ਯੂਹੰਨਾ 20 : 1 (PAV)
ਹਫ਼ਤੇ ਦੇ ਪਹਿਲੇ ਦਿਨ ਮਰਿਯਮ ਮਗਦਲੀਨੀ ਤੜਕੇ ਜਦੋਂ ਅਨ੍ਹੇਰਾ ਹੀ ਸੀ ਕਬਰ ਉੱਤੇ ਆਈ ਅਰ ਪੱਥਰ ਨੂੰ ਕਬਰ ਉੱਤੋਂ ਸਰਕਾਇਆ ਹੋਇਆ ਵੇਖਿਆ
ਯੂਹੰਨਾ 20 : 2 (PAV)
ਤਾਂ ਉਹ ਸ਼ਮਊਨ ਪਤਰਸ ਅਤੇ ਉਸ ਦੂਜੇ ਚੇਲੇ ਦੇ ਕੋਲ ਜਿਹ ਨੂੰ ਯਿਸੂ ਤੇਹ ਕਰਦਾ ਸੀ ਭੱਜ ਆਈ ਅਤੇ ਉਨ੍ਹਾਂ ਨੂੰ ਆਖਿਆ, ਪ੍ਰਭੁ ਨੂੰ ਕਬਰ ਵਿੱਚੋਂ ਕੱਢ ਲੈ ਗਏ ਅਤੇ ਸਾਨੂੰ ਪਤਾ ਨਹੀਂ ਭਈ ਉਹ ਨੂੰ ਕਿੱਥੇ ਰੱਖਿਆ!
ਯੂਹੰਨਾ 20 : 3 (PAV)
ਉਪਰੰਤ ਪਤਰਸ ਅਰ ਦੂਜਾ ਚੇਲਾ ਨਿੱਕਲੇ ਅਤੇ ਕਬਰ ਦੀ ਵੱਲ ਗਏ
ਯੂਹੰਨਾ 20 : 4 (PAV)
ਅਰ ਓਹ ਦੋਵੇਂ ਇਕੱਠੇ ਭੱਜੇ ਪਰ ਦੂਆ ਚੇਲਾ ਪਤਰਸ ਨਾਲੋਂ ਛੇਤੀ ਭੱਜ ਕੇ ਅੱਗੇ ਲੰਘ ਗਿਆ ਅਤੇ ਕਬਰ ਕੋਲ ਪਹਿਲਾਂ ਆਇਆ
ਯੂਹੰਨਾ 20 : 5 (PAV)
ਅਤੇ ਉਹ ਨੇ ਨਿਉਂ ਕੇ ਜਾਂ ਝਾਤੀ ਮਾਰੀ ਤਾਂ ਕਤਾਨੀ ਕੱਪੜੇ ਪਏ ਹੋਏ ਡਿੱਠੇ ਪਰ ਉਹ ਅੰਦਰ ਨਾ ਗਿਆ
ਯੂਹੰਨਾ 20 : 6 (PAV)
ਤਦ ਸ਼ਮਊਨ ਪਤਰਸ ਵੀ ਉਹ ਦੇ ਮਗਰੋਂ ਆ ਪੁੱਜਿਆ ਅਤੇ ਕਬਰ ਦੇ ਅੰਦਰ ਜਾ ਕੇ ਕੀ ਵੇਖਦਾ ਹੈ ਜੋ ਕਤਾਨੀ ਕੱਪੜੇ ਪਏ ਹੋਏ ਹਨ
ਯੂਹੰਨਾ 20 : 7 (PAV)
ਅਤੇ ਉਹ ਰੁਮਾਲ ਜਿਹੜਾ ਉਸ ਦੇ ਸਿਰ ਉੱਤੇ ਬੱਧਾ ਹੋਇਆ ਸੀ ਉਨ੍ਹਾਂ ਕਤਾਨੀ ਕੱਪੜਿਆ ਨਾਲ ਹੈ ਨਹੀਂ ਪਰ ਵਲ੍ਹੇਟਿਆ ਹੋਇਆ ਇੱਕ ਥਾਂ ਵੱਖਰਾ ਪਿਆ ਹੈ
ਯੂਹੰਨਾ 20 : 8 (PAV)
ਸੋ ਤਦ ਉਹ ਦੂਆ ਚੇਲਾ ਵੀ ਜੋ ਕਬਰ ਉੱਤੇ ਪਹਿਲਾਂ ਆਇਆ ਸੀ ਅੰਦਰ ਗਿਆ ਅਤੇ ਉਹ ਨੇ ਵੇਖ ਕੇ ਪਰਤੀਤ ਕੀਤੀ
ਯੂਹੰਨਾ 20 : 9 (PAV)
ਕਿਉਂ ਜੋ ਉਨ੍ਹਾਂ ਅਜੇ ਇਸ ਲਿਖਤ ਦਾ ਅਰਥ ਨਹੀਂ ਸਮਝਿਆ ਸੀ ਭਈ ਉਸ ਨੇ ਮੁਰਦਿਆਂ ਵਿੱਚੋਂ ਜੀ ਉੱਠਣਾ ਹੈ
ਯੂਹੰਨਾ 20 : 10 (PAV)
ਤਾਂ ਓਹ ਚੇਲੇ ਆਪਣੇ ਘਰ ਨੂੰ ਫਿਰ ਮੁੜ ਗਏ।।
ਯੂਹੰਨਾ 20 : 11 (PAV)
ਪਰ ਮਰਿਯਮ ਬਾਹਰ ਕਬਰ ਉੱਤੇ ਰੋਂਦੀ ਖੜੀ ਰਹੀ। ਸੋ ਰੋਂਦੀ ਰੋਂਦੀ ਉਸ ਨੇ ਨਿਉਂ ਕੇ ਜਾਂ ਕਬਰ ਵਿੱਚ ਝਾਤੀ ਮਾਰੀ
ਯੂਹੰਨਾ 20 : 12 (PAV)
ਤਾਂ ਕੀ ਵੇਖਦੀ ਹੈ ਜੋ ਦੋ ਦੂਤ ਚਿੱਟਾ ਪਹਿਰਾਵਾ ਪਹਿਨੇ ਹੋਏ ਇੱਕ ਸਿਰਹਾਣੇ ਅਤੇ ਦੂਜਾ ਪੁਆਂਦੀ ਜਿੱਥੇ ਯਿਸੂ ਦੀ ਲੋਥ ਪਈ ਸੀ ਬੈਠੇ ਹਨ
ਯੂਹੰਨਾ 20 : 13 (PAV)
ਅਤੇ ਉਨ੍ਹਾਂ ਉਸ ਨੂੰ ਆਖਿਆ,ਹੇ ਬੀਬੀ, ਤੂੰ ਕਿਉਂ ਰੋਂਦੀ ਹੈਂॽ ਉਸ ਨੇ ਉਨ੍ਹਾਂ ਨੂੰ ਆਖਿਆ, ਇਸ ਲਈ ਜੋ ਮੇਰੇ ਪ੍ਰਭੁ ਨੂੰ ਲੈ ਗਏ ਅਤੇ ਮੈਨੂੰ ਪਤਾ ਨਹੀਂ ਜੋ ਉਹ ਨੂੰ ਕਿੱਥੇ ਰੱਖਿਆ
ਯੂਹੰਨਾ 20 : 14 (PAV)
ਇਹ ਕਹਿ ਕੇ ਉਹ ਪਿੱਛੇ ਮੁੜੀ ਅਤੇ ਯਿਸੂ ਨੂੰ ਖਲੋਤਾ ਵੇਖਿਆ ਅਰ ਨਾ ਸਿਆਤਾ ਭਈ ਇਹ ਯਿਸੂ ਹੈ
ਯੂਹੰਨਾ 20 : 15 (PAV)
ਯਿਸੂ ਨੇ ਉਸ ਨੂੰ ਕਿਹਾ, ਹੇ ਬੀਬੀ ਤੂੰ ਕਿਉਂ ਰੋਂਦੀ ਹੈਂ ॽ ਕਿਹ ਨੂੰ ਭਾਲਦੀ ਹੈਂॽ ਉਸ ਨੇ ਇਹ ਜਾਣ ਕੇ ਜੋ ਇਹ ਬਾਗਵਾਨ ਹੈ ਉਹ ਨੂੰ ਆਖਿਆ, ਮਹਾਰਾਜ ਜੇ ਉਹ ਨੂੰ ਤੂੰ ਲੈ ਗਿਆ ਹੈਂ ਤਾਂ ਮੈਨੂੰ ਦੱਸ ਭਈ ਤੈਂ ਉਹ ਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਹ ਨੂੰ ਲੈ ਜਾਵਾਂਗੀ
ਯੂਹੰਨਾ 20 : 16 (PAV)
ਯਿਸੂ ਨੇ ਉਸ ਨੂੰ ਕਿਹਾ, ਹੇ ਮਰਿਯਮ! ਉਸ ਨੇਫਿਰ ਕੇ ਉਹ ਨੂੰ ਇਬਰਾਨੀ ਭਾਖਿਆ ਵਿੱਚ ਕਿਹਾ, ਹੇ ਰੱਬੋਨੀ! ਅਰਥਾਤ ਹੇ ਗੁਰੂ!
ਯੂਹੰਨਾ 20 : 17 (PAV)
ਯਿਸੂ ਨੇ ਉਸ ਨੂੰ ਆਖਿਆ, ਮੈਨੂੰ ਨਾ ਛੋਹ ਕਿਉਂ ਜੋ ਮੈਂ ਅਜੇ ਪਿਤਾ ਦੇ ਕੋਲ ਉੱਪਰ ਨਹੀਂ ਗਿਆ ਹਾਂ ਪਰ ਮੇਰੇ ਭਰਾਵਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਆਖ ਭਈ ਮੈਂ ਉੱਪਰ ਆਪਣੇ ਪਿਤਾ ਅਰ ਤੁਹਾਡੇ ਪਿਤਾ ਕੋਲ ਅਤੇ ਆਪਣੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾਂਦਾ ਹਾਂ
ਯੂਹੰਨਾ 20 : 18 (PAV)
ਮਰਿਯਮ ਮਗਦਲੀਨੀ ਆਈ ਅਤੇ ਚੇਲਿਆਂ ਨੂੰ ਕਿਹਾ, ਮੈਂ ਪ੍ਰਭੁ ਨੂੰ ਵੇਖਿਆ ਹੈ ਅਤੇ ਓਨ ਮੈਨੂੰ ਇਹ ਬਚਨ ਕਹੇ!।।
ਯੂਹੰਨਾ 20 : 19 (PAV)
ਫੇਰ ਉਸੇ ਦਿਨ ਜੋ ਹਫਤੇ ਦਾ ਪਹਿਲਾ ਦਿਨ ਸੀ ਜਾਂ ਸੰਝ ਹੋਈ ਤਾਂ ਜਿੱਥੇ ਓਹ ਚੇਲੇ ਸਨ ਅਰ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਵੱਜੇ ਹੋਏ ਸਨ ਯਿਸੂ ਆਇਆ ਅਤੇ ਵਿਚਕਾਰ ਖਲੋ ਕੇ ਉਨ੍ਹਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ!
ਯੂਹੰਨਾ 20 : 20 (PAV)
ਇਹ ਕਹਿ ਕੇ ਉਨ ਆਪਣੇ ਹੱਥ ਅਰ ਵੱਖੀ ਉਨ੍ਹਾਂ ਨੂੰ ਵਿਖਾਲੀ । ਤਾਂ ਚੇਲੇ ਪ੍ਰਭੁ ਨੂੰ ਵੇਖ ਕੇ ਨਿਹਾਲ ਹੋਏ!
ਯੂਹੰਨਾ 20 : 21 (PAV)
ਤਦ ਯਿਸੂ ਨੇ ਫੇਰ ਉਨ੍ਹਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ! ਜਿਵੇਂ ਪਿਤਾ ਨੇ ਮੈਨੂੰ ਘੱਲਿਆ ਹੈ ਤਿਵੇਂ ਮੈਂ ਵੀ ਤੁਹਾਨੂੰ ਘੱਲਦਾ ਹਾਂ
ਯੂਹੰਨਾ 20 : 22 (PAV)
ਉਸ ਨੇ ਇਹ ਕਹਿ ਕੇ ਉਨ੍ਹਾਂ ਉੱਤੇ ਫੂਕ ਮਾਰੀ ਅਤੇ ਕਿਹਾ, ਤੁਸੀਂ ਪਵਿੱਤ੍ਰ ਆਤਮਾ ਲਓ
ਯੂਹੰਨਾ 20 : 23 (PAV)
ਜਿਨ੍ਹਾਂ ਦੇ ਪਾਪ ਤੁਸੀਂ ਮਾਫ਼ ਕਰੋ ਓਹ ਉਨ੍ਹਾਂ ਨੂੰ ਮਾਫ਼ ਕੀਤੇ ਜਾਂਦੇ ਹਨ ਅਰ ਜਿਨ੍ਹਾਂ ਦੇ ਤੁਸੀਂ ਕਾਇਮ ਰੱਖੋ ਉਨ੍ਹਾਂ ਦੇ ਕਾਇਮ ਰਹੇ ਹਨ।।
ਯੂਹੰਨਾ 20 : 24 (PAV)
ਪਰ ਉਨ੍ਹਾਂ ਬਾਰਾਂ ਵਿੱਚੋਂ ਥੋਮਾ ਜਿਹੜਾ ਦੀਦੁਮੁਸ ਕਰਕੇ ਸੱਦੀਦਾ ਹੈ ਜਾਂ ਯਿਸੂ ਆਇਆ ਤਾਂ ਉਹ ਉਨ੍ਹਾਂ ਦੇ ਨਾਲ ਨਾ ਸੀ
ਯੂਹੰਨਾ 20 : 25 (PAV)
ਤਦ ਹੋਰਨਾਂ ਚੇਲਿਆਂ ਨੇ ਉਸ ਨੂੰ ਕਿਹਾ, ਅਸਾਂ ਪ੍ਰਭੁ ਨੂੰ ਵੇਖਿਆ ਹੈ! ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਜਿੰਨਾ ਚਿਰ ਮੈਂ ਉਹ ਦੇ ਹੱਥਾਂ ਵਿੱਚ ਕਿੱਲਾਂ ਦਾ ਨਿਸ਼ਾਨ ਨਾ ਵੇਖਾਂ ਅਤੇ ਕਿੱਲਾਂ ਦੇ ਨਿਸ਼ਾਨ ਵਿੱਚ ਆਪਣੀ ਉਂਗਲ ਨਾ ਵਾੜਾਂ ਅਰ ਉਹ ਦੀ ਵੱਖੀ ਵਿੱਚ ਆਪਣਾ ਹੱਥ ਨਾ ਵਾੜਾਂ ਉੱਨਾ ਚਿਰ ਮੈਂ ਕਦੇ ਸਤ ਨਾ ਮੰਨਾਂਗਾ।।
ਯੂਹੰਨਾ 20 : 26 (PAV)
ਅੱਠਾਂ ਦਿਨਾਂ ਪਿੱਛੋਂ ਉਹ ਦੇ ਚੇਲੇ ਫੇਰ ਅੰਦਰ ਸਨ ਅਤੇ ਥੋਮਾ ਉਨ੍ਹਾਂ ਦੇ ਨਾਲ ਸੀ । ਬੂਹੇ ਵੱਜੇ ਹੋਏ ਯਿਸੂ ਆਇਆ ਅਤੇ ਵਿਚਕਾਰ ਖਲੋ ਕੇ ਬੋਲਿਆ, ਤੁਹਾਡੀ ਸ਼ਾਂਤੀ ਹੋਵੇ
ਯੂਹੰਨਾ 20 : 27 (PAV)
ਫੇਰ ਉਹ ਨੇ ਥੋਮਾ ਨੂੰ ਆਖਿਆ, ਆਪਣੀ ਉਂਗਲ ਉਰੇ ਕਰ ਅਤੇ ਮੇਰੇ ਹੱਥਾਂ ਨੂੰ ਵੇਖ ਅਰ ਆਪਣਾ ਹੱਥ ਉਰੇ ਕਰ ਕੇ ਮੇਰੀ ਵੱਖੀ ਵਿੱਚ ਵਾੜ ਅਤੇ ਬੇਪਰਤੀਤਾ ਨਾ ਹੋ ਸਗੋਂ ਪਰਤੀਤਮਾਨ ਹੋ
ਯੂਹੰਨਾ 20 : 28 (PAV)
ਥੋਮਾ ਨੇ ਉਹ ਨੂੰ ਉੱਤਰ ਦਿੱਤਾ, ਹੇ ਮੇਰੇ ਪ੍ਰਭੁ ਅਤੇ ਮੇਰੇ ਪਰਮੇਸ਼ੁਰ!
ਯੂਹੰਨਾ 20 : 29 (PAV)
ਯਿਸੂ ਨੇ ਉਸ ਨੂੰ ਆਖਿਆ, ਤੈਂ ਜੋ ਮੈਨੂੰ ਵੇਖਿਆ ਇਸੇ ਕਰਕੇ ਪਰਤੀਤ ਕੀਤੀ ਹੈॽ ਧੰਨ ਉਹ ਜਿੰਨ੍ਹਾਂ ਨਹੀਂ ਵੇਖਿਆ ਤਾਂ ਵੀ ਪਰਤੀਤ ਕਰਦੇ ਹਨ।।
ਯੂਹੰਨਾ 20 : 30 (PAV)
ਯਿਸੂ ਨੇ ਹੋਰ ਵੀ ਬਾਹਲੇ ਨਿਸ਼ਾਨ ਚੇਲਿਆਂ ਦੇ ਸਾਹਮਣੇ ਵਿਖਾਏ ਜੋ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ
ਯੂਹੰਨਾ 20 : 31 (PAV)
ਪਰ ਏਹ ਇਸ ਲਈ ਲਿਖੇ ਗਏ ਭਈ ਤੁਸੀਂ ਪਰਤੀਤ ਕਰੋ ਕਿ ਯਿਸੂ ਜਿਹੜਾ ਹੈ ਉਹੋ ਮਸੀਹ ਪਰਮੇਸ਼ੁਰ ਦਾ ਪੁੱਤ੍ਰ ਹੈ, ਨਾਲੇ ਪਰਤੀਤ ਕਰ ਕੇ ਉਹ ਦੇ ਨਾਮ ਤੋਂ ਜੀਉਣ ਨੂੰ ਪ੍ਰਾਪਤ ਕਰੋ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31

BG:

Opacity:

Color:


Size:


Font: