ਲੋਕਾ 22 : 1 (PAV)
ਪਤੀਰੀ ਰੋਟੀ ਤਾ ਤਿਉਹਾਰ ਜਿਹ ਨੂੰ ਪਸਾਹ ਕਹਿੰਦੇ ਹਨ ਨੇੜੇ ਆ ਪੁੱਜਿਆ
ਲੋਕਾ 22 : 2 (PAV)
ਅਰ ਪਰਧਾਨ ਜਾਜਕ ਅਤੇ ਗ੍ਰੰਥੀ ਇਸ ਗੱਲ ਦੇ ਪਿੱਛੇ ਲੱਗੇ ਭਈ ਉਹ ਨੂੰ ਕਿੱਕੁਰ ਜਾਨੋਂ ਮਾਰੀਏॽ ਕਿਉਂ ਜੋ ਓਹ ਲੋਕਾਂ ਤੋਂ ਡਰਦੇ ਸਨ।।
ਲੋਕਾ 22 : 3 (PAV)
ਤਦ ਸ਼ਤਾਨ ਯਹੂਦਾ ਵਿੱਚ ਸਮਾਇਆ ਜਿਹੜਾ ਇਸਕਰਿਯੋਤੀ ਕਰਕੇ ਆਖੀਦਾ ਹੈ ਅਤੇ ਉਹ ਉਨ੍ਹਾਂ ਬਾਰਾਂ ਦੀ ਗਿਣਤੀ ਵਿੱਚ ਸੀ
ਲੋਕਾ 22 : 4 (PAV)
ਅਰ ਉਸ ਨੇ ਜਾ ਕੇ ਪਰਧਾਨ ਜਾਜਕਾਂ ਅਤੇ ਸਰਦਾਰਾ ਦੇ ਨਾਲ ਮਤਾ ਪਕਾਇਆ ਜੋ ਉਹ ਨੂੰ ਉਨ੍ਹਾਂ ਦੇ ਹੱਥ ਕਿਸ ਬਿੱਧ ਫੜਵਾ ਦੇਵੇ
ਲੋਕਾ 22 : 5 (PAV)
ਓਹ ਬਹੁਤ ਖੁਸ਼ ਹੋਏ ਅਤੇ ਰੁਪਏ ਦੇਣ ਦਾ ਉਸ ਨਾਲ ਕਰਾਰ ਕੀਤਾ
ਲੋਕਾ 22 : 6 (PAV)
ਉਸ ਨੇ ਮੰਨ ਲਿਆ ਅਰ ਦਾਉ ਲੱਭਦਾ ਸੀ ਭਈ ਉਹ ਨੂੰ ਭੀੜ ਦੇ ਨਾ ਹੁੰਦਿਆਂ ਉਨ੍ਹਾਂ ਦੇ ਹੱਥ ਫੜਵਾਏ।।
ਲੋਕਾ 22 : 7 (PAV)
ਪਤੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ
ਲੋਕਾ 22 : 8 (PAV)
ਅਤੇ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਘੱਲਿਆ ਭਈ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਅਸੀਂ ਖਾਈਏ
ਲੋਕਾ 22 : 9 (PAV)
ਉਨ੍ਹਾਂ ਉਸ ਨੂੰ ਆਖਿਆ, ਤੂੰ ਕਿੱਥੇ ਚਾਹੁੰਦਾ ਹੈਂ ਜੋ ਅਸੀਂ ਤਿਆਰ ਕਰੀਏॽ
ਲੋਕਾ 22 : 10 (PAV)
ਉਸ ਨੇ ਉਨ੍ਹਾਂ ਨੂੰ ਆਖਿਆ, ਵੇਖੋ ਜਾਂ ਤੁਸੀਂ ਸ਼ਹਿਰ ਵਿੱਚ ਵੜੋਗੇ ਤਾਂ ਇੱਕ ਮਨੁੱਖ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਹ ਦੇ ਮਗਰ ਜਾਇਓ
ਲੋਕਾ 22 : 11 (PAV)
ਅਤੇ ਘਰ ਦੇ ਮਾਲਕ ਨੂੰ ਕਹਿਓ ਭਈ ਗੁਰੂ ਜੀ ਤੈਨੂੰ ਆਖਦਾ ਹੈ, ਉਹ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਸਣੇ ਪਸਾਹ ਖਾਵਾਂॽ
ਲੋਕਾ 22 : 12 (PAV)
ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਫ਼ਰਸ਼ ਵਿਛਿਆ ਹੋਇਆ ਵਿਖਾਵੇਗਾ। ਉੱਥੇ ਤਿਆਰ ਕਰੋ
ਲੋਕਾ 22 : 13 (PAV)
ਸੋ ਉਨ੍ਹਾਂ ਜਾ ਕੇ ਜਿਹੋ ਜਿਹਾ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਤਿਹੋ ਜਿਹਾ ਡਿੱਠਾ ਅਤੇ ਪਸਾਹ ਤਿਆਰ ਕੀਤੀ ।।
ਲੋਕਾ 22 : 14 (PAV)
ਜਾਂ ਘੜੀ ਆ ਪਹੁੰਚੀ ਤਾਂ ਉਹ ਖਾਣ ਬੈਠਾ ਅਤੇ ਰਸੂਲ ਉਹ ਦੇ ਨਾਲ ਬੈਠੇ
ਲੋਕਾ 22 : 15 (PAV)
ਉਸ ਨੇ ਉਨ੍ਹਾਂ ਨੂੰ ਕਿਹਾ ਕਿ ਮੈਂ ਵੱਡੀ ਇੱਛਿਆ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ
ਲੋਕਾ 22 : 16 (PAV)
ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਮੈਂ ਇਹ ਨੂੰ ਨਾ ਖਾਵਾਂਗਾ ਜਦ ਤੀਕੁਰ ਇਹ ਪਰਮੇਸ਼ੁਰ ਦੇ ਰਾਜ ਵਿੱਚ ਸੰਪੂਰਨ ਨਾ ਹੋਵੇ
ਲੋਕਾ 22 : 17 (PAV)
ਉਸ ਨੇ ਪਿਆਲਾ ਲਿਆ ਅਰ ਸ਼ੁਕਰ ਕਰ ਕੇ ਆਖਿਆ, ਇਹ ਨੂੰ ਲੈ ਕੇ ਆਪੋ ਵਿੱਚ ਵੰਡ ਲਓ
ਲੋਕਾ 22 : 18 (PAV)
ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਏਦੋਂ ਅੱਗੇ ਮੈਂ ਦਾਖ ਰਸ ਕਦੇ ਨਾ ਪੀਆਂਗਾ ਜਦ ਤੀਕੁਰ ਪਰਮੇਸ਼ੁਰ ਦਾ ਰਾਜ ਨਾ ਆਵੇ
ਲੋਕਾ 22 : 19 (PAV)
ਤਾਂ ਉਸ ਨੇ ਰੋਟੀ ਲਈ ਅਤੇ ਸ਼ੁਕਰ ਕਰ ਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ ਕਿ ਇਹ ਮੇਰਾ ਸ਼ਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ
ਲੋਕਾ 22 : 20 (PAV)
ਅਤੇ ਖਾਣ ਦੇ ਪਿੱਛੋਂ ਇਸੇ ਤਰਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ
ਲੋਕਾ 22 : 21 (PAV)
ਪਰ ਵੇਖੋ ਮੇਰੇ ਫੜਵਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ
ਲੋਕਾ 22 : 22 (PAV)
ਕਿਉਂ ਜੋ ਮਨੁੱਖ ਦਾ ਪੁੱਤ੍ਰ ਤਾਂ ਜਾਂਦਾ ਹੈ ਜਿਵੇਂ ਠਹਿਰਾਇਆ ਹੋਇਆ ਹੈ ਪਰ ਹਾਇ ਉਸ ਮਨੁੱਖ ਉੱਤੇ ਜਿਹ ਦੇ ਰਾਹੀਂ ਉਹ ਫੜਵਾਇਆ ਜਾਂਦਾ ਹੈ!
ਲੋਕਾ 22 : 23 (PAV)
ਤਾਂ ਓਹ ਆਪੋ ਵਿੱਚ ਇਹ ਪੁੱਛਣ ਲੱਗੇ ਭਈ ਅਸਾਂ ਵਿੱਚੋਂ ਉਹ ਕਿਹੜਾ ਹੈ ਜੋ ਇਹ ਕੰਮ ਕਰੇਗਾ।।
ਲੋਕਾ 22 : 24 (PAV)
ਉਨ੍ਹਾਂ ਵਿੱਚ ਇਹ ਤਕਰਾਰ ਵੀ ਹੋਇਆ ਭਈ ਸਾਡੇ ਵਿੱਚੋਂ ਕੌਣ ਵੱਡਾ ਕਰਕੇ ਮੰਨੀਦਾ ਹੈॽ
ਲੋਕਾ 22 : 25 (PAV)
ਪਰ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਇਖ਼ਤਿਆਰ ਰੱਖਦੇ ਹਨ ਸੋ ਗਰੀਬਨਵਾਜ ਕਹਾਉਂਦੇ ਹਨ
ਲੋਕਾ 22 : 26 (PAV)
ਪਰ ਤੁਸੀਂ ਏਹੋ ਜੇਹੇ ਨਾ ਹੋਵੋ ਸਗੋਂ ਤੁਹਾਡੇ ਵਿੱਚ ਜਿਹੜਾ ਵੱਡਾ ਹੈ ਉਹ ਛੋਟੇ ਵਰਗਾ ਅਤੇ ਜਿਹੜਾ ਸਰਦਾਰ ਉਹ ਟਹਿਲੂ ਵਰਗਾ ਬਣੇ
ਲੋਕਾ 22 : 27 (PAV)
ਕਿਉਂਕਿ ਵੱਡਾ ਕੌਣ ਹੈ, ਉਹ ਜਿਹੜਾ ਖਾਣ ਨੂੰ ਬੈਠਦਾ ਹੈ ਯਾ ਉਹ ਜਿਹੜਾ ਟਹਿਲ ਕਰਦਾ ਹੈॽ ਭਲਾ, ਉਹ ਨਹੀਂ ਜਿਹੜਾ ਖਾਣ ਨੂੰ ਬੈਠਦਾ ਹੈॽ ਪਰ ਮੈਂ ਤੁਹਾਡੇ ਵਿੱਚ ਟਹਿਲੂਏ ਵਰਗਾ ਹਾਂ
ਲੋਕਾ 22 : 28 (PAV)
ਅਤੇ ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ
ਲੋਕਾ 22 : 29 (PAV)
ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਇੱਕ ਰਾਜ ਠਹਿਰਾਉਂਦਾ ਹਾਂ
ਲੋਕਾ 22 : 30 (PAV)
ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ
ਲੋਕਾ 22 : 31 (PAV)
ਹੇ ਸ਼ਮਊਨ, ਸ਼ਮਊਨ! ਵੇਖ ਸ਼ਤਾਨ ਨੇ ਤੁਹਾਨੂੰ ਮੰਗਿਆ ਹੈ ਭਈ ਕਣਕ ਦੀ ਤਰਾਂ ਤੁਹਾਨੂੰ ਫਟਕੇ
ਲੋਕਾ 22 : 32 (PAV)
ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਨਿਹਚਾ ਜਾਂਦੀ ਨਾ ਰਹੇ ਅਰ ਜਾਂ ਤੂੰ ਮੁੜੇਂ ਤਾਂ ਆਪਣਿਆਂ ਭਾਈਆਂ ਨੂੰ ਤਕੜੇ ਕਰੀਂ
ਲੋਕਾ 22 : 33 (PAV)
ਤਦ ਉਸ ਨੇ ਉਹ ਨੂੰ ਕਿਹਾ, ਪ੍ਰਭੁ ਜੀ ਮੈਂ ਤੇਰੇ ਨਾਲ ਕੈਦ ਵਿੱਚ ਅਤੇ ਮਰਨ ਲਈ ਵੀ ਜਾਣ ਨੂੰ ਤਿਆਰ ਹਾਂ
ਲੋਕਾ 22 : 34 (PAV)
ਉਹ ਨੇ ਕਿਹਾ, ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਕੁੱਕੜ ਬਾਂਗ ਨਾ ਦੇਵੇਗਾ ਜਦ ਤੀਕਰ ਤੂੰ ਤਿੰਨ ਵਾਰੀ ਮੁੱਕਰ ਕੇ ਨਾ ਕਹੇਂ ਭਈ ਮੈਂ ਉਹ ਨੂੰ ਨਹੀਂ ਜਾਣਦਾ।।
ਲੋਕਾ 22 : 35 (PAV)
ਉਸ ਨੇ ਉਨ੍ਹਾਂ ਨੂੰ ਆਖਿਆ, ਜਦ ਮੈਂ ਤੁਹਾਨੂੰ ਬਟੂਏ ਅਤੇ ਝੋਲੇ ਅਤੇ ਜੁੱਤੀ ਬਿਨਾ ਘੱਲਿਆ ਤਦ ਤੁਹਾਨੂੰ ਕਾਸੇ ਦੀ ਥੁੜ ਤਾਂ ਨਹੀਂ ਸੀॽ ਓਹ ਬੋਲੇ, ਕਾਸੇ ਦੀ ਨਹੀਂ
ਲੋਕਾ 22 : 36 (PAV)
ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਹੁਣ ਜਿਹ ਦੇ ਕੋਲ ਬਟੂਆ ਹੋਵੇ ਸੋ ਲਵੇ ਅਰ ਇਸੇ ਤਰਾਂ ਝੋਲਾ ਵੀ ਅਤੇ ਜਿਹ ਦੇ ਕੋਲ ਤਲਵਾਰ ਨਾ ਹੋਵੇ ਸੋ ਆਪਣਾ ਲੀੜਾ ਵੇਚ ਕੇ ਮੁੱਲ ਲਵੇ
ਲੋਕਾ 22 : 37 (PAV)
ਮੈਂ ਤੁਹਾਨੂੰ ਆਖਦਾ ਹਾਂ ਕਿ ਇਹ ਜੋ ਲਿਖਿਆ ਹੋਇਆ ਹੈ ਭਈ ਉਹ ਬੁਰਿਆਰਾਂ ਵਿੱਚ ਗਿਣਿਆ ਗਿਆ ਸੋ ਮੇਰੇ ਹੱਕ ਵਿੱਚ ਉਹ ਦਾ ਸੰਪੂਰਨ ਹੋਣਾ ਜਰੂਰ ਹੈ ਕਿਉਂਕਿ ਜੋ ਕੁਝ ਮੇਰੇ ਵਿਖੇ ਹੈ ਸੋ ਉਹ ਨੇ ਪੂਰਾ ਹੋਣਾ ਹੀ ਹੈ
ਲੋਕਾ 22 : 38 (PAV)
ਓਹ ਬੋਲੇ, ਪ੍ਰਭੁ ਜੀ ਵੇਖ, ਐੱਥੇ ਦੋ ਤਲਵਾਰਾਂ ਹਨ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਬੱਸ ਹੈ!।।
ਲੋਕਾ 22 : 39 (PAV)
ਉਹ ਬਾਹਰ ਨਿੱਕਲ ਕੇ ਦਸਤੂਰ ਮੂਜਬ ਜ਼ੈਤੂਨ ਦੇ ਪਹਾੜ ਨੂੰ ਗਿਆ ਅਤੇ ਚੇਲੇ ਵੀ ਉਹ ਦੇ ਮਗਰ ਤੁਰੇ
ਲੋਕਾ 22 : 40 (PAV)
ਅਰ ਉਸ ਥਾਂ ਅੱਪੜ ਕੇ ਉਸ ਨੇ ਉਨ੍ਹਾਂ ਨੂੰ ਆਖਿਆ, ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ
ਲੋਕਾ 22 : 41 (PAV)
ਤਾਂ ਉਸ ਨੇ ਉਨ੍ਹਾਂ ਤੋਂ ਕੋਈ ਢੀਮ ਦੀ ਮਾਰ ਤੇ ਅਲੱਗ ਜਾ ਕੇ ਗੋਡੇ ਨਿਵਾਏ ਅਤੇ ਪ੍ਰਾਰਥਨਾ ਕਰਦਿਆਂ ਆਖਿਆ,
ਲੋਕਾ 22 : 42 (PAV)
ਹੇ ਪਿਤਾ, ਜੇ ਤੈਨੂੰ ਭਾਵੇ ਤਾਂ ਇਹ ਪਿਆਲਾ ਮੈਥੋਂ ਹਟਾ ਦਿਹ ਤਾਂ ਵੀ ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ
ਲੋਕਾ 22 : 43 (PAV)
ਅਤੇ ਸੁਰਗੋਂ ਇੱਕ ਦੂਤ ਉਹ ਨੂੰ ਵਿਖਾਈ ਦੇ ਕੇ ਉਹ ਨੂੰ ਸਹਾਰਾ ਦਿੰਦਾ ਸੀ
ਲੋਕਾ 22 : 44 (PAV)
ਅਤੇ ਉਹ ਮਹਾਂ ਕਸ਼ਟ ਵਿੱਚ ਪੈ ਕੇ ਮਨੋਂ ਤਨੋਂ ਪ੍ਰਾਰਥਨਾ ਕਰਨ ਲੱਗਾ ਅਰ ਉਹ ਦਾ ਮੁੜ੍ਹਕਾ ਲਹੂ ਦੀਆਂ ਬੂੰਦਾਂ ਵਾਂਙੁ ਭੁੰਞੇਂ ਡਿਗਦਾ ਸੀ
ਲੋਕਾ 22 : 45 (PAV)
ਫੇਰ ਪ੍ਰਾਰਥਨਾ ਤੋਂ ਉੱਠ ਕੇ ਉਹ ਚੇਲਿਆਂ ਦੇ ਕੋਲ ਆਇਆ ਅਤੇ ਉਨ੍ਹਾਂ ਨੂੰ ਸੋਗ ਦੇ ਮਾਰੇ ਸੁੱਤਿਆਂ ਹੋਇਆ ਡਿੱਠਾ
ਲੋਕਾ 22 : 46 (PAV)
ਅਤੇ ਉਨ੍ਹਾਂ ਨੂੰ ਕਿਹਾ, ਤੁਸੀਂ ਕਾਹ ਨੂੰ ਸੌਂਦੇ ਹੋॽ ਉੱਠ ਕੇ ਪ੍ਰਾਰਥਨਾ ਕਰੋ ਭਈ ਪਰਤਾਵੇ ਵਿੱਚ ਨਾ ਪਓ।।
ਲੋਕਾ 22 : 47 (PAV)
ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਇੱਕ ਭੀੜ ਆਈ ਅਤੇ ਉਨ੍ਹਾਂ ਬਾਰਾਂ ਵਿੱਚੋਂ ਇੱਕ ਜਣਾ ਜੋ ਯਹੂਦਾ ਕਰਕੇ ਸੱਦੀਦਾ ਹੈ ਉਨ੍ਹਾਂ ਦੇ ਅੱਗੇ ਅੱਗੇ ਤੁਰ ਕੇ ਯਿਸੂ ਦੇ ਨੇੜੇ ਆਇਆ ਜੋ ਉਹ ਨੂੰ ਚੁੰਮੇ
ਲੋਕਾ 22 : 48 (PAV)
ਤਦ ਯਿਸੂ ਨੇ ਉਹ ਨੂੰ ਆਖਿਆ, ਯਹੂਦਾ, ਭਲਾ, ਤੂੰ ਮਨੁੱਖ ਦੇ ਪੁੱਤ੍ਰ ਨੂੰ ਚੁੰਮੇ ਨਾਲ ਫੜਵਾਉਂਦਾ ਹੈॽ
ਲੋਕਾ 22 : 49 (PAV)
ਜਾਂ ਉਹ ਦੇ ਨਾਲ ਦਿਆਂ ਨੇ ਵੇਖਿਆ ਜੋ ਕੀ ਹੋਣ ਲੱਗਾ ਹੈ ਤਾਂ ਕਿਹਾ, ਪ੍ਰਭੁ ਜੀ ਅਸੀਂ ਤਲਵਾਰ ਚਲਾਈਏॽ
ਲੋਕਾ 22 : 50 (PAV)
ਅਤੇ ਉਨ੍ਹਾਂ ਵਿੱਚੋਂ ਇੱਕ ਨੇ ਸਰਦਾਰ ਜਾਜਕ ਦੇ ਚਾਕਰ ਨੂੰ ਮਾਰ ਕੇ ਉਹ ਦਾ ਸੱਜਾ ਕੰਨ ਉਡਾ ਦਿੱਤਾ
ਲੋਕਾ 22 : 51 (PAV)
ਪਰ ਯਿਸੂ ਨੇ ਅੱਗੋਂ ਆਖਿਆ, ਐਥੇਂ ਤੀਕੁਰ ਛੱਡ ਦਿਓ ਅਤੇ ਉਹ ਦਾ ਕੰਨ ਛੋਹ ਕੇ ਉਸ ਨੂੰ ਚੰਗਾ ਕੀਤਾ
ਲੋਕਾ 22 : 52 (PAV)
ਤਾਂ ਯਿਸੂ ਨੇ ਉਨ੍ਹਾਂ ਪਰਧਾਨ ਜਾਜਕਾਂ ਅਤੇ ਹੈਕਲ ਦੇ ਸਰਦਾਰਾਂ ਅਤੇ ਬਜ਼ੁਰਗਾਂ ਨੂੰ ਜਿਹੜੇ ਉਸ ਉੱਤੇ ਚੜ੍ਹ ਆਏ ਸਨ ਆਖਿਆ, ਭਲਾ, ਜਿਵੇਂ ਡਾਕੂ ਉੱਤੇ ਤੁਸੀਂ ਤਲਵਾਰਾਂ ਅਤੇ ਡਾਂਗਾਂ ਫੜੀ ਨਿੱਕਲੇ ਹੋॽ
ਲੋਕਾ 22 : 53 (PAV)
ਜਾਂ ਮੈਂ ਰੋਜ ਤੁਹਾਡੇ ਕੋਲ ਹੈਕਲ ਵਿੱਚ ਹੁੰਦਾ ਸਾਂ ਤਾਂ ਤੁਸਾਂ ਮੇਰੇ ਉੱਤੇ ਹੱਥ ਨਾ ਪਾਏ ਪਰ ਇਹ ਤੁਹਾਡੀ ਘੜੀ ਅਤੇ ਅਨ੍ਹੇਰੇ ਦਾ ਇਖ਼ਤਿਆਰ ਹੈ।।
ਲੋਕਾ 22 : 54 (PAV)
ਤਾਂ ਓਹ ਉਸ ਨੂੰ ਫੜ ਕੇ ਲੈ ਚੱਲੇ ਅਤੇ ਸਰਦਾਰ ਜਾਜਕ ਦੇ ਘਰ ਵਿੱਚ ਲਿਆਏ ਅਰ ਪਤਰਸ ਕੁਝ ਵਿੱਥ ਤੇ ਪਿੱਛੇ ਪਿੱਛੇ ਤੁਰਿ ਆਇਆ
ਲੋਕਾ 22 : 55 (PAV)
ਅਤੇ ਜਾਂ ਓਹ ਵੇਹੜੇ ਦੇ ਅੰਦਰ ਅੱਗ ਬਾਲ ਕੇ ਇਕੱਠੇ ਬੈਠੇ ਸਨ ਤਾਂ ਪਤਰਸ ਉਨ੍ਹਾਂ ਦੇ ਵਿੱਚ ਜਾ ਬੈਠਾ
ਲੋਕਾ 22 : 56 (PAV)
ਇੱਕ ਗੋੱਲੀ ਨੇ ਉਹ ਨੂੰ ਅੱਗ ਦੀ ਲੋ ਵਿੱਚ ਬੈਠਾ ਵੇਖਿਆ ਅਤੇ ਉਹ ਨੂੰ ਧਿਆਨ ਨਾਲ ਵੇਖ ਕੇ ਬੋਲੀ, ਇਹ ਭੀ ਉਹ ਦੇ ਨਾਲ ਸੀ
ਲੋਕਾ 22 : 57 (PAV)
ਪਰ ਉਹ ਮੁੱਕਰ ਗਿਆ ਅਤੇ ਕਿਹਾ, ਹੇ ਤ੍ਰੀਮਤ, ਮੈਂ ਉਹ ਨੂੰ ਜਾਣਦਾ ਹੀ ਨਹੀਂ!
ਲੋਕਾ 22 : 58 (PAV)
ਜ਼ਰਾਕੁ ਪਿੱਛੋਂ ਕਿਸੇ ਹੋਰ ਨੇ ਉਹ ਨੂੰ ਵੇਖ ਕੇ ਕਿਹਾ, ਤੂੰ ਵੀ ਉਨ੍ਹਾਂ ਹੀ ਵਿੱਚੋਂ ਹੈਂ, ਪਰ ਪਤਰਸ ਨੇ ਆਖਿਆ, ਸ਼ਖ਼ਸ਼ਾ ਮੈਂ ਨਹੀਂ ਹਾਂ!
ਲੋਕਾ 22 : 59 (PAV)
ਇੱਕ ਘੜੀਕੁ ਮਗਰੋਂ ਕਿਸੇ ਹੋਰ ਨੇ ਪੱਕ ਕਰ ਕੇ ਕਿਹਾ ਕਿ ਸੱਚੀ ਮੁੱਚੀ ਇਹ ਉਸ ਦੇ ਨਾਲ ਸੀ ਕਿਉਂ ਜੋ ਇਹ ਗਲੀਲੀ ਹੈ
ਲੋਕਾ 22 : 60 (PAV)
ਪਰ ਪਤਰਸ ਨੇ ਆਖਿਆ, ਸ਼ਖ਼ਸ਼ਾ ਮੈਨੂੰ ਪਤਾ ਨਹੀਂ ਭਈ ਤੂੰ ਕੀ ਆਖਦਾ ਹੈਂ! ਅਤੇ ਅਜੇ ਉਹ ਬੋਲਦਾ ਹੀ ਸੀ ਕਿ ਝੱਟ ਕੁੱਕੜ ਨੇ ਬਾਂਗ ਦਿੱਤੀ
ਲੋਕਾ 22 : 61 (PAV)
ਤਾਂ ਪ੍ਰਭੁ ਨੇ ਮੁੜ ਕੇ ਪਤਰਸ ਵੱਲ ਨਿਗਾਹ ਕੀਤੀ। ਤਦੋਂ ਪਤਰਸ ਨੂੰ ਪ੍ਰਭੁ ਦੀ ਗੱਲ ਚੇਤੇ ਆਈ ਜੋ ਉਸ ਨੇ ਉਹ ਨੂੰ ਕਹੀ ਸੀ ਭਈ ਅੱਜ ਕੁੱਕੜ ਦੇ ਬਾਂਗ ਦੇਣ ਤੋਂ ਅੱਗੇ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ
ਲੋਕਾ 22 : 62 (PAV)
ਅਰ ਉਹ ਬਾਹਰ ਗਿਆ ਅਤੇ ਭੁੱਭਾਂ ਮਾਰ ਕੇ ਰੋਇਆ।।
ਲੋਕਾ 22 : 63 (PAV)
ਜਿਨ੍ਹਾਂ ਮਨੁੱਖਾਂ ਨੇ ਯਿਸੂ ਨੂੰ ਫੜਿਆ ਹੋਇਆ ਸੀ ਸੋ ਉਹ ਨੂੰ ਠੱਠਾ ਕਰਨ ਅਤੇ ਮਾਰਨ ਲੱਗੇ
ਲੋਕਾ 22 : 64 (PAV)
ਅਤੇ ਉਨ੍ਹਾਂ ਉਸ ਦੀਆਂ ਅੱਖੀਆਂ ਬੰਨ੍ਹੀਆਂ ਅਤੇ ਇਹ ਕਹਿ ਕੇ ਉਸ ਤੋਂ ਪੁੱਛਿਆ ਜੋ ਅਗੰਮ ਗਿਆਨ ਨਾਲ ਦੱਸ ਭਈ ਤੈਨੂੰ ਕਿਹ ਨੇ ਮਾਰਿਆॽ
ਲੋਕਾ 22 : 65 (PAV)
ਅਰ ਉਨ੍ਹਾਂ ਨੇ ਕੁਫ਼ਰ ਬਕਦਿਆਂ ਹੋਰ ਬਹੁਤ ਸਾਰੀਆਂ ਗੱਲਾਂ ਉਸ ਦੇ ਵਿਰੁੱਧ ਆਖੀਆਂ।।
ਲੋਕਾ 22 : 66 (PAV)
ਜਾਂ ਦਿਨ ਚੜ੍ਹਿਆ ਤਾਂ ਲੋਕਾਂ ਦੇ ਬਜ਼ੁਰਗਾਂ ਦੀ ਪੰਚਾਇਤ ਅਰਥਾਤ ਪਰਧਾਨ ਜਾਜਕ ਅਰ ਗ੍ਰੰਥੀ ਇਕੱਠੇ ਹੋ ਕੇ ਉਹ ਨੂੰ ਆਪਣੀ ਮਹਾਸਭਾ ਵਿੱਚ ਲੈ ਗਏ ਅਤੇ ਬੋਲੇ,
ਲੋਕਾ 22 : 67 (PAV)
ਜੇ ਤੂੰ ਮਸੀਹ ਹੈਂ ਤਾਂ ਸਾਨੂੰ ਦੱਸ। ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਜੇ ਮੈਂ ਤੁਹਾਨੂੰ ਦੱਸਾਂ ਤੁਸੀਂ ਪਰਤੀਤ ਕਦੇ ਨਾ ਕਰੋਗੇ
ਲੋਕਾ 22 : 68 (PAV)
ਅਰ ਜੇ ਮੈਂ ਕੁਝ ਪੁੱਛਾਂ ਤਾਂ ਤੁਸੀਂ ਉੱਤਰ ਕਦੇ ਨਾ ਦੇਓਗੇ
ਲੋਕਾ 22 : 69 (PAV)
ਪਰ ਏਦੋਂ ਅੱਗੇ ਮਨੁੱਖ ਦਾ ਪੁੱਤ੍ਰ ਪਰਮੇਸ਼ੁਰ ਦੀ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ
ਲੋਕਾ 22 : 70 (PAV)
ਤਦ ਉਨ੍ਹਾਂ ਸਭਨਾਂ ਆਖਿਆ, ਭਲਾ, ਫੇਰ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂॽ ਉਸ ਨੇ ਉਨ੍ਹਾਂ ਨੂੰ ਆਖਿਆ, ਸਤ ਬਚਨ, ਮੈਂ ਉਹੋ ਹਾਂ
ਲੋਕਾ 22 : 71 (PAV)
ਤਦ ਉਨ੍ਹਾਂ ਨੇ ਕਿਹਾ, ਹੁਣ ਸਾਨੂੰ ਉਗਾਹੀ ਦੀ ਹੋਰ ਕੀ ਲੋੜ ਹੈॽ ਕਿਉਂ ਜੋ ਅਸਾਂ ਆਪ ਉਹ ਦੇ ਮੂੰਹੋਂ ਸੁਣਿਆ ਹੈ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71

BG:

Opacity:

Color:


Size:


Font: