ਹਿਜ਼ ਕੀ ਐਲ 23 : 1 (PAV)
ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
ਹਿਜ਼ ਕੀ ਐਲ 23 : 2 (PAV)
ਹੇ ਆਦਮੀ ਦੇ ਪੁੱਤ੍ਰ, ਦੋ ਤੀਵੀਆਂ ਇੱਕ ਮਾਂ ਦੀਆਂ ਧੀਆਂ ਸਨ
ਹਿਜ਼ ਕੀ ਐਲ 23 : 3 (PAV)
ਉਨ੍ਹਾਂ ਨੇ ਮਿਸਰ ਵਿੱਚ ਜ਼ਨਾਕਾਰੀ ਕੀਤੀ। ਓਹ ਆਪਣੀ ਜੁਆਨੀ ਵਿੱਚ ਵਿਭਚਾਰਨਾਂ ਬਣੀਆਂ। ਉੱਥੇ ਉਨ੍ਹਾਂ ਦੀਆਂ ਛਾਤੀਆਂ ਪੁੱਟੀਆਂ ਗਈਆਂ ਅਤੇ ਉੱਥੇ ਹੀ ਉਨ੍ਹਾਂ ਨੇ ਕੁਆਰਪੁਣੇ ਦੀਆਂ ਦੁੱਧੀਆਂ ਖਿੱਚੀਆਂ ਗਈਆਂ
ਹਿਜ਼ ਕੀ ਐਲ 23 : 4 (PAV)
ਉਨ੍ਹਾਂ ਵਿੱਚੋਂ ਵੱਡੀ ਦਾ ਨਾਉਂ ਆਹਾਲਾਹ ਅਤੇ ਉਹ ਦੀ ਭੈਣ ਦਾ ਨਾਉਂ ਆਹਾਲੀਬਾਹ ਸੀ ਅਤੇ ਓਹ ਮੇਰੀਆਂ ਹੋ ਗਈਆਂ ਅਤੇ ਉਨ੍ਹਾਂ ਨੇ ਧੀਆਂ ਪੁੱਤ੍ਰ ਜੰਮੇ ਅਤੇ ਉਨ੍ਹਾਂ ਦੇ ਨਾਉਂ ਆਹਾਲਾਹ ਸਾਮਰਿਯਾ ਅਤੇ ਆਹਾਲੀਬਾਹ ਯਰੂਸ਼ਲਮ ਹੈ
ਹਿਜ਼ ਕੀ ਐਲ 23 : 5 (PAV)
ਆਹਾਲਾਹ ਜਦੋਂ ਕਿ ਮੇਰੀ ਸੀ ਵਿਭਚਾਰ ਕਰਨ ਲੱਗੀ ਅਤੇ ਉਹ ਆਪਣੇ ਗੁਆਂਢੀ ਯਾਰਾ ਅਰਥਾਤ ਅੱਸ਼ੂਰੀਆਂ ਤੇ ਮੋਹਤ ਹੋ ਗਈ
ਹਿਜ਼ ਕੀ ਐਲ 23 : 6 (PAV)
ਓਹ ਸੂਬੇਦਾਰ ਤੇ ਸ਼ਰੀਫ ਅਤੇ ਸਾਰੇ ਦੇ ਸਾਰੇ ਚੁਣਵੇਂ ਸੁਨੱਖੇ ਗਭਰੂ ਸਨ, ਅਸਵਾਰ ਜੋ ਘੋੜਿਆਂ ਤੇ ਅਸਵਾਰ ਹੁੰਦੇ ਅਤੇ ਬੈਂਗਣੀ ਕੱਪੜੇ ਪਹਿਨਦੇ ਸਨ
ਹਿਜ਼ ਕੀ ਐਲ 23 : 7 (PAV)
ਅਤੇ ਉਸ ਨੇ ਉਨ੍ਹਾਂ ਸਾਰਿਆਂ ਦੇ ਨਾਲ ਜਿਹੜੇ ਅੱਸ਼ੂਰੀਆਂ ਦੇ ਚੁਣਵੇਂ ਜੁਆਨ ਸਨ ਜ਼ਨਾਕਾਰੀ ਕੀਤੀ ਅਤੇ ਜਿਨ੍ਹਾਂ ਉੱਤੇ ਉਹ ਮੋਹਤ ਸੀ ਉਨ੍ਹਾਂ ਦੀਆਂ ਮੂਰਤੀਆਂ ਦੇ ਨਾਲ ਉਹ ਭ੍ਰਿਸ਼ਟ ਹੋਈ
ਹਿਜ਼ ਕੀ ਐਲ 23 : 8 (PAV)
ਉਸ ਨੇ ਜੋ ਵਿਭਚਾਰ ਮਿਸਰ ਵਿੱਚ ਕੀਤਾ ਸੀ, ਉਹ ਨੂੰ ਨਾ ਛੱਡਿਆ ਕਿਉਂ ਜੋ ਓਹ ਉਸ ਦੀ ਜੁਆਨੀ ਸਮੇਂ ਉਸ ਨਾਲ ਲੇਟੇ ਅਤੇ ਉਨ੍ਹਾਂ ਨੇ ਉਹ ਦੇ ਕੁਆਰਪੁਣੇ ਦੀਆਂ ਦੁੱਧੀਆਂ ਨੂੰ ਖਿੱਚਿਆ ਅਤੇ ਆਪਣਾ ਵਿਭਚਾਰ ਉਹ ਦੇ ਉੱਤੇ ਪਾ ਦਿੱਤਾ
ਹਿਜ਼ ਕੀ ਐਲ 23 : 9 (PAV)
ਏਸ ਲਈ ਮੈਂ ਉਹ ਨੂੰ ਉਸ ਦੇ ਯਾਰਾਂ ਦੇ ਹੱਥ ਵਿੱਚ ਅਰਥਾਤ ਅੱਸ਼ੂਰੀਆਂ ਦੇ ਹੱਥ ਵਿੱਚ ਸੌਂਪ ਦਿੱਤਾ ਜਿਨ੍ਹਾਂ ਉੱਤੇ ਉਹ ਮੋਹਤ ਸੀ
ਹਿਜ਼ ਕੀ ਐਲ 23 : 10 (PAV)
ਉਨ੍ਹਾਂ ਨੇ ਉਹ ਨੂੰ ਬੇ-ਪੜਦਾ ਕੀਤਾ ਅਤੇ ਉਸ ਦੇ ਧੀਆਂ ਪੁੱਤ੍ਰਾਂ ਨੂੰ ਖੋਹ ਲਿਆ ਅਤੇ ਉਨ੍ਹਾਂ ਉਹ ਨੂੰ ਤਲਵਾਰ ਨਾਲ ਕੱਢ ਦਿੱਤਾ, ਸੋ ਉਹ ਸਾਰੀਆਂ ਤੀਵੀਆਂ ਵਿੱਚ ਉੱਘੀ ਹੋ ਗਈ ਕਿਉਂ ਜੋ ਉਨ੍ਹਾਂ ਉਹ ਦੇ ਉੱਤੇ ਦੰਡ ਲਾਇਆ
ਹਿਜ਼ ਕੀ ਐਲ 23 : 11 (PAV)
ਉਸ ਦੀ ਭੈਣ ਆਹਾਲੀਬਾਹ ਨੇ ਇਹ ਵੇਖਿਆ, ਪਰ ਉਹ ਇਸ਼ਕ ਵਿੱਚ ਅਤੇ ਵਿਭਚਾਰ ਵਿੱਚ ਉਸ ਆਪਣੀ ਭੈਣ ਤੋਂ ਵੀ ਭੈੜੀ ਨਿੱਕਲੀ
ਹਿਜ਼ ਕੀ ਐਲ 23 : 12 (PAV)
ਉਹ ਅੱਸ਼ੂਰੀਆਂ ਤੇ ਮੋਹਤ ਹੋਈ ਜਿਹੜੇ ਸੂਬੇਦਾਰ ਅਤੇ ਸ਼ਰੀਫ ਗੁਆਂਢੀ ਸਨ ਜਿਹੜੇ ਸੁੰਦਰ ਕੱਪੜੇ ਪਹਿਨਦੇ ਅਤੇ ਘੋੜਿਆਂ ਤੇ ਅਸਵਾਰ ਹੁੰਦੇ ਅਤੇ ਸਾਰਿਆਂ ਦੇ ਸਾਰੇ ਚੁਣਵੇਂ ਗਭਰੂ ਸਨ
ਹਿਜ਼ ਕੀ ਐਲ 23 : 13 (PAV)
ਅਤੇ ਮੈਂ ਵੇਖਿਆ ਕਿ ਉਹ ਵੀ ਭ੍ਰਿਸ਼ਟ ਹੋ ਗਈ, ਉਨ੍ਹਾਂ ਦੋਵਾਂ ਦਾ ਇੱਕੋ ਹੀ ਮਾਰਗ ਸੀ
ਹਿਜ਼ ਕੀ ਐਲ 23 : 14 (PAV)
ਅਤੇ ਉਹ ਵਿਭਚਾਰ ਵਿੱਚ ਵੱਧ ਗਈ, ਨਾਲੇ ਉਹ ਨੇ ਕੰਧ ਉੱਤੇ ਮਨੁੱਖਾਂ ਦੀਆਂ ਮੂਰਤਾਂ ਅਰਥਾਤ ਕਸਦੀਆਂ ਦੀਆਂ ਮੂਰਤਾਂ ਵੇਖੀਆਂ ਜਿਹੜੀਆਂ ਸ਼ਿੰਗਰਫ ਨਾਲ ਖਿੱਚਿਆਂ ਹੋਈਆਂ ਸਨ
ਹਿਜ਼ ਕੀ ਐਲ 23 : 15 (PAV)
ਜਿਨ੍ਹਾਂ ਨੇ ਪਟਕਿਆਂ ਨਾਲ ਕਮਰਾਂ ਬੰਨ੍ਹੀਆਂ ਸਨ ਅਤੇ ਸਿਰਾਂ ਉੱਤੇ ਰੰਗਦਾਰ ਲੜਾਂ ਵਾਲੀਆਂ ਪੱਗਾਂ ਸਨ ਅਤੇ ਸਾਰੇ ਦੇ ਸਾਰੇ ਵੇਖਣ ਵਿੱਚ ਬਾਬਲੀਆਂ ਦੇ ਕਪਤਾਨਾਂ ਵਾਂਗਰ ਸਨ ਜਿਨ੍ਹਾਂ ਦੀ ਜੰਮਣ ਭੂਮੀ ਕਸਦੀਮ ਹੈ
ਹਿਜ਼ ਕੀ ਐਲ 23 : 16 (PAV)
ਤਾਂ ਵੇਖਦਿਆਂ ਹੀ ਉਹ ਉਨ੍ਹਾਂ ਉੱਤੇ ਮੋਹਤ ਹੋ ਗਈ ਅਤੇ ਉਨ੍ਹਾਂ ਦੇ ਕੋਲ ਕਸਦੀਮ ਵਿੱਚ ਦੂਤ ਘੱਲੇ
ਹਿਜ਼ ਕੀ ਐਲ 23 : 17 (PAV)
ਸੋ ਬਾਬਲੀਏ ਉਹ ਦੇ ਕੋਲ ਆਏ ਅਤੇ ਭੋਗ ਦੀ ਸੇਜ ਤੇ ਲੇਟੇ ਅਤੇ ਉਨ੍ਹਾਂ ਨੇ ਜ਼ਨਾਹ ਨਾਲ ਉਹ ਨੂੰ ਭਰਿਸ਼ਟ ਕੀਤਾ ਅਤੇ ਉਹ ਉਨ੍ਹਾਂ ਤੋਂ ਭਿੱਟ ਗਈ ਤਾਂ ਉਹ ਦੀ ਜਾਨ ਨੇ ਉਨ੍ਹਾਂ ਤੋਂ ਸੂਗ ਕੀਤੀ
ਹਿਜ਼ ਕੀ ਐਲ 23 : 18 (PAV)
ਜਾਂ ਉਹ ਦੀ ਜ਼ਨਾਕਾਰੀ ਖੁਲ੍ਹ ਗਈ ਅਤੇ ਉਹ ਦਾ ਨੰਗੇਜ ਖੁਲ੍ਹ ਗਿਆ ਤਾਂ ਮੇਰੀ ਜਾਨ ਨੇ ਉਸ ਤੋਂ ਸੂਗ ਕੀਤੀ ਜਿਦਾਂ ਉਸ ਦੀ ਭੈਣ ਤੋਂ ਮੇਰੀ ਜਾਨ ਨੇ ਸੂਗ ਕੀਤੀ ਸੀ
ਹਿਜ਼ ਕੀ ਐਲ 23 : 19 (PAV)
ਤਾਂ ਵੀ ਉਸ ਨੇ ਆਪਣੀ ਜ਼ਨਾਕਾਰੀ ਨੂੰ ਵਧਾਇਆ, ਆਪਣੀ ਜੁਆਨੀ ਦੇ ਦਿਨਾਂ ਨੂੰ ਚੇਤੇ ਕਰ ਕੇ, ਜਿਵੇਂ ਉਸ ਨੇ ਮਿਸਰ ਦੇਸ ਵਿੱਚ ਵਿਭਚਾਰ ਕੀਤਾ ਸੀ
ਹਿਜ਼ ਕੀ ਐਲ 23 : 20 (PAV)
ਉਹ ਫੇਰ ਆਪਣੇ ਯਾਰਾਂ ਉੱਤੇ ਮੋਹਤ ਹੋਣ ਲੱਗੀ ਜਿਨ੍ਹਾਂ ਦਾ ਨਫ਼ਸ ਖੋਤਿਆਂ ਦਾ ਅਤੇ ਜਿਨ੍ਹਾਂ ਦਾ ਵਰ੍ਹਾਓ ਘੋੜਿਆਂ ਦਾ ਵਰ੍ਹਾਓ ਹੈ
ਹਿਜ਼ ਕੀ ਐਲ 23 : 21 (PAV)
ਏਦਾਂ ਤੂੰ ਆਪਣੀ ਜੁਆਨੀ ਦੇ ਲੁੱਚਪੁਣੇ ਨੂੰ ਜਦੋਂ ਕਿ ਮਿਸਰੀ ਤੇਰੀਆਂ ਜੁਆਨ ਦੁੱਧੀਆਂ ਨੂੰ ਖਿੱਚਦੇ ਅਤੇ ਤੇਰੀਆਂ ਛਾਤੀਆਂ ਨੂੰ ਮਲਦੇ ਸਨ ਫੇਰ ਲੋਚਣ ਲੱਗੀ।।
ਹਿਜ਼ ਕੀ ਐਲ 23 : 22 (PAV)
ਏਸ ਲਈ ਹੇ ਆਹਾਲੀਬਾਹ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖ, ਮੈਂ ਤੇਰੇ ਉਨ੍ਹਾਂ ਯਾਰਾਂ ਨੂੰ ਜਿਨ੍ਹਾਂ ਤੋਂ ਤੇਰੀ ਜਾਨ ਤੰਗ ਆ ਗਈ ਹੈ ਤੇਰੇ ਵਿਰੁੱਧ ਉਠਾਵਾਂਗਾ ਅਤੇ ਉਨ੍ਹਾਂ ਨੂੰ ਤੇਰੇ ਵਿਰੁੱਧ ਚੁਫੇਰਿਓਂ ਲੈ ਆਵਾਂਗਾ
ਹਿਜ਼ ਕੀ ਐਲ 23 : 23 (PAV)
ਬਾਬਲੀਆਂ ਅਤੇ ਸਾਰੇ ਕਸਦੀਆਂ ਨੂੰ ਫਿਕੋਦ ਅਤੇ ਸ਼ੋਆ ਅਤੇ ਕੋਅ ਅਤੇ ਉਨ੍ਹਾਂ ਦੇ ਨਾਲ ਸਾਰੇ ਅੱਸ਼ੂਰੀਆਂ ਨੂੰ, ਸਾਰੇ ਦੇ ਸਾਰੇ ਚੁਣਵੇਂ ਸੁੰਦਰ ਗਭਰੂਆਂ ਨੂੰ, ਸੂਬੇਦਾਰਾਂ ਅਤੇ ਸ਼ਰੀਫਾਂ ਨੂੰ ਅਤੇ ਸਾਰੇ ਕਪਤਾਨਾਂ ਨੂੰ ਅਤੇ ਉੱਘੇ ਲੋਕਾਂ ਨੂੰ ਜੋ ਸਾਰੇ ਦੇ ਸਾਰੇ ਘੋੜਿਆਂ ਤੇ ਅਸਵਾਰ ਹੁੰਦੇ ਹਨ
ਹਿਜ਼ ਕੀ ਐਲ 23 : 24 (PAV)
ਅਤੇ ਓਹ ਜੰਗੀ ਸ਼ਸਤ੍ਰਾਂ ਅਤੇ ਰਥਾਂ ਅਤੇ ਛਕੜਿਆਂ ਅਤੇ ਲੋਕਾਂ ਦੀ ਸਭਾ ਨਾਲ ਤੇਰੇ ਉੱਤੇ ਚੜ੍ਹਾਈ ਕਰਨਗੇ ਅਤੇ ਢਾਲ ਤੇ ਸੀਨਾ ਬੰਦ ਅਤੇ ਲੋਹੇ ਦਾ ਟੋਪ ਪਾਕੇ ਚੁਫੇਰਿਓਂ ਤੈਨੂੰ ਘੇਰ ਲੈਣਗੇ। ਮੈਂ ਨਿਆਉਂ ਉਨ੍ਹਾਂ ਨੂੰ ਸੌਂਪਾਂਗਾ ਅਤੇ ਓਹ ਆਪਣੇ ਨਿਆਉਂ ਅਨੁਸਾਰ ਤੇਰਾ ਨਿਆਉਂ ਕਰਨਗੇ
ਹਿਜ਼ ਕੀ ਐਲ 23 : 25 (PAV)
ਅਤੇ ਮੈਂ ਆਪਣੀ ਅਣਖ ਨੂੰ ਤੇਰੇ ਵਿਰੁੱਧ ਦਿਆਂਗਾ ਅਤੇ ਉਹ ਕ੍ਰੋਧਵਾਨ ਹੋਕੇ ਤੇਰੇ ਨਾਲ ਵਰਤਣਗੇ ਅਤੇ ਤੇਰਾ ਨੱਕ ਅਤੇ ਤੇਰਾ ਕੰਨ ਵੱਢ ਸੁੱਟਣਗੇ, ਅਤੇ ਤੇਰੇ ਰਹਿੰਦੇ ਲੋਕੀ ਤਲਵਾਰ ਨਾਲ ਵੱਢੇ ਜਾਣਗੇ। ਓਹ ਤੇਰੇ ਪੁੱਤ੍ਰਾਂ ਧੀਆਂ ਨੂੰ ਲੈ ਜਾਣਗੇ ਅਤੇ ਤੇਰੇ ਰਹਿੰਦਿਆਂ ਨੂੰ ਅੱਗ ਭਖ ਲਵੇਗੀ
ਹਿਜ਼ ਕੀ ਐਲ 23 : 26 (PAV)
ਓਹ ਤੇਰੇ ਲੀੜੇ ਲਾਹ ਲੈਣਗੇ ਅਤੇ ਤੇਰੇ ਸੁੰਦਰ ਗਹਿਣੇ ਲੁੱਟ ਲੈ ਜਾਣਗੇ
ਹਿਜ਼ ਕੀ ਐਲ 23 : 27 (PAV)
ਸੋ ਮੈਂ ਤੇਰੇ ਲੁੱਚਪੁਣੇ ਅਤੇ ਤੇਰੀ ਜ਼ਨਾਕਾਰੀ ਨੂੰ ਜੋ ਤੂੰ ਮਿਸਰ ਵਿੱਚੋਂ ਲਿਆਈ, ਮੁਕਾ ਦਿਆਂਗਾ ਤਾਂ ਜੋ ਤੂੰ ਮੁੜ ਕੇ ਉਨ੍ਹਾਂ ਵੱਲ ਆਪਣੀ ਅੱਖ ਨਾ ਚੁੱਕੇਂਗੀ, ਨਾ ਫੇਰ ਮਿਸਰ ਨੂੰ ਚੇਤੇ ਕਰੇਂਗੀ
ਹਿਜ਼ ਕੀ ਐਲ 23 : 28 (PAV)
ਕਿਉਂ ਜੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, -ਵੇਖ, ਮੈਂ ਤੈਨੂੰ ਉਨ੍ਹਾਂ ਦੇ ਹੱਥ ਵਿੱਚ ਜਿਨ੍ਹਾਂ ਤੋਂ ਤੈਨੂੰ ਘਿਰਣਾ ਹੈ, ਹਾਂ, ਉਨ੍ਹਾਂ ਦੇ ਹੀ ਹੱਥਾਂ ਵਿੱਚ ਜਿਨ੍ਹਾਂ ਤੋਂ ਤੇਰੀ ਜਾਨ ਨੇ ਸੂਗ ਕੀਤੀ ਦਿਆਂਗਾ
ਹਿਜ਼ ਕੀ ਐਲ 23 : 29 (PAV)
ਅਤੇ ਓਹ ਤੇਰੇ ਨਾਲ ਘਿਰਣਾ ਦਾ ਵਰਤਾਰਾ ਕਰਨਗੇ ਅਤੇ ਤੇਰੀ ਸਾਰੀ ਮਿਹਨਤ ਜੋ ਤੂੰ ਇਕੱਠੀ ਕੀਤੀ ਹੈ, ਲੈ ਜਾਣਗੇ ਅਤੇ ਤੈਨੂੰ ਨੰਗਾ ਧੜੰਗਾ ਛੱਡ ਜਾਣਗੇ ਇੱਥੋਂ ਤੀਕੁਰ ਕਿ ਤੇਰੀ ਜ਼ਨਾਕਾਰੀ ਦਾ ਨੰਗੇਜ ਖੁਲ਼੍ਹ ਜਾਵੇਗਾ ਅਤੇ ਤੇਰਾ ਲੁੱਚਪੁਣਾ ਤੇ ਤੇਰੀ ਵਿਭਚਾਰੀ ਵੀ
ਹਿਜ਼ ਕੀ ਐਲ 23 : 30 (PAV)
ਏਹ ਸਾਰੀਆਂ ਗੱਲਾਂ ਤੇਰੇ ਨਾਲ ਏਸ ਲਈ ਹੋਣਗੀਆਂ ਕਿ ਤੂੰ ਵਿਭਚਾਰ ਲਈ ਦੂਜੀਆਂ ਕੌਮਾਂ ਦੇ ਮਗਰ ਪਈ ਅਤੇ ਉਨ੍ਹਾਂ ਦੀਆਂ ਮੂਰਤਾਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਕੀਤਾ
ਹਿਜ਼ ਕੀ ਐਲ 23 : 31 (PAV)
ਤੂੰ ਆਪਣੀ ਭੈਣ ਦੇ ਰਾਹ ਤੇ ਤੁਰੀ, ਏਸ ਲਈ ਮੈਂ ਉਹ ਦਾ ਕਟੋਰਾ ਤੇਰੇ ਹੱਥ ਵਿੱਚ ਦੇਵਾਂਗਾ
ਹਿਜ਼ ਕੀ ਐਲ 23 : 32 (PAV)
ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਤੂੰ ਆਪਣੀ ਭੈਣ ਦੇ ਕਟੋਰੇ ਵਿੱਚੋਂ ਜੋ ਡੂੰਘਾ ਅਤੇ ਚੌੜਾ ਹੈ ਪੀਵੇਂਗੀ, ਲੋਕੀ ਤੈਨੂੰ ਹੱਸਣਗੇ ਅਤੇ ਤੈਨੂੰ ਠੱਠੇ ਕਰਨਗੇ, ਕਿਉਂ ਜੋ ਉਸ ਵਿੱਚ ਬਹੁਤੀ ਸਮਾਈ ਹੈ।
ਹਿਜ਼ ਕੀ ਐਲ 23 : 33 (PAV)
ਤੂੰ ਮਸਤੀ ਤੇ ਸੋਗ ਨਾਲ ਭਰ ਜਾਵੇਂਗੀ, ਅਸਚਰਜਤਾ ਅਤੇ ਉਜਾੜ ਦਾ ਕਟੋਰਾ, ਅਰਥਾਤ ਤੇਰੀ ਭੈਣ ਸਾਮਰਿਯਾ ਦਾ ਕਟੋਰਾ ਹੈ।
ਹਿਜ਼ ਕੀ ਐਲ 23 : 34 (PAV)
ਤੂੰ ਉਹ ਨੂੰ ਪੀਵੇਂਗੀ ਅਤੇ ਉਹ ਨੂੰ ਨਿਚੋੜੇਂਗੀ, ਅਤੇ ਉਹ ਦੀਆਂ ਠੀਕਰੀਆਂ ਵੀ ਚਬਾ ਜਾਵੇਂਗੀ, ਅਤੇ ਆਪਣੀਆਂ ਛਾਤੀਆਂ ਪੁਟੇਂਗੀ।। ਕਿਉਂ ਜੋ ਮੈਂ ਹੀ ਇਹ ਫ਼ਰਮਾਇਆ ਹੈ, ਪ੍ਰਭੁ ਯਹੋਵਾਹ ਦਾ ਵਾਕ ਹੈ
ਹਿਜ਼ ਕੀ ਐਲ 23 : 35 (PAV)
ਸੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਤੂੰ ਮੈਨੂੰ ਭੁੱਲ ਗਈ ਅਤੇ ਮੈਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਏਸ ਲਈ ਤੂੰ ਆਪਣੇ ਲੁੱਚਪੁਣੇ ਨੂੰ ਅਤੇ ਆਪਣੇ ਵਿਭਚਾਰ ਨੂੰ ਚੁੱਕ।।
ਹਿਜ਼ ਕੀ ਐਲ 23 : 36 (PAV)
ਫੇਰ ਯਹੋਵਾਹ ਨੇ ਮੈਨੂੰ ਫ਼ਰਮਾਇਆ, ਹੇ ਆਦਮੀ ਦੇ ਪੁੱਤ੍ਰ, ਕੀ ਤੂੰ ਆਹਾਲਾਹ ਅਤੇ ਆਹਾਲੀਬਾਹ ਦਾ ਨਿਆਉਂ ਕਰੇਂਗਾ? ਤੂੰ ਉਨ੍ਹਾਂ ਦੇ ਘਿਣਾਉਣੇ ਕੰਮ ਉਨ੍ਹਾਂ ਨੂੰ ਦੱਸ
ਹਿਜ਼ ਕੀ ਐਲ 23 : 37 (PAV)
ਕਿਉਂ ਜੋ ਉਨ੍ਹਾਂ ਨੇ ਜ਼ਨਾਹ ਕੀਤਾ ਅਤੇ ਉਨ੍ਹਾਂ ਦੇ ਹੱਥ ਲਹੂ ਭਰੇ ਹਨ। ਹਾਂ, ਉਨ੍ਹਾਂ ਨੇ ਆਪਣੀਆਂ ਮੂਰਤੀਆਂ ਨਾਲ ਜ਼ਨਾਹ ਕੀਤਾ ਅਤੇ ਆਪਣੇ ਪੁੱਤ੍ਰਾਂ ਨੂੰ ਜੋ ਮੇਰੇ ਤੋਂ ਜੰਮੇ ਅੱਗ ਵਿੱਚੋਂ ਲੰਘਾਇਆ ਕਿ ਮੂਰਤੀਆਂ ਲਈ ਓਹ ਖਾਣਾ ਹੋਣ!
ਹਿਜ਼ ਕੀ ਐਲ 23 : 38 (PAV)
ਏਸ ਤੋਂ ਬਿਨਾ ਉਨ੍ਹਾਂ ਨੇ ਮੇਰੇ ਨਾਲ ਇਹ ਕੀਤਾ ਕਿ ਉਸੇ ਦਿਨ ਉਨ੍ਹਾਂ ਨੇ ਮੇਰੇ ਪਵਿੱਤ੍ਰ ਅਸਥਾਨ ਨੂੰ ਭ੍ਰਿਸ਼ਟ ਕੀਤਾ ਅਤੇ ਮੇਰੇ ਸਬਤਾਂ ਨੂੰ ਪਲੀਤ ਕੀਤਾ
ਹਿਜ਼ ਕੀ ਐਲ 23 : 39 (PAV)
ਕਿਉਂ ਜੋ ਜਦ ਓਹ ਆਪਣੇ ਪੁੱਤ੍ਰਾਂ ਨੂੰ ਆਪਣੀਆਂ ਮੂਰਤੀਆਂ ਦੇ ਲਈ ਵੱਢ ਚੁੱਕੇ ਤਾਂ ਉਸੇ ਦਿਹਾੜੇ ਮੇਰੇ ਪਵਿੱਤ੍ਰ ਅਸਥਾਨ ਵਿੱਚ ਆ ਵੜੇ ਤਾਂ ਜੋ ਉਹ ਨੂੰ ਪਲੀਤ ਕਰਨ ਅਤੇ ਵੇਖ, ਉਨ੍ਹਾਂ ਨੇ ਮੇਰੇ ਭਵਨ ਵਿੱਚ ਅਜੇਹਾ ਕੰਮ ਕੀਤਾ!
ਹਿਜ਼ ਕੀ ਐਲ 23 : 40 (PAV)
ਸਗੋਂ ਓਹਨਾਂ ਨੇ ਦੂਰ ਤੋਂ ਮਨੁੱਖ ਸੱਦੇ ਜਿਨ੍ਹਾਂ ਦੇ ਕੋਲ ਦੂਤ ਘੱਲਿਆ ਅਤੇ ਵੇਖ, ਓਹ ਆਏ ਜਿਨ੍ਹਾਂ ਦੇ ਲਈ ਤੂੰ ਨ੍ਹਾਤੀ ਧੋਤੀ, ਅੱਖਾਂ ਵਿੱਚ ਕੱਜਲ ਪਾਇਆ ਅਤੇ ਗਹਿਣਿਆਂ ਨਾਲ ਆਪਣੇ ਆਪ ਨੂੰ ਸ਼ੰਗਾਰਿਆ
ਹਿਜ਼ ਕੀ ਐਲ 23 : 41 (PAV)
ਅਤੇ ਤੂੰ ਸਜੇ ਹੋਏ ਪਲੰਘ ਤੇ ਬੈਠੀ ਅਤੇ ਉਹ ਦੇ ਅੱਗੇ ਮੇਜ਼ ਤਿਆਰ ਕੀਤੀ ਅਤੇ ਉਸ ਉੱਤੇ ਤੂੰ ਮੇਰਾ ਧੂਪ ਅਤੇ ਤੇਲ ਰੱਖਿਆ
ਹਿਜ਼ ਕੀ ਐਲ 23 : 42 (PAV)
ਅਤੇ ਇੱਕ ਗਾਫਲਾਂ ਦੀ ਭੀੜ ਦੀ ਅਵਾਜ਼ ਉਹ ਦੇ ਨਾਲ ਸੀ ਅਤੇ ਆਮ ਮਨੁੱਖਾਂ ਤੋਂ ਬਿਨਾਂ ਜੰਗਲ ਵਿੱਚੋਂ ਸ਼ਰਾਬੀ ਆਦਮੀਆਂ ਨੂੰ ਵੀ ਲਿਆਏ ਅਤੇ ਉਨ੍ਹਾਂ ਨੇ ਓਹਨਾਂ ਦੇ ਹੱਥਾਂ ਵਿੱਚ ਕੜੇ ਅਤੇ ਸਿਰਾਂ ਉੱਤੇ ਸੁੰਦਰ ਤਾਜ ਪਹਿਨਾਏ
ਹਿਜ਼ ਕੀ ਐਲ 23 : 43 (PAV)
ਤਦ ਮੈਂ ਉਹ ਦੇ ਵਿਖੇ ਜੋ ਜ਼ਨਾਹ ਕਰਦਿਆਂ ਕਰਦਿਆਂ ਬੁੱਢੀ ਹੋ ਗਈ ਸੀ ਆਖਿਆ, ਹੁਣ ਏਹ ਲੋਕੀ ਉਹ ਦੇ ਨਾਲ ਜ਼ਨਾਹ ਕਰਨਗੇ ਤੇ ਉਹ ਇਨ੍ਹਾਂ ਦੇ ਨਾਲ
ਹਿਜ਼ ਕੀ ਐਲ 23 : 44 (PAV)
ਓਹ ਉਹ ਦੇ ਕੋਲ ਇਦਾਂ ਗਏ ਜਿਦਾਂ ਕੋਈ ਆਦਮੀ ਕਿਸੇ ਵਿਭਚਾਰਨ ਤੀਵੀਂ ਕੋਲ ਜਾਂਦਾ ਹੈ। ਉਦਾਂ ਹੀ ਓਹ ਆਹਾਲਾਹ ਅਤੇ ਆਹਾਲੀਬਾਹ ਲੁੱਚੜ ਤੀਵੀਆਂ ਦੇ ਕੋਲ ਗਏ
ਹਿਜ਼ ਕੀ ਐਲ 23 : 45 (PAV)
ਪਰੰਤੂ ਧਰਮੀ ਮਨੁੱਖ ਓਹਨਾਂ ਦਾ ਨਿਆਓ ਕਰਨਗੇ ਜਿਹੜਾ ਜਨਾਕਾਰਾਂ ਅਤੇ ਲਹੂ ਵਹਾਉਣ ਵਾਲੀਆਂ ਤੀਵੀਆਂ ਲਈ ਦਿੱਤਾ ਜਾਂਦਾ ਹੈ ਕਿਉਂ ਜੋ ਓਹ ਜ਼ਨਾਹੀਆਂ ਹਨ ਅਤੇ ਉਨ੍ਹਾਂ ਦੇ ਹੱਥ ਲਹੂ ਨਾਲ ਭਰੇ ਹਨ
ਹਿਜ਼ ਕੀ ਐਲ 23 : 46 (PAV)
ਕਿਉਂ ਜੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਮੈਂ ਉਨ੍ਹਾਂ ਉੱਤੇ ਇੱਕ ਦਲ ਚੜ੍ਹਾ ਲਿਆਵਾਂਗਾ ਅਤੇ ਉਨ੍ਹਾਂ ਨੂੰ ਹੌਲ ਅਤੇ ਲੁੱਟ ਜਰੂਰ ਬਣਾਵਾਂਗਾ
ਹਿਜ਼ ਕੀ ਐਲ 23 : 47 (PAV)
ਅਤੇ ਉਹ ਦਲ ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦੇਵੇਗਾ ਅਤੇ ਆਪਣੀਆਂ ਤਲਵਾਰਾਂ ਨਾਲ ਉਨ੍ਹਾਂ ਨੂੰ ਵੱਢੇਗਾ, ਉਨ੍ਹਾਂ ਦੇ ਪੁੱਤ੍ਰਾਂ ਧੀਆਂ ਨੂੰ ਮਾਰ ਦੇਵੇਗਾ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਨਾਲ ਫੂਕ ਸੁੱਟੇਗਾ
ਹਿਜ਼ ਕੀ ਐਲ 23 : 48 (PAV)
ਏਦਾਂ ਮੈਂ ਦੇਸ ਵਿੱਚੋਂ ਲੁੱਚਪੁਣੇ ਨੂੰ ਮੁਕਾਵਾਂਗਾ ਤਾਂ ਜੋ ਸਾਰੀਆਂ ਤੀਵੀਆਂ ਸਿੱਖਿਆ ਪਰਾਪਤ ਕਰਨ ਅਤੇ ਤੁਹਾਡੇ ਵਾਂਗਰ ਲੁੱਚਪੁਣਾ ਨਾ ਕਰਨ
ਹਿਜ਼ ਕੀ ਐਲ 23 : 49 (PAV)
ਅਤੇ ਓਹ ਤੁਹਾਡੇ ਲੁੱਚਪੁਣੇ ਦਾ ਬਦਲਾ ਤੁਹਾਨੂੰ ਦੇਣਗੇ ਅਤੇ ਤੁਸੀਂ ਆਪਣੀਆਂ ਮੂਰਤੀਆਂ ਦੇ ਪਾਪਾਂ ਦਾ ਦੰਡ ਉਠਾਓਗੀਆਂ ਤਾਂ ਜੋ ਤੁਸੀਂ ਜਾਣੋ ਕਿ ਪ੍ਰਭੁ ਯਹੋਵਾਹ ਮੈਂ ਹੀ ਹਾਂ!।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49

BG:

Opacity:

Color:


Size:


Font: