ਜ਼ਬੂਰ 123 : 1 (PAV)
ਹੇ ਸੁਰਗ ਦੇ ਵਾਸੀ, ਮੈਂ ਆਪਣੀਆਂ ਅੱਖਾਂ ਤੇਰੀ ਵੱਲ ਚੁੱਕਦਾ ਹਾਂ!
ਜ਼ਬੂਰ 123 : 2 (PAV)
ਵੇਖ, ਜਿਵੇਂ ਦਾਸਾਂ ਦੀਆਂ ਅੱਖਾਂ ਆਪਣੇ ਮਾਲਕਾਂ ਦੇ ਹੱਥ ਵੱਲ, ਅਤੇ ਗੋੱਲੀ ਦੀਆਂ ਅੱਖਾਂ ਆਪਣੀ ਬੀਬੀ ਦੇ ਹੱਥ ਵੱਲ ਹਨ, ਤਿਵੇਂ ਸਾਡੀਆਂ ਅੱਖਾਂ ਸਾਡੇ ਪਰਮੇਸ਼ੁਰ ਯਹੋਵਾਹ ਵੱਲ ਹਨ, ਜਦ ਤੀਕ ਉਹ ਸਾਡੇ ਉੱਤੇ ਤਰਸ ਨਾ ਖਾਵੇ।
ਜ਼ਬੂਰ 123 : 3 (PAV)
ਸਾਡੇ ਉੱਤੇ ਤਰਸ ਖਾਹ, ਹੇ ਯਹੋਵਾਹ, ਸਾਡੇ ਉੱਤੇ ਤਰਸ ਖਾਹ, ਅਸੀਂ ਤਾਂ ਨਿਰਾਦਰੀ ਤੋਂ ਬਹੁਤ ਹੀ ਰੱਜ ਗਏ ਹਾਂ!
ਜ਼ਬੂਰ 123 : 4 (PAV)
ਸਾਡੀ ਜਾਨ ਸੁਖੀਆਂ ਦੇ ਠੱਠਿਆਂ ਤੋਂ ਅਤੇ ਹੰਕਾਰੀਆਂ ਦੀ ਨਿਰਾਦਰੀ ਤੋਂ ਬਹੁਤ ਰੱਜ ਗਈ ਹੈ!।।

1 2 3 4

BG:

Opacity:

Color:


Size:


Font: