ਜ਼ਬੂਰ 132 : 1 (PAV)
ਹੇ ਯਹੋਵਾਹ, ਦਾਊਦ ਲਈ ਚੇਤੇ ਰੱਖ, ਉਹ ਦੇ ਸਾਰੇ ਦੁਖ,
ਜ਼ਬੂਰ 132 : 2 (PAV)
ਜਿਹ ਨੇ ਯਹੋਵਾਹ ਦੀ ਸੌਂਹ ਖਾਧੀ, ਅਤੇ ਯਾਕੂਬ ਦੇ ਕਾਦਰ ਲਈ ਸੁੱਖਣਾ ਸੁੱਖੀ,
ਜ਼ਬੂਰ 132 : 3 (PAV)
ਭਈ ਮੈਂ ਜ਼ਰੂਰ ਆਪਣੇ ਘਰੇਲੂ ਤੰਬੂ ਵਿੱਚ ਨਾ ਜਾਵਾਂਗਾ, ਨਾ ਆਪਣੇ ਪਲੰਘ ਦੇ ਵਿਛਾਉਣੇ ਉੱਤੇ ਚੜ੍ਹਾਂਗਾ,
ਜ਼ਬੂਰ 132 : 4 (PAV)
ਨਾ ਆਪਣੀਆਂ ਅੱਖੀਆਂ ਨੂੰ ਨੀਂਦ, ਨਾ ਆਪਣੀਆਂ ਪਲਕਾਂ ਨੂੰ ਊਂਘ ਆਉਣ ਦਿਆਂਗਾ,
ਜ਼ਬੂਰ 132 : 5 (PAV)
ਜਦ ਤੀਕ ਮੈਂ ਯਹੋਵਾਹ ਲਈ ਕੋਈ ਥਾਂ ਨਾ ਲੱਭਾਂ, ਅਤੇ ਯਾਕੂਬ ਦੇ ਕਾਦਰ ਲਈ ਕੋਈ ਡੇਹਰਾ!
ਜ਼ਬੂਰ 132 : 6 (PAV)
ਵੇਖੋ,ਅਸਾਂ ਅਫ਼ਰਾਥਾਹ ਵਿੱਚ ਉਹ ਦੀ ਖਬਰ ਸੁਣੀ, ਉਹ ਸਾਨੂੰ ਯਾਅਰ ਦੀ ਰੜ ਵਿੱਚ ਲੱਭ ਪਿਆ।
ਜ਼ਬੂਰ 132 : 7 (PAV)
ਅਸੀਂ ਉਹ ਦੇ ਡੇਹਰੇ ਨੂੰ ਜਾਈਏ, ਅਸੀਂ ਉਹ ਦੇ ਪੈਰਾਂ ਦੀ ਚੌਕੀ ਅੱਗੇ ਮੱਥਾ ਟੇਕੀਏ।
ਜ਼ਬੂਰ 132 : 8 (PAV)
ਹੇ ਯਹੋਵਾਹ, ਉੱਠ, ਆਪਣੇ ਅਰਾਮ ਦੇ ਥਾਂ ਵਿੱਚ ਆ, ਤੂੰ ਅਤੇ ਤੇਰੀ ਸ਼ਕਤੀ ਦਾ ਸੰਦੂਕ ਵੀ!
ਜ਼ਬੂਰ 132 : 9 (PAV)
ਤੇਰੇ ਜਾਜਕ ਧਰਮ ਦਾ ਲਿਬਾਸ ਪਾਉਣ, ਅਤੇ ਤੇਰੇ ਸੰਤ ਜੈਕਾਰੇ ਗਜਾਉਣ,
ਜ਼ਬੂਰ 132 : 10 (PAV)
ਆਪਣੇ ਦਾਸ ਦਾਊਦ ਦੇ ਕਾਰਨ, ਆਪਣੇ ਮਸਹ ਕੀਤੇ ਹੋਏ ਦਾ ਮੂੰਹ ਨਾ ਮੋੜ!
ਜ਼ਬੂਰ 132 : 11 (PAV)
ਯਹੋਵਾਹ ਨੇ ਦਾਊਦ ਨਾਲ ਸੱਚੀ ਸੌਂਹ ਖਾਧੀ, ਜਿਸ ਤੋਂ ਉਹ ਫਿਰੇਗਾ ਨਹੀਂ, ਭਈ ਮੈਂ ਤੇਰੇ ਢਿੱਡ ਦੇ ਫਲ ਤੋਂ ਤੇਰੀ ਰਾਜ ਗੱਦੀ ਉੱਤੇ ਕਿਸੇ ਨੂੰ ਬਿਠਾਵਾਂਗਾ,
ਜ਼ਬੂਰ 132 : 12 (PAV)
ਜੇ ਤੇਰੀ ਅੰਸ ਮੇਰੇ ਨੇਮ ਤੇ ਮੇਰੀ ਸਾਖੀ ਦੀ, ਜੋ ਮੈਂ ਉਨ੍ਹਾਂ ਨੂੰ ਸਿਖਾਵਾਂਗਾ ਪਾਲਨਾ ਕਰੇ, ਤਾਂ ਉਨ੍ਹਾਂ ਦੀ ਅੰਸ ਵੀ ਜੁੱਗੋ ਜੁਗ ਤੇਰੀ ਰਾਜ ਗੱਦੀ ਉੱਤੇ ਬੈਠੇਗੀ।
ਜ਼ਬੂਰ 132 : 13 (PAV)
ਯਹੋਵਾਹ ਨੇ ਤਾਂ ਸੀਯੋਨ ਨੂੰ ਚੁਣਿਆ, ਉਹ ਨੇ ਆਪਣੇ ਵੇਸੇਬੇ ਲਈ ਉਹ ਨੂੰ ਪਸੰਦ ਕੀਤਾ।
ਜ਼ਬੂਰ 132 : 14 (PAV)
ਏਹ ਸਦਾ ਲਈ ਮੇਰਾ ਵਿਸਰਾਮ ਧਾਮ ਹੋਵੇਗਾ, ਮੈਂ ਏਥੇ ਵੱਸਾਂਗਾ, ਮੈਂ ਏਸ ਨੂੰ ਪਸੰਦ ਜੋ ਕਰ ਲਿਆ ਹੈ।
ਜ਼ਬੂਰ 132 : 15 (PAV)
ਮੈਂ ਉਹ ਦੇ ਰਿਜ਼ਕ ਵਿੱਚ ਕਾਫ਼ੀ ਬਰਕਤ ਦਿਆਂਗਾ, ਅਤੇ ਉਹ ਦੇ ਕੰਗਾਲਾਂ ਨੂੰ ਰੋਟੀ ਨਾਲ ਰਜਾਵਾਂਗਾ।
ਜ਼ਬੂਰ 132 : 16 (PAV)
ਮੈਂ ਉਹ ਦੇ ਜਾਜਕਾਂ ਨੂੰ ਮੁਕਤੀ ਦਾ ਲਿਬਾਸ ਪੁਆਵਾਂਗਾ, ਤੇ ਉਹ ਦੇ ਸੰਤ ਖੁਸ਼ੀ ਦੇ ਜੈਕਾਰੇ ਗਜਾਉਣਗੇ!
ਜ਼ਬੂਰ 132 : 17 (PAV)
ਉੱਥੇ ਮੈਂ ਦਾਊਦ ਲਈ ਇੱਕ ਸਿੰਙ ਫੁਟਾਵਾਂਗਾ, ਮੈਂ ਆਪਣੇ ਮਸਹ ਕੀਤੇ ਹੋਏ ਲਈ ਇੱਕ ਦੀਵਾ ਤਿਆਰ ਰੱਖਿਆ ਹੈ।
ਜ਼ਬੂਰ 132 : 18 (PAV)
ਉਹ ਦੇ ਵੈਰੀਆਂ ਨੂੰ ਮੈਂ ਸ਼ਰਮ ਦਾ ਲਿਬਾਸ ਪੁਆਵਾਂਗਾ, ਪਰ ਉਹ ਦੇ ਉੱਤੇ ਉਹ ਦਾ ਮੁਕਟ ਚਮਕੇਗਾ।।

1 2 3 4 5 6 7 8 9 10 11 12 13 14 15 16 17 18

BG:

Opacity:

Color:


Size:


Font: