ਗਿਣਤੀ 6 : 1 (PAV)
ਯਹੋਵਾਹ ਮੂਸਾ ਨੂੰ ਬੋਲਿਆ,
ਗਿਣਤੀ 6 : 2 (PAV)
ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕੇ ਜਦ ਕੋਈ ਪੁਰਸ਼ ਯਾ ਇਸਤ੍ਰੀ ਨਜ਼ੀਰ ਦੀ ਖਾਸ ਸੁੱਖਣਾ ਸੁਖੇ ਅਰਥਾਤ ਯਹੋਵਾਹ ਲਈ ਆਪਣੇ ਆਪ ਨੂੰ ਅਰਪਨ ਕਰੇ
ਗਿਣਤੀ 6 : 3 (PAV)
ਤਾਂ ਮਧ ਤੋਂ ਅਰ ਸ਼ਰਾਬ ਤੋਂ ਆਪਣੇ ਆਪ ਨੂੰ ਅੱਡ ਰੱਖੇ। ਉਹ ਨਾ ਤਾਂ ਦਾਖ ਰਸ ਦਾ ਸਿਰਕਾ ਨਾ ਸ਼ਰਾਬ ਦਾ ਸਿਰਕਾ ਪੀਵੇ ਅਤੇ ਉਹ ਕੋਈ ਦਾਖ ਰਸ ਨਾ ਪੀਵੇ ਨਾ ਕੋਈ ਦਾਖ ਸੁੱਕੀ ਯਾ ਤਾਜ਼ਾ ਖਾਵੇ
ਗਿਣਤੀ 6 : 4 (PAV)
ਉਹ ਦੇ ਅੱਡ ਹੋਣ ਦੇ ਸਾਰੇ ਦਿਨ ਉਹ ਕੁਝ ਨਾ ਖਾਵੇ ਜਿਹੜਾ ਦਾਖ ਤੋਂ ਬਣਿਆਂ ਹੋਵੇ ਬੀ ਤੋਂ ਲੈਕੇ ਛਿੱਲ ਤੀਕ
ਗਿਣਤੀ 6 : 5 (PAV)
ਉਸ ਦੇ ਅੱਡ ਹੋਣ ਦੀ ਸੁੱਖਣਾ ਦੇ ਸਾਰੇ ਦਿਨ ਕੋਈ ਉਸਤਰਾ ਉਸ ਦੇ ਸਿਰ ਨੂੰ ਨਾ ਲੱਗੇ ਜਦ ਤੀਕ ਉਸ ਦਿਨ ਦੇ ਪੂਰੇ ਨਾ ਹੋਣ ਜਿੰਨ੍ਹਾਂ ਵਿੱਚ ਉਸ ਨੇ ਯਹੋਵਾਹ ਲਈ ਆਪਣੇ ਆਪ ਨੂੰ ਅੱਡ ਕੀਤਾ, ਉਹ ਪਵਿੱਤ੍ਰ ਰਹੇ ਅਤੇ ਆਪਣੇ ਸਿਰ ਦੇ ਬਾਲਾਂ ਦੀਆਂ ਲਟਾਂ ਵਧਣ ਦੇਵੇ
ਗਿਣਤੀ 6 : 6 (PAV)
ਉਸ ਦੇ ਯਹੋਵਾਹ ਲਈ ਅੱਡ ਹੋਣ ਦੇ ਸਾਰੇ ਦਿਨ ਉਹ ਕਿਸੇ ਲੋਥ ਉੱਤੇ ਨਾ ਜਾਵੇ
ਗਿਣਤੀ 6 : 7 (PAV)
ਉਹ ਆਪਣੇ ਪਿਤਾ, ਮਾਤਾ, ਭਰਾ ਯਾ ਭੈਣ ਲਈ ਜਦ ਓਹ ਮਰ ਜਾਣ ਭਿੱਟਿਆਂ ਨਾ ਜਾਵੇ ਕਿਉਂ ਜੋ ਉਸ ਦੇ ਪਰਮੇਸ਼ੁਰ ਲਈ ਅੱਡ ਹੋਣ ਦੀ ਜੁੰਮੇਵਾਰੀ ਉਸ ਦੇ ਸਿਰ ਉੱਤੇ ਹੈ
ਗਿਣਤੀ 6 : 8 (PAV)
ਉਸ ਦੇ ਅੱਡ ਹੋਣ ਦੇ ਸਾਰੇ ਦਿਨ ਯਹੋਵਾਹ ਲਈ ਪਵਿੱਤ੍ਰ ਹਨ
ਗਿਣਤੀ 6 : 9 (PAV)
ਜੇ ਕੋਈ ਉਸ ਦੇ ਕੋਲ ਅਚਾਣਕ ਮਰ ਜਾਵੇ ਅਤੇ ਉਸ ਦੇ ਅੱਡ ਹੋਣ ਦਾ ਸਿਰ ਭਿੱਟਿਆ ਗਿਆ ਤਾਂ ਉਹ ਆਪਣੇ ਸ਼ੁੱਧ ਹੋਣ ਦੇ ਦਿਨ ਆਪਣਾ ਸਿਰ ਮੁਨਾਵੇ, ਸੱਤਵੇਂ ਦਿਨ ਉਹ ਨੂੰ ਮੁਨਾਵੇ
ਗਿਣਤੀ 6 : 10 (PAV)
ਫੇਰ ਅੱਠਵੇਂ ਦਿਨ ਉਹ ਜਾਜਕ ਕੋਲ ਮੰਡਲੀ ਦੇ ਤੰਬੂ ਦੇ ਦਰਵੱਜੇ ਉੱਤੇ ਦੋ ਘੁੱਗੀਆਂ ਯਾ ਦੋ ਕਬੂਤਰ ਦੇ ਬੱਚੇ ਲਿਆਵੇ
ਗਿਣਤੀ 6 : 11 (PAV)
ਤਾਂ ਜਾਜਕ ਇੱਕ ਨੂੰ ਪਾਪ ਦੀ ਬਲੀ ਅਰ ਦੂਜੇ ਨੂੰ ਹੋਮ ਦੀ ਬਲੀ ਲਈ ਚੜ੍ਹਾਵੇ ਅਤੇ ਇਉਂ ਉਹ ਦੇ ਲਈ ਪਰਾਸਚਿਤ ਕਰੇ ਕਿਉਂ ਜੋ ਉਸ ਨੇ ਉਸ ਲੋਥਦੇ ਕਾਰਨ ਪਾਪ ਕੀਤਾ ਤਾਂ ਉਹ ਆਪਣੇ ਸਿਰ ਨੂੰ ਉਸੇ ਦਿਨ ਪਵਿੱਤ੍ਰ ਕਰੇ
ਗਿਣਤੀ 6 : 12 (PAV)
ਉਹ ਆਪਣੇ ਅੱਡ ਹੋਣ ਦੇ ਦਿਨ ਯਹੋਵਾਹ ਲਈ ਅੱਡ ਰੱਖੇ ਅਤੇ ਉਹ ਇੱਕ ਵਰਹੇ ਦਾ ਲੇਲਾ ਅਪਰਾਧ ਦੀ ਭੇਟ ਲਈ ਲਿਆਵੇ ਪਰ ਉਸ ਦੇ ਪਿੱਛਲੇ ਦਿਨ ਅਕਾਰਥ ਗਏ ਕਿਉਂ ਜੋ ਉਹ ਆਪਣੇ ਅੱਡ ਹੋਣ ਵਿੱਚ ਭਿੱਟਿਆ ਗਿਆ।।
ਗਿਣਤੀ 6 : 13 (PAV)
ਏਹ ਨਜ਼ੀਰ ਲਈ ਬਿਵਸਥਾ ਹੈ, ਜਿਸ ਦਿਨ ਉਸ ਦੇ ਅੱਡ ਹੋਣ ਦੇ ਦਿਨ ਪੂਰੇ ਹੋਣ ਤਾਂ ਉਹ ਮੰਡਲੀ ਦੇ ਤੰਬੂ ਦੇ ਦਰਵੱਜੇ ਕੋਲ ਲਿਆਂਦਾ ਜਾਵੇ
ਗਿਣਤੀ 6 : 14 (PAV)
ਉਹ ਯਹੋਵਾਹ ਕੋਲ ਆਪਣੀ ਬਲੀ ਲਿਆਵੇ, ਇੱਕ ਵਰਹੇ ਦਾ ਬੱਜ ਤੋਂ ਰਹਿਤ ਲੇਲਾ ਹੋਮ ਦੀ ਬਲੀ ਲਈ ਅਤੇ ਇੱਕ ਵਰਹੇ ਦੀ ਬੱਜ ਤੋਂ ਰਹਿਤ ਲੇਲੀ ਪਾਪ ਦੀ ਬਲੀ ਲਈ ਅਤੇ ਇੱਕ ਬੱਜ ਤੋਂ ਰਹਿਤ ਛੱਤ੍ਰਾ ਸੁਖ ਸਾਂਦ ਦੀ ਬਲੀ ਲਿਆਵੇ
ਗਿਣਤੀ 6 : 15 (PAV)
ਨਾਲੇ ਪਤੀਰੀਆਂ ਰੋਟੀਆਂ ਦਾ ਛਾਬਾ ਅਤੇ ਮੈਦੇ ਦੇ ਫੁਲਕੇ ਤੇਲ ਨਾਲ ਚੋਪੜੇ ਹੋਏ ਅਤੇ ਪਤੀਰੀਆਂ ਮੱਠੀਆਂ ਤੇਲ ਨਾਲ ਚੋਪੜੀਆਂ ਹੋਈਆਂ ਉਨ੍ਹਾਂ ਦੇ ਮੈਦੇ ਦੀ ਭੇਟ ਅਤੇ ਪੀਣ ਦੀਆਂ ਭੇਟਾਂ ਨਾਲ ਹੋਣ
ਗਿਣਤੀ 6 : 16 (PAV)
ਫੇਰ ਜਾਜਕ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਲਿਆਵੇ ਅਤੇ ਉਹ ਦੇ ਪਾਪ ਦੀਆਂ ਅਤੇ ਉਹ ਦੇ ਹੋਮ ਦੀਆਂ ਬਲੀਆਂ ਚੜ੍ਹਾਵੇ
ਗਿਣਤੀ 6 : 17 (PAV)
ਅਤੇ ਉਸ ਛੱਤ੍ਰੇ ਨੂੰ ਪਤੀਰੀਆਂ ਰੋਟੀਆਂ ਦੇ ਛਾਬੇ ਸਣੇ ਸੁਖ ਸਾਂਦ ਦੀ ਬਲੀ ਲਈ ਯਹੋਵਾਹ ਨੂੰ ਚੜ੍ਹਾਵੇ ਅਤੇ ਜਾਜਕ ਉਸ ਦੇ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਵੀ ਚੜ੍ਹਾਵੇਂ
ਗਿਣਤੀ 6 : 18 (PAV)
ਤਾਂ ਨਜ਼ੀਰ ਮੰਡਲੀ ਦੇ ਤੰਬੂ ਦੇ ਦਰਵੱਜੇ ਕੋਲ ਆਪਣੇ ਅੱਡ ਹੋਣ ਦਾ ਸਿਰ ਮੁਨਾਵੇ ਅਤੇ ਆਪਣੇ ਅੱਡ ਹੋਣ ਦੇ ਸਿਰ ਦੇ ਬਾਲ ਅੱਗ ਉੱਤੇ ਸੁੱਟੇ ਜਿਹੜੇ ਸੁਖ ਸਾਂਦ ਦੀ ਬਲੀ ਹੇਠ ਹੈ
ਗਿਣਤੀ 6 : 19 (PAV)
ਫੇਰ ਜਾਜਕ ਉਸ ਛੱਤ੍ਰੇ ਦਾ ਉਬਾਲਿਆ ਹੋਇਆ ਮੋਢਾ ਅਤੇ ਛਾਬੇ ਵਿੱਚੋਂ ਇੱਕ ਪਤੀਰਾ ਫੁਲਕਾ ਅਤੇ ਇੱਕ ਪਤੀਰੀ ਮੱਠੀ ਲੈ ਕੇ ਨਜ਼ੀਰ ਦੇ ਹੱਥਾਂ ਉੱਤੇ ਉਸ ਦੇ ਅੱਡ ਹੋਣ ਦੇ ਸਿਰ ਮੁੰਨਣ ਪਿੱਛੋਂ ਰੱਖੇ
ਗਿਣਤੀ 6 : 20 (PAV)
ਫੇਰ ਜਾਜਕ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਲਈ, ਯਹੋਵਾਹ ਅੱਗੇ ਹਿਲਾਵੇ। ਏਹ ਹਿਲਾਇਆ ਹੋਇਆ ਸੀਨਾ ਅਰ ਚੁੱਕੀ ਹੋਈ ਰਾਣ ਜਾਜਕ ਲਈ ਪਵਿੱਤ੍ਰ ਹੈ ਤਾਂ ਫੇਰ ਉਹ ਨਜ਼ੀਰ ਮਧ ਪੀ ਸੱਕੇਗਾ
ਗਿਣਤੀ 6 : 21 (PAV)
ਏਹ ਉਸ ਨਜ਼ੀਰ ਦੀ ਬਿਵਸਥਾ ਹੈ ਜਿਹੜਾ ਸੁੱਖਣਾ ਸੁੱਖੇ ਅਤੇ ਉਸ ਦੇ ਅੱਡ ਹੋਣ ਦੇ ਕਾਰਨ ਯਹੋਵਾਹ ਲਈ ਭੇਟ ਹੈ ਨਾਲੇ ਜੋ ਕੁਝ ਉਸ ਦੇ ਹੱਥ ਲੱਗੇ ਆਪਣੀ ਸੁੱਖਣਾ ਅਨੁਸਾਰ ਜਿਹੜੀ ਉਸ ਨੇ ਸੁੱਖੀ ਹੈ ਉਹ ਓਵੇਂ ਹੀ ਆਪਣੇ ਅੱਡ ਹੋਣ ਦੀ ਬਿਵਸਥਾ ਅਨੁਸਾਰ ਕਰੇ।।
ਗਿਣਤੀ 6 : 22 (PAV)
ਫੇਰ ਯਹੋਵਾਹ ਮੂਸਾ ਨੂੰ ਬੋਲਿਆ,
ਗਿਣਤੀ 6 : 23 (PAV)
ਹਾਰੂਨ ਅਰ ਉਸ ਦੇ ਪੁੱਤ੍ਰਾਂ ਨੂੰ ਬੋਲ ਕਿ ਤੁਸੀਂ ਇਉਂ ਇਸਰਾਏਲੀਆਂ ਨੂੰ ਅਸੀਸ ਦੇ ਕੇ ਆਖਿਓ,
ਗਿਣਤੀ 6 : 24 (PAV)
“ਯਹੋਵਾਹ ਤੈਨੂੰ ਬਰਕਤ ਦੇਵੇ ਅਤੇ ਤੇਰੀ ਰਾਖੀ ਕਰੇ,
ਗਿਣਤੀ 6 : 25 (PAV)
ਯਹੋਵਾਹ ਆਪਣੇ ਮੁਖੜੇ ਨੂੰ ਤੇਰੇ ਉੱਤੇ ਚਮਕਾਵੇ ਅਤੇ ਤੇਰੇ ਉੱਤੇ ਦਯਾ ਕਰੇ,
ਗਿਣਤੀ 6 : 26 (PAV)
ਯਹੋਵਾਹ ਆਪਣਾ ਮੁਖੜਾ ਤੇਰੀ ਵੱਲ ਫੇਰੇ ਅਤੇ ਤੈਨੂੰ ਸ਼ਾਂਤੀ ਦੇਵੇ।।”
ਗਿਣਤੀ 6 : 27 (PAV)
ਇਉਂ ਓਹ ਮੇਰਾ ਨਾਮ ਇਸਰਾਏਲੀਆਂ ਉੱਤੇ ਰੱਖਣ ਅਤੇ ਮੈਂ ਉਨ੍ਹਾਂ ਨੂੰ ਬਰਕਤ ਦਿਆਂਗਾ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27

BG:

Opacity:

Color:


Size:


Font: