ਜ਼ਬੂਰ 21 : 1 (PAV)
ਹੇ ਯਹੋਵਾਹ, ਤੇਰੀ ਸਮੱਰਥਾ ਵਿੱਚ ਪਾਤਸ਼ਾਹ ਅਨੰਦ ਹੋਵੇਗਾ, ਅਤੇ ਤੇਰੇ ਬਚਾਓ ਵਿੱਚ ਉਹ ਕੇਡਾਕੁ ਮਗਨ ਹੋਵੇਗਾ!
ਜ਼ਬੂਰ 21 : 2 (PAV)
ਤੈਂ ਉਹ ਦਾ ਮਨੋਰਥ ਪੂਰਾ ਕੀਤਾ ਹੈ, ਅਤੇ ਉਹ ਦੇ ਬੁੱਲ੍ਹਾਂ ਦੀ ਬੇਨਤੀ ਨੂੰ ਤੈਂ ਰੋਕਿਆ ਨਹੀਂ ।। ਸਲਹ।।
ਜ਼ਬੂਰ 21 : 3 (PAV)
ਭਲਿਆਈ ਦੀਆਂ ਬਰਕਤਾਂ ਨਾਲ ਤੂੰ ਉਹ ਨੂੰ ਅੱਗਲ ਵਾਂਢੀ ਮਿਲਦਾ ਹੈਂ, ਤੈਂ ਕੁੰਦਨ ਸੋਨੇ ਦਾ ਮੁਕਟ ਉਹ ਦੇ ਸਿਰ ਉੱਤੇ ਰੱਖਿਆ ਹੈ।
ਜ਼ਬੂਰ 21 : 4 (PAV)
ਉਹ ਨੇ ਤੈਥੋਂ ਜੀਵਨ ਮੰਗਿਆ ਹੈ ਅਰ ਤੈਂ ਉਹ ਨੂੰ ਦੇ ਦਿੱਤਾ, ਸਗੋਂ ਅਨੰਤਕਾਲ ਤੀਕ ਉਮਰ ਦਾ ਵਾਧਾ ਵੀ।
ਜ਼ਬੂਰ 21 : 5 (PAV)
ਤੇਰੇ ਬਚਾਓ ਦੇ ਕਾਰਨ ਉਹ ਦਾ ਪਰਤਾਪ ਵੱਡਾ ਹੈ, ਤੇਜ ਅਤੇ ਉਪਮਾ ਤੂੰ ਉਹ ਦੇ ਉੱਤੇ ਰੱਖਦਾ ਹੈਂ।
ਜ਼ਬੂਰ 21 : 6 (PAV)
ਤੂੰ ਤਾਂ ਉਹ ਨੂੰ ਸਦਾ ਲਈ ਬਰਕਤਾਂ ਦਾ ਕਾਰਨ ਠਹਿਰਾਉਂਦਾ ਹੈਂ, ਤੂੰ ਉਹ ਨੂੰ ਆਪਣੀ ਹਜ਼ੂਰੀ ਦੇ ਅਨੰਦ ਨਾਲ ਮਗਨ ਕਰਦਾ ਹੈਂ,
ਜ਼ਬੂਰ 21 : 7 (PAV)
ਏਸ ਲਈ ਭਈ ਪਾਤਸ਼ਾਹ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ, ਅਤੇ ਅੱਤ ਮਹਾਨ ਦੀ ਦਯਾ ਨਾਲ ਉਹ ਕਦੇ ਨਾ ਡੋਲੇਗਾ।।
ਜ਼ਬੂਰ 21 : 8 (PAV)
ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਟੋਲ ਕੇ ਕੱਢੇਗਾ, ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਟੋਲ ਲਵੇਗਾ।
ਜ਼ਬੂਰ 21 : 9 (PAV)
ਤੂੰ ਆਪਣੀ ਹਜ਼ੂਰੀ ਦੇ ਵੇਲੇ, ਜਾਣੀਦਾ, ਉਨ੍ਹਾਂ ਨੂੰ ਅੱਗ ਦੇ ਤੰਦੂਰ ਵਿੱਚ ਪਾਵੇਂਗਾ, ਯਹੋਵਾਹ ਉਨ੍ਹਾਂ ਨੂੰ ਆਪਣੇ ਕ੍ਰੋਧ ਦੇ ਨਾਲ ਨਿਗਲ ਜਾਵੇਗਾ, ਅਤੇ ਅੱਗ ਉਨ੍ਹਾਂ ਨੂੰ ਭੱਖ ਲਵੇਗੀ।
ਜ਼ਬੂਰ 21 : 10 (PAV)
ਤੂੰ ਉਨ੍ਹਾਂ ਦਾ ਫਲ ਧਰਤੀ ਉੱਤੋਂ, ਅਤੇ ਉਨ੍ਹਾਂ ਦੇ ਵੰਸ ਆਦਮੀ ਦੇ ਵੰਸ ਵਿੱਚੋਂ ਨਾਸ ਕਰੇਂਗਾ,
ਜ਼ਬੂਰ 21 : 11 (PAV)
ਭਾਵੇਂ ਉਨ੍ਹਾਂ ਨੇ ਤੇਰੇ ਵਿਰੁੱਧ ਬੁਰਿਆਈ ਠਾਣੀ, ਅਤੇ ਜੁਗਤ ਸੋਚੀ ਜਿਸ ਨੂੰ ਓਹ ਪੂਰਾ ਨਾ ਕਰ ਸੱਕੇ,
ਜ਼ਬੂਰ 21 : 12 (PAV)
ਤੂੰ ਉਨ੍ਹਾਂ ਦੀ ਪਿੱਠ ਆਪਣੀ ਵੱਲ ਮੋੜੇਂਗਾ, ਤੂੰ ਉਨ੍ਹਾਂ ਦੇ ਮੂੰਹ ਦੇ ਨਿਸ਼ਾਨੇ ਉੱਤੇ ਆਪਣੇ ਬਾਣ ਚਿੱਲੇ ਚੜ੍ਹਾ ਦੇਵੇਂਗਾ।।
ਜ਼ਬੂਰ 21 : 13 (PAV)
ਹੇ ਯਹੋਵਾਹ, ਤੂੰ ਆਪਣੀ ਸਮਰੱਥਾ ਨਾਲ ਮਹਾਨ ਹੋ, ਅਸੀਂ ਗਾਉਂਦੇ ਹੋਏ ਤੇਰੀ ਸ਼ਕਤੀ ਦਾ ਜਸ ਕਰਾਂਗੇ।।

1 2 3 4 5 6 7 8 9 10 11 12 13

BG:

Opacity:

Color:


Size:


Font: