ਯਰਮਿਆਹ 38 : 1 (PAV)
ਮੱਤਾਨ ਦੇ ਪੁੱਤ੍ਰ ਸ਼ਫਟਯਾਹ, ਪਸ਼ਹੂਰ ਦੇ ਪੁੱਤ੍ਰ ਗਦਲਯਾਹ, ਸ਼ਲਮਯਾਹ ਦੇ ਪੁੱਤ੍ਰ ਯੂਕਲ ਅਤੇ ਮਲਕੀਯਾਹ ਦੇ ਪੁੱਤ੍ਰ ਪਸ਼ਹੂਰ ਨੇ ਓਹ ਗੱਲਾਂ ਜਿਹੜੀਆਂ ਯਿਰਮਿਯਾਹ ਸਾਰੇ ਲੋਕਾਂ ਨੂੰ ਬੋਲਦਾ ਸੀ ਸੁਣੀਆਂ ਕਿ
ਯਰਮਿਆਹ 38 : 2 (PAV)
ਯਹੋਵਾਹ ਐਉਂ ਫ਼ਰਮਾਉਂਦਾ ਹੈ, - ਜਿਹੜਾ ਏਸ ਸ਼ਹਿਰ ਵਿੱਚ ਟਿਕਿਆ ਰਹੇਗਾ ਉਹ ਤਲਵਾਰ, ਕਾਲ ਅਤੇ ਬਵਾ ਨਾਲ ਮਰੇਗਾ ਪਰ ਜਿਹੜਾ ਕਸਦੀਆਂ ਕੋਲ ਬਾਹਰ ਚੱਲਾ ਜਾਵੇਗਾ ਉਹ ਜੀਉਂਦਾ ਰਹੇਗਾ, ਉਹ ਦੀ ਜਾਨ ਉਹ ਦੇ ਲਈ ਲੁੱਟ ਦਾ ਮਾਲ ਹੋਵੇਗੀ ਅਤੇ ਉਹ ਜੀਵੇਗਾ
ਯਰਮਿਆਹ 38 : 3 (PAV)
ਯਹੋਵਾਹ ਐਉਂ ਆਖਦਾ ਹੈ ਕਿ ਏਹ ਸ਼ਹਿਰ ਜ਼ਰੂਰ ਬਾਬਲ ਦੇ ਪਾਤਸ਼ਾਹ ਦੀ ਫੌਜ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਏਹ ਨੂੰ ਲੈ ਲਵੇਗਾ
ਯਰਮਿਆਹ 38 : 4 (PAV)
ਤਾਂ ਸਰਦਾਰਾਂ ਨੇ ਪਾਤਸ਼ਾਹ ਨੂੰ ਆਖਿਆ, ਏਸ ਮਨੁੱਖ ਨੂੰ ਮਾਰ ਹੀ ਸੁੱਟੋ, ਏਸ ਲਈ ਜੋ ਉਹ ਜੋਧਿਆਂ ਦੇ ਹੱਥ ਜਿਹੜੇ ਏਸ ਸ਼ਹਿਰ ਵਿੱਚ ਬਚ ਰਹੇ ਹਨ ਅਤੇ ਸਾਰੇ ਲੋਕਾਂ ਦੇ ਹੱਥ ਢਿੱਲੇ ਕਰਦਾ ਹੈ ਜਦ ਓਹਨਾਂ ਲਈ ਏਹੋ ਜੇਹੀਆਂ ਗੱਲਾਂ ਬੋਲਦਾ ਹੈ ਕਿਉਂ ਜੋ ਏਹ ਮਨੁੱਖ ਏਹਨਾਂ ਦੀ ਸ਼ਾਂਤੀ ਨਹੀਂ ਸਗੋਂ ਬੁਰਿਆਈ ਭਾਲਦਾ ਹੈ
ਯਰਮਿਆਹ 38 : 5 (PAV)
ਅੱਗੋਂ ਸਿਦਕੀਯਾਹ ਪਾਤਸ਼ਾਹ ਨੇ ਆਖਿਆ, ਵੇਖੋ, ਏਹ ਤੁਹਾਡੇ ਹੱਥ ਵਿੱਚ ਹੈ, ਅਤੇ ਪਾਤਸ਼ਾਹ ਤੁਹਾਡੇ ਵਿਰੁੱਧ ਕੋਈ ਗੱਲ ਨਹੀਂ ਕਰ ਸੱਕਦਾ
ਯਰਮਿਆਹ 38 : 6 (PAV)
ਤਦ ਓਹਨਾਂ ਨੇ ਯਿਰਮਿਯਾਹ ਨੂੰ ਲਿਆ ਅਤੇ ਉਹ ਨੂੰ ਪਾਤਸ਼ਾਹ ਦੇ ਰਾਜ ਕੁਮਾਰ ਮਲਕੀਯਾਹ ਦੇ ਭੋਹਰੇ ਵਿੱਚ ਸੁੱਟ ਦਿੱਤਾ ਜਿਹੜਾ ਪਹਿਰੇਦਾਰਾਂ ਦੇ ਵੇਹੜੇ ਵਿੱਚ ਸੀ। ਓਹਨਾਂ ਨੇ ਯਿਰਮਿਯਾਹ ਨੂੰ ਰੱਸੀਆਂ ਨਾਲ ਲਮਕਾ ਦਿੱਤਾ ਅਤੇ ਭੋਹਰੇ ਵਿੱਚ ਪਾਣੀ ਨਹੀਂ ਸੀ ਸਗੋਂ ਚਿੱਕੜ ਸੀ ਅਤੇ ਯਿਰਮਿਯਾਹ ਚਿੱਕੜ ਵਿੱਚ ਖੁੱਭ ਗਿਆ।।
ਯਰਮਿਆਹ 38 : 7 (PAV)
ਜਦ ਅਬਦ-ਮਲਕ ਕੂਸ਼ੀ ਨੇ ਜਿਹੜਾ ਪਾਤਸ਼ਾਹ ਦੇ ਮਹਿਲ ਵਿੱਚ ਇੱਕ ਖੁਸਰਾ ਸੀ ਸੁਣਿਆ ਕਿ ਓਹਨਾਂ ਨੇ ਯਿਰਮਿਯਾਹ ਨੂੰ ਭੋਹਰੇ ਵਿੱਚ ਪਾ ਦਿੱਤਾ ਹੈ ਅਤੇ ਪਾਤਸ਼ਾਹ ਬਿਨਯਾਮੀਨ ਦੇ ਫਾਟਕ ਵਿੱਚ ਬੈਠਾ ਹੋਇਆ ਸੀ
ਯਰਮਿਆਹ 38 : 8 (PAV)
ਤਦ ਅਬਦ-ਮਲਕ ਪਾਤਸ਼ਾਹ ਦੇ ਮਹਿਲ ਤੋਂ ਬਾਹਰ ਗਿਆ ਅਤੇ ਪਾਤਸ਼ਾਹ ਨੂੰ ਬੋਲਿਆ ਕਿ
ਯਰਮਿਆਹ 38 : 9 (PAV)
ਹੇ ਪਾਤਸ਼ਾਹ, ਮੇਰੇ ਮਾਲਕ, ਇਨ੍ਹਾਂ ਮਨੁੱਖਾਂ ਨੇ ਸਭ ਕੁਝ ਜੋ ਇਨ੍ਹਾਂ ਨੇ ਯਿਰਮਿਯਾਹ ਨਬੀ ਨਾਲ ਕੀਤਾ ਹੈ ਸੋ ਬੁਰਾ ਕੀਤਾ ਹੈ ਜਦੋਂ ਇਨ੍ਹਾਂ ਨੇ ਉਹ ਨੂੰ ਭੋਹਰੇ ਵਿੱਚ ਪਾ ਦਿੱਤਾ ਹੈ। ਉੱਥੇ ਉਹ ਕਾਲ ਨਾਲ ਮਰ ਜਾਵੇਗਾ ਕਿਉਂ ਜੋ ਸ਼ਹਿਰ ਵਿੱਚ ਹੋਰ ਰੋਟੀ ਹੈ ਨਹੀਂ
ਯਰਮਿਆਹ 38 : 10 (PAV)
ਤਾਂ ਪਾਤਸ਼ਾਹ ਨੇ ਅਬਦ-ਮਲਕ ਕੂਸ਼ੀ ਨੂੰ ਹੁਕਮ ਦਿੱਤਾ ਕਿ ਏੱਥੋਂ ਤੀਹ ਮਨੁੱਖ ਆਪਣੇ ਨਾਲ ਲੈ ਅਤੇ ਯਿਰਮਿਯਾਹ ਨਬੀ ਨੂੰ ਮਰਨ ਤੋਂ ਪਹਿਲਾਂ ਭੋਹਰੇ ਵਿੱਚੋਂ ਕੱਢ
ਯਰਮਿਆਹ 38 : 11 (PAV)
ਸੋ ਅਬਦ-ਮਲਕ ਨੇ ਮਨੁੱਖਾਂ ਨੂੰ ਆਪਣੇ ਨਾਲ ਲੈ ਕੇ ਪਾਤਸ਼ਾਹ ਦੇ ਮਹਿਲ ਨੂੰ ਖ਼ਜ਼ਾਨੇ ਹੇਠ ਗਿਆ ਅਤੇ ਉੱਥੋਂ ਪੁਰਾਣੇ ਚਿੱਥੜੇ ਅਤੇ ਹੰਢੇ ਹੋਏ ਲੀੜੇ ਲਏ ਅਤੇ ਓਹਨਾਂ ਨੂੰ ਰੱਸੀਆਂ ਨਾਲ ਯਿਰਮਿਯਾਹ ਕੋਲ ਭੋਹਰੇ ਵਿੱਚ ਲਮਕਾਇਆ
ਯਰਮਿਆਹ 38 : 12 (PAV)
ਅਬਦ-ਮਲਕ ਕੂਸ਼ੀ ਨੇ ਯਿਰਮਿਯਾਹ ਨੂੰ ਆਖਿਆ, ਇਨ੍ਹਾਂ ਚਿੱਥੜਿਆਂ ਅਤੇ ਹੰਢੇ ਹੋਇਆਂ ਲੀੜਿਆਂ ਨੂੰ ਰੱਸੀਆਂ ਦੇ ਹੇਠ ਦੀ ਆਪਣੀਆਂ ਬਗਲਾਂ ਹੇਠ ਰੱਖ। ਸੋ ਯਿਰਮਿਯਾਹ ਨੇ ਓਵੇਂ ਹੀ ਕੀਤਾ
ਯਰਮਿਆਹ 38 : 13 (PAV)
ਤਾਂ ਉਨ੍ਹਾਂ ਨੇ ਯਿਰਮਿਯਾਹ ਨੂੰ ਰੱਸੀਆਂ ਨਾਲ ਖਿੱਚਿਆਂ ਅਤੇ ਭੋਹਰੇ ਵਿੱਚੋਂ ਉਤਾਹਾਂ ਲਿਆਂਦਾ। ਫੇਰ ਯਿਰਮਿਯਾਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਰਿਹਾ।।
ਯਰਮਿਆਹ 38 : 14 (PAV)
ਤਾਂ ਸਿਦਕੀਯਾਹ ਪਾਤਸ਼ਾਹ ਨੇ ਯਿਰਮਿਯਾਹ ਨਬੀ ਕੋਲ ਮਨੁੱਖ ਘੱਲੇ ਅਤੇ ਉਹ ਨੂੰ ਯਹੋਵਾਹ ਦੇ ਭਵਨ ਦੇ ਤੀਜੇ ਲਾਂਘੇ ਵਿੱਚ ਆਪਣੇ ਕੋਲ ਸਦਵਾਇਆ ਅਤੇ ਪਾਤਸ਼ਾਹ ਨੇ ਯਿਰਮਿਯਾਹ ਨੂੰ ਆਖਿਆ, ਮੈਂ ਤੈਥੋਂ ਇੱਕ ਗੱਲ ਪੁੱਛਦਾ ਹਾਂ, ਤੂੰ ਮੈਥੋਂ ਕੋਈ ਗੱਲ ਨਾ ਲੁਕਾਈਂ
ਯਰਮਿਆਹ 38 : 15 (PAV)
ਤਾਂ ਯਿਰਮਿਯਾਹ ਨੇ ਸਿਦਕੀਯਾਹ ਨੂੰ ਆਖਿਆ, ਜੇ ਮੈਂ ਤੈਨੂੰ ਦੱਸਾਂ ਤਾਂ ਕੀ ਤੂੰ ਜ਼ਰੂਰ ਮੈਨੂੰ ਨਾ ਮਾਰੇਂਗਾ? ਅਤੇ ਜੇ ਮੈਂ ਤੈਨੂੰ ਸਲਾਹ ਦਿਆਂ ਤਾਂ ਤੂੰ ਮੇਰੀ ਨਾ ਸੁਣੇਂਗਾ
ਯਰਮਿਆਹ 38 : 16 (PAV)
ਤਾਂ ਸਿਦਕੀਯਾਹ ਪਾਤਸ਼ਾਹ ਨੇ ਪੜਦੇ ਵਿੱਚ ਯਿਰਮਿਯਾਹ ਨਾਲ ਸੌਂਹ ਖਾਂਧੀ ਅਤੇ ਆਖਿਆ, ਜੀਉਂਦੇ ਯਹੋਵਾਹ ਦੀ ਸੌਂਹ, ਜਿਸ ਸਾਡੀਆਂ ਜਾਨਾਂ ਬਣਾਈਆਂ ਹਨ, ਮੈਂ ਤੈਨੂੰ ਨਾ ਮਾਰਾਂਗਾ, ਨਾ ਤੈਨੂੰ ਉਨ੍ਹਾਂ ਮਨੁੱਖਾਂ ਦੇ ਹੱਥ ਵਿੱਚ ਦਿਆਂਗਾ ਜਿਹੜੇ ਤੇਰੀ ਜਾਨ ਦੇ ਗਾਹਕ ਹਨ
ਯਰਮਿਆਹ 38 : 17 (PAV)
ਤਾਂ ਯਿਰਮਿਯਾਹ ਨੇ ਸਿਦਕੀਯਾਹ ਨੂੰ ਆਖਿਆ, ਯਹੋਵਾਹ ਸੈਨਾਂ ਦੇ ਪਰਮੇਸ਼ੁਰ ਅਤੇ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, - ਜੇ ਤੂੰ ਸੱਚ ਮੁੱਚ ਬਾਬਲ ਦੇ ਪਾਤਸ਼ਾਹ ਦੇ ਸਰਦਾਰਾਂ ਕੋਲ ਚੱਲਾ ਜਾਵੇਂ ਤਾਂ ਤੂੰ ਆਪਣੀ ਜਾਨ ਨੂੰ ਜੀਉਂਦਾ ਰੱਖੇਂਗਾ ਅਤੇ ਇਹ ਸ਼ਹਿਰ ਅੱਗ ਨਾਲ ਸਾੜਿਆ ਨਾ ਜਾਵੇਗਾ ਅਤੇ ਤੂੰ ਜੀਉਂਦਾ ਰਹੇਂਗਾ ਅਤੇ ਤੇਰਾ ਘਰਾਣਾ ਵੀ
ਯਰਮਿਆਹ 38 : 18 (PAV)
ਪਰ ਜੇ ਤੂੰ ਬਾਬਲ ਦੇ ਪਾਤਸ਼ਾਹ ਦੇ ਸਰਦਾਰਾਂ ਦੇ ਕੋਲ ਨਾ ਜਾਵੇਂਗਾ ਤਾਂ ਇਹ ਸ਼ਹਿਰ ਕਸਦੀਆਂ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ। ਓਹ ਏਸ ਨੂੰ ਅੱਗ ਨਾਲ ਸਾੜ ਸੁੱਟਣਗੇ ਅਤੇ ਤੂੰ ਓਹਨਾਂ ਦੇ ਹੱਥੋਂ ਨਾ ਛੁੱਟੇਂਗਾ
ਯਰਮਿਆਹ 38 : 19 (PAV)
ਤਾਂ ਸਿਦਕੀਯਾਹ ਪਾਤਸ਼ਾਹ ਨੇ ਯਿਰਮਿਯਾਹ ਨੂੰ ਆਖਿਆ, ਮੈਂ ਇਨ੍ਹਾਂ ਯਹੂਦੀਆਂ ਤੋਂ ਡਰਦਾ ਹਾਂ ਜਿਹੜੇ ਕਸਦੀਆਂ ਨਾਲ ਮਿਲੇ ਹੋਏ ਹਨ, ਮਤੇ ਓਹ ਮੈਨੂੰ ਓਹਨਾਂ ਦੇ ਹੱਥ ਵਿੱਚ ਦੇ ਦੇਣ ਅਤੇ ਓਹ ਮੈਨੂੰ ਤਾਹਨਾ ਮਾਰਨ
ਯਰਮਿਆਹ 38 : 20 (PAV)
ਯਿਰਮਿਯਾਹ ਨੇ ਆਖਿਆ, ਓਹ ਤੈਨੂੰ ਨਾ ਫੜਾ ਦੇਣਗੇ, ਜ਼ਰਾ ਯਹੋਵਾਹ ਦੀ ਅਵਾਜ਼ ਸੁਣ ਜੋ ਮੈਂ ਤੈਨੂੰ ਬੋਲਦਾ ਹਾਂ ਸੋ ਤੇਰਾ ਭਲਾ ਹੋਵੇਗਾ ਅਤੇ ਤੇਰੀ ਜਾਨ ਜੀਉਂਦੀ ਰਹੇਗੀ
ਯਰਮਿਆਹ 38 : 21 (PAV)
ਪਰ ਜੇ ਤੂੰ ਜਾਣ ਤੋਂ ਨਾਂਹ ਕਰੇਂ ਤਾਂ ਏਹ ਉਹ ਬਚਨ ਹੈ ਜਿਹੜਾ ਯਹੋਵਾਹ ਨੇ ਮੈਨੂੰ ਵਿਖਾਇਆ ਹੈ, -
ਯਰਮਿਆਹ 38 : 22 (PAV)
ਵੇਖ ਸਾਰੀਆਂ ਤੀਵੀਆਂ ਜਿਹੜੀਆਂ ਯਹੂਦਾਹ ਦੇ ਪਾਤਸ਼ਾਹ ਦੇ ਮਹਿਲ ਵਿੱਚ ਬਾਕੀ ਰਹਿ ਗਈਆਂ ਹਨ, ਬਾਬਲ ਦੇ ਪਾਤਸ਼ਾਹ ਦੇ ਸਰਦਾਰਾਂ ਕੋਲ ਲੈ ਜਾਈਆਂ ਜਾਣਗੀਆਂ ਅਤੇ ਓਹ ਆਖਣਗੀਆਂ, - ਤੇਰੇ ਦਿਲੀ ਯਾਰਾਂ ਨੇ ਤੈਨੂੰ ਧੋਖਾ ਦਿੱਤਾ, ਅਤੇ ਤੇਰੇ ਉੱਤੇ ਦਬਾ ਪਾਇਆ। ਹੁਣ ਤੇਰੇ ਪੈਰ ਗਾਰੇ ਵਿੱਚ ਖੁੱਭ ਗਏ ਹਨ, ਓਹ ਤੈਥੋਂ ਮੁੜ ਗਏ ਹਨ।।
ਯਰਮਿਆਹ 38 : 23 (PAV)
ਤੇਰੀਆਂ ਸਾਰੀਆਂ ਰਾਣੀਆਂ ਅਤੇ ਤੇਰੇ ਰਾਜਕੁਮਾਰ ਕਸਦੀਆਂ ਕੋਲ ਪੁਚਾਏ ਜਾਣਗੇ ਅਤੇ ਤੂੰ ਓਹਨਾਂ ਦੇ ਹੱਥੋਂ ਨਾ ਛੁੱਟੇਂਗਾ ਕਿਉਂ ਜੋ ਤੂੰ ਬਾਬਲ ਦੇ ਪਾਤਸ਼ਾਹ ਦੇ ਹੱਥੀਂ ਫੜਿਆ ਜਾਵੇਂਗਾ ਅਤੇ ਏਹ ਸ਼ਹਿਰ ਅੱਗ ਨਾਲ ਸਾੜਿਆ ਜਾਵੇਗਾ।।
ਯਰਮਿਆਹ 38 : 24 (PAV)
ਤਾਂ ਸਿਦਕੀਯਾਹ ਨੇ ਯਿਰਮਿਯਾਹ ਨੂੰ ਆਖਿਆ, ਕਿ ਇਨ੍ਹਾਂ ਗੱਲਾਂ ਨੂੰ ਕੋਈ ਮਨੁੱਖ ਨਾ ਜਾਣੇ ਅਤੇ ਤੂੰ ਨਾ ਮਰੇਂਗਾ
ਯਰਮਿਆਹ 38 : 25 (PAV)
ਜੇ ਸਰਦਾਰ ਸੁਣਨ ਕਿ ਮੈਂ ਤੇਰੇ ਨਾਲ ਗੱਲਾਂ ਕੀਤੀਆਂ ਹਨ ਅਤੇ ਓਹ ਤੇਰੇ ਕੋਲ ਆਉਣ ਅਤੇ ਤੈਨੂੰ ਆਖਣ ਕਿ ਮੈਨੂੰ ਜ਼ਰਾ ਦੱਸ ਤਾਂ, ਤੈਂ ਪਾਤਸ਼ਾਹ ਨਾਲ ਕੀ ਗੱਲਾਂ ਕੀਤੀਆਂ ਹਨ? ਸਾਡੇ ਕੋਲੋਂ ਨਾ ਲੁਕਾ, ਅਸੀਂ ਤੈਨੂੰ ਨਾ ਮਾਰਾਂਗੇ। ਪਾਤਸ਼ਾਹ ਤੈਨੂੰ ਕੀ ਬੋਲਿਆ ਹੈ?
ਯਰਮਿਆਹ 38 : 26 (PAV)
ਤਾਂ ਤੂੰ ਓਹਨਾਂ ਨੂੰ ਆਖੀਂ ਕਿ ਮੈਂ ਪਾਤਸ਼ਾਹ ਦੇ ਅੱਗੇ ਆਪਣੀ ਬੇਨਤੀ ਕੀਤੀ ਸੀ ਕਿ ਮੈਨੂੰ ਯਹੋਨਾਥਾਨ ਦੇ ਘਰ ਨਾ ਮੋੜ ਕੇ ਘੱਲੇ ਭਈ ਮੈਂ ਉੱਥੇ ਮਰ ਨਾ ਜਾਵਾਂ
ਯਰਮਿਆਹ 38 : 27 (PAV)
ਤਾਂ ਸਾਰੇ ਸਰਦਾਰ ਯਿਰਮਿਯਾਹ ਕੋਲ ਆਏ ਅਤੇ ਓਹਨਾਂ ਨੇ ਉਸ ਤੋਂ ਪੁੱਛਿਆ ਸੋ ਉਸ ਓਹਨਾਂ ਨੂੰ ਓਹ ਸਾਰੀਆਂ ਗੱਲਾਂ ਦੱਸੀਆਂ ਜਿਵੇਂ ਪਾਤਸ਼ਾਹ ਨੇ ਹੁਕਮ ਦਿੱਤਾ ਸੀ। ਓਹ ਉਸ ਦੇ ਕੋਲੋਂ ਚੁੱਪ ਕੀਤੇ ਚੱਲੇ ਗਏ ਕਿਉਂ ਜੋ ਇਹ ਗੱਲ ਸੁਣੀ ਨਾ ਗਈ
ਯਰਮਿਆਹ 38 : 28 (PAV)
ਯਰੂਸ਼ਲਮ ਦੇ ਲਈ ਜਾਣ ਦੇ ਦਿਨ ਤੀਕ ਯਿਰਮਿਯਾਹ ਪਹਿਰੇਦਾਰਾਂ ਦੇ ਵੇਹੜੇ ਟਿਕਿਆ ਰਿਹਾ ਅਤੇ ਜਦ ਯਰੂਸ਼ਲਮ ਲਿਆ ਗਿਆ ਤਾਂ ਉਹ ਉੱਥੇ ਸੀ।।
❮
❯