ਅਮਸਾਲ 22 : 1 (PAV)
ਵੱਡੇ ਧਨ ਨਾਲੋਂ ਨੇਕ ਨਾਮੀ ਚੁਣਨੀ ਚਾਹੀਦੀ ਹੈ, ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ।
ਅਮਸਾਲ 22 : 2 (PAV)
ਧਨੀ ਅਤੇ ਦੀਣ ਇੱਕ ਦੂਜੇ ਨਾਲ ਮਿਲਦੇ ਹਨ, ਉਨ੍ਹਾਂ ਸਭਨਾਂ ਦਾ ਕਰਤਾ ਯਹੋਵਾਹ ਹੈ।
ਅਮਸਾਲ 22 : 3 (PAV)
ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।
ਅਮਸਾਲ 22 : 4 (PAV)
ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।
ਅਮਸਾਲ 22 : 5 (PAV)
ਟੇਢਿਆਂ ਦੇ ਰਾਹ ਵਿੱਚ ਕੰਡੇ ਅਤੇ ਫਾਹੀਆਂ ਹੁੰਦੀਆਂ ਹਨ, ਜਿਹੜਾ ਆਪਣੀ ਜਾਨ ਦੀ ਰੱਛਿਆ ਕਰਦਾ ਹੈ ਉਹ ਉਨ੍ਹਾਂ ਤੋਂ ਲਾਂਭੇ ਰਹਿੰਦਾ ਹੈ।
ਅਮਸਾਲ 22 : 6 (PAV)
ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।
ਅਮਸਾਲ 22 : 7 (PAV)
ਧਨਵਾਨ ਦੀਣਾ ਉੱਤੇ ਹੁਕਮ ਚਲਾਉਂਦਾ ਹੈ, ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।
ਅਮਸਾਲ 22 : 8 (PAV)
ਜਿਹੜਾ ਸ਼ਰਾਰਤ ਬੀਜਦਾ ਹੈ ਉਹ ਬਿਪਤਾ ਹੀ ਵੱਢੇਗਾ, ਅਤੇ ਉਹ ਦੇ ਕਹਿਰ ਦੀ ਲਾਠੀ ਟੁੱਟ ਜਾਵੇਗੀ।
ਅਮਸਾਲ 22 : 9 (PAV)
ਜਿਹੜਾ ਭਲਿਆਈ ਦੀ ਨਿਗਾਹ ਕਰਦਾ ਹੈ ਉਹ ਮੁਬਾਰਕ ਹੈ, ਕਿਉਂ ਜੋ ਉਹ ਗਰੀਬ ਨੂੰ ਆਪਣੀ ਰੋਟੀ ਵਿੱਚੋਂ ਦਿੰਦਾ ਹੈ।
ਅਮਸਾਲ 22 : 10 (PAV)
ਮਖੌਲੀਏ ਨੂੰ ਕੱਢ ਦੇਹ ਤਾਂ ਬਖੇੜਾ ਮੁੱਕ ਜਾਵੇਗਾ, ਨਾਲੇ ਝਗੜਾ ਅਤੇ ਨਮੋਸ਼ੀ ਮਿਟ ਜਾਵੇਗੀ।
ਅਮਸਾਲ 22 : 11 (PAV)
ਜਿਹੜਾ ਦਿਲ ਦੀ ਸਫ਼ਾਈ ਨਾਲ ਪ੍ਰੇਮ ਰੱਖਦਾ ਹੈ, ਜਿਹ ਦੇ ਬੁੱਲ੍ਹ ਦਯਾਵਾਨ ਹਨ, ਪਾਤਸ਼ਾਹ ਉਹ ਦਾ ਮਿੱਤ੍ਰ ਹੋਵੇਗਾ।
ਅਮਸਾਲ 22 : 12 (PAV)
ਯਹੋਵਾਹ ਦੀ ਨਿਗਾਹ ਗਿਆਨ ਦੀ ਰੱਛਿਆ ਕਰਦੀ ਹੈ, ਪਰ ਛਲੀਏ ਦੀਆਂ ਗੱਲਾਂ ਨੂੰ ਉਹ ਉਲਟ ਪੁਲਟ ਕਰ ਦਿੰਦਾ ਹੈ।
ਅਮਸਾਲ 22 : 13 (PAV)
ਆਸਲੀ ਆਖਦਾ ਹੈ ਭਈ ਬਾਹਰ ਤਾਂ ਸ਼ੀਂਹ ਹੈ, ਮੈਂ ਗਲੀਆਂ ਵਿੱਚ ਪਾੜਿਆ ਜਾਵਾਂਗਾ!
ਅਮਸਾਲ 22 : 14 (PAV)
ਪਰਾਈ ਤੀਵੀਂ ਦਾ ਮੂੰਹ ਇੱਕ ਡੂੰਘਾ ਟੋਆ ਹੈ, ਉਹ ਦੇ ਵਿੱਚ ਉਹ ਡਿੱਗਦਾ ਹੈ ਜਿਸ ਨਾਲ ਯਹੋਵਾਹ ਨਰਾਜ਼ ਹੈ।
ਅਮਸਾਲ 22 : 15 (PAV)
ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜ ਦੀ ਛਿਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ।
ਅਮਸਾਲ 22 : 16 (PAV)
ਜਿਹੜਾ ਆਪਣਾ ਧਨ ਵਧਾਉਣ ਲਈ ਗਰੀਬ ਉੱਤੇ ਅਨ੍ਹੇਰ ਕਰਦਾ, ਅਥਵਾ ਧਨਵਾਨ ਨੂੰ ਦਿੰਦਾ ਹੈ ਉਹ ਥੁੜ ਨੂੰ ਹੀ ਜਾਣੇਗਾ
ਅਮਸਾਲ 22 : 17 (PAV)
ਕੰਨ ਧਰ ਕੇ ਬੁੱਧਵਾਨਾਂ ਦੇ ਬਚਨ ਸੁਣ, ਅਤੇ ਮੇਰੇ ਗਿਆਨ ਵੱਲ ਆਪਣਾ ਚਿੱਤ ਲਾ,
ਅਮਸਾਲ 22 : 18 (PAV)
ਇਹ ਤਾਂ ਮਨ ਭਾਉਣੀ ਗੱਲ ਹੈ ਜੋ ਤੂੰ ਆਪਣੇ ਵਿੱਚ ਓਹਨਾਂ ਦੀ ਪਾਲਨ ਕਰੇਂ ਅਤੇ ਓਹ ਸਭ ਤੇਰੇ ਬੁੱਲ੍ਹਾਂ ਉੱਤੇ ਤਿਆਰ ਰਹਿਣ।
ਅਮਸਾਲ 22 : 19 (PAV)
ਮੈਂ ਅੱਜ ਦੇ ਦਿਨ ਓਹ ਤੈਨੂੰ, ਹਾਂ, ਤੈਨੂੰ ਹੀ ਜਤਾ ਦਿੱਤੀਆਂ ਹਨ, ਭਈ ਤੇਰਾ ਭਰੋਸਾ ਯਹੋਵਾਹ ਉੱਤੇ ਹੋਵੇ।
ਅਮਸਾਲ 22 : 20 (PAV)
ਭਲਾ, ਮੈਂ ਤੇਰੇ ਲਈ ਤੀਹ ਗੱਲਾਂ, ਉਪਦੇਸ਼ ਅਤੇ ਗਿਆਨ ਲਈ ਨਹੀਂ ਲਿਖੀਆਂ,
ਅਮਸਾਲ 22 : 21 (PAV)
ਭਈ ਮੈਂ ਤੈਨੂੰ ਸਚਿਆਈ ਦੇ ਬਚਨਾਂ ਦੀ ਖਰਿਆਈ ਸਿਖਾਵਾਂ, ਕਿ ਤੂੰ ਸਚਿਆਈ ਦੇ ਬਚਨ ਆਪਣੇ ਘੱਲਣ ਵਾਲਿਆਂ ਕੋਲ ਲੈ ਜਾਵੇਂॽ।।
ਅਮਸਾਲ 22 : 22 (PAV)
ਮਸਕੀਨ ਨੂੰ ਨਾ ਲੁੱਟ ਕਿਉਂ ਜੋ ਉਹ ਗਰੀਬ ਹੈ, ਅਤੇ ਨਾ ਦੁਖੀਏ ਉੱਤੇ ਫਾਟਕ ਵਿੱਚ ਅਨ੍ਹੇਰ ਕਰ,
ਅਮਸਾਲ 22 : 23 (PAV)
ਕਿਉਂ ਜੋ ਯਹੋਵਾਹ ਉਨ੍ਹਾਂ ਦਾ ਮੁਕਦਮਾ ਲੜੇਗਾ, ਅਤੇ ਓਹਨਾਂ ਦੇ ਲੁੱਟਣ ਵਾਲਿਆਂ ਦੀ ਜਾਨ ਨੂੰ ਲੁੱਟੇਗਾ।
ਅਮਸਾਲ 22 : 24 (PAV)
ਕ੍ਰੋਧੀ ਦਾ ਮੇਲੀ ਨਾ ਬਣੀਂ ਅਤੇ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀਂ,
ਅਮਸਾਲ 22 : 25 (PAV)
ਕਿਤੇ ਐਉਂ ਨਾ ਹੋਵੇ ਜੋ ਤੂੰ ਉਹ ਦੀ ਚਾਲ ਸਿੱਖ ਲਵੇਂ, ਅਤੇ ਤੇਰੀ ਜਾਨ ਫਾਹੀ ਵਿੱਚ ਫਸ ਜਾਵੇ।
ਅਮਸਾਲ 22 : 26 (PAV)
ਜਿਹੜੇ ਹੱਥ ਮਾਰਦੇ ਅਤੇ ਕਰਜਾਈ ਦੇ ਜ਼ਾਮਨ ਬਣਦੇ ਹਨ, ਤੂੰ ਓਹਨਾਂ ਦੇ ਵਿੱਚ ਨਾ ਹੋ।
ਅਮਸਾਲ 22 : 27 (PAV)
ਜੇ ਤੇਰੇ ਕੋਲ ਭਰਨ ਨੂੰ ਕੁਝ ਨਾ ਹੋਵੇ, ਤਾਂ ਕੋਈ ਤੇਰੇ ਵਿਛਾਉਣੇ ਨੂੰ ਤੇਰੇ ਹੇਠੋਂ ਕਿਉਂ ਖਿੱਚ ਲੈ ਜਾਵੇॽ
ਅਮਸਾਲ 22 : 28 (PAV)
ਜਿਹੜੇ ਪੁਰਾਣੇ ਠੱਡੇ ਤੇਰੇ ਵੱਡਿਆਂ ਨੇ ਲਾਏ ਸਨ, ਓਹਨਾਂ ਨੂੰ ਤੂੰ ਨਾ ਸਰਕਾ।
ਅਮਸਾਲ 22 : 29 (PAV)
ਤੂੰ ਕਿਸੇ ਨੂੰ ਉਹ ਦੇ ਕੰਮ ਵਿੱਚ ਚਾਤਰ ਵੇਖਦਾ ਹੈਂॽ ਉਹ ਪਾਤਸ਼ਾਹਾਂ ਦੇ ਸਨਮੁਖ ਖਲੋਵੇਗਾ, ਉਹ ਤੁੱਛ ਲੋਕਾਂ ਦੇ ਅੱਗੇ ਨਾ ਖਲੋਵੇਗਾ।।
❮
❯