ਯਸਈਆਹ 24 : 1 (PAV)
ਵੇਖੋ, ਯਹੋਵਾਹ ਧਰਤੀ ਨੂੰ ਸੁੰਞੀ ਕਰੇਗਾ, ਅਤੇ ਉਹ ਨੂੰ ਵਿਰਾਨ ਕਰੇਗਾ, ਉਹ ਦੀ ਪਰਤ ਵਿਗਾੜ ਦੇਵੇਗਾ, ਅਤੇ ਉਹ ਦੇ ਵਾਸੀਆਂ ਨੂੰ ਖਿਲਾਰ ਦੇਵੇਗਾ।
ਯਸਈਆਹ 24 : 2 (PAV)
ਤਾਂ ਐਉਂ ਹੋਵੇਗਾ ਕਿ ਜਿਵੇਂ ਲੋਕ ਤਿਵੇਂ ਜਾਜਕ, ਜਿਵੇਂ ਗੋੱਲਾ ਤਿਵੇਂ ਉਹ ਦਾ ਮਾਲਕ, ਜਿਵੇਂ ਗੋੱਲੀ ਤਿਵੇਂ ਉਹ ਦੀ ਬੀਬੀ, ਜਿਵੇਂ ਮੁੱਲ ਲੈਣ ਵਾਲਾ ਤਿਵੇਂ ਮੁੱਲ ਦੇਣ ਵਾਲਾ, ਜਿਵੇਂ ਕਰਜ਼ਾ ਦੇਣ ਵਾਲਾ ਤਿਵੇਂ ਕਰਜ਼ਾ ਲੈਣ ਵਾਲਾ, ਜਿਵੇਂ ਬਿਆਜ ਲੈਣ ਵਾਲਾ ਤਿਵੇਂ ਬਿਆਜ ਦੇਣ ਵਾਲਾ।
ਯਸਈਆਹ 24 : 3 (PAV)
ਧਰਤੀ ਸੁੰਞੀ ਹੀ ਸੁੰਞੀ ਕੀਤੀ ਜਾਵੇਗੀ, ਅਤੇ ਲੁੱਟੀ ਪੁੱਟੀ ਜਾਵੇਗੀ, ਕਿਉਂ ਜੋ ਏਹ ਗੱਲ ਯਹੋਵਾਹ ਨੇ ਆਖੀ ਹੈ।।
ਯਸਈਆਹ 24 : 4 (PAV)
ਧਰਤੀ ਸੋਗ ਕਰਦੀ ਅਤੇ ਕੁਮਲਾ ਜਾਂਦੀ ਹੈ, ਜਗਤ ਢਿੱਲਾ ਪੈ ਜਾਂਦਾ ਅਤੇ ਕੁਮਲਾ ਜਾਂਦਾ ਹੈ, ਧਰਤੀ ਦੇ ਉੱਚੇ ਲੋਕ ਢਿੱਲੇ ਪੈ ਜਾਂਦੇ ਹਨ।
ਯਸਈਆਹ 24 : 5 (PAV)
ਧਰਤੀ ਆਪਣੇ ਵਾਸੀਆਂ ਹੇਠ ਪਲੀਤ ਹੋਈ ਹੈ, ਕਿਉਂ ਜੋ ਓਹਨਾਂ ਨੇ ਬਿਵਸਥਾ ਦਾ ਉਲੰਘਣ ਕੀਤਾ, ਓਹਨਾਂ ਨੇ ਬਿਧੀਆਂ ਨੂੰ ਤੋੜ ਸੁੱਟਿਆ, ਓਹਨਾਂ ਨੇ ਸਦੀਪਕ ਨੇਮ ਨੂੰ ਭੰਨ ਛੱਡਿਆ।
ਯਸਈਆਹ 24 : 6 (PAV)
ਏਸ ਲਈ ਇੱਕ ਸਰਾਪ ਧਰਤੀ ਨੂੰ ਖਾ ਗਿਆ ਹੈ, ਅਤੇ ਉਹ ਦੇ ਵਾਸੀ ਦੋਸ਼ੀ ਠਹਿਰੇ, ਏਸ ਲਈ ਧਰਤੀ ਦੇ ਵਾਸੀ ਭਸਮ ਹੋਏ, ਅਤੇ ਥੋੜੇ ਜੇਹੇ ਆਦਮੀ ਬਾਕੀ ਹਨ।
ਯਸਈਆਹ 24 : 7 (PAV)
ਨਵੀਂ ਮੈਂ ਸੋਗ ਕਰਦੀ ਹੈ, ਬੇਲ ਕੁਮਲਾਉਂਦੀ ਹੈ, ਸਾਰੇ ਖੁਸ਼ ਦਿਲ ਹੌਕੇ ਭਰਦੇ ਹਨ।
ਯਸਈਆਹ 24 : 8 (PAV)
ਡੱਫ਼ਾਂ ਦੀ ਖੁਸ਼ੀ ਬੰਦ ਹੋ ਗਈ, ਅਨੰਦ ਕਰਨ ਵਾਲਿਆਂ ਦਾ ਰੌਲਾ ਮੁੱਕ ਗਿਆ, ਬਰਬਤ ਦੀ ਖੁਸ਼ੀ ਬੰਦ ਹੋ ਗਈ।
ਯਸਈਆਹ 24 : 9 (PAV)
ਓਹ ਮਧ ਗੀਤ ਦੇ ਨਾਲ ਨਹੀਂ ਪੀਂਦੇ, ਸ਼ਰਾਬ ਉਹ ਦੇ ਪੀਣ ਵਾਲਿਆਂ ਨੂੰ ਕੌੜੀ ਲੱਗਦੀ ਹੈ।
ਯਸਈਆਹ 24 : 10 (PAV)
ਖੱਪੀ ਨਗਰ ਤੋੜਿਆ ਗਿਆ, ਹਰ ਘਰ ਲੰਘਣੋਂ ਬੰਦ ਕੀਤਾ ਗਿਆ।
ਯਸਈਆਹ 24 : 11 (PAV)
ਚੌਂਕਾ ਵਿੱਚ ਮੱਧ ਲਈ ਰੌਲਾ ਹੈ, ਸਾਰਾ ਅਨੰਦ ਅਨ੍ਹੇਰ ਹੋ ਗਿਆ, ਧਰਤੀ ਦੀ ਖੁਸ਼ੀ ਬੰਦ ਹੋ ਗਈ।
ਯਸਈਆਹ 24 : 12 (PAV)
ਸ਼ਹਿਰ ਵਿੱਚ ਬਰਬਾਦੀ ਰਹਿ ਗਈ, ਫਾਟਕ ਭੱਜਾ ਟੁੱਟਾ ਪਿਆ ਹੈ।
ਯਸਈਆਹ 24 : 13 (PAV)
ਐਉਂ ਤਾਂ ਧਰਤੀ ਦੇ ਵਿਚਕਾਰ ਲੋਕਾਂ ਦੇ ਵਿੱਚ ਹੋਵੇਗਾ, ਜਿਵੇਂ ਜ਼ੈਤੂਨ ਦਾ ਹਲੂਣਾ, ਜਿਵੇਂ ਅੰਗੂਰ ਤੋੜਨ ਦੇ ਪਿੱਛੋਂ ਰਹਿੰਦ ਖੂੰਧ ਚੁਗਣਾ।।
ਯਸਈਆਹ 24 : 14 (PAV)
ਓਹ ਆਪਣੀ ਅਵਾਜ਼ ਚੁੱਕਣਗੇ, ਓਹ ਜੈਕਾਰੇ ਗਜਾਉਣਗੇ, ਓਹ ਯਹੋਵਾਹ ਦੇ ਤੇਜ ਦੇ ਕਾਰਨ ਸਮੁੰਦਰੋਂ ਲਲਕਾਰਨਗੇ।
ਯਸਈਆਹ 24 : 15 (PAV)
ਏਸ ਲਈ ਚੜ੍ਹਦੇ ਪਾਸਿਓਂ ਯਹੋਵਾਹ ਦੀ ਮਹਿਮਾ ਕਰੋ, ਸਮੁੰਦਰ ਦੇ ਟਾਪੂਆਂ ਵਿੱਚ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਮ ਦੀ ਵੀ।
ਯਸਈਆਹ 24 : 16 (PAV)
ਧਰਤੀ ਦੇ ਕੰਢੇ ਤੋਂ ਅਸੀਂ ਭਜਨ ਸੁਣਦੇ ਹਾਂ, ਧਰਮੀ ਜਨ ਲਈ ਮਾਣ!।। ਪਰ ਮੈਂ ਆਖਿਆ, ਮੈਂ ਲਿੱਸਾ ਪੈ ਗਿਆ, ਮੈਂ ਲਿੱਸਾ ਪੈ ਗਿਆ! ਹਾਇ ਮੇਰੇ ਉੱਤੇ! ਠੱਗਾ ਨੇ ਠੱਗੀ ਕੀਤੀ! ਹਾਂ, ਠੱਗਾਂ ਨੇ ਠੱਗੀ ਹੀ ਠੱਗੀ ਕੀਤੀ!
ਯਸਈਆਹ 24 : 17 (PAV)
ਭੌ, ਭੋਹਰਾ ਤੇ ਫੰਧਾ ਤੇਰੇ ਉੱਤੇ ਹਨ, ਹੇ ਧਰਤੀ ਦੇ ਵਾਸੀ!
ਯਸਈਆਹ 24 : 18 (PAV)
ਐਉਂ ਹੋਵੇਗਾ ਕਿ ਭੋਂ ਦੇ ਰੌਲੇ ਤੋਂ ਭੱਜਿਆ ਹੋਇਆ ਭੋਹਰੇ ਵਿੱਚ ਡਿੱਗੇਗਾ, ਅਤੇ ਭੋਹਰੇ ਵਿੱਚੋਂ ਉਤਾਹਾਂ ਆਇਆ ਹੋਇਆ ਫੰਧੇ ਵਿੱਚ ਫੱਸੇਗਾ, ਕਿਉਂ ਜੋ ਉੱਪਰੋਂ ਖਿੜਕੀਆਂ ਖੁਲ੍ਹ ਗਈਆਂ, ਅਤੇ ਧਰਤੀ ਦੀਆਂ ਨੀਹਾਂ ਹਿੱਲ ਗਈਆਂ ਹਨ।
ਯਸਈਆਹ 24 : 19 (PAV)
ਧਰਤੀ ਉੱਕਾ ਹੀ ਟੁੱਟ ਗਈ, ਧਰਤੀ ਉੱਕਾ ਹੀ ਪਾਟ ਗਈ, ਧਰਤੀ ਉੱਕਾ ਹੀ ਹਿਲਾਈ ਗਈ।
ਯਸਈਆਹ 24 : 20 (PAV)
ਧਰਤੀ ਸ਼ਰਾਬੀ ਵਾਂਙੁ ਡਗਮਗਾਉਂਦੀ ਹੈ, ਉਹ ਛੱਪਰ ਵਾਂਙੁ ਹੁਲਾਰੇ ਖਾਂਦੀ ਹੈ, ਉਹ ਦੇ ਅਪਰਾਧ ਦਾ ਭਾਰ ਉਹ ਦੇ ਉੱਤੇ ਹੈ, ਉਹ ਡਿੱਗ ਪਈ ਅਤੇ ਫੇਰ ਕਦੇ ਨਾ ਉੱਠੇਗੀ।।
ਯਸਈਆਹ 24 : 21 (PAV)
ਓਸ ਦਿਨ ਐਉਂ ਹੋਵੇਗਾ ਕਿ ਯਹੋਵਾਹ ਅਸਮਾਨੀ ਸੈਨਾਂ ਨੂੰ ਅਸਮਾਨ ਉੱਤੇ, ਅਤੇ ਜਮੀਨ ਦੇ ਰਾਜਿਆਂ ਨੂੰ ਜਮੀਨ ਉੱਤੇ ਸਜ਼ਾ ਦੇਵੇਗਾ।
ਯਸਈਆਹ 24 : 22 (PAV)
ਜਿਵੇਂ ਅਸੀਰ ਭੋਹਰੇ ਵਿੱਚ ਇਕੱਠੇ ਹਨ, ਓਹ ਇਕੱਠੇ ਕੀਤੇ ਜਾਣਗੇ, ਓਹ ਕੈਦ ਵਿੱਚ ਕੈਦ ਕੀਤੇ ਜਾਣਗੇ, ਅਤੇ ਬਹੁਤਿਆਂ ਦਿਨਾਂ ਦੇ ਪਿੱਛੇ ਓਹਨਾਂ ਦੀ ਖਬਰ ਲਈ ਜਾਵੇਗੀ।
ਯਸਈਆਹ 24 : 23 (PAV)
ਤਾਂ ਚੰਦ ਘਾਬਰ ਜਾਵੇਗਾ, ਅਤੇ ਸੂਰਜ ਲਾਜ ਖਾਵੇਗਾ, ਕਿਉਂ ਜੋ ਸੈਨਾਂ ਦਾ ਯਹੋਵਾਹ ਸੀਯੋਨ ਪਰਬਤ ਉੱਤੇ ਯਰੂਸ਼ਲਮ ਵਿੱਚ, ਅਤੇ ਆਪਣੇ ਬਜ਼ੁਰਗਾਂ ਦੇ ਅੱਗੇ ਤੇਜ ਨਾਲ ਰਾਜ ਕਰੇਗਾ।।
❮
❯