ਰਸੂਲਾਂ ਦੇ ਕਰਤੱਬ 11 : 1 (PAV)
ਰਸੂਲਾਂ ਅਰ ਭਾਈਆਂ ਨੇ ਜੋ ਯਹੂਦਿਯਾ ਵਿੱਚ ਸਨ ਸੁਣਿਆ ਕਿ ਪਰਾਈਆਂ ਕੌਮਾਂ ਦੇ ਲੋਕਾਂ ਨੇ ਵੀ ਪਰਮੇਸ਼ੁਰ ਦਾ ਬਚਨ ਮੰਨ ਲਿਆ ਹੈ
ਰਸੂਲਾਂ ਦੇ ਕਰਤੱਬ 11 : 2 (PAV)
ਅਤੇ ਜਾਂ ਪਤਰਸ ਯਰੂਸ਼ਲਮ ਵਿੱਚ ਆਇਆ ਤਾਂ ਓਹ ਜਿਹੜੇ ਸੁੰਨਤੀਆਂ ਵਿੱਚੋਂ ਸਨ
ਰਸੂਲਾਂ ਦੇ ਕਰਤੱਬ 11 : 3 (PAV)
ਉਹ ਦੇ ਨਾਲ ਇਹ ਕਹਿ ਕੇ ਝਗੜਨ ਲੱਗੇ ਭਈ ਤੈਂ ਬੇਸੁੰਨਤੀਆਂ ਕੋਲ ਜਾ ਕੇ ਉਨ੍ਹਾਂ ਨਾਲ ਖਾਧਾ!
ਰਸੂਲਾਂ ਦੇ ਕਰਤੱਬ 11 : 4 (PAV)
ਤਦ ਪਤਰਸ ਸ਼ੁਰੂ ਕਰ ਕੇ ਜਿਵੇਂ ਹੋਇਆ ਸੀ ਤਿਵੇਂ ਉਨ੍ਹਾਂ ਦੇ ਅੱਗੇ ਬਿਆਨ ਕਰ ਕੇ ਕਹਿਣ ਲੱਗਾ
ਰਸੂਲਾਂ ਦੇ ਕਰਤੱਬ 11 : 5 (PAV)
ਕਿ ਮੈਂ ਯਾੱਪਾ ਦੇ ਨਗਰ ਵਿੱਚ ਪ੍ਰਾਰਥਨਾ ਕਰਦਾ ਸਾਂ ਅਤੇ ਬੇਸੁਧੀ ਵਿੱਚ ਦਰਸ਼ਣ ਡਿੱਠਾ ਕਿ ਇੱਕ ਚੀਜ਼ ਵੱਡੀ ਚਾਦਰ ਦੇ ਸਮਾਨ ਚੌਹੁੰ ਪੱਲਿਆਂ ਤੋਂ ਅਕਾਸ਼ੋਂ ਲਮਕਾਈ ਹੋਈ ਉਤਰਦੀ ਮੇਰੇ ਤੀਕੁਰ ਆਈ
ਰਸੂਲਾਂ ਦੇ ਕਰਤੱਬ 11 : 6 (PAV)
ਜਾਂ ਮੈਂ ਉਹ ਦੀ ਵੱਲ ਧਿਆਨ ਕਰ ਕੇ ਸੋਚਿਆ ਤਾਂ ਧਰਤੀ ਦੇ ਚੁਪਾਏ ਅਤੇ ਜੰਗਲੀ ਜਨਾਉਰ ਅਤੇ ਘਿਸਰਨ ਵਾਲੇ ਜੀਉ ਜੰਤ ਅਤੇ ਅਕਾਸ਼ ਦੇ ਪੰਛੀ ਵੇਖੇ
ਰਸੂਲਾਂ ਦੇ ਕਰਤੱਬ 11 : 7 (PAV)
ਅਤੇ ਮੈਂ ਇੱਕ ਅਵਾਜ਼ ਭੀ ਸੁਣੀ ਜੋ ਮੈਨੂੰ ਆਖਦੀ ਹੈ, ਹੇ ਪਤਰਸ ਉੱਠ ਅਤੇ ਕੱਟ ਕੇ ਖਾਹ
ਰਸੂਲਾਂ ਦੇ ਕਰਤੱਬ 11 : 8 (PAV)
ਪਰ ਮੈਂ ਆਖਿਆ, ਨਾ ਪ੍ਰਭੁ ਜੀ ਐਉਂ ਨਹੀਂ ਹੋਣਾ ਕਿਉਂ ਜੋ ਕੋਈ ਅਸ਼ੁੱਧ ਯਾ ਭ੍ਰਿਸ਼ਟ ਚੀਜ਼ ਮੇਰੇ ਮੂੰਹ ਵਿੱਚ ਕਦੇ ਨਹੀਂ ਆਈ!
ਰਸੂਲਾਂ ਦੇ ਕਰਤੱਬ 11 : 9 (PAV)
ਅਤੇ ਦੂਜੀ ਵਾਰ ਅਵਾਜ਼ ਨੇ ਅਕਾਸ਼ੋਂ ਉੱਤਰ ਦਿੱਤਾ ਭਈ ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹੁ
ਰਸੂਲਾਂ ਦੇ ਕਰਤੱਬ 11 : 10 (PAV)
ਇਹ ਤਿੰਨ ਵਾਰੀ ਹੋਇਆ ਅਤੇ ਉਹ ਸਭ ਕੁਝ ਫੇਰ ਅਕਾਸ਼ ਵੱਲ ਖਿੱਚਿਆ ਗਿਆ
ਰਸੂਲਾਂ ਦੇ ਕਰਤੱਬ 11 : 11 (PAV)
ਅਰ ਵੇਖੋ ਕਿ ਓਸੇ ਵੇਲੇ ਘਰ ਦੇ ਅੱਗੇ ਜਿੱਥੇ ਅਸੀਂ ਸਾਂ ਤਿੰਨ ਮਨੁੱਖ ਆਣ ਖਲੋਤੇ ਜਿਹੜੇ ਕੈਸਰਿਆ ਤੋਂ ਮੇਰੇ ਕੋਲ ਘੱਲੇ ਹੋਏ ਸਨ
ਰਸੂਲਾਂ ਦੇ ਕਰਤੱਬ 11 : 12 (PAV)
ਅਰ ਆਤਮਾ ਨੇ ਮੈਨੂੰ ਕਿਹਾ ਭਈ ਤੂੰ ਉਨ੍ਹਾਂ ਦੇ ਨਾਲ ਚੱਲਿਆ ਜਾਹ ਅਤੇ ਕੁਝ ਭਿੰਨ ਭੇਦ ਨਾ ਰੱਖ ਅਤੇ ਏਹ ਛੇਓ ਭਾਈ ਵੀ ਮੇਰੇ ਨਾਲ ਤੁਰ ਪਏ ਅਤੇ ਅਸੀਂ ਉਹ ਮਨੁੱਖ ਦੇ ਘਰ ਜਾ ਵੜੇ
ਰਸੂਲਾਂ ਦੇ ਕਰਤੱਬ 11 : 13 (PAV)
ਤਦ ਉਸ ਨੇ ਸਾਨੂੰ ਦੱਸਿਆ ਭਈ ਕਿੱਕੁਰ ਉਸ ਨੇ ਆਪਣੇ ਘਰ ਵਿੱਚ ਦੂਤ ਨੂੰ ਖੜੇ ਵੇਖਿਆ ਜਿਨ ਆਖਿਆ ਕਿ ਯਾੱਪਾ ਵੱਲ ਮਨੁੱਖ ਭੇਜ ਕੇ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ ਬੁਲਵਾ
ਰਸੂਲਾਂ ਦੇ ਕਰਤੱਬ 11 : 14 (PAV)
ਉਹ ਤੈਨੂੰ ਅਜੇਹੀਆਂ ਗੱਲਾਂ ਸੁਣਾਵੇਗਾ ਜਿਨ੍ਹਾਂ ਤੋਂ ਤੂੰ ਅਤੇ ਤੇਰਾ ਸਾਰਾ ਘਰ ਬਚਾਏ ਜਾਓਗੇ
ਰਸੂਲਾਂ ਦੇ ਕਰਤੱਬ 11 : 15 (PAV)
ਅਤੇ ਜਾਂ ਮੈਂ ਗੱਲਾਂ ਕਰਨ ਲੱਗਾਂ ਤਾਂ ਪਵਿੱਤ੍ਰ ਆਤਮਾ ਉਨ੍ਹਾਂ ਤੇ ਉਤਰਿਆ ਜਿਸ ਤਰਾਂ ਪਹਿਲਾਂ ਸਾਡੇ ਉੱਤੇ ਉਤਰਿਆ ਸੀ
ਰਸੂਲਾਂ ਦੇ ਕਰਤੱਬ 11 : 16 (PAV)
ਤਦ ਮੈਨੂੰ ਪ੍ਰਭੁ ਦਾ ਬਚਨ ਚੇਤੇ ਆਇਆ ਕਿ ਕਿਸ ਤਰਾਂ ਉਹ ਨੇ ਆਖਿਆ ਸੀ ਭਈ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ
ਰਸੂਲਾਂ ਦੇ ਕਰਤੱਬ 11 : 17 (PAV)
ਇਸ ਲਈ ਜਦ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਹੋ ਜਹੀ ਦਾਤ ਦਿੱਤੀ ਜਹੀ ਸਾਨੂੰ ਭੀ ਜਦ ਅਸੀਂ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕੀਤੀ ਤਾਂ ਫੇਰ ਮੈਂ ਕੌਣ ਸਾਂ ਜੋ ਪਰਮੇਸ਼ੁਰ ਨੂੰ ਰੋਕ ਸੱਕਦਾॽ
ਰਸੂਲਾਂ ਦੇ ਕਰਤੱਬ 11 : 18 (PAV)
ਜਾਂ ਉਨ੍ਹਾਂ ਏਹ ਗੱਲਾਂ ਸੁਣੀਆਂ ਤਾਂ ਚੁੱਪ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ ਤਦ ਤਾਂ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਨੂੰ ਭੀ ਜੀਉਣ ਲਈ ਤੋਬਾ ਬਖ਼ਸ਼ੀ ਹੈ!।।
ਰਸੂਲਾਂ ਦੇ ਕਰਤੱਬ 11 : 19 (PAV)
ਉਪਰੰਤ ਓਹ ਲੋਕ ਜਿਹੜੇ ਉਸ ਬਿਪਤਾ ਤੋਂ ਜੋ ਇਸਤੀਫ਼ਾਨ ਦੇ ਕਾਰਨ ਹੋਈ ਸੀ ਛਿੰਨ ਭਿੰਨ ਹੋ ਗਏ ਸਨ ਓਹ ਫੈਨੀਕੇ ਅਤੇ ਕੁਪਰੁਸ ਅਤੇ ਅੰਤਾਕਿਯਾ ਤੀਕੁਰ ਫਿਰਦਿਆਂ ਹੋਇਆ ਯਹੂਦੀਆਂ ਤੋਂ ਬਿਨਾ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ
ਰਸੂਲਾਂ ਦੇ ਕਰਤੱਬ 11 : 20 (PAV)
ਪਰ ਉਨ੍ਹਾਂ ਵਿੱਚੋਂ ਕਈ ਕੁਪਰੁਸ ਅਰ ਕੁਰੇਨੇ ਦੇ ਮਨੁੱਖ ਸਨ ਜਿਨ੍ਹਾਂ ਅੰਤਾਕਿਯਾ ਵਿੱਚ ਆਣ ਕੇ ਪ੍ਰਭੁ ਯਿਸੂ ਦੀ ਖੁਸ਼ ਖਬਰੀ ਸੁਣਾਉਂਦੇ ਹੋਏ ਯੂਨਾਨੀਆਂ ਨਾਲ ਭੀ ਗੱਲਾਂ ਕੀਤੀਆਂ
ਰਸੂਲਾਂ ਦੇ ਕਰਤੱਬ 11 : 21 (PAV)
ਅਤੇ ਪ੍ਰਭੁ ਦਾ ਹੱਥ ਉਨ੍ਹਾਂ ਦੇ ਨਾਲ ਸੀ ਅਤੇ ਬਾਹਲੇ ਲੋਕ ਨਿਹਚਾ ਕਰ ਕੇ ਪ੍ਰਭੁ ਦੀ ਵੱਲ ਫਿਰੇ
ਰਸੂਲਾਂ ਦੇ ਕਰਤੱਬ 11 : 22 (PAV)
ਉਨ੍ਹਾਂ ਦੀ ਖਬਰ ਯਰੂਸ਼ਲਮ ਦੀ ਕਲੀਸਿਯਾ ਦੇ ਕੰਨਾਂ ਤੀਕੁ ਪਹੁੰਚੀ। ਤਾਂ ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਤਾਈਂ ਘੱਲਿਆ
ਰਸੂਲਾਂ ਦੇ ਕਰਤੱਬ 11 : 23 (PAV)
ਸੋ ਜਾਂ ਉਹ ਉੱਥੇ ਪਹੁੰਚਿਆ ਅਤੇ ਪਰਮੇਸ਼ੁਰ ਦੀ ਕਿਰਪਾ ਵੇਖੀ ਤਾਂ ਅਨੰਦ ਹੋਇਆ ਅਰ ਉਨ੍ਹਾਂ ਸਭਨਾਂ ਨੂੰ ਉਪਦੇਸ਼ ਦਿੱਤਾ ਭਈ ਦਿਲ ਦੀ ਤਕੜਾਈ ਨਾਲ ਪ੍ਰਭੁ ਵੱਲ ਲੱਗੇ ਰਹੋ
ਰਸੂਲਾਂ ਦੇ ਕਰਤੱਬ 11 : 24 (PAV)
ਕਿਉਂਕਿ ਉਹ ਭਲਾ ਮਾਨਸ ਅਰ ਪਵਿੱਤ੍ਰ ਆਤਮਾ ਅਤੇ ਨਿਹਚਾ ਨਾਲ ਭਰਪੂਰ ਸੀ ਅਰ ਬਹੁਤ ਸਾਰੇ ਲੋਕ ਪ੍ਰਭੁ ਦੇ ਨਾਲ ਮਿਲ ਗਏ
ਰਸੂਲਾਂ ਦੇ ਕਰਤੱਬ 11 : 25 (PAV)
ਤਾਂ ਉਹ ਸੌਲੁਸ ਦੀ ਭਾਲ ਕਰਨ ਤਰਸੁਸ ਨੂੰ ਗਿਆ
ਰਸੂਲਾਂ ਦੇ ਕਰਤੱਬ 11 : 26 (PAV)
ਅਤੇ ਉਹ ਨੂੰ ਲੱਭ ਕੇ ਅੰਤਾਕਿਯਾ ਵਿੱਚ ਲਿਆਇਆ ਅਰ ਇਉਂ ਹੋਇਆ ਜੋ ਓਹ ਇੱਕ ਪੂਰਾ ਸਾਲ ਕਲੀਸਿਯਾ ਦੇ ਨਾਲ ਇੱਕਠੇ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਕੀਤਾ ਅਤੇ ਪਹਿਲਾਂ ਅੰਤਾਕਿਯਾ ਵਿੱਚ ਚੇਲੇ ਮਸੀਹੀ ਅਖਵਾਏ।।
ਰਸੂਲਾਂ ਦੇ ਕਰਤੱਬ 11 : 27 (PAV)
ਉਨ੍ਹੀਂ ਦਿਨੀਂ ਕਈ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਵਿੱਚ ਆਏ
ਰਸੂਲਾਂ ਦੇ ਕਰਤੱਬ 11 : 28 (PAV)
ਇੱਕ ਨੇ ਉਨ੍ਹਾਂ ਵਿੱਚੋਂ ਜਿਹ ਦਾ ਨਾਮ ਆਗਬੁਸ ਸੀ ਉੱਠ ਕੇ ਆਤਮਾ ਦੇ ਰਾਹੀਂ ਇਹ ਪਤਾ ਦਿੱਤਾ ਜੋ ਸਾਰੀ ਦੁਨਿਆ ਵਿੱਚ ਵੱਡਾ ਕਾਲ ਪਏਗਾ ਜਿਹੜਾ ਕਲੌਦਿਯੁਸ ਦੇ ਸਮੇਂ ਵਿੱਚ ਪੈ ਗਿਆ
ਰਸੂਲਾਂ ਦੇ ਕਰਤੱਬ 11 : 29 (PAV)
ਅਤੇ ਚੇਲਿਆਂ ਵਿੱਚੋਂ ਹਰੇਕ ਨੇ ਆਪੋ ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਾਈਆਂ ਦੀ ਮੱਦਤ ਲਈ ਜਿਹੜੇ ਯਹੂਦੀਆਂ ਵਿੱਚ ਰਹਿੰਦੇ ਸਨ ਕੁਝ ਘੱਲਣ ਦੀ ਦਲੀਲ ਕੀਤੀ
ਰਸੂਲਾਂ ਦੇ ਕਰਤੱਬ 11 : 30 (PAV)
ਸੋ ਉਨ੍ਹਾਂ ਨੇ ਏਵੇਂ ਹੀ ਕੀਤਾ ਅਤੇ ਬਰਨਬਾਸ ਅਰ ਸੌਲੁਸ ਦੇ ਹੱਥੀਂ ਬਜ਼ੁਰਗਾਂ ਦੇ ਕੋਲ ਉਹ ਘੱਲਿਆ।।
❮
❯