ਜ਼ਬੂਰ 89 : 1 (PAV)
ਯਹੋਵਾਹ ਦੀਆਂ ਮਿਹਰਬਾਨੀਆਂ ਦੇ ਗੀਤ ਮੈਂ ਸਦਾ ਗਾਵਾਂਗਾ, ਮੈਂ ਤੇਰੀ ਵਫ਼ਾਦਾਰੀ ਸਾਰੀਆਂ ਪੀੜ੍ਹੀਆਂ ਨੂੰ ਆਪਣੇ ਮੂੰਹੋਂ ਸਮਝਾਵਾਂਗਾ।
ਜ਼ਬੂਰ 89 : 2 (PAV)
ਮੈਂ ਤਾਂ ਆਖਿਆ, ਤੇਰੀ ਦਯਾ ਸਦਾ ਤੋੜੀ ਬਣੀ ਰਹੇਗੀ, ਤੂੰ ਆਪਣੀ ਵਫ਼ਾਦਾਰੀ ਨੂੰ ਅਕਾਸ਼ ਵਿੱਚ ਕਾਇਮ ਕਰੇਂਗਾ।
ਜ਼ਬੂਰ 89 : 3 (PAV)
ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨ੍ਹਿਆ ਹੈ, ਮੈਂ ਆਪਣੇ ਦਾਸ ਦਾਊਦ ਨਾਲ ਸੌਂਹ ਖਾਧੀ,
ਜ਼ਬੂਰ 89 : 4 (PAV)
ਭਈ ਮੈਂ ਤੇਰੀ ਅੰਸ ਨੂੰ ਸਦਾ ਤੀਕ ਕਾਇਮ ਰੱਖਾਂਗਾ, ਅਤੇ ਤੇਰੀ ਰਾਜ ਗੱਦੀ ਨੂੰ ਪੀੜ੍ਹੀਓਂ ਪੀੜ੍ਹੀ ਬਣਾਈ ਰੱਖਾਂਗਾ ।। ਸਲਹ।।
ਜ਼ਬੂਰ 89 : 5 (PAV)
ਹੇ ਯਹੋਵਾਹ, ਅਕਾਸ਼ ਤੇਰੇ ਅਚਰਜਾਂ ਨੂੰ ਸਲਾਹੁਣਗੇ, ਨਾਲੇ ਸੰਤਾਂ ਦੀ ਸੰਗਤ ਵਿੱਚ ਤੇਰੀ ਵਫ਼ਾਦਾਰੀ ਨੂੰ!
ਜ਼ਬੂਰ 89 : 6 (PAV)
ਗਗਣ ਵਿੱਚ ਯਹੋਵਾਹ ਦੇ ਤੁੱਲ ਕੌਣ ਹੋ ਸੱਕਦਾ ਹੈॽ ਦੇਵਤਿਆਂ ਦੇ ਪੁੱਤ੍ਰਾਂ ਵਿੱਚ ਕੌਣ ਯਹੋਵਾਹ ਦੇ ਸਮਾਨ ਹੋਵੇਗਾॽ
ਜ਼ਬੂਰ 89 : 7 (PAV)
ਪਰਮੇਸ਼ੁਰ ਪਵਿੱਤਰਾਂ ਦੀ ਗੋਸ਼ਟੀ ਵਿੱਚ ਅੱਤ ਭਿਆਣਕ ਹੈ, ਅਤੇ ਆਪਣੇ ਦੁਆਲਿਆਂ ਦੇ ਸਾਰਿਆਂ ਨਾਲੋਂ ਭੈ ਦਾਇਕ ਹੈ!
ਜ਼ਬੂਰ 89 : 8 (PAV)
ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ, ਹੇ ਯਹੋਵਾਹ, ਤੇਰੇ ਤੁੱਲ ਸ਼ਕਤੀਮਾਨ ਕੌਣ ਹੈॽ ਤੇਰੀ ਵਫ਼ਾਦਾਰੀ ਤੇਰੇ ਆਲੇ ਦੁਆਲੇ ਹੈ,
ਜ਼ਬੂਰ 89 : 9 (PAV)
ਤੂੰ ਹੀ ਸਮੁੰਦਰ ਦੇ ਉਛਾਲ ਉੱਤੇ ਹਕੂਮਤ ਕਰਦਾ ਹੈਂ, ਜਾਂ ਉਹ ਦੀਆਂ ਠਾਠਾਂ ਉੱਠ ਪੈਂਦੀਆਂ ਹਨ, ਤਾਂ ਤੂੰ ਉਨ੍ਹਾਂ ਨੂੰ ਥਮ੍ਹਾਂ ਦਿੰਦਾ ਹੈਂ।
ਜ਼ਬੂਰ 89 : 10 (PAV)
ਤੈਂ ਰਹਬ ਨੂੰ ਕਿਸੇ ਵੱਢੇ ਹੋਏ ਵਾਙੁ ਚੂਰ ਚੂਰ ਕਰ ਦਿੱਤਾ ਹੈ, ਅਤੇ ਆਪਣੀਆਂ ਬਾਂਹਵਾਂ ਦੇ ਬਲ ਨਾਲ ਤੈਂ ਆਪਣੇ ਵੈਰੀਆਂ ਨੂੰ ਛਿੰਨ ਭਿੰਨ ਕਰ ਦਿੱਤਾ ਹੈ!
ਜ਼ਬੂਰ 89 : 11 (PAV)
ਅਕਾਸ਼ ਤੇਰੇ ਹਨ, ਧਰਤੀ ਵੀ ਤੇਰੀ ਹੈ, ਜਗਤ ਅਤੇ ਉਹ ਦੀ ਭਰਪੂਰੀ ਦੀ ਨੀਂਹ ਤੈਂ ਰੱਖੀ।
ਜ਼ਬੂਰ 89 : 12 (PAV)
ਉੱਤਰ ਅਤੇ ਦੱਖਣ ਨੂੰ ਤੈਂ ਉਤਪਤ ਕੀਤਾ, ਤਾਬੋਰ ਤੇ ਹਰਮੋਨ ਤੇਰੇ ਨਾਮ ਦਾ ਜੈਕਾਰਾ ਗਜਾਉਣਗੇ।
ਜ਼ਬੂਰ 89 : 13 (PAV)
ਤੇਰੀ ਬਾਂਹ ਬਲਵੰਤ ਹੈ, ਤੇਰਾ ਹੱਥ ਸ਼ਕਤੀਮਾਨ, ਤੇਰਾ ਸੱਜਾ ਹੱਥ ਉੱਚਾ ਹੈ!
ਜ਼ਬੂਰ 89 : 14 (PAV)
ਧਰਮ ਤੇ ਨਿਆਉਂ ਤੇਰੀ ਰਾਜ ਗੱਦੀ ਦੀ ਨੀਂਹ ਹਨ, ਦਯਾ ਤੇ ਵਫ਼ਾਦਾਰੀ ਤੇਰੇ ਅੱਗੇ ਅੱਗੇ ਚੱਲਦੀਆਂ ਹਨ।।
ਜ਼ਬੂਰ 89 : 15 (PAV)
ਧੰਨ ਓਹ ਲੋਕ ਹਨ ਜਿਹੜੇ ਲਲਕਾਰ ਦੇ ਸ਼ਬਦ ਨੂੰ ਜਾਣਦੇ ਹਨ, ਹੇ ਯਹੋਵਾਹ, ਓਹ ਤੇਰੇ ਚਿਹਰੇ ਦੇ ਚਾਨਣ ਵਿੱਚ ਤੁਰਦੇ ਹਨ!
ਜ਼ਬੂਰ 89 : 16 (PAV)
ਤੇਰੇ ਨਾਮ ਉੱਤੇ ਓਹ ਸਾਰਾ ਦਿਨ ਖੁਸ਼ੀ ਮਨਾਉਂਦੇ ਹਨ, ਅਤੇ ਤੇਰੇ ਧਰਮ ਦੇ ਕਾਰਨ ਓਹ ਉੱਚੇ ਕੀਤੇ ਜਾਂਦੇ ਹਨ।
ਜ਼ਬੂਰ 89 : 17 (PAV)
ਤੂੰ ਹੀ ਤਾਂ ਉਨ੍ਹਾਂ ਦੇ ਬਲ ਦਾ ਜਲਾਲ ਹੈਂ, ਅਤੇ ਤੇਰੀ ਮਿਹਰਬਾਨੀ ਨਾਲ ਸਾਡਾ ਸਿੰਙ ਉੱਚਾ ਕੀਤਾ ਜਾਵੇਗਾ।
ਜ਼ਬੂਰ 89 : 18 (PAV)
ਸਾਡੀ ਢਾਲ ਤਾਂ ਯਹੋਵਾਹ ਦੀ ਹੈ, ਅਤੇ ਸਾਡਾ ਪਾਤਸ਼ਾਹ ਇਸਰਾਏਲ ਦੇ ਪਵਿੱਤਰ ਪੁਰਖ ਦਾ ਹੈ।।
ਜ਼ਬੂਰ 89 : 19 (PAV)
ਤਦ ਤੈਂ ਦਰਸ਼ਣ ਵਿੱਚ ਆਪਣੇ ਸੰਤਾਂ ਨਾਲ ਬਚਨ ਕੀਤਾ, ਅਤੇ ਫ਼ਰਮਾਇਆ ਕਿ ਮੈਂ ਸਹਾਇਤਾ ਇੱਕ ਸੂਰਮੇ ਨੂੰ ਦਿੱਤੀ ਹੈ, ਮੈਂ ਪਰਜਾ ਵਿੱਚੋਂ ਚੁਣ ਕੇ ਇੱਕ ਨੂੰ ਉੱਚਿਆਂ ਕੀਤਾ ਹੈ।
ਜ਼ਬੂਰ 89 : 20 (PAV)
ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ ਆਪਣੇ ਪਵਿੱਤਰ ਤੇਲ ਨਾਲ ਮਸਹ ਕੀਤਾ ਹੈ,
ਜ਼ਬੂਰ 89 : 21 (PAV)
ਜਿਹ ਦੇ ਨਾਲ ਮੇਰਾ ਹੱਥ ਦ੍ਰਿੜ੍ਹ ਰਹੇਗਾ, ਨਾਲੇ ਮੇਰੀ ਬਾਂਹ ਉਹ ਨੂੰ ਤਕੜਾਈ ਦੇਵੇਗੀ।
ਜ਼ਬੂਰ 89 : 22 (PAV)
ਨਾ ਕੋਈ ਵੈਰੀ ਉਸ ਤੋਂ ਚੱਟੀ ਲਵੇਗਾ, ਨਾ ਦੁਸ਼ਟ ਦਾ ਪੁੱਤ੍ਰ ਉਹ ਨੂੰ ਔਖਿਆਂ ਕਰੇਗਾ।
ਜ਼ਬੂਰ 89 : 23 (PAV)
ਮੈਂ ਉਹ ਦੇ ਅੱਗੋਂ ਉਹ ਦੇ ਵਿਰੋਧੀਆਂ ਨੂੰ ਮਾਰਾਂਗਾ, ਅਤੇ ਉਹ ਦੇ ਵੈਰੀਆਂ ਨੂੰ ਕੁੱਟਾਂਗਾ।
ਜ਼ਬੂਰ 89 : 24 (PAV)
ਪਰ ਮੇਰੀ ਵਫ਼ਾਦਾਰੀ ਅਤੇ ਮੇਰੀ ਦਯਾ ਉਹ ਦੇ ਨਾਲ ਰਹੇਗੀ, ਅਤੇ ਮੇਰੇ ਨਾਮ ਦੇ ਕਾਰਨ ਉਹ ਦਾ ਸਿੰਙ ਉੱਚਾ ਕੀਤਾ ਜਾਵੇਗਾ,
ਜ਼ਬੂਰ 89 : 25 (PAV)
ਅਤੇ ਮੈਂ ਉਹ ਦਾ ਹੱਥ ਸਮੁੰਦਰ ਉੱਤੇ, ਅਤੇ ਉਹ ਦਾ ਸੱਜਾ ਹੱਥ ਨਦੀਆਂ ਉੱਤੇ ਰੱਖਾਂਗਾ।
ਜ਼ਬੂਰ 89 : 26 (PAV)
ਉਹ ਮੈਨੂੰ ਪੁਕਾਰ ਕੇ ਆਖੇਗਾ, ਤੂੰ ਮੇਰਾ ਪਿਤਾ, ਮੇਰਾ ਪਰਮੇਸ਼ੁਰ ਅਤੇ ਮੇਰੀ ਮੁਕਤੀ ਦੀ ਚਟਾਨ ਹੈਂ!
ਜ਼ਬੂਰ 89 : 27 (PAV)
ਮੈਂ ਵੀ ਉਹ ਨੂੰ ਆਪਣਾ ਜੇਠਾ, ਅਤੇ ਧਰਤੀ ਦਿਆਂ ਰਾਜਿਆਂ ਵਿੱਚੋਂ ਅੱਤ ਮਹਾਨ ਬਣਾਵਾਂਗਾ ।
ਜ਼ਬੂਰ 89 : 28 (PAV)
ਮੈਂ ਸਦਾ ਉਹ ਦੇ ਲਈ ਆਪਣੀ ਦਯਾ ਬਣਾਈ ਰੱਖਾਂਗਾ, ਅਤੇ ਮੇਰਾ ਨੇਮ ਉਹ ਦੇ ਨਾਲ ਪੱਕਾ ਰਹੇਗਾ,
ਜ਼ਬੂਰ 89 : 29 (PAV)
ਅਤੇ ਮੈਂ ਉਹ ਦੇ ਵੰਸ ਨੂੰ ਸਦਾ ਤੀਕ, ਅਤੇ ਉਹ ਦੀ ਰਾਜ ਗੱਦੀ ਨੂੰ ਅਕਾਸ਼ ਦੇ ਦਿਨਾਂ ਵਾਂਙੁ ਸਾਂਭਾਂਗਾ।
ਜ਼ਬੂਰ 89 : 30 (PAV)
ਜੇ ਉਹ ਦੇ ਬੱਚੇ ਮੇਰੀ ਬਿਵਸਥਾ ਨੂੰ ਤਿਆਗ ਦੇਣ, ਅਤੇ ਮੇਰੇ ਨਿਆਵਾਂ ਉੱਤੇ ਨਾ ਚੱਲਣ,
ਜ਼ਬੂਰ 89 : 31 (PAV)
ਜੇ ਓਹ ਮੇਰੀਆਂ ਬਿਧੀਆਂ ਨੂੰ ਵਿਗਾੜ ਦੇਣ, ਅਤੇ ਮੇਰੇ ਹੁਕਮਾਂ ਦੀ ਪਾਲਨਾ ਨਾ ਕਰਨ,
ਜ਼ਬੂਰ 89 : 32 (PAV)
ਤਾਂ ਮੈਂ ਡੰਡੇ ਨਾਲ ਉਨ੍ਹਾਂ ਦੇ ਅਪਰਾਧਾਂ ਦੀ ਅਤੇ ਕੋਰੜਿਆਂ ਨਾਲ ਉਨ੍ਹਾਂ ਦੀ ਬਦੀ ਦੀ ਸਜ਼ਾ ਦਿਆਂਗਾ।।
ਜ਼ਬੂਰ 89 : 33 (PAV)
ਪਰ ਮੈਂ ਆਪਣੀ ਦਯਾ ਉਸ ਤੋਂ ਹਟਾ ਨਾ ਲਵਾਂਗਾ, ਨਾ ਆਪਣੀ ਵਫ਼ਾਦਾਰੀ ਛੱਡ ਕੇ ਝੂਠਾ ਹੋਵਾਂਗਾ।
ਜ਼ਬੂਰ 89 : 34 (PAV)
ਮੈਂ ਆਪਣੇ ਨੇਮ ਨੂੰ ਭਰਿਸ਼ਟ ਨਾ ਕਰਾਂਗਾ, ਅਤੇ ਜੋ ਮੇਰੇ ਬੁੱਲਾਂ ਵਿੱਚੋਂ ਨਿੱਕਲਿਆ ਉਹ ਨੂੰ ਨਾ ਬਦਲਾਂਗਾ।
ਜ਼ਬੂਰ 89 : 35 (PAV)
ਇੱਕ ਵਾਰ ਮੈਂ ਆਪਣੀ ਪਵਿੱਤਰਤਾਈ ਦੀ ਸੌਂਹ ਖਾ ਚੁੱਕਾ ਹਾਂ ਫੇਰ ਦਾਊਦ ਨਾਲ ਝੂਠ ਨਾ ਬੋਲਾਂਗਾ।
ਜ਼ਬੂਰ 89 : 36 (PAV)
ਉਹ ਦਾ ਵੰਸ ਅੰਤਕਾਲ ਤੀਕ, ਅਤੇ ਉਹ ਦੀ ਰਾਜ ਗੱਦੀ ਸੂਰਜ ਵਾਂਙੁ ਮੇਰੇ ਅੱਗੇ ਬਣੀ ਰਹੇਗੀ।
ਜ਼ਬੂਰ 89 : 37 (PAV)
ਉਹ ਚੰਦਰਮਾ ਜਿਹੀ ਕਾਇਮ ਰਹੇਗੀ, ਅਤੇ ਗਗਣ ਦੀ ਸੱਚੀ ਸਾਖੀ ਜਿਹੀ ।।ਸਲਹ।।
ਜ਼ਬੂਰ 89 : 38 (PAV)
ਪਰ ਤੈਂ ਤਾਂ ਤਿਆਗ ਦਿੱਤਾ ਅਤੇ ਰੱਦ ਕੀਤਾ ਹੈ, ਤੂੰ ਤਾਂ ਆਪਣੇ ਮਸਹ ਕੀਤੇ ਹੋਏ ਉੱਤੇ ਕ੍ਰੋਧਵਾਨ ਹੋਇਆ ਹੈਂ,
ਜ਼ਬੂਰ 89 : 39 (PAV)
ਤੈਂ ਆਪਣੇ ਦਾਸ ਦੇ ਨੇਮ ਨੂੰ ਘਿਣਾਉਣਾ ਸਮਝਿਆ, ਤੈਂ ਉਹ ਦੇ ਮੁਕਟ ਨੂੰ ਮਿੱਟੀ ਵਿੱਚ ਭਰਿਸ਼ਟ ਕੀਤਾ ਹੈ,
ਜ਼ਬੂਰ 89 : 40 (PAV)
ਤੈਂ ਉਹ ਦੀਆਂ ਸਾਰੀਆਂ ਵਾੜਾਂ ਨੂੰ ਤੋੜ ਦਿੱਤਾ ਹੈ, ਤੈਂ ਉਹ ਦੇ ਕਿਲ੍ਹਿਆਂ ਨੂੰ ਥੇਹ ਕਰ ਦਿੱਤਾ ਹੈ!
ਜ਼ਬੂਰ 89 : 41 (PAV)
ਉਸ ਰਾਹ ਦੇ ਸਾਰੇ ਲੰਘਣ ਵਾਲੇ ਉਹ ਨੂੰ ਲੁੱਟਦੇ ਹਨ, ਉਹ ਦੇ ਗੁਆਂਢੀ ਉਹ ਦੀ ਨਿੰਦਿਆ ਕਰਦੇ ਹਨ।
ਜ਼ਬੂਰ 89 : 42 (PAV)
ਤੈਂ ਉਹ ਦੇ ਵਿਰੋਧੀਆਂ ਦੇ ਸੱਜੇ ਹੱਥ ਨੂੰ ਉੱਚਿਆਂ ਕੀਤਾ, ਤੈਂ ਉਹ ਦੇ ਸਾਰੇ ਵੈਰੀਆਂ ਨੂੰ ਅਨੰਦ ਕੀਤਾ ਹੈ
ਜ਼ਬੂਰ 89 : 43 (PAV)
ਤੈਂ ਉਹ ਦੀ ਤਲਵਾਰ ਦੀ ਧਾਰ ਨੂੰ ਵੀ ਮੋੜ ਦਿੱਤਾ ਹੈ, ਅਤੇ ਲੜਾਈ ਵਿੱਚ ਉਹ ਨੂੰ ਖਲੋਣ ਨਹੀਂ ਦਿੱਤਾ।
ਜ਼ਬੂਰ 89 : 44 (PAV)
ਤੈਂ ਉਹ ਦੇ ਤੇਜ ਨੂੰ ਮੁਕਾ ਦਿੱਤਾ ਹੈ, ਅਤੇ ਉਹ ਦੀ ਰਾਜ ਗੱਦੀ ਨੂੰ ਧਰਤੀ ਉੱਤੇ ਪਟਕਾ ਮਾਰਿਆ।
ਜ਼ਬੂਰ 89 : 45 (PAV)
ਤੈਂ ਉਹ ਦੀ ਜੁਆਨੀ ਦੇ ਦਿਨਾਂ ਨੂੰ ਘਟਾ ਦਿੱਤਾ ਹੈ, ਤੈਂ ਉਹ ਨੂੰ ਲਾਜ ਵਿੱਚ ਲਪੇਟਿਆ ਹੈ! ।।ਸਲਹ।।
ਜ਼ਬੂਰ 89 : 46 (PAV)
ਹੇ ਯਹੋਵਾਹ, ਕਦ ਤੀਕॽ ਕੀ ਤੂੰ ਸਦਾ ਤੀਕ ਆਪਣੇ ਆਪ ਨੂੰ ਲੁਕਾਈ ਰੱਖੇਂਗਾॽ ਕਦ ਤੀਕ ਤੇਰਾ ਕ੍ਰੋਧ ਅੱਗ ਵਾਂਙੁ ਭੱਖਦਾ ਰਹੇਗਾॽ
ਜ਼ਬੂਰ 89 : 47 (PAV)
ਚੇਤੇ ਕਰ ਭਈ ਮੇਰਾ ਵੇਲਾ ਕਿੰਨਾ ਘੱਟ ਹੈ, ਤੈਂ ਕਿਹੜੇ ਵਿਅਰਥ ਲਈ ਸਾਰੇ ਆਦਮ ਵੰਸ ਨੂੰ ਉਤਪਤ ਕੀਤਾ!
ਜ਼ਬੂਰ 89 : 48 (PAV)
ਕਿਹੜਾ ਮਨੁੱਖ ਜੀਉਂਦਾ ਰਹੇਗਾ ਅਤੇ ਮੌਤ ਨੂੰ ਨਾ ਵੇਖੇਗਾ, ਅਤੇ ਆਪਣੀ ਜਾਨ ਨੂੰ ਪਤਾਲ ਦੇ ਵੱਸ ਤੋਂ ਛੁਡਾਵੇਗਾॽ ।।ਸਲਹ।।
ਜ਼ਬੂਰ 89 : 49 (PAV)
ਹੇ ਪ੍ਰਭੁ, ਤੇਰੀਆਂ ਓਹ ਪਹਿਲੀਆਂ ਦਿਆਲਗੀਆਂ ਕਿੱਥੇ ਹਨ, ਜਿਨ੍ਹਾਂ ਦੇ ਵਿਖੇ ਤੈਂ ਆਪਣੀ ਵਫ਼ਾਦਾਰੀ ਵਿੱਚ ਦਾਊਦ ਨਾਲ ਸੌਂਹ ਖਾਧੀ ਸੀॽ
ਜ਼ਬੂਰ 89 : 50 (PAV)
ਹੇ ਪ੍ਰਭੁ, ਆਪਣੇ ਦਾਸਾਂ ਦੇ ਉਲਾਹਮਿਆਂ ਦਾ ਚੇਤਾ ਕਰ, ਮੈਂ ਆਪਣੀ ਛਾਤੀ ਉੱਤੇ ਬਹੁਤ ਸਾਰੇ ਲੋਕਾਂ ਦੇ ਉਲਾਹਮੇ ਚੁੱਕੀ ਬੈਠਾ ਹੈਂ,
ਜ਼ਬੂਰ 89 : 51 (PAV)
ਜਿਨ੍ਹਾਂ ਦੇ ਨਾਲ, ਹੇ ਪ੍ਰਭੁ, ਤੇਰੇ ਵੈਰੀਆਂ ਨੇ ਤਾਨੇ ਮਾਰੇ, ਜਿਨ੍ਹਾਂ ਦੇ ਨਾਲ ਉਨ੍ਹਾਂ ਨੇ ਤੇਰੇ ਮਸਹ ਕੀਤੇ ਹੋਏ ਦੇ ਖੁਰਿਆਂ ਉੱਤੇ ਤਾਨੇ ਮਾਰੇ।
ਜ਼ਬੂਰ 89 : 52 (PAV)
ਯਹੋਵਾਹ ਸਦਾ ਤੀਕ ਮੁਬਾਰਕ ਹੋਵੇ! ਆਮੀਨ, ਫੇਰ ਆਮੀਨ!।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52

BG:

Opacity:

Color:


Size:


Font: