ਅਮਸਾਲ 28 : 1 (PAV)
ਦੁਸ਼ਟ ਨੱਠਦੇ ਹਨ ਭਾਵੇਂ ਕੋਈ ਪਿੱਛਾ ਕਰਨ ਵਾਲਾ ਹੀ ਨਾ ਹੋਵੇ, ਪਰ ਧਰਮੀ ਸ਼ੇਰ ਵਾਂਙੁ ਨਿਡਰ ਰਹਿੰਦੇ ਹਨ।
ਅਮਸਾਲ 28 : 2 (PAV)
ਦੇਸ ਦੇ ਅਪਰਾਧ ਕਰਕੇ ਉਹ ਦੇ ਸਰਦਾਰ ਬਾਹਲੇ ਹੁੰਦੇ ਹਨ ਪਰ ਸਿਆਣੇ ਅਤੇ ਗਿਆਨਵਾਨ ਆਦਮੀ ਦੇ ਦੁਆਰਾ ਉਹ ਦਾ ਘਲਿਆਰ ਚਿਰ ਤਾਈਂ ਬਣਿਆ ਰਹੇਗਾ।
ਅਮਸਾਲ 28 : 3 (PAV)
ਲੋੜਕੂ ਪੁਰਖ ਜੋ ਗਰੀਬਾਂ ਨੂੰ ਦਬਾਉਂਦਾ ਹੈ, ਉਹ ਵਾਛੜ ਦੇ ਮੀਂਹ ਵਰਗਾ ਹੈ ਜਿਹੜਾ ਰੋਟੀ ਵੀ ਨਹੀਂ ਰਹਿਣ ਦਿੰਦਾ।
ਅਮਸਾਲ 28 : 4 (PAV)
ਬਿਵਸਥਾ ਦੇ ਤਿਆਗਣ ਵਾਲੇ ਦੁਸ਼ਟਾਂ ਦੀ ਮਹਿਮਾ ਕਰਦੇ ਹਨ, ਪਰ ਬਿਵਸਥਾ ਦੀ ਪਾਲਨਾ ਕਰਨ ਵਾਲੇ ਉਨ੍ਹਾਂ ਨਾਲ ਝਗੜਦੇ ਹਨ।
ਅਮਸਾਲ 28 : 5 (PAV)
ਬੁਰੇ ਮਨੁੱਖ ਨਿਆਉਂ ਨੂੰ ਨਹੀਂ ਸਮਝਦੇ, ਪਰੰਤੂ ਯਹੋਵਾਹ ਦੇ ਤਾਲਿਬ ਸਭ ਕੁਝ ਸਮਝਦੇ ਹਨ।
ਅਮਸਾਲ 28 : 6 (PAV)
ਦੀਣ ਜੋ ਖਰਿਆਈ ਵਿੱਚ ਚੱਲਦਾ ਹੈ, ਪੁੱਠੀ ਚਾਲ ਵਾਲੇ ਨਾਲੋਂ ਚੰਗਾ ਹੈ ਭਾਵੇਂ ਉਹ ਧਨੀ ਵੀ ਹੋਵੇ।
ਅਮਸਾਲ 28 : 7 (PAV)
ਬਿਵਸਥਾ ਦੀ ਪਾਲਨਾ ਕਰਨ ਵਾਲਾ ਸਮਝਦਾਰ ਪੁੱਤ੍ਰ ਹੈ, ਪਰ ਪੇਟੂਆਂ ਦਾ ਮੇਲੀ ਆਪਣੇ ਪਿਉ ਦਾ ਮੂੰਹ ਕਾਲਾ ਕਰਦਾ ਹੈ।
ਅਮਸਾਲ 28 : 8 (PAV)
ਜਿਹੜਾ ਬਿਆਜ ਅਤੇ ਕੁਧਰਮ ਦੀ ਖੱਟੀ ਨਾਲ ਧਨ ਵਧਾਉਂਦਾ ਹੈ, ਉਹ ਗਰੀਬਾਂ ਉੱਤੇ ਕਿਰਪਾ ਕਰਨ ਵਾਲੇ ਦੇ ਲਈ ਇਕੱਠਾ ਕਰਦਾ ਹੈ।
ਅਮਸਾਲ 28 : 9 (PAV)
ਜਿਹੜਾ ਬਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਉਹ ਦੀ ਪ੍ਰਾਰਥਨਾ ਵੀ ਘਿਣਾਉਣੀ ਹੁੰਦੀ ਹੈ।
ਅਮਸਾਲ 28 : 10 (PAV)
ਜਿਹੜਾ ਸਚਿਆਰ ਨੂੰ ਖੋਟੇ ਰਾਹ ਤੋਂ ਘੁਮਾ ਦਿੰਦਾ ਹੈ, ਉਹ ਆਪਣੇ ਟੋਏ ਵਿੱਚ ਆਪ ਡਿੱਗ ਪਵੇਗਾ, ਪਰ ਖਰੇ ਲੋਕ ਚੰਗੀ ਮਿਰਾਸ ਪਾਉਣਗੇ।
ਅਮਸਾਲ 28 : 11 (PAV)
ਧਨਵਾਨ ਪੁਰਸ਼ ਆਪਣੀ ਨਿਗਾਹ ਵਿੱਚ ਬੁੱਧਵਾਨ ਹੁੰਦਾ ਹੈ, ਪਰ ਮੱਤ ਵਾਲਾ ਗਰੀਬ ਉਹ ਨੂੰ ਬੁੱਝ ਲੈਂਦਾ ਹੈ।
ਅਮਸਾਲ 28 : 12 (PAV)
ਜਦੋਂ ਧਰਮੀ ਜਿੱਤਦੇ ਹਨ ਤਾਂ ਬੜੀ ਸੋਭਾ ਹੁੰਦੀ ਹੈ, ਪਰ ਜਾਂ ਦੁਸ਼ਟ ਉੱਠਦੇ ਹਨ ਤਾਂ ਆਦਮੀ ਲੁਕ ਜਾਂਦੇ ਹਨ।
ਅਮਸਾਲ 28 : 13 (PAV)
ਜਿਹੜਾ ਆਪਣੇ ਅਪਰਾਧਾਂ ਨੂੰ ਲੁੱਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਓਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਮ ਕੀਤਾ ਜਾਵੇਗਾ।
ਅਮਸਾਲ 28 : 14 (PAV)
ਧੰਨ ਹੈ ਉਹ ਮਨੁੱਖ ਜਿਹੜਾ ਸਦਾ ਭੈ ਮੰਨਦਾ ਹੈ, ਪਰ ਜੋ ਆਪਣੇ ਮਨ ਨੂੰ ਕਠੋਰ ਕਰ ਲੈਂਦਾ ਹੈ ਉਹ ਬਿਪਤਾ ਵਿੱਚ ਪੈ ਜਾਵੇਗਾ।
ਅਮਸਾਲ 28 : 15 (PAV)
ਗਰੀਬ ਰਈਅਤ ਉੱਤੇ ਦੁਸ਼ਟ ਹਾਕਮ ਗੱਜਣ ਵਾਲੇ ਸ਼ੀਂਹ, ਅਤੇ ਫਿਰਦੇ ਰਿੱਛ ਵਰਗਾ ਹੈ।
ਅਮਸਾਲ 28 : 16 (PAV)
ਸਮਝਹੀਣ ਹਾਕਮ ਬਹੁਤਾ ਔਖਾ ਕਰਨ ਵਾਲਾ ਵੀ ਹੁੰਦਾ ਹੈ, ਪਰ ਜੋ ਲੋਭ ਤੋਂ ਘਿਣ ਕਰਦਾ ਹੈ ਉਹ ਆਪਣੇ ਦਿਨ ਲੰਮੇ ਕਰੇਗਾ।
ਅਮਸਾਲ 28 : 17 (PAV)
ਜਿਸ ਆਦਮੀ ਤੇ ਕਿਸੇ ਜਾਨ ਦੇ ਖ਼ੂਨ ਦਾ ਭਾਰ ਹੈ, ਉਹ ਟੋਏ ਵੱਲ ਨੱਸਦਾ ਹੈ, - ਕੋਈ ਉਹ ਨੂੰ ਨਾ ਰੋਕੇ!
ਅਮਸਾਲ 28 : 18 (PAV)
ਜਿਹੜਾ ਨੇਕ ਚਾਲ ਚੱਲਦਾ ਹੈ ਉਹ ਤਾਂ ਬਚਾਇਆ ਜਾਵੇਗਾ, ਪਰ ਜਿਹ ਦੇ ਰਾਹ ਪੁੱਠੇ ਹਨ ਉਹ ਝੱਬਦੇ ਡਿੱਗ ਪਵੇਗਾ।
ਅਮਸਾਲ 28 : 19 (PAV)
ਜਿਹੜਾ ਆਪਣੀ ਜ਼ਮੀਨ ਵਾਹੁੰਦਾ ਹੈ ਉਹ ਰੋਟੀ ਨਾਲ ਰੱਜੇਗਾ ਪਰ ਜਿਹੜਾ ਕੂੜ ਦਾ ਪਿੱਛਾ ਕਰਦਾ ਹੈ, ਉਹ ਗਰੀਬੀ ਨਾਲ ਰੱਜੇਗਾ ।
ਅਮਸਾਲ 28 : 20 (PAV)
ਸੱਚੇ ਪੁਰਸ਼ ਉੱਤੇ ਘਨੇਰੀਆਂ ਅਸੀਸਾਂ ਹੋਣਗੀਆਂ, ਪਰ ਜਿਹੜਾ ਧਨਵਾਨ ਹੋਣ ਵਿੱਚ ਕਾਹਲੀ ਕਰਦਾ ਹੈ ਉਹ ਬਿਨਾ ਡੰਨ ਦੇ ਨਾ ਛੁੱਟੇਗਾ।
ਅਮਸਾਲ 28 : 21 (PAV)
ਪੱਖ ਪਾਤ ਕਰਨਾ ਚੰਗਾ ਨਹੀਂ, ਪਰ ਰੋਟੀ ਦੀ ਇੱਕ ਬੁਰਕੀ ਦੇ ਨਮਿੱਤ ਮਨੁੱਖ ਅਪਰਾਧ ਕਰੇਗਾ।
ਅਮਸਾਲ 28 : 22 (PAV)
ਲੋਭੀ ਮਨੁੱਖ ਕਾਹਲੀ ਨਾਲ ਧਨ ਦਾ ਪਿੱਛਾ ਕਰਦਾ ਹੈ, ਅਤੇ ਨਹੀਂ ਜਾਣਦਾ ਭਈ ਗਰੀਬੀ ਉਹ ਦੇ ਉੱਤੇ ਆ ਪਵੇਗੀ
ਅਮਸਾਲ 28 : 23 (PAV)
ਆਦਮੀ ਨੂੰ ਤਾੜਾਂ ਦੇਣ ਵਾਲਾ ਓੜਕ ਨੂੰ ਉਸ ਨਾਲੋਂ ਜਿਹੜਾ ਜੀਭ ਨਾਲ ਝੋਲੀ ਚੁੱਕਦਾ ਹੈ ਬਾਹਲੀ ਕਿਰਪਾ ਪਾਵੇਗਾ।
ਅਮਸਾਲ 28 : 24 (PAV)
ਜਿਹੜਾ ਆਪਣੇ ਪਿਉ ਯਾ ਆਪਣੀ ਮਾਂ ਨੂੰ ਲੁੱਟ ਕੇ ਆਖਦਾ ਹੈ ਭਈ ਇਹ ਕੋਈ ਅਪਰਾਧ ਨਹੀਂ ਹੈ, ਉਹ ਉਜਾੜੂ ਦਾ ਮੇਲੀ ਹੈ।
ਅਮਸਾਲ 28 : 25 (PAV)
ਲੋਭੀ ਪੁਰਸ਼ ਝਗੜਾ ਛੇੜਦਾ ਹੈ, ਪਰ ਜਿਹੜਾ ਯਹੋਵਾਹ ਉੱਤੇ ਭੋਰਸਾ ਰੱਖਦਾ ਹੈ ਉਹ ਮੋਟਾ ਕੀਤਾ ਜਾਵੇਗਾ।
ਅਮਸਾਲ 28 : 26 (PAV)
ਜਿਹੜਾ ਆਪਣੇ ਆਪ ਉੱਤੇ ਹੀ ਭਰੋਸਾ ਰੱਖਦਾ ਹੈ ਉਹ ਮੂਰਖ ਹੈ, ਪਰ ਜੋ ਮੱਤ ਨਾਲ ਤੁਰਦਾ ਹੈ ਉਹ ਛੁਡਾਇਆ ਜਾਵੇਗਾ।
ਅਮਸਾਲ 28 : 27 (PAV)
ਜਿਹੜਾ ਦੀਣਾਂ ਨੂੰ ਦਾਨ ਕਰਦਾ ਹੈ ਉਹ ਨੂੰ ਕੋਈ ਥੁੜ ਨਾ ਹੋਵੇਗੀ, ਪਰ ਜੋ ਓਹਨਾਂ ਵੱਲੋਂ ਅੱਖੀਆਂ ਮੋੜ ਲੈਂਦਾ ਹੈ ਉਹ ਦੇ ਉੱਤੇ ਬਾਹਲੇ ਸਰਾਪ ਪੈਣਗੇ।
ਅਮਸਾਲ 28 : 28 (PAV)
ਜਦ ਦੁਸ਼ਟ ਉੱਠਦੇ ਹਨ ਤਾਂ ਆਦਮੀ ਲੁਕ ਜਾਂਦੇ ਹਨ, ਪਰ ਜਦੋਂ ਓਹ ਮਿਟ ਜਾਂਦੇ ਹਨ ਤਾਂ ਧਰਮੀ ਵੱਧ ਜਾਂਦੇ ਹਨ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28

BG:

Opacity:

Color:


Size:


Font: