ਗਿਣਤੀ 20 : 1 (PAV)
ਇਸਰਾਏਲੀਆਂ ਦੀ ਸਾਰੀ ਮੰਡਲੀ ਪਹਿਲੇ ਮਹੀਨੇ ਸੀਨ ਦੀ ਉਜਾੜ ਵਿੱਚ ਆਈ ਅਤੇ ਪਰਜਾ ਕਾਦੇਸ਼ ਵਿੱਚ ਟਿਕ ਗਈ ਪਰ ਉੱਥੇ ਮਿਰਯਮ ਮਰ ਗਈ ਅਤੇ ਉੱਥੇ ਦੱਬ ਦਿੱਤੀ ਗਈ
ਗਿਣਤੀ 20 : 2 (PAV)
ਉੱਥੇ ਮੰਡਲੀ ਲਈ ਪਾਣੀ ਨਹੀਂ ਸੀ ਤਾਂ ਉਹ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਇਕੱਠੀ ਹੋਈ
ਗਿਣਤੀ 20 : 3 (PAV)
ਅਤੇ ਪਰਜਾ ਮੂਸਾ ਨਾਲ ਝਗੜਨ ਲੱਗੀ ਅਤੇ ਉਨ੍ਹਾਂ ਨੇ ਆਖਿਆ, ਭਲਾ ਹੁੰਦਾ ਜੇ ਅਸੀਂ ਪ੍ਰਾਣ ਤਿਆਗ ਦਿੰਦੇ ਜਦ ਸਾਡੇ ਭਰਾਵਾਂ ਨੇ ਯਹੋਵਾਹ ਅੱਗੇ ਪ੍ਰਾਣ ਤਿਆਗੇ ਸਨ!
ਗਿਣਤੀ 20 : 4 (PAV)
ਤੁਸੀਂ ਯਹੋਵਾਹ ਦੀ ਸਭਾ ਨੂੰ ਕਾਹਨੂੰ ਏਸ ਉਜਾੜ ਵਿੱਚ ਲੈ ਆਏ ਹੋ ਕਿ ਅਸੀਂ ਅਤੇ ਸਾਡੇ ਪਸੂ ਏਥੇ ਮਰੀਏ?
ਗਿਣਤੀ 20 : 5 (PAV)
ਤੁਸੀਂ ਕਾਹਨੂੰ ਸਾਨੂੰ ਮਿਸਰ ਤੋਂ ਉਤਾਹਾਂ ਲਿਆਏ? ਤੁਸਾਂ ਸਾਨੂੰ ਏਸ ਬੁਰੇ ਥਾਂ ਵਿੱਚ ਲਿਆਂਦਾ ਜਿੱਥੇ ਨਾ ਬੀ, ਨਾ ਹਜੀਰ, ਨਾ ਦਾਖ ਦੀ ਬੇਲ, ਨਾ ਅਨਾਰ, ਅਤੇ ਨਾ ਪੀਣ ਲਈ ਪਾਣੀ ਹੈ
ਗਿਣਤੀ 20 : 6 (PAV)
ਤਾਂ ਮੂਸਾ ਅਤੇ ਹਾਰੂਨ ਸਭਾ ਦੇ ਅੱਗੋਂ ਮੰਡਲੀ ਦੇ ਤੰਬੂ ਦੇ ਦਰਵੱਜੇ ਕੋਲ ਜਾ ਕੇ ਮੂੰਹਾਂ ਭਾਰ ਡਿੱਗੇ ਤਾਂ ਯਹੋਵਾਹ ਦਾ ਪਰਤਾਪ ਉਨ੍ਹਾਂ ਉੱਤੇ ਪਰਗਟ ਹੋਇਆ
ਗਿਣਤੀ 20 : 7 (PAV)
ਯਹੋਵਾਹ ਮੂਸਾ ਨੂੰ ਬੋਲਿਆ,
ਗਿਣਤੀ 20 : 8 (PAV)
ਢਾਗਾਂ ਲੈ ਕੇ ਮੰਡਲੀ ਨੂੰ ਇਕੱਠਾ ਕਰ, ਤੂੰ ਅਤੇ ਤੇਰਾ ਭਰਾ ਹਾਰੂਨ ਅਤੇ ਤੁਸੀਂ ਉਨ੍ਹਾਂ ਦੇ ਵੇਖਦਿਆਂ ਪੱਥਰੇਲੀ ਢਿੱਗ ਨੂੰ ਬੋਲੋ ਕਿ ਉਹ ਆਪਣਾ ਪਾਣੀ ਦੇਵੇ ਅਤੇ ਤੂੰ ਉਨ੍ਹਾਂ ਲਈ ਢਿੱਗ ਤੋਂ ਪਾਣੀ ਕੱਢੇਂਗਾ। ਇਉਂ ਤੂੰ ਇਸ ਮੰਡਲੀ ਨੂੰ ਅਤੇ ਉਨ੍ਹਾਂ ਦੇ ਪਸੂਆਂ ਨੂੰ ਪਿਲਾਵੇਂਗਾ
ਗਿਣਤੀ 20 : 9 (PAV)
ਉਪਰੰਤ ਮੂਸਾ ਨੇ ਯਹੋਵਾਹ ਦੇ ਅੱਗੋਂ ਢਾਂਗਾ ਲਿਆ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ
ਗਿਣਤੀ 20 : 10 (PAV)
ਅਤੇ ਮੂਸਾ ਅਰ ਹਾਰੂਨ ਨੇ ਸਭਾ ਨੂੰ ਉਸ ਢਿੱਗ ਦੇ ਅੱਗੇ ਇਕੱਠਾ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਸੁਣੋ ਤੁਸੀਂ ਝਗੜਾਲੂਓ, ਕੀ ਅਸੀਂ ਤੁਹਾਡੇ ਲਈ ਏਸ ਢਿੱਗ ਤੋਂ ਪਾਣੀ ਕੱਢੀਏ?
ਗਿਣਤੀ 20 : 11 (PAV)
ਫੇਰ ਮੂਸਾ ਨੇ ਆਪਣਾ ਹੱਥ ਚੁੱਕ ਕੇ ਉਸ ਢਿੱਗ ਨੂੰ ਆਪਣੇ ਢਾਂਗੇ ਨਾਲ ਦੋ ਵਾਰ ਮਾਰਿਆ ਤਾਂ ਬਹੁਤ ਪਾਣੀ ਨਿੱਕਲ ਆਇਆ, ਫੇਰ ਮੰਡਲੀ ਅਤੇ ਉਨ੍ਹਾਂ ਦੇ ਪਸੂਆਂ ਨੇ ਪੀਤਾ
ਗਿਣਤੀ 20 : 12 (PAV)
ਉਪਰੰਤ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, ਏਸ ਲਈ ਕਿ ਤੁਸਾਂ ਮੇਰੀ ਪਰਤੀਤ ਨਾ ਕੀਤੀ ਕਿ ਇਸਰਾਏਲ ਦੀਆਂ ਅੱਖਾਂ ਵਿੱਚ ਮੈਨੂੰ ਪਵਿੱਤ੍ਰ ਠਹਿਰਾਉਂਦੇ, ਹੁਣ ਤੁਸੀਂ ਏਸ ਸਭਾ ਨੂੰ ਉਸ ਧਰਤੀ ਵਿੱਚ ਜਿਹੜੀ ਮੈਂ ਉਨ੍ਹਾਂ ਨੂੰ ਦਿੱਤੀ, ਨਹੀਂ ਲੈ ਜਾਓਗੇ
ਗਿਣਤੀ 20 : 13 (PAV)
ਏਹ ਮਰੀਬਾਹ ਦਾ ਪਾਣੀ ਹੈ ਕਿਉਂ ਜੋ ਇਸਰਾਏਲੀਆਂ ਨੇ ਯਹੋਵਾਹ ਨਾਲ ਝਗੜਾ ਕੀਤਾ। ਸੋ ਉਹ ਉਨ੍ਹਾਂ ਦੇ ਵਿੱਚ ਪਵਿੱਤ੍ਰ ਠਹਿਰਾਇਆ ਗਿਆ।।
ਗਿਣਤੀ 20 : 14 (PAV)
ਫੇਰ ਮੂਸਾ ਨੇ ਕਾਦੇਸ਼ ਤੋਂ ਆਦੋਮ ਦੇ ਰਾਜੇ ਕੋਲ ਹਲਕਾਰੇ ਘੱਲੇ। ਇਉਂ ਇਸਰਾਏਲ ਤੁਹਾਡਾ ਭਰਾ ਆਖਦਾ ਹੈ ਕਿ ਤੁਸੀਂ ਉਹ ਸਾਰੀ ਕਸ਼ਟਨੀ ਜਾਣਦੇ ਹੋ ਜੋ ਸਾਡੇ ਉੱਤੇ ਆਈ
ਗਿਣਤੀ 20 : 15 (PAV)
ਕਿ ਕਿਵੇਂ ਸਾਡੇ ਪਿਉ ਦਾਦੇ ਮਿਸਰ ਨੂੰ ਗਏ ਅਤੇ ਅਸੀਂ ਮਿਸਰ ਵਿੱਚ ਬਹੁਤ ਦਿਨਾਂ ਤੀਕ ਵੱਸੇ। ਫੇਰ ਮਿਸਰੀਆਂ ਨੇ ਸਾਡੇ ਨਾਲ ਅਤੇ ਸਾਡੇ ਪਿਉ ਦਾਦਿਆਂ ਨਾਲ ਬੁਰਾ ਵਰਤਾਓ ਕੀਤਾ
ਗਿਣਤੀ 20 : 16 (PAV)
ਜਦ ਅਸਾਂ ਯਹੋਵਾਹ ਅੱਗੇ ਦੁਹਾਈ ਦਿੱਤੀ ਤਾਂ ਉਸ ਨੇ ਸਾਡੀ ਬੇਨਤੀ ਸੁਣੀ ਅਤੇ ਇੱਕ ਦੂਤ ਘੱਲਕੇ ਸਾਨੂੰ ਮਿਸਰੋਂ ਕੱਢ ਲਿਆਇਆ ਅਤੇ ਵੇਖੋ, ਅਸੀਂ ਕਾਦੇਸ਼ ਵਿੱਚ ਇੱਕ ਸ਼ਹਿਰ ਵਿੱਚ ਹਾਂ ਜਿਹੜਾ ਤੁਹਾਡੀ ਸਰਹੱਦ ਉੱਤੇ ਹੈ
ਗਿਣਤੀ 20 : 17 (PAV)
ਸਾਨੂੰ ਆਪਣੀ ਧਰਤੀ ਦੇ ਵਿੱਚ ਦੀ ਲੰਘਣ ਦਿਓ ਅਤੇ ਅਸੀਂ ਖੇਤਾਂ ਅਤੇ ਦਾਖ ਦੀ ਬਾੜੀ ਦੇ ਵਿੱਚ ਦੀ ਨਹੀਂ ਲੰਘਾਂਗੇ। ਅਸੀਂ ਖੂਹ ਦਾ ਪਾਣੀ ਨਹੀਂ ਪੀਵਾਂਗੇ। ਅਸੀਂ ਪਾਤਸ਼ਾਹੀ ਸੜਕੇ ਸੜਕ ਲੰਘਦੇ ਜਾਵਾਂਗੇ ਅਤੇ ਜਦ ਤਾਈਂ ਅਸੀਂ ਸੱਜੇ ਯਾ ਖੱਬੇ ਨਹੀਂ ਮੁੜਾਂਗੇ ਜਦ ਤਾਈ ਅਸੀਂ ਤੁਹਾਡਿਆਂ ਹੱਦਾਂ ਤੋਂ ਨਾ ਲੰਘ ਜਾਈਏ
ਗਿਣਤੀ 20 : 18 (PAV)
ਪਰ ਅਦੋਮ ਨੇ ਉਹ ਨੂੰ ਆਖਿਆ, ਤੁਸੀਂ ਮੇਰੇ ਵਿੱਚ ਦੀ ਨਹੀਂ ਲੰਘੋਗੇ ਮਤੇ ਮੇਰਾ ਤੁਹਾਡਾ ਮੇਲ ਤੇਗ ਨਾਲ ਹੋਵੇ
ਗਿਣਤੀ 20 : 19 (PAV)
ਤਾਂ ਇਸਰਾਏਲੀਆਂ ਨੇ ਉਹ ਨੂੰ ਆਖਿਆ, ਅਸੀਂ ਸੜਕੇ ਸੜਕ ਜਾਵਾਂਗੇ ਅਤੇ ਜੇ ਤੁਹਾਡੇ ਪਾਣੀ ਤੋਂ ਅਸੀਂ ਅਤੇ ਸਾਡਾ ਵੱਗ ਪੀਵਾਂਗੇ ਤਾਂ ਅਸੀਂ ਉਹ ਦਾ ਮੁੱਲ ਦੇ ਦੇਵਾਂਗਾ। ਹੋਰ ਕੋਈ ਗੱਲ ਨਹੀਂ, ਕੇਵਲ ਅਸੀਂ ਪੈਦਲ ਲੰਘ ਜਾਵਾਂਗੇ
ਗਿਣਤੀ 20 : 20 (PAV)
ਪਰ ਉਸ ਆਖਿਆ, ਤੁਸੀਂ ਨਹੀਂ ਲੰਘਣਾ ਪਾਓਗੇ ਅਤੇ ਅਦੋਮ ਉਹ ਦੇ ਮਿਲਣ ਲਈ ਬਹੁਤ ਲੋਕਾਂ ਨਾਲ ਅਤੇ ਜ਼ਬਰਦਸਤ ਹੱਥ ਨਾਲ ਨਿੱਕਲਿਆ
ਗਿਣਤੀ 20 : 21 (PAV)
ਇਉਂ ਅਦੋਮ ਆਪਣੀਆਂ ਹੱਦਾਂ ਦੇ ਵਿੱਚ ਦੀ ਇਸਰਾਏਲੀਆਂ ਦੇ ਲੰਘ ਜਾਣ ਤੋਂ ਇਨਕਾਰੀ ਹੋ ਗਿਆ। ਤਾਂ ਇਸਰਾਏਲ ਨੇ ਉੱਥੋਂ ਆਪਣਾ ਮੁਹਾਣਾ ਮੋੜ ਲਿਆ।।
ਗਿਣਤੀ 20 : 22 (PAV)
ਫੇਰ ਉਨ੍ਹਾਂ ਨੇ ਕਾਦੇਸ਼ ਤੋਂ ਕੂਚ ਕੀਤਾ ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਹੋਰ ਨਾਮੀ ਪਰਬਤ ਨੂੰ ਆਈ
ਗਿਣਤੀ 20 : 23 (PAV)
ਤਾਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੋਰ ਨਾਮੀ ਪਰਬਤ ਉੱਤੇ ਜਿਹੜਾ ਅਦੋਮ ਦੇਸ ਦੀ ਹੱਦ ਉੱਤੇ ਹੈ ਆਖਿਆ,
ਗਿਣਤੀ 20 : 24 (PAV)
ਹਾਰੂਨ ਆਪਣੇ ਲੋਕਾਂ ਵਿੱਚ ਜਾ ਰਲੇਗਾ ਅਤੇ ਉਹ ਉਸ ਧਰਤੀ ਵਿੱਚ ਨਹੀਂ ਵੜੇਗਾ ਜਿਹੜੀ ਮੈਂ ਇਸਰਾਏਲੀਆਂ ਨੂੰ ਦਿੱਤੀ ਹੈ ਏਸ ਲਈ ਕਿ ਤੁਸੀਂ ਮੇਰੇ ਹੁਕਮ ਦੇ ਵਿਰੁੱਧ ਮਰੀਬਾਹ ਦੇ ਪਾਣੀ ਉੱਤੇ ਝਗੜਾ ਕੀਤਾ
ਗਿਣਤੀ 20 : 25 (PAV)
ਤੂੰ ਹਾਰੂਨ ਅਤੇ ਉਸ ਦੇ ਪੁੱਤ੍ਰ ਅਲਆਜ਼ਾਰ ਨੂੰ ਲੈ ਕੇ ਹੋਰ ਨਾਮੀ ਪਰਬਤ ਉੱਤੇ ਆ
ਗਿਣਤੀ 20 : 26 (PAV)
ਹਾਰੂਨ ਦੇ ਬਸਤ੍ਰ ਉਸ ਉੱਤੋਂ ਲਾਹ ਕੇ ਉਹ ਦੇ ਪੁੱਤ੍ਰ ਅਲਆਜ਼ਾਰ ਨੂੰ ਪੁਆ। ਹਾਰੂਨ ਆਪਣੇ ਲੋਕਾਂ ਵਿੱਚ ਜਾ ਰਲੇਗਾ ਤੇ ਉੱਥੇ ਮਰੇਗਾ
ਗਿਣਤੀ 20 : 27 (PAV)
ਤਾਂ ਮੂਸਾ ਨੇ ਤਿਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਅਤੇ ਓਹ ਸਾਰੀ ਮੰਡਲੀ ਦੇ ਵੇਖਦਿਆਂ ਹੋਰ ਨਾਮੀ ਪਰਬਤ ਉੱਤੇ ਚੜ ਗਏ
ਗਿਣਤੀ 20 : 28 (PAV)
ਅਤੇ ਮੂਸਾ ਨੇ ਹਾਰੂਨ ਦੇ ਬਸਤ੍ਰ ਲਾਹ ਕੇ ਉਸ ਦੇ ਪੁੱਤ੍ਰ ਅਲਆਜ਼ਾਰ ਨੂੰ ਪੁਆਏ ਅਤੇ ਹਾਰੂਨ ਉਸ ਪਹਾੜ ਦੀ ਟੀਸੀ ਉੱਤੇ ਮਰ ਗਿਆ ਅਤੇ ਮੂਸਾ ਅਰ ਅਲਆਜ਼ਾਰ ਪਹਾੜ ਤੋਂ ਉੱਤਰੇ
ਗਿਣਤੀ 20 : 29 (PAV)
ਜਦ ਸਾਰੀ ਮੰਡਲੀ ਨੇ ਵੇਖਿਆ ਕਿ ਹਾਰੂਨ ਪ੍ਰਾਣ ਤਿਆਗ ਚੁੱਕਾ ਹੈ ਤਾਂ ਇਸਰਾਏਲ ਦੇ ਸਾਰੇ ਘਰਾਣੇ ਨੇ ਹਾਰੂਨ ਲਈ ਤੀਹ ਦਿਨ ਸੋਗ ਕੀਤਾ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29

BG:

Opacity:

Color:


Size:


Font: