ਅਮਸਾਲ 18 : 1 (PAV)
ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।
ਅਮਸਾਲ 18 : 2 (PAV)
ਮੂਰਖ ਸਮਝ ਤੋਂ ਖੁਸ਼ ਨਹੀਂ ਹੁੰਦੀ, ਪਰ ਇਸ ਤੋਂ ਭਈ ਉਹ ਦੇ ਮਨ ਦਾ ਹਾਲ ਖੁੱਲ੍ਹ ਜਾਵੇ।
ਅਮਸਾਲ 18 : 3 (PAV)
ਦੁਸ਼ਟਤਾ ਦੇ ਨਾਲ ਅਪਮਾਨ, ਅਤੇ ਨਿਆਦਰੀ ਦੇ ਨਾਲ ਲਾਜ ਆਉਂਦੀ ਹੈ।
ਅਮਸਾਲ 18 : 4 (PAV)
ਮਨੁੱਖ ਦੇ ਮੂੰਹ ਦੇ ਬਚਨ ਡੂੰਘੇ ਪਾਣੀ ਵਰਗੇ ਹਨ, ਬੁੱਧ ਦਾ ਚਸ਼ਮਾ ਵਗਦੀ ਨਦੀ ਜਿਹੀ ਹੈ।
ਅਮਸਾਲ 18 : 5 (PAV)
ਦੁਸ਼ਟਾਂ ਦੀ ਰਈ ਕਰਨੀ ਚੰਗੀ ਨਹੀਂ, ਨਾ ਅਦਾਲਤ ਵਿੱਚ ਧਰਮੀਆਂ ਦਾ ਹੱਕ ਮਾਰਨਾ।
ਅਮਸਾਲ 18 : 6 (PAV)
ਮੂਰਖ ਦੇ ਬੁੱਲ੍ਹ ਝਗੜਾ ਲਿਆਉਂਦੇ ਹਨ, ਅਤੇ ਉਹ ਦਾ ਮੂੰਹ ਕੋਟਲੇ ਮੰਗਦਾ ਹੈ।
ਅਮਸਾਲ 18 : 7 (PAV)
ਮੂਰਖ ਦਾ ਮੂੰਹ ਉਹ ਦੀ ਬਰਬਾਦੀ ਹੈ, ਅਤੇ ਉਹ ਦੇ ਬੁੱਲ੍ਹ ਉਹ ਦੀ ਜਾਨ ਲਈ ਫਾਹੀ ਹਨ।
ਅਮਸਾਲ 18 : 8 (PAV)
ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ। ਓਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।
ਅਮਸਾਲ 18 : 9 (PAV)
ਜਿਹੜਾ ਕੰਮ ਕਰਨ ਵਿੱਚ ਆਸਲੀ ਹੈ, ਉਹ ਉਡਾਊ ਦਾ ਭਰਾ ਹੈ।
ਅਮਸਾਲ 18 : 10 (PAV)
ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ।
ਅਮਸਾਲ 18 : 11 (PAV)
ਧਨਵਾਨ ਦੀ ਮਾਯਾ ਉਹ ਦੇ ਲੇਖੇ ਪੱਕਾ ਨਗਰ ਅਤੇ ਉੱਚੀ ਸ਼ਹਿਰ ਪਨਾਹ ਵਾਂਙੁ ਹੈ।
ਅਮਸਾਲ 18 : 12 (PAV)
ਨਾਸ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਹੰਕਾਰੀ ਹੁੰਦਾ ਹੈ, ਪਰ ਆਦਰ ਤੋਂ ਪਹਿਲਾਂ ਅਧੀਨਗੀ ਹੁੰਦੀ ਹੈ।
ਅਮਸਾਲ 18 : 13 (PAV)
ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ, - ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ।
ਅਮਸਾਲ 18 : 14 (PAV)
ਮਨੁੱਖ ਦਾ ਆਤਮਾ ਉਹ ਦੀ ਬਿਮਾਰੀ ਨੂੰ ਝੱਲੇਗਾ। ਪਰ ਉਦਾਸ ਆਤਮਾ ਨੂੰ ਕੌਣ ਸਹਿ ਸੱਕੇॽ
ਅਮਸਾਲ 18 : 15 (PAV)
ਸਿਆਣਾ ਪੁਰਸ਼ ਗਿਆਨ ਨੂੰ ਪ੍ਰਾਪਤ ਕਰਦਾ ਹੈ, ਅਤੇ ਬੁੱਧਵਾਨ ਦੇ ਕੰਮ ਗਿਆਨ ਦੀ ਭਾਲ ਕਰਦੇ ਹਨ।
ਅਮਸਾਲ 18 : 16 (PAV)
ਨਜ਼ਰਾਨਾ ਆਦਮੀ ਦੇ ਲਈ ਢੋਹ ਬਣਾ ਦਿੰਦਾ ਹੈ, ਅਤੇ ਉਹ ਨੰ ਵੱਡਿਆਂ ਲੋਕਾਂ ਦੇ ਅੱਗੇ ਪਹੁੰਚਾ ਦਿੰਦਾ ਹੈ।
ਅਮਸਾਲ 18 : 17 (PAV)
ਜਿਹੜਾ ਮੁਕੱਦਮੇ ਵਿੱਚ ਪਹਿਲਾਂ ਬੋਲਦਾ ਹੈ ਓਹੋ ਸੱਚਾ ਜਾਪਦਾ ਹੈ, ਪਰ ਫੇਰ ਉਹ ਦਾ ਗੁਆਂਢੀ ਆਣ ਕੇ ਉਹ ਦੀ ਕਲੀ ਖੋਲ੍ਹਦਾ ਹੈ।
ਅਮਸਾਲ 18 : 18 (PAV)
ਗੁਣਾ ਪਾਉਣ ਨਾਲ ਝਗੜੇ ਮੁੱਕ ਜਾਂਦੇ ਹਨ, ਅਤੇ ਜ਼ਬਰਦਸਤਾਂ ਦੇ ਵਿੱਚ ਫ਼ੈਸਲਾ ਹੋ ਜਾਂਦਾ ਹੈ।
ਅਮਸਾਲ 18 : 19 (PAV)
ਰੁੱਸੇ ਹੋਏ ਭਰਾ ਨੂੰ ਮਨਾਉਣਾ ਪੱਕੇ ਸ਼ਹਿਰ ਦੇ ਜਿੱਤਣ ਨਾਲੋਂ ਵੀ ਔਖਾ ਹੈ, ਝਗੜੇ ਕਿਲ੍ਹੇ ਦੇ ਹੋੜੇ ਵਰਗੇ ਹੁੰਦੇ ਹਨ।
ਅਮਸਾਲ 18 : 20 (PAV)
ਆਤਮੀ ਦਾ ਢਿੱਡ ਉਹ ਦੇ ਮੂੰਹ ਦੇ ਫਲ ਨਾਲ ਭਰਦਾ ਹੈ, ਅਤੇ ਆਪਣੇ ਬੁੱਲ੍ਹਾਂ ਦੀ ਪ੍ਰਾਪਤੀ ਨਾਲ ਉਹ ਰੱਜਦਾ ਹੈ।
ਅਮਸਾਲ 18 : 21 (PAV)
ਮੌਤ ਅਤੇ ਜੀਉਣ ਦੋਵੇਂ ਜੀਭ ਦੇ ਵੱਸ ਵਿੱਚ ਹਨ, ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਓਹ ਉਸ ਦਾ ਫਲ ਖਾਣਗੇ।
ਅਮਸਾਲ 18 : 22 (PAV)
ਜਿਹ ਨੂੰ ਵਹੁਟੀ ਲੱਭੀ ਉਹ ਨੂੰ ਚੰਗੀ ਵਸਤ ਲੱਭੀ, ਅਤੇ ਯਹੋਵਾਹ ਦੀ ਕਿਰਪਾ ਉਸ ਉੱਤੇ ਹੋਈ।
ਅਮਸਾਲ 18 : 23 (PAV)
ਦੀਣ ਤਾਂ ਤਰਲੇ ਕਰ ਕੇ ਬੋਲਦਾ ਹੈ, ਪਰ ਧਨਵਾਨ ਕਰੜਾਈ ਨਾਲ ਉੱਤਰ ਦਿੰਦਾ ਹੈ।
ਅਮਸਾਲ 18 : 24 (PAV)
ਬਹੁਤ ਸਾਰੇ ਮਿੱਤ੍ਰ ਨੁਕਸਾਨ ਦਾ ਕਾਰਨ ਹਨ, ਪਰ ਅਜੇਹਾ ਵੀ ਹਿੱਤਕਾਰੀ ਹੈ ਜੋ ਭਰਾ ਨਾਲੋਂ ਵੀ ਵੱਧ ਕੇ ਚਿਪਕਦਾ ਹੈ।।
❮
❯