ਜ਼ਬੂਰ 16 : 1 (PAV)
ਹੇ ਪਰਮੇਸ਼ੁਰ, ਮੇਰੀ ਰੱਛਿਆ ਕਰ, ਕਿਉਂ ਜੋ ਮੈਂ ਤੇਰੀ ਹੀ ਸ਼ਰਨ ਆਇਆ ਹਾਂ।
ਜ਼ਬੂਰ 16 : 2 (PAV)
ਮੈਂ ਯਹੋਵਾਹ ਨੂੰ ਆਖਿਆ ਹੈ ਕਿ ਤੂੰ ਹੀ ਮੇਰਾ ਪ੍ਰਭੁ ਹੈਂ, ਤੈਥੋਂ ਪਰੇ ਮੇਰੀ ਕਿਤੇ ਭਲਿਆਈ ਨਹੀਂ।
ਜ਼ਬੂਰ 16 : 3 (PAV)
ਸੰਤ ਜਿਹੜੇ ਧਰਤੀ ਉੱਤੇ ਹਨ ਅਤੇ ਪਤਵੰਤ, ਉਨ੍ਹਾਂ ਵਿੱਚ ਮੇਰੀ ਖੁਸ਼ੀ ਪੂਰੀ ਹੈ।
ਜ਼ਬੂਰ 16 : 4 (PAV)
ਜਿਹੜੇ ਦੂਜੇ ਦੇ ਮਗਰ ਭੱਜਦੇ ਹਨ ਉਨ੍ਹਾਂ ਦੇ ਗ਼ਮ ਵਧ ਜਾਣਗੇ। ਮੈਂ ਉਨ੍ਹਾਂ ਦੀਆਂ ਲਹੂ ਵਾਲੀਆਂ ਭੇਟਾਂ ਨਹੀਂ ਡੋਹਲਾਂਗਾ, ਅਤੇ ਨਾ ਆਪਣੇ ਬੁੱਲਾਂ ਤੇ ਉਨ੍ਹਾਂ ਦੇ ਨਾਉਂ ਲਿਆਵਾਂਗਾ।
ਜ਼ਬੂਰ 16 : 5 (PAV)
ਯਹੋਵਾਹ ਮੇਰੇ ਵਿਰਸੇ ਦਾ ਅਰ ਮੇਰੇ ਕਟੋਰੇ ਦਾ ਭਾਗ ਹੈ। ਤੂੰ ਮੇਰੇ ਹਿੱਸੇ ਦਾ ਰਖਵਾਲਾ ਹੈਂ।
ਜ਼ਬੂਰ 16 : 6 (PAV)
ਮਨ ਭਾਉਂਦੇ ਥਾਂਵਾਂ ਵਿੱਚ ਮੇਰੇ ਲਈ ਜਰੀਬ ਪਈ, ਮੈਨੂੰ ਤਾਂ ਬਹੁਤ ਚੰਗਾ ਅਧਕਾਰ ਮਿਲਿਆ ਹੈ।।
ਜ਼ਬੂਰ 16 : 7 (PAV)
ਮੈਂ ਯਹੋਵਾਹ ਨੂੰ ਮੁਬਾਰਕ ਆਖਾਂਗਾ ਜਿਸ ਨੇ ਮੈਨੂੰ ਸਲਾਹ ਦਿੱਤੀ ਹੈ, ਰਾਤ ਦੇ ਵੇਲੇ ਮੇਰੇ ਗੁਰਦੇ ਮੈਨੂੰ ਸਿਖਲਾਉਂਦੇ ਹਨ।
ਜ਼ਬੂਰ 16 : 8 (PAV)
ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।
ਜ਼ਬੂਰ 16 : 9 (PAV)
ਇਸ ਕਰਕੇ ਮੇਰਾ ਦਿਲ ਅਨੰਦ ਹੋਇਆ ਅਤੇ ਮੇਰੀ ਰੂਹ ਨਿਹਾਲ ਹੋਈ, ਮੇਰਾ ਸਰੀਰ ਵੀ ਚੈਨ ਵਿੱਚ ਵੱਸੇਗਾ,
ਜ਼ਬੂਰ 16 : 10 (PAV)
ਕਿਉਂ ਜੋ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ, ਨਾ ਆਪਣੇ ਪਵਿੱਤਰ ਪੁਰਖ ਨੂੰ ਗੋਰ ਵੇਖਣ ਦੇਵੇਂਗਾ।
ਜ਼ਬੂਰ 16 : 11 (PAV)
ਤੂੰ ਮੈਨੂੰ ਜੀਉਣ ਦਾ ਮਾਰਗ ਵਿਖਾਵੇਂਗਾ, ਤੇਰੇ ਹਜ਼ੂਰ ਅਨੰਦ ਦੀ ਭਰਪੂਰੀ ਹੈ, ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹੁੰਦੀਆਂ ਹਨ।।

1 2 3 4 5 6 7 8 9 10 11

BG:

Opacity:

Color:


Size:


Font: