ਜ਼ਬੂਰ 7 : 1 (PAV)
ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਤੇਰੀ ਪਨਾਹ ਲੈਂਦਾ ਹਾਂ। ਤੂੰ ਮੈਨੂੰ ਮੇਰੇ ਸਭ ਪਿੱਛਾ ਕਰਨ ਵਾਲਿਆਂ ਤੋਂ ਬਚਾ ਕੇ ਛੁਡਾ ਲੈ,
ਜ਼ਬੂਰ 7 : 2 (PAV)
ਮਤੇ ਕੋਈ ਬਬਰ ਸ਼ੇਰ ਵਾਂਙੁ ਮੇਰੀ ਜਿੰਦ ਨੂੰ ਪਾੜ ਖਾਵੇ, ਅਤੇ ਕੋਈ ਛੁਡਾਉਣ ਵਾਲਾ ਨਾ ਹੋਣ ਕਰਕੇ ਉਹ ਮੇਰੇ ਟੋਟੇ ਟੋਟੇ ਕਰ ਛੱਡੇ।।
ਜ਼ਬੂਰ 7 : 3 (PAV)
ਹੇ ਯਹੋਵਾਹ ਮੇਰੇ ਪਰਮੇਸ਼ੁਰ, ਜੇ ਮੈਥੋਂ ਏਹ ਹੋਇਆ ਹੋਵੇ, ਜੇ ਮੇਰੀਂ ਹੱਥੀਂ ਬਦੀ ਹੋਈ ਹੋਵੇ,
ਜ਼ਬੂਰ 7 : 4 (PAV)
ਜੇ ਮੈਂ ਆਪਣੇ ਮੇਲੀ ਨਾਲ ਬੁਰਿਆਈ ਕੀਤੀ ਹੋਵੇ, - ਸਗੋਂ ਮੈਂ ਤਾਂ ਆਪਣੇ ਬੇ ਸੱਬਬੋਂ ਵਿਰੋਧੀ ਨੂੰ ਛੁਡਾਇਆ ਹੈ —
ਜ਼ਬੂਰ 7 : 5 (PAV)
ਤਾਂ ਵੈਰੀ ਮੇਰੀ ਜਾਨ ਦਾ ਪਿੱਛਾ ਕਰ ਕੇ ਉਹ ਨੂੰ ਫੜ ਲਵੇ, ਅਤੇ ਮੇਰੀ ਹਯਾਤੀ ਨੂੰ ਧਰਤੀ ਉੱਤੇ ਮਿੱਧ ਦੇਵੇ, ਅਰ ਮੇਰੀ ਮਹਿਮਾ ਖ਼ਾਕ ਵਿੱਚ ਮਿਲਾਵੇ।। ਸਲਹ।।
ਜ਼ਬੂਰ 7 : 6 (PAV)
ਹੇ ਯਹੋਵਾਹ, ਆਪਣੇ ਕ੍ਰੋਧ ਨਾਲ ਉੱਠ, ਮੇਰੇ ਵਿਰੋਧੀਆਂ ਦੇ ਗਜ਼ਬ ਦੇ ਵਿਰੁੱਧ ਉੱਠ ਖੜੋ, ਅਤੇ ਮੇਰੇ ਲਈ ਜਾਗ। ਤੈਂ ਨਿਆਉਂ ਦਾ ਹੁਕਮ ਕੀਤਾ ਹੈ।
ਜ਼ਬੂਰ 7 : 7 (PAV)
ਉੱਮਤਾਂ ਦੀ ਮੰਡਲੀ ਤੇਰੇ ਦੁਆਲੇ ਆਵੇ, ਅਤੇ ਉਨ੍ਹਾਂ ਦੇ ਕਾਰਨ ਤੂੰ ਉਤਾਹਾਂ ਮੁੜ ਜਾ।
ਜ਼ਬੂਰ 7 : 8 (PAV)
ਯਹੋਵਾਹ ਕੌਮਾਂ ਦਾ ਨਿਆਉਂ ਕਰੇਗਾ। ਹੇ ਯਹੋਵਾਹ, ਮੇਰੇ ਧਰਮ ਅਰ ਮੇਰੀ ਸਿਧਿਆਈ ਦੇ ਅਨੁਸਾਰ ਮੇਰਾ ਨਿਆਉਂ ਕਰ।
ਜ਼ਬੂਰ 7 : 9 (PAV)
ਦੁਸ਼ਟਾਂ ਦੀ ਬਦੀ ਮੁੱਕ ਜਾਵੇ ਪਰ ਤੂੰ ਧਰਮੀ ਨੂੰ ਦ੍ਰਿੜ੍ਹ ਕਰ, ਹੇ ਧਰਮੀ ਪਰਮੇਸ਼ੁਰ, ਜੋ ਦਿਲਾਂ ਅਰ ਗੁਰਦਿਆਂ ਨੂੰ ਜਾਂਚਦਾ ਹੈਂ।।
ਜ਼ਬੂਰ 7 : 10 (PAV)
ਮੇਰੀ ਢਾਲ ਪਰਮੇਸ਼ੁਰ ਦੇ ਕੋਲ ਹੈ, ਜਿਹੜਾ ਸਿੱਧ ਮਨਾਂ ਦਾ ਬਚਾਉਣ ਵਾਲਾ ਹੈ।
ਜ਼ਬੂਰ 7 : 11 (PAV)
ਪਰਮੇਸ਼ੁਰ ਸੱਚਾ ਨਿਆਉਂਕਾਰ ਹੈ, ਹਾਂ, ਇੱਕ ਪਰਮੇਸ਼ੁਰ ਜਿਹੜਾ ਰੋਜ਼ ਖਿਝਿਆ ਰਹਿੰਦਾ ਹੈ।
ਜ਼ਬੂਰ 7 : 12 (PAV)
ਜੇ ਮਨੁੱਖ ਨਾ ਮੁੜੇ, ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ, ਉਹ ਨੇ ਆਪਣਾ ਧਣੁਖ ਝੁਕਾ ਕੇ ਤਿਆਰ ਕਰ ਛੱਡਿਆ ਹੈ।
ਜ਼ਬੂਰ 7 : 13 (PAV)
ਉਹ ਨੇ ਉਸ ਦੇ ਲਈ ਮੌਤ ਦਾ ਸ਼ਸਤਰ ਵੀ ਤਿਆਰ ਕੀਤਾ ਹੈ, ਉਹ ਆਪਣੇ ਤੀਰਾਂ ਨੂੰ ਅਗਨ ਬਾਣ ਬਣਾਉਂਦਾ ਹੈ।।
ਜ਼ਬੂਰ 7 : 14 (PAV)
ਵੇਖੋ, ਉਸ ਨੂੰ ਬਦੀ ਦੀ ਪੀੜ ਲੱਗੀ ਹੋਈ ਹੈ, ਅਤੇ ਸ਼ਰਾਰਤ ਉਸ ਦੇ ਗਰਭ ਵਿੱਚ ਪਈ ਹੈ ਅਤੇ ਝੂਠ ਉਸ ਤੋਂ ਜੰਮਿਆਂ ਹੈ।
ਜ਼ਬੂਰ 7 : 15 (PAV)
ਉਸ ਨੇ ਟੋਆ ਕੱਢਿਆ ਅਤੇ ਡੂੰਘਾ ਪੁੱਟਿਆ ਹੈ, ਅਤੇ ਜਿਹੜੀ ਖਾਈ ਉਸ ਨੇ ਪੁੱਟੀ ਸੀ ਉਸੇ ਵਿੱਚ ਉਹ ਆਪ ਡਿੱਗ ਪਿਆ।
ਜ਼ਬੂਰ 7 : 16 (PAV)
ਉਸ ਦੀ ਸ਼ਰਾਰਤ ਉਸੇ ਦੇ ਸਿਰ ਉੱਤੇ ਮੁੜ ਆਵੇਗੀ, ਅਤੇ ਉਸ ਦਾ ਅਨ੍ਹੇਰ ਉਸੇ ਦੀ ਖੋਪਰੀ ਉੱਤੇ ਪਵੇਗਾ ।
ਜ਼ਬੂਰ 7 : 17 (PAV)
ਮੈਂ ਯਹੋਵਾਹ ਦੇ ਧਰਮ ਦੇ ਅਨੁਸਾਰ ਉਸ ਦਾ ਧੰਨਵਾਦ ਕਰਾਂਗਾ, ਅਤੇ ਮੈਂ ਅੱਤ ਮਹਾਨ ਯਹੋਵਾਹ ਦੇ ਨਾਮ ਦੀ ਉਸਤਤ ਗਾਵਾਂਗਾ।।

1 2 3 4 5 6 7 8 9 10 11 12 13 14 15 16 17

BG:

Opacity:

Color:


Size:


Font: