ਮਰਕੁਸ 2 : 1 (PAV)
ਕਿੰਨਿਆ ਦਿਨਾਂ ਪਿੱਛੋਂ ਜਾਂ ਉਹ ਕ਼ਫਰਨਾਹੂਮ ਵਿੱਚ ਫੇਰ ਆਇਆ ਤਾਂ ਇਹ ਸੁਣਿਆ ਗਿਆ ਜੋ ਉਹ ਘਰੇ ਹੀ ਹੈ
ਮਰਕੁਸ 2 : 2 (PAV)
ਤਾਂ ਐਨੇ ਲੋਕ ਇੱਕਠੇ ਹੋਏ ਜੋ ਬੂਹੇ ਦੇ ਅੱਗੇ ਵੀ ਥਾਂ ਨਾ ਰਿਹਾ ਅਤੇ ਉਸ ਨੇ ਉਨ੍ਹਾਂ ਨੂੰ ਬਚਨ ਸੁਣਾਇਆ
ਮਰਕੁਸ 2 : 3 (PAV)
ਇੱਕ ਅਧਰੰਗੀ ਨੂੰ ਚੋਹੁੰ ਮਨੁੱਖਾਂ ਕੋਲੋਂ ਚੁਕਵਾ ਕੇ ਉਹ ਦੇ ਕੋਲ ਲਿਆਏ
ਮਰਕੁਸ 2 : 4 (PAV)
ਅਰ ਜਾਂ ਓਹ ਭੀੜ ਕਰਕੇ ਉਹ ਦੇ ਨੇੜੇ ਨਾ ਆ ਸੱਕੇ ਤਾਂ ਉਨ੍ਹਾਂ ਉਸ ਛੱਤ ਵਿੱਚ ਜਿੱਥੇ ਉਹ ਸੀ ਮੋਘ ਕੀਤਾ ਅਤੇ ਜਾਂ ਉਸ ਨੂੰ ਉਧੇੜਿਆ ਤਾਂ ਉਸ ਮੰਜੀ ਨੂੰ ਜਿਹ ਦੇ ਉੱਤੇ ਉਹ ਅਧਰੰਗੀ ਪਿਆ ਸੀ ਉਤਾਰ ਦਿੱਤਾ
ਮਰਕੁਸ 2 : 5 (PAV)
ਅਤੇ ਯਿਸੂ ਨੇ ਉਨ੍ਹਾਂ ਦੀ ਨਿਹਚਾ ਵੇਖ ਕੇ ਉਸ ਅਧਰੰਗੀ ਨੂੰ ਕਿਹਾ, ਹੇ ਪੁੱਤ੍ਰ ਤੇਰੇ ਪਾਪ ਮਾਫ ਹੋਏ
ਮਰਕੁਸ 2 : 6 (PAV)
ਪਰ ਕਈ ਗ੍ਰੰਥੀ ਉੱਥੇ ਬੈਠੇ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗੇ
ਮਰਕੁਸ 2 : 7 (PAV)
ਭਈ ਇਹ ਕਿਉਂ ਇਸ ਤਰਾਂ ਬੋਲਦਾ ਹੈ? ਇਹ ਕੁਫ਼ਰ ਬਕਦਾ ਹੈ। ਇੱਕ ਪਰਮੇਸ਼ੁਰ ਦੇ ਬਿਨਾਂ ਹੋਰ ਕੌਣ ਪਾਪ ਮਾਫ਼ ਕਰ ਸੱਕਦਾ ਹੈ?
ਮਰਕੁਸ 2 : 8 (PAV)
ਅਤੇ ਓਵੇਂ ਯਿਸੂ ਨੇ ਆਪਣੇ ਆਤਮਾ ਨਾਲ ਜਾਣ ਕੇ ਜੋ ਉਹ ਆਪਣੇ ਮੰਨਾਂ ਵਿੱਚ ਇਉਂ ਵਿਚਾਰ ਕਰਦੇ ਹਨ ਉਨ੍ਹਾਂ ਨੂੰ ਕਿਹਾ, ਤੁਸੀਂ ਕਾਹ ਨੂੰ ਆਪਣੇ ਮਨਾਂ ਵਿਚ ਅਜੇਹੇ ਵਿਚਾਰ ਕਰਦੇ ਹਨ?
ਮਰਕੁਸ 2 : 9 (PAV)
ਕਿਹੜੀ ਗੱਲ ਸੁਖਾਲੀ ਹੈ, ਇਸ ਅਧਰੰਗੀ ਨੂੰ ਇਹ ਕਹਿਣਾ ਜੋ ਤੇਰੇ ਪਾਪ ਮਾਫ਼ ਹੋਏ ਯਾ ਇਹ ਕਹਿਣਾ ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ
ਮਰਕੁਸ 2 : 10 (PAV)
ਪਰ ਇਸ ਲਈ ਜੋ ਤੁਸੀਂ ਜਾਣੋ ਭਈ ਮਨੁੱਖ ਦੇ ਪੁੱਤ੍ਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖ਼ਤਿਆਰ ਹੈ ਉਹ ਨੇ ਅਧਰੰਗੀ ਨੂੰ ਆਖਿਆ,
ਮਰਕੁਸ 2 : 11 (PAV)
ਮੈਂ ਤੈਨੂੰ ਆਖਦਾ ਹਾਂ, ਉੱਠ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾਹ
ਮਰਕੁਸ 2 : 12 (PAV)
ਤਾਂ ਉਹ ਉੱਠਿਆ ਅਰ ਝੱਟ ਮੰਜੀ ਚੁੱਕ ਕੇ ਉਨ੍ਹਾਂ ਸਭਨਾਂ ਦੇ ਸਾਹਮਣੇ ਨਿੱਕਲ ਗਿਆ! ਤਦ ਓਹ ਸੱਭੇ ਦੰਗ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ ਅਸਾਂ ਇਸ ਤਰਾਂ ਦੀ ਗੱਲ ਕਦੇ ਨਹੀਂ ਵੇਖੀ!।।
ਮਰਕੁਸ 2 : 13 (PAV)
ਉਹ ਫੇਰ ਬਾਹਰ ਝੀਲ ਦੇ ਕੰਢੇ ਉੱਤੇ ਗਿਆ ਅਰ ਸਾਰੀ ਭੀੜ ਉਹ ਦੇ ਕੋਲ ਆਈ ਅਤੇ ਉਸ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ
ਮਰਕੁਸ 2 : 14 (PAV)
ਅਰ ਜਾਂਦੇ ਹੋਏ ਉਹ ਨੇ ਹਲਫਾ ਦੇ ਪੁੱਤ੍ਰ ਲੇਵੀ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਸ ਨੂੰ ਕਿਹਾ, ਮੇਰੇ ਪਿੱਛੇ ਹੋ ਤੁਰ। ਸੋ ਉਹ ਉੱਠ ਕੇ ਉਹ ਦੇ ਪਿੱਛੇ ਹੋ ਤੁਰਿਆ
ਮਰਕੁਸ 2 : 15 (PAV)
ਤਾਂ ਐਉਂ ਹੋਇਆ ਕਿ ਉਹ ਉਸ ਦੇ ਘਰ ਵਿੱਚ ਰੋਟੀ ਖਾਣ ਬੈਠਾ ਅਤੇ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਯਿਸੂ ਅਰ ਉਹ ਦੇ ਚੇਲਿਆਂ ਨਾਲ ਬੈਠ ਗਏ ਕਿਉਂਕਿ ਓਹ ਬਹੁਤ ਸਾਰੇ ਸਨ ਅਤੇ ਉਹ ਦੇ ਮਗਰ ਤੁਰੇ ਆਉਂਦੇ ਸਨ
ਮਰਕੁਸ 2 : 16 (PAV)
ਅਰ ਜਦ ਫਰੀਸਿਆਂ ਦੇ ਗ੍ਰ੍ਰੰਥਿਆਂ ਨੇ ਉਹ ਨੂੰ ਪਾਪੀਆਂ ਅਤੇ ਮਸੂਲੀਆਂ ਦੇ ਨਾਲ ਖਾਂਦਿਆਂ ਵੇਖਿਆ ਤਾਂ ਉਹ ਦੇ ਚੇਲਿਆਂ ਨੂੰ ਕਿਹਾ, ਉਹ ਮਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ?
ਮਰਕੁਸ 2 : 17 (PAV)
ਯਿਸੂ ਨੇ ਸੁਣ ਕੇ ਉਨ੍ਹਾਂ ਨੂੰ ਆਖਿਆ, ਨਵੇਂ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ। ਮੈਂ ਧਰਮੀਆਂ ਨੂੰ ਨਹੀਂ ਪਰ ਪਾਪੀਆਂ ਨੂੰ ਬੁਲਾਉਣ ਆਇਆ ਹਾਂ।।
ਮਰਕੁਸ 2 : 18 (PAV)
ਯੂਹੰਨਾ ਦੇ ਚੇਲੇ ਅਰ ਫ਼ਰੀਸੀ ਵਰਤ ਰੱਖਦੇ ਸਨ ਅਰ ਉਨ੍ਹਾਂ ਨੇ ਆਣ ਕੇ ਉਹ ਨੂੰ ਕਿਹਾ, ਇਹ ਦਾ ਕੀ ਕਾਰਨ ਹੈ ਜੋ ਯੂਹੰਨਾ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਵਰਤ ਰੱਖਦੇ ਹਨ ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ?
ਮਰਕੁਸ 2 : 19 (PAV)
ਤਾਂ ਯਿਸੂ ਨੇ ਉਨਾਂ ਨੂੰ ਆਖਿਆ, ਜਦ ਤੀਕਰ ਲਾੜਾ ਜਨੇਤੀਆਂ ਦੇ ਨਾਲ ਹੈ ਭਲਾ, ਓਹ ਵਰਤ ਰੱਖ ਸੱਕਦੇ ਹਨ? ਜਿੰਨਾਂ ਚਿਰ ਲਾੜਾ ਉਨ੍ਹਾਂ ਨਾਲ ਹੈ ਓਹ ਵਰਤ ਨਹੀਂ ਰੱਖ ਨਹੀ ਸੱਕਦੇ
ਮਰਕੁਸ 2 : 20 (PAV)
ਪਰ ਓਹ ਦਿਨ ਆਉਣਗੇ ਜਦ ਲਾੜਾ ਉਨ੍ਹਾਂ ਤੋਂ ਅੱਡ ਕੀਤਾ ਜਾਵੇਗਾ ਤਦ ਉਸ ਦਿਨ ਓਹ ਵਰਤ ਰੱਖਣਗੇ
ਮਰਕੁਸ 2 : 21 (PAV)
ਪੁਰਾਣੇ ਕੱਪੜੇ ਨੂੰ ਕੋਰੀ ਟਾਕੀ ਕੋਈ ਨਹੀਂ ਲਾਉਂਦਾ, ਨਹੀਂ ਤਾਂ ਉਹ ਟਾਕੀ ਜਿਹੜੀ ਲਾਈ ਹੈ ਉਸ ਤੋਂ ਕੁਝ ਖਿੱਚ ਲੈਂਦੀ ਅਰਥਾਤ ਨਵੀਂ ਪੁਰਾਣੀ ਤੋਂ ਅਤੇ ਉਹ ਲੰਗਾਰ ਵਧ ਜਾਂਦਾ ਹੈ
ਮਰਕੁਸ 2 : 22 (PAV)
ਅਤੇ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਕੋਈ ਨਹੀਂ ਭਰਦਾ, ਨਹੀਂ ਤਾਂ ਮੈ ਮਸ਼ਕਾਂ ਨੂੰ ਪਾੜ ਦੇਵੇਗੀ ਅਰ ਮੈ ਅਤੇ ਮਸ਼ਕਾਂ ਦੋਹਾਂ ਦਾ ਨਾਸ ਹੋ ਜਾਂਦਾ ਹੈ ਪਰ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ।।
ਮਰਕੁਸ 2 : 23 (PAV)
ਤਾਂ ਐਉਂ ਹੋਇਆ ਜੋ ਉਹ ਸਬਤ ਦੇ ਦਿਨ ਪੈਲੀਆਂ ਵਿੱਚੋਂ ਦੀ ਲੰਘਦਾ ਸੀ ਅਰ ਉਹ ਦੇ ਚੇਲੇ ਰਾਹ ਚੱਲਦੇ ਸਿੱਟੇ ਤੋਂੜਨ ਲੱਗੇ
ਮਰਕੁਸ 2 : 24 (PAV)
ਅਤੇ ਫ਼ਰੀਸੀਆਂ ਨੇ ਉਹ ਨੂੰ ਕਿਹਾ, ਵੇਖ ਏਹ ਸਬਤ ਦੇ ਦਿਨ ਉਹ ਕੰਮ ਕਿਉਂ ਕਰਦੇ ਹਨ ਜਿਹੜਾ ਕਰਨਾ ਜੋਗ ਨਹੀ ਹੈ?
ਮਰਕੁਸ 2 : 25 (PAV)
ਉਸ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਸਾਂ ਕਦੇ ਇਹ ਨਹੀਂ ਪੜ੍ਹਿਆ ਭਈ ਦਾਊਦ ਨੇ ਕੀ ਕੀਤਾ ਜਦ ਉਹ ਨੂੰ ਲੋੜ ਸੀ ਅਤੇ ਉਹ ਤੇ ਉਹ ਦੇ ਸਾਥੀ ਭੁੱਖੇ ਸਨ?
ਮਰਕੁਸ 2 : 26 (PAV)
ਜੋ ਉਹ ਕਿੱਕੁਰ ਸਰਦਾਰ ਜਾਜਕ ਅਬਯਾਥਾਰ ਦੇ ਸਮੇਂ ਪਰਮੇਸ਼ੁਰ ਦੇ ਘਰ ਵਿਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਜਿਨ੍ਹਾਂ ਦਾ ਖਾਣਾ ਜਾਜਕਾਂ ਦੇ ਬਿਨਾ ਹੋਰ ਕਿਸੇ ਨੂੰ ਜੋਗ ਨਹੀਂ ਅਰ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ
ਮਰਕੁਸ 2 : 27 (PAV)
ਉਸ ਨੂੰ ਉਨ੍ਹਾਂ ਨੂੰ ਆਖਿਆ, ਸਬਤ ਦਾ ਦਿਨ ਮਨੁੱਖ ਦੀ ਖ਼ਾਤਰ ਬਣਿਆ ਹੈ, ਨਾ ਕਿ ਮਨੁੱਖ ਸਬਤ ਦੀ ਖ਼ਾਤਰ
ਮਰਕੁਸ 2 : 28 (PAV)
ਇਸ ਲਈ ਮਨੁੱਖ ਦਾ ਪੁੱਤ੍ਰ ਸਬਤ ਦੇ ਦਿਨ ਦਾ ਵੀ ਮਾਲਕ ਹੈ। ।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28

BG:

Opacity:

Color:


Size:


Font: