, ਹਾਮ ਤੇ ਯਾਫਤ ਜੰਮੇ ।।
❮
❯