ਜ਼ਬੂਰ 129 : 1 (PAV)
ਉਨ੍ਹਾਂ ਨੇ ਮੈਨੂੰ ਮੇਰੀ ਜੁਆਨੀ ਤੋਂ ਬਾਹਲਾ ਦੁਖ ਦਿੱਤਾ ਇਸਰਾਏਲ ਇਉਂ ਆਖੇ, -
ਜ਼ਬੂਰ 129 : 2 (PAV)
ਉਨ੍ਹਾਂ ਨੇ ਮੈਨੂੰ ਮੇਰੀ ਜੁਆਨੀ ਤੋਂ ਬਾਹਲਾ ਦੁਖ ਦਿੱਤਾ, ਪਰ ਓਹ ਮੇਰੇ ਉੱਤੇ ਛਾ ਨਾ ਸੱਕੇ!
ਜ਼ਬੂਰ 129 : 3 (PAV)
ਹਾਲੀ ਨੇ ਮੇਰੀ ਪਿੱਠ ਉੱਤੇ ਹਲ ਵਾਹਿਆ, ਉਨ੍ਹਾਂ ਨੇ ਲੰਮ੍ਹੇ ਲੰਮੇ ਸਿਆੜ ਮਾਰੇ!
ਜ਼ਬੂਰ 129 : 4 (PAV)
ਯਹੋਵਾਹ ਧਰਮੀ ਹੈ, ਉਹ ਨੇ ਦੁਸ਼ਟਾਂ ਦਿਆਂ ਰੱਸਿਆਂ ਨੂੰ ਕੱਟ ਸੁੱਟਿਆ।।
ਜ਼ਬੂਰ 129 : 5 (PAV)
ਜਿੰਨੇ ਸੀਯੋਨ ਨਾਲ ਵੈਰ ਰੱਖਦੇ ਹਨ, ਓਹ ਲੱਜਿਆਵਾਨ ਹੋ ਕੇ ਪਛਾੜੇ ਜਾਣ!
ਜ਼ਬੂਰ 129 : 6 (PAV)
ਓਹ ਛੱਤਾਂ ਦੇ ਘਾਹ ਵਰਗੇ ਹੋਣ, ਜਿਹੜਾ ਪੱਕਣ ਤੋਂ ਪਹਿਲਾਂ ਹੀ ਸੁੱਕ ਜਾਂਦਾ ਹੈ,
ਜ਼ਬੂਰ 129 : 7 (PAV)
ਜਿਹ ਦੇ ਨਾਲ ਵਾਢਾ ਆਪਣੀ ਮੁੱਠ ਨਹੀਂ ਭਰਦਾ, ਨਾ ਪੂਲੇ ਬੰਨ੍ਹਣ ਵਾਲਾ ਆਪਣਾ ਪੱਲਾ,
ਜ਼ਬੂਰ 129 : 8 (PAV)
ਅਤੇ ਲੰਘਣ ਵਾਲੇ ਨਹੀਂ ਆਖਦੇ, ਯਹੋਵਾਹ ਦੀ ਬਰਕਤ ਤੁਹਾਡੇ ਉੱਤੇ ਹੋਵੇ, ਅਸੀਂ ਤੁਹਾਨੂੰ ਯਹੋਵਾਹ ਦੇ ਨਾਮ ਤੋਂ ਬਰਕਤ ਦਿੰਦੇ ਹਾਂ।।

1 2 3 4 5 6 7 8

BG:

Opacity:

Color:


Size:


Font: