ਰਸੂਲਾਂ ਦੇ ਕਰਤੱਬ 1 : 1 (PAV)
ਹੇ ਥਿਉਫ਼ਿਲੁਸ, ਮੈਂ ਉਹ ਪਹਿਲੀ ਪੋਥੀ ਉਨ੍ਹਾਂ ਸਾਰੀਆਂ ਗੱਲਾਂ ਦੇ ਵਿਖੇ ਉਚਰੀ ਜਿਹੜੀਆਂ ਯਿਸੂ ਕਰਨ ਅਤੇ ਸਿਖਾਉਣ ਲੱਗਾ
ਰਸੂਲਾਂ ਦੇ ਕਰਤੱਬ 1 : 2 (PAV)
ਉਸ ਦਿਨ ਤੀਕੁਰ ਕਿ ਉਹ ਉਨ੍ਹਾਂ ਰਸੂਲਾਂ ਨੂੰ ਜਿਹੜੇ ਉਸਨੇ ਚੁਣੇ ਸਨ ਪਵਿੱਤ੍ਰ ਆਤਮਾ ਦੇ ਰਾਹੀਂ ਹੁਕਮ ਦੇ ਕੇ ਉਤਾਹਾਂ ਉਠਾ ਲਿਆ ਗਿਆ
ਰਸੂਲਾਂ ਦੇ ਕਰਤੱਬ 1 : 3 (PAV)
ਉਸ ਨੇ ਆਪਣੇ ਦੁੱਖ ਭੋਗਣ ਦੇ ਮਗਰੋਂ ਆਪ ਨੂੰ ਉਨ੍ਹਾਂ ਉੱਤੇ ਬਹੁਤਿਆਂ ਪਰਮਾਣਾਂ ਨਾਲ ਜੀਉਂਦਾ ਪਰਗਟ ਕੀਤਾ ਕਿ ਉਹ ਚਾਹਲੀਆਂ ਦਿਨਾਂ ਤੀਕੁ ਉਨ੍ਹਾਂ ਨੂੰ ਦਰਸ਼ਣ ਦਿੰਦਾ ਅਤੇ ਪਰਮੇਸ਼ੁਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ
ਰਸੂਲਾਂ ਦੇ ਕਰਤੱਬ 1 : 4 (PAV)
ਅਰ ਉਨ੍ਹਾਂ ਦੇ ਨਾਲ ਇੱਕਠੇ ਹੋ ਕੇ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਭਈ ਯਰੂਸ਼ਲਮ ਤੋਂ ਬਾਹਰ ਨਾ ਜਾਓ ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਹ ਦੇ ਵਿਖੇ ਤੁਸਾਂ ਮੈਥੋਂ ਸੁਣਿਆ
ਰਸੂਲਾਂ ਦੇ ਕਰਤੱਬ 1 : 5 (PAV)
ਕਿਉਂ ਜੋ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜੇ ਦਿਨਾਂ ਪਿੱਛੋਂ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।।
ਰਸੂਲਾਂ ਦੇ ਕਰਤੱਬ 1 : 6 (PAV)
ਸੋ ਜਾਂ ਓਹ ਇਕੱਠੇ ਹੋਏ ਤਾਂ ਉਨ੍ਹਾਂ ਉਸ ਤੋਂ ਪੁੱਛਿਆ ਕਿ ਪ੍ਰਭੁ ਜੀ ਕੀ ਤੂੰ ਏਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈਂ ॽ
ਰਸੂਲਾਂ ਦੇ ਕਰਤੱਬ 1 : 7 (PAV)
ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡਾ ਕੰਮ ਨਹੀਂ ਭਈ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵੱਸ ਵਿੱਚ ਰੱਖੇ ਹਨ
ਰਸੂਲਾਂ ਦੇ ਕਰਤੱਬ 1 : 8 (PAV)
ਪਰ ਜਾਂ ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ
ਰਸੂਲਾਂ ਦੇ ਕਰਤੱਬ 1 : 9 (PAV)
ਅਰ ਜਾਂ ਉਹ ਏਹ ਗੱਲਾਂ ਕਹਿ ਹਟਿਆ ਤਾਂ ਉਨ੍ਹਾਂ ਦੇ ਵੇਖਦਿਆਂ ਵੇਖਦਿਆਂ ਉਹ ਉਤਾਹਾਂ ਉਠਾਇਆ ਗਿਆ ਅਤੇ ਬੱਦਲੀ ਨੇ ਉਸ ਨੂੰ ਉਨ੍ਹਾਂ ਦੀ ਨਜ਼ਰੋਂ ਓਹਲੇ ਕਰ ਦਿੱਤਾ
ਰਸੂਲਾਂ ਦੇ ਕਰਤੱਬ 1 : 10 (PAV)
ਅਰ ਉਸ ਦੇ ਜਾਂਦਿਆਂ ਹੋਇਆ ਜਾਂ ਓਹ ਅਕਾਸ਼ ਦੀ ਵੱਲ ਤੱਕ ਰਹੇ ਸਨ ਵੇਖੋ ਦੋ ਜਣੇ ਚਿੱਟਾ ਪਹਿਰਾਵਾ ਪਹਿਨੀ ਉਨ੍ਹਾਂ ਦੇ ਕੋਲ ਖਲੋਤੇ ਸਨ
ਰਸੂਲਾਂ ਦੇ ਕਰਤੱਬ 1 : 11 (PAV)
ਅਤੇ ਓਹ ਆਖਣ ਲੱਗੇ, ਹੇ ਗਲੀਲੀ ਪੁਰਖੋ, ਤੁਸੀਂ ਕਿਉਂ ਖੜੇ ਅਕਾਸ਼ ਦੀ ਵੱਲ ਵੇਖਦੇ ਹੋॽ ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਅਕਾਸ਼ ਉੱਪਰ ਉਠਾ ਲਿਆ ਗਿਆ ਉਸੇ ਤਰਾਂ ਆਵੇਗਾ ਜਿਸ ਤਰਾਂ ਤੁਸਾਂ ਉਸ ਨੂੰ ਅਕਾਸ਼ ਉੱਤੇ ਜਾਂਦੇ ਵੇਖਿਆ ।।
ਰਸੂਲਾਂ ਦੇ ਕਰਤੱਬ 1 : 12 (PAV)
ਤਦ ਓਹ ਉਸ ਪਹਾੜ ਤੋਂ ਜਿਹੜਾ ਜ਼ੈਤੂਨ ਦਾ ਸਦੀਦਾ ਹੈ ਅਤੇ ਯਰੂਸ਼ਲਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਵਾਟ ਹੈ ਯਰੂਸ਼ਲਮ ਨੂੰ ਮੁੜੇ
ਰਸੂਲਾਂ ਦੇ ਕਰਤੱਬ 1 : 13 (PAV)
ਅਰ ਜਾਂ ਪਹੁੰਚੇ ਤਾਂ ਉਸ ਚੁਬਾਰੇ ਉੱਤੇ ਚੜ੍ਹ ਗਏ ਜਿੱਥੇ ਓਹ ਟਿਕਦੇ ਸਨ ਅਰਥਾਤ ਪਤਰਸ ਅਰ ਯੂਹੰਨਾ ਅਰ ਯਾਕੂਬ ਅਰ ਅੰਦ੍ਰਿਯਾਸ ਅਰ ਫ਼ਿਲਿੱਪੁਸ ਅਰ ਥੋਮਾ ਅਰ ਬਰਥੁਲਮਈ ਅਰ ਮੱਤੀ ਅਰ ਹਲਫ਼ਾ ਦਾ ਪੁੱਤ੍ਰ ਯਾਕੂਬ ਅਰ ਸ਼ਮਊਨ ਜ਼ੇਲੋਤੇਸ ਅਰ ਯਾਕੂਬ ਦਾ ਪੁੱਤ੍ਰ ਯਹੂਦਾ
ਰਸੂਲਾਂ ਦੇ ਕਰਤੱਬ 1 : 14 (PAV)
ਏਹ ਸਭ ਇੱਕ ਮਨ ਹੋ ਕੇ ਇਸਤ੍ਰੀਆਂ ਅਤੇ ਯਿਸੂ ਦੀ ਮਾਤਾ ਮਰਿਯਮ ਅਤੇ ਉਹ ਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ।।
ਰਸੂਲਾਂ ਦੇ ਕਰਤੱਬ 1 : 15 (PAV)
ਉਨੀਂ ਦਿਨੀਂ ਪਤਰਸ ਭਾਈਆਂ ਦੇ ਵਿਚਕਾਰ ਜੋ ਸਾਰੇ ਮਿਲ ਕੇ ਕੋਈ ਇੱਕ ਸੌ ਵੀਹਕੁ ਇਕੱਠੇ ਹੋਏ ਸਨ ਖਲੋ ਕੇ ਬੋਲਿਆ
ਰਸੂਲਾਂ ਦੇ ਕਰਤੱਬ 1 : 16 (PAV)
ਹੇ ਭਾਈਓ ਜਰੂਰ ਸੀ ਕਿ ਉਹ ਲਿਖਤ ਪੂਰੀ ਹੋਵੇ ਜੋ ਪਵਿੱਤ੍ਰ ਆਤਮਾ ਨੇ ਦਾਊਦ ਦੀ ਜਬਾਨੀ ਯਹੂਦਾ ਦੇ ਵਿਖੇ ਜਿਹੜਾ ਯਿਸੂ ਦੇ ਫੜਵਾਉਣ ਵਾਲਿਆਂ ਦਾ ਆਗੂ ਹੋਇਆ ਅਗੇਤਰੀ ਆਖੀ
ਰਸੂਲਾਂ ਦੇ ਕਰਤੱਬ 1 : 17 (PAV)
ਕਿਉਂ ਜੋ ਉਹ ਸਾਡੇ ਵਿੱਚ ਗਿਣਿਆ ਗਿਆ ਅਰ ਉਹ ਨੇ ਇਸ ਸੇਵਾ ਦਾ ਅਧਿਕਾਰ ਪਾਇਆ ਸੀ
ਰਸੂਲਾਂ ਦੇ ਕਰਤੱਬ 1 : 18 (PAV)
ਸੋ ਉਹ ਨੇ ਕੁਧਰਮ ਦੀ ਮਜੂਰੀ ਨਾਲ ਇੱਕ ਖੇਤ ਮੁੱਲ ਲਿਆ ਅਰ ਮੂੰਧੇ ਮੂੰਹ ਡਿੱਗਿਆ ਅਤੇ ਉਹ ਦਾ ਢਿੱਡ ਪਾਟ ਗਿਆ ਅਰ ਉਹ ਦੀਆਂ ਸਾਰੀਆਂ ਆਂਦਰਾਂ ਨਿੱਕਲ ਪਈਆਂ
ਰਸੂਲਾਂ ਦੇ ਕਰਤੱਬ 1 : 19 (PAV)
ਅਤੇ ਇਹ ਸਾਰੇ ਯਰੂਸ਼ਲਮ ਦੇ ਰਹਿਣ ਵਾਲਿਆਂ ਉੱਤੇ ਉਜਾਗਰ ਹੋਇਆ ਐਥੋਂ ਤੀਕੁ ਜੋ ਉਨ੍ਹਾਂ ਦੀ ਭਾਖਿਆ ਵਿੱਚ ਉਸ ਖੇਤ ਦਾ ਨਾਉਂ ਅਕਲਦਮਾ ਅਰਥਾਤ ਲਹੂ ਦਾ ਖੇਤ ਪੈ ਗਿਆ
ਰਸੂਲਾਂ ਦੇ ਕਰਤੱਬ 1 : 20 (PAV)
ਕਿਉਂਕਿ ਜ਼ਬੂਰ ਦੇ ਪੁਸਤਕ ਵਿੱਚ ਲਿਖਿਆ ਹੈ ਭਈ ਉਹ ਦਾ ਘਰ ਉੱਜੜ ਜਾਵੇ, ਉਹ ਦੇ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ।। ਅਤੇ ਇਹ ਕਿ ਉਹ ਦਾ ਹੁੱਦਾ ਕੋਈ ਹੋਰ ਲਵੇ ।।
ਰਸੂਲਾਂ ਦੇ ਕਰਤੱਬ 1 : 21 (PAV)
ਪਰੰਤੂ ਇਨ੍ਹਾਂ ਲੋਕਾਂ ਵਿੱਚੋਂ ਜਿਹੜੇ ਹਰ ਵੇਲੇ ਸਾਡੇ ਸੰਗ ਰਹੇ ਜਾਂ ਪ੍ਰਭੁ ਯਿਸੂ ਸਾਡੇ ਵਿੱਚ ਆਇਆ ਜਾਇਆ ਕਰਦਾ ਸੀ
ਰਸੂਲਾਂ ਦੇ ਕਰਤੱਬ 1 : 22 (PAV)
ਯੂਹੰਨਾ ਦੇ ਬਪਤਿਸਮਾ ਤੋਂ ਲੈਕੇ ਉਸ ਦਿਨ ਤੀਕੁਰ ਕਿ ਉਹ ਸਾਡੇ ਕੋਲੋਂ ਉਤਾਹਾਂ ਉਠਾਇਆ ਗਿਆ, ਚਾਹੀਦਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਸਾਡੇ ਨਾਲ ਉਹ ਦੇ ਜੀ ਉੱਠਣ ਦਾ ਗਵਾਹ ਹੋਵੇ
ਰਸੂਲਾਂ ਦੇ ਕਰਤੱਬ 1 : 23 (PAV)
ਤਦ ਉਨ੍ਹਾਂ ਨੇ ਦੋਹਾਂ ਨੂੰ ਖੜਾ ਕੀਤਾ, ਇੱਕ ਯੂਸੁਫ਼ ਜਿਹੜਾ ਬਰਸੱਬਾਸ ਕਹਾਉਂਦਾ ਸੀ ਜਿਹ ਦਾ ਉਪਨਾਮ ਯੂਸਤੁਸ ਸੀ, ਦੂਜਾ ਮੱਥਿਯਾਸ
ਰਸੂਲਾਂ ਦੇ ਕਰਤੱਬ 1 : 24 (PAV)
ਅਰ ਪ੍ਰਾਰਥਨਾ ਕਰ ਕੇ ਆਖਿਆ ਕਿ ਹੇ ਪ੍ਰਭੁ ਤੂੰ ਜੋ ਸਭਨਾਂ ਦਾ ਅੰਤਰਜਾਮੀ ਹੈਂ ਵਿਖਾਲ ਕਿ ਇਨ੍ਹਾਂ ਦੋਹਾਂ ਵਿੱਚੋਂ ਤੈਂ ਕਿਹਨੂੰ ਚੁਣਿਆ ਹੈ
ਰਸੂਲਾਂ ਦੇ ਕਰਤੱਬ 1 : 25 (PAV)
ਜੇ ਇਸ ਸੇਵਾ ਅਤੇ ਰਸੂਲਪੁਣੇ ਦੀ ਉਹ ਜਗ੍ਹਾ ਲਵੇ ਜਿਸ ਤੋਂ ਯਹੂਦਾ ਡਿੱਗਿਆ ਭਈ ਉਹ ਆਪਣੀ ਨਿਜ ਥਾਂ ਨੂੰ ਜਾਵੇ
ਰਸੂਲਾਂ ਦੇ ਕਰਤੱਬ 1 : 26 (PAV)
ਅਤੇ ਉਨ੍ਹਾਂ ਨੇ ਓਹਨਾਂ ਦੇ ਲਈ ਚਿੱਠੀਆ ਪਾਈਆਂ ਅਰ ਚਿੱਠੀ ਮੱਥਿਆਸ ਦੇ ਨਾਉਂ ਦੀ ਨਿੱਕਲੀ । ਤਦ ਉਹ ਉਨ੍ਹਾਂ ਗਿਆਰਾਂ ਰਸੂਲਾਂ ਨਾਲ ਗਿਣਿਆ ਗਿਆ।।
❮
❯