ਅਮਸਾਲ 19 : 1 (PAV)
ਉਲਟੇ ਬੁੱਲਾਂ ਵਾਲੇ ਨਾਲੋਂ ਜੋ ਮੂਰਖ ਹੈ, ਉਹ ਦੀਣ ਚੰਗਾ ਹੈ ਜਿਹੜਾ ਸਿੱਧੀ ਚਾਲ ਚੱਲਦਾ ਹੈ।
ਅਮਸਾਲ 19 : 2 (PAV)
ਜਾਨ ਦਾ ਗਿਆਨ ਤੋਂ ਰਹਿਤ ਹੋਣਾ ਵੀ ਚੰਗਾ ਨਹੀਂ, ਅਤੇ ਜਿਹੜਾ ਪੈਰਾਂ ਨਾਲ ਕਾਹਲੀ ਕਰਦਾ ਹੈ ਉਹ ਕੁਰਾਹੇ ਪੈਂ ਜਾਂਦਾ ਹੈ।
ਅਮਸਾਲ 19 : 3 (PAV)
ਆਦਮੀ ਦੀ ਮੂਰਖਤਾਈ ਉਹ ਨੂੰ ਗੁਮਰਾਹ ਕਰ ਦਿੰਦੀ ਹੈ, ਤੇ ਉਹ ਦਾ ਮਨ ਯਹੋਵਾਹ ਤੇ ਗੁੱਸੇ ਹੁੰਦਾ ਹੈ।
ਅਮਸਾਲ 19 : 4 (PAV)
ਧਨ ਮਿੱਤ੍ਰ ਬਹੁਤ ਵਧਾਉਂਦਾ ਹੈ, ਪਰ ਗਰੀਬ ਆਪਣੇ ਮਿੱਤ੍ਰ ਤੋਂ ਅੱਡ ਹੋ ਜਾਂਦਾ ਹੈ।
ਅਮਸਾਲ 19 : 5 (PAV)
ਝੂਠਾ ਗਵਾਹ ਬਿਨਾ ਡੰਨ ਨਾ ਰਹੇਗਾ, ਅਤੇ ਜੋ ਝੂਠ ਮਾਰਦਾ ਹੈ ਉਹ ਨਹੀਂ ਛੁੱਟੇਗਾ।
ਅਮਸਾਲ 19 : 6 (PAV)
ਪਰ ਉਪਕਾਰੀ ਦੇ ਬਹੁਤੇ ਲੋਕ ਤਰਲੇ ਕਰਦੇ ਹਨ, ਅਤੇ ਦਾਤੇ ਦੇ ਸੱਭੇ ਮਿੱਤ੍ਰ ਬਣ ਜਾਂਦੇ ਹਨ।
ਅਮਸਾਲ 19 : 7 (PAV)
ਜਦੋਂ ਦੀਣ ਦੇ ਸਾਰੇ ਭਰਾ ਵੀ ਉਸ ਨਾਲ ਵੈਰ ਰੱਖਦੇ ਹਨ, ਤਾਂ ਉਹ ਦੇ ਮਿੱਤ੍ਰ ਕਿਉਂ ਨਾ ਉਸ ਤੋਂ ਦੂਰ ਹੋ ਜਾਣਗੇॽ ਉਹ ਗੱਲਾਂ ਨਾਲ ਓਹਨਾਂ ਦਾ ਪਿੱਛਾ ਕਰਦਾ ਹੈ ਪਰ ਓਹ ਹੈਂ ਨਹੀਂ।
ਅਮਸਾਲ 19 : 8 (PAV)
ਜਿਹੜਾ ਬੁੱਧ ਨੂੰ ਪ੍ਰਾਪਤ ਕਰਦਾ ਹੈ ਉਹ ਆਪਣੀ ਜਾਨ ਨਾਲ ਪ੍ਰੀਤ ਰੱਖਦਾ ਹੈ, ਜਿਹੜਾ ਸਮਝ ਦੀ ਪਾਲਨਾ ਕਰਦਾ ਹੈ ਉਹ ਨੂੰ ਲਾਭ ਮਿਲੇਗਾ।
ਅਮਸਾਲ 19 : 9 (PAV)
ਝੂਠਾ ਗਵਾਹ ਬਿਨਾ ਡੰਨ ਨਾ ਛੁੱਟੇਗਾ, ਅਤੇ ਜਿਹੜਾ ਝੂਠ ਬੋਲਦਾ ਹੈ ਉਹ ਦਾ ਨਾਸ ਹੋਵੇਗਾ।
ਅਮਸਾਲ 19 : 10 (PAV)
ਮੌਜ ਮਾਨਣਾ ਮੂਰਖ ਨੂੰ ਨਹੀਂ ਫੱਬਦਾ, ਤਾਂ ਸਰਦਾਰਾਂ ਉੱਤੇ ਟਹਿਲੂਏ ਦਾ ਹੁਕਮ ਚਲਾਉਣਾ ਕਿਵੇਂ ਫੱਬੇॽ
ਅਮਸਾਲ 19 : 11 (PAV)
ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ, ਅਤੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਹ ਦੀ ਸ਼ਾਨ ਹੈ।
ਅਮਸਾਲ 19 : 12 (PAV)
ਪਾਤਸ਼ਾਹ ਦਾ ਗਜ਼ਬ ਬਬਰ ਸ਼ੇਰ ਦੇ ਗੱਜਣ ਵਰਗਾ ਹੈ, ਪਰ ਉਹ ਦੀ ਪਰਸੰਨਤਾ ਘਾਹ ਉੱਤੇ ਪਈ ਹੋਈ ਤ੍ਰੇਲ ਵਾਂਙੁ ਹੈ।
ਅਮਸਾਲ 19 : 13 (PAV)
ਮੂਰਖ ਪੁੱਤ੍ਰ ਪਿਉ ਦੇ ਲਈ ਇੱਕ ਬਲਾ ਹੈ, ਅਤੇ ਵਹੁਟੀ ਦੇ ਝਗੜੇ ਰਗੜੇ ਸਦਾ ਦੇ ਟੋਏ ਵਾਂਙੁ ਹਨ।
ਅਮਸਾਲ 19 : 14 (PAV)
ਘਰ ਅਤੇ ਧਨ ਪਿਉ ਤੋਂ ਮਿਰਾਸ ਮਿਲਦੇ ਹਨ, ਪਰ ਸੁਘੜ ਵਹੁਟੀ ਯਹੋਵਾਹ ਵੱਲੋਂ ਮਿਲਦੀ ਹੈ।
ਅਮਸਾਲ 19 : 15 (PAV)
ਆਲਸ ਘੂਕ ਨੀਂਦ ਵਿੱਚ ਪਾ ਦਿੰਦਾ ਹੈ, ਅਤੇ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ।
ਅਮਸਾਲ 19 : 16 (PAV)
ਜਿਹੜਾ ਹੁਕਮ ਮੰਨਦਾ ਹੈ ਉਹ ਆਪਣੀ ਜਾਨ ਦੀ ਪਾਲਨਾ ਕਰਦਾ ਹੈ, ਪਰ ਜੋ ਉਹ ਦਿਆਂ ਰਾਹਾਂ ਨੂੰ ਤੁੱਛ ਜਾਣਦਾ ਹੈ ਉਹ ਮਰ ਜਾਵੇਗਾ।
ਅਮਸਾਲ 19 : 17 (PAV)
ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।
ਅਮਸਾਲ 19 : 18 (PAV)
ਜਦ ਤਾਈਂ ਆਸ ਹੈ ਆਪਣੇ ਪੁੱਤ੍ਰ ਨੂੰ ਤਾੜ, ਪਰ ਉਹ ਦੇ ਨਾਸ ਉੱਤੇ ਆਪਣਾ ਜੀ ਨਾ ਲਾ।
ਅਮਸਾਲ 19 : 19 (PAV)
ਡਾਢਾ ਕ੍ਰੋਧੀ ਡੰਨ ਭੋਗਦਾ ਹੈ, ਜੇ ਤੂੰ ਉਹ ਨੂੰ ਛੁਡਾਵੇਂ ਤਾਂ ਤੈਨੂੰ ਬਾਰ ਬਾਰ ਛੁਡਾਉਣਾ ਪਵੇਗਾ।
ਅਮਸਾਲ 19 : 20 (PAV)
ਸਲਾਹ ਨੂੰ ਸੁਣ ਅਤੇ ਸਿੱਖਿਆ ਨੂੰ ਕਬੂਲ ਕਰ, ਤਾਂ ਜੋ ਓੜਕ ਨੂੰ ਬੁੱਧਵਾਨ ਬਣੇਂ।
ਅਮਸਾਲ 19 : 21 (PAV)
ਮਨੁੱਖ ਦੇ ਮਨ ਵਿੱਚ ਅਨੇਕ ਜੁਗਤਾਂ ਹੁੰਦੀਆਂ ਹਨ, ਪਰ ਯਹੋਵਾਹ ਦਾ ਮਤਾ ਕਾਇਮ ਰਹੇਗਾ।
ਅਮਸਾਲ 19 : 22 (PAV)
ਆਦਮੀ ਦੀ ਦਯਾ ਦੇ ਕਾਰਨ ਉਹ ਦੀ ਮੰਨਤਾ ਹੁੰਦੀ ਹੈ, ਅਤੇ ਝੂਠੇ ਮਨੁੱਖ ਨਾਲੋਂ ਦੀਣ ਹੀ ਚੰਗਾ ਹੈ।
ਅਮਸਾਲ 19 : 23 (PAV)
ਯਹੋਵਾਹ ਦਾ ਭੈ ਜੀਉਣ ਲਈ ਹੈ, - ਭੈ ਮੰਨਣ ਵਾਲਾ ਤ੍ਰਿਪਤ ਰਹੇਗਾ, ਅਤੇ ਬਿਪਤਾ ਤੋਂ ਬਚਿਆ ਰਹੇਗਾ।
ਅਮਸਾਲ 19 : 24 (PAV)
ਆਲਸੀ ਕਟੋਰੇ ਵਿੱਚ ਹੱਥ ਡਬੋਂਦਾ ਹੈ, ਪਰ ਐੱਨਾ ਵੀ ਨਹੀਂ ਕਰਦਾ ਭਈ ਉਹ ਨੂੰ ਫੇਰ ਮੂੰਹ ਤਾਈਂ ਲਿਆਵੇ।
ਅਮਸਾਲ 19 : 25 (PAV)
ਮਖੌਲੀਏ ਨੂੰ ਮਾਰ ਤਾਂ ਭੋਲਾ ਸਿਆਣਾ ਹੋ ਜਾਵੇਗਾ, ਅਤੇ ਸਮਝ ਵਾਲੇ ਨੂੰ ਤਾੜ, ਉਹ ਗਿਆਨ ਨੂੰ ਸਮਝੇਗਾ।
ਅਮਸਾਲ 19 : 26 (PAV)
ਜਿਹੜਾ ਆਪਣੇ ਪਿਉ ਨਾਲ ਸਖ਼ਤੀ ਕਰਦਾ ਤੇ ਆਪਣੀ ਮਾਂ ਨੂੰ ਕੱਢ ਛੱਡਦਾ ਹੈ, ਉਹ ਮੂੰਹ ਕਾਲਾ ਕਰਨ ਤੇ ਧੱਬਾ ਲਾਉਣ ਵਾਲਾ ਪੁੱਤ੍ਰ ਹੈ।
ਅਮਸਾਲ 19 : 27 (PAV)
ਹੇ ਮੇਰੇ ਪੁੱਤ੍ਰ, ਜਿਸ ਸਿੱਖਿਆ ਨਾਲ ਗਿਆਨ ਦਿਆਂ ਬਚਨਾਂ ਤੋਂ ਭਟਕ ਜਾਈਦਾ ਹੈ, ਉਹ ਦਾ ਸੁਣਨਾ ਹੀ ਛੱਡ ਦੇਹ।
ਅਮਸਾਲ 19 : 28 (PAV)
ਨਿਕੰਮਾ ਗਵਾਹ ਨਿਆਉਂ ਨੂੰ ਠੱਠਿਆਂ ਵਿੱਚ ਉਡਾਉਂਦਾ ਹੈ, ਅਤੇ ਦੁਸ਼ਟਾਂ ਦਾ ਮੂੰਹ ਬੁਰਿਆਈ ਨੂੰ ਨਿਗਲ ਜਾਂਦਾ ਹੈ।
ਅਮਸਾਲ 19 : 29 (PAV)
ਮਖੌਲੀਆਂ ਦੇ ਲਈ ਫ਼ਤਵਾ ਤਿਆਰ ਹੈ, ਤੇ ਮੂਰਖਾਂ ਦੀ ਪਿੱਠ ਲਈ ਕੋਟਲੇ।।
❮
❯