ਜ਼ਬੂਰ 6 : 1 (PAV)
ਹੇ ਯਹੋਵਾਹ, ਤੂੰ ਆਪਣੇ ਕ੍ਰੋਧ ਨਾਲ ਮੈਨੂੰ ਦਬਕਾ ਨਾ ਦੇਹ, ਨਾ ਆਪਣੇ ਤੇਜ਼ ਕੋਪ ਨਾਲ ਮੈਨੂੰ ਤਾੜ ।
ਜ਼ਬੂਰ 6 : 2 (PAV)
ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ ਕਿਉਂ ਜੋ ਮੈਂ ਕੁਮਲਾ ਰਿਹਾ ਹਾਂ। ਹੇ ਯਹੋਵਾਹ, ਮੈਨੂੰ ਚੰਗਿਆਂ ਕਰ ਕਿਉਂ ਜੋ ਮੇਰੀਆਂ ਹੱਡੀਆਂ ਬਿਆਕਲ ਹਨ।
ਜ਼ਬੂਰ 6 : 3 (PAV)
ਮੇਰੀ ਜਾਨ ਵੀ ਅੱਤ ਬਿਆਕਲ ਹੈ, ਅਤੇ ਤੂੰ ਯਹੋਵਾਹ, ਕਦੋ ਤੀਕॽ
ਜ਼ਬੂਰ 6 : 4 (PAV)
ਹੇ ਯਹੋਵਾਹ, ਮੁੜ ਆ, ਮੇਰੀ ਜਾਨ ਨੂੰ ਛੁਡਾ, ਆਪਣੀ ਦਯਾ ਦੇ ਕਾਰਨ ਮੈਨੂੰ ਬਚਾ,
ਜ਼ਬੂਰ 6 : 5 (PAV)
ਕਿਉਂ ਜੋ ਮੌਤ ਵਿੱਚ ਤੇਰਾ ਸਿਮਰਨ ਨਹੀਂ, ਪਤਾਲ ਵਿੱਚ ਕੌਣ ਤੇਰਾ ਧੰਨਵਾਦ ਕਰੇਗਾॽ
ਜ਼ਬੂਰ 6 : 6 (PAV)
ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ। ਸਾਰੀ ਰਾਤ ਮੈਂ ਆਪਣੇ ਵਿਛਾਉਣੇ ਉੱਤੇ ਹੜ੍ਹ ਵਗਾ ਲੈਂਦਾ ਹਾਂ, ਆਪਣੇ ਅੰਝੂਆ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ।
ਜ਼ਬੂਰ 6 : 7 (PAV)
ਮੇਰੀਆਂ ਅੱਖਾਂ ਸੋਗ ਦੇ ਮਾਰੇ ਗਲ ਗਈਆਂ, ਓਹ ਮੇਰੇ ਵਿਰੋਧੀਆਂ ਦੇ ਕਾਰਨ ਚੁੰਨ੍ਹੀਆਂ ਹੋ ਗਈਆਂ ਹਨ।
ਜ਼ਬੂਰ 6 : 8 (PAV)
ਹੇ ਤੁਸੀਂ ਸਾਰੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋ ਜਾਓ, ਕਿਉਂ ਜੋ ਯਹੋਵਾਹ ਨੇ ਮੇਰੇ ਰੋਣ ਦੀ ਅਵਾਜ਼ ਸੁਣ ਲਈ ਹੈ,
ਜ਼ਬੂਰ 6 : 9 (PAV)
ਯਹੋਵਾਹ ਨੇ ਮੇਰੀ ਬੇਨਤੀ ਸੁਣ ਲਈ ਹੈ, ਯਹੋਵਾਹ ਮੇਰੀ ਪ੍ਰਾਰਥਨਾ ਕਬੂਲ ਕਰੇਗਾ।
ਜ਼ਬੂਰ 6 : 10 (PAV)
ਮੇਰੇ ਸਾਰੇ ਵੈਰੀ ਲੱਜਿਆਵਾਨ ਅਰ ਅੱਤ ਬਿਆਕਲ ਹੋਣਗੇ, ਓਹ ਮੁੜ ਜਾਣਗੇ ਅਤੇ ਅਚਣਚੇਤ ਲੱਜਿਆਵਾਨ ਹੋ ਜਾਣਗੇ ।।
❮
❯