ਰਸੂਲਾਂ ਦੇ ਕਰਤੱਬ 20 : 1 (PAV)
ਜਾਂ ਰੌਲਾ ਹਟ ਗਿਆ ਤਾਂ ਪੌਲੁਸ ਨੇ ਚੇਲਿਆਂ ਨੂੰ ਸੱਦ ਕੇ ਦਿਲਾਸਾ ਦਿੱਤਾ ਅਤੇ ਓਹਨਾਂ ਕੋਲੋਂ ਵਿਦਿਆ ਹੋ ਕੇ ਮਕਦੂਨਿਯਾ ਵਿੱਚ ਜਾਣ ਨੂੰ ਤੁਰ ਪਿਆ
ਰਸੂਲਾਂ ਦੇ ਕਰਤੱਬ 20 : 2 (PAV)
ਅਤੇ ਉਨ੍ਹਾਂ ਇਲਾਕਿਆਂ ਵਿੱਚੋਂ ਦੀ ਲੰਘਦਾ ਹੋਇਆ ਉਨ੍ਹਾਂ ਨੂੰ ਬਹੁਤੀਆਂ ਗੱਲਾਂ ਨਾਲ ਦਿਲਾਸਾ ਦੇ ਕੇ ਯੂਨਾਨ ਵਿੱਚ ਆਇਆ
ਰਸੂਲਾਂ ਦੇ ਕਰਤੱਬ 20 : 3 (PAV)
ਉੱਥੇ ਤਿੰਨ ਮਹੀਨੇ ਕੱਟ ਕੇ ਜਦੋਂ ਉਹ ਜਹਾਜ਼ ਉੱਤੇ ਸੁਰਿਯਾ ਵੱਲ ਜਾਣ ਨੂੰ ਤਿਆਰ ਹੋਇਆ ਤਦੋ ਯਹੂਦੀ ਉਹ ਦੀ ਘਾਤ ਵਿੱਚ ਲੱਗੇ, ਇਸ ਲਈ ਉਹ ਨੇ ਮਕਦੂਨਿਯਾ ਦੇ ਰਾਹ ਹੋ ਕੇ ਮੁੜਨ ਦੀ ਦਲੀਲ ਕੀਤੀ
ਰਸੂਲਾਂ ਦੇ ਕਰਤੱਬ 20 : 4 (PAV)
ਅਤੇ ਪੁੱਰਸ ਦਾ ਪੁੱਤ੍ਰ ਸੋਪਤਰੁਸ ਜਿਹੜਾ ਬਰਿਯਾ ਦਾ ਸੀ ਅਤੇ ਥੱਸਲੁਨੀਕਿਆਂ ਵਿੱਚੋਂ ਅਰਿਸਤਰਖੁਸ ਅਤੇ ਸਿਕੁੰਦੁਸ ਅਤੇ ਦਰਬੇ ਦਾ ਗਾਯੁਸ ਅਤੇ ਤਿਮੋਥਿਉਸ ਅਰ ਅਸਿਯਾ ਦੇ ਤੁਖਿਕੁਸ ਅਰ ਤ੍ਰੋਫ਼ਿਮੁਸ, ਏਹ ਉਹ ਦੇ ਨਾਲ ਅਸਿਯਾ ਤੀਕੁਰ ਗਏ
ਰਸੂਲਾਂ ਦੇ ਕਰਤੱਬ 20 : 5 (PAV)
ਪਰ ਏਹੋ ਅਗਾਹਾਂ ਜਾ ਕੇ ਤ੍ਰੋਆਸ ਵਿੱਚ ਸਾਨੂੰ ਉਡੀਕਦੇ ਸਨ
ਰਸੂਲਾਂ ਦੇ ਕਰਤੱਬ 20 : 6 (PAV)
ਅਤੇ ਪਤੀਰੀ ਰੋਟੀ ਦੇ ਦਿਨਾਂ ਦੇ ਪਿੱਛੋਂ ਅਸੀਂ ਫ਼ਿਲਿੱਪੈ ਤੋਂ ਜਹਾਜ਼ ਉੱਤੇ ਚੜ੍ਹੇ ਅਤੇ ਪੰਜਵੇਂ ਦਿਨ ਤ੍ਰੋਆਸ ਵਿੱਚ ਉਨ੍ਹਾਂ ਦੇ ਕੋਲ ਪਹੁੰਚੇ ਅਰ ਸੱਤ ਦਿਨ ਉੱਥੇ ਟਿਕੇ।।
ਰਸੂਲਾਂ ਦੇ ਕਰਤੱਬ 20 : 7 (PAV)
ਹਫਤੇ ਦੇ ਪਹਿਲੇ ਦਿਨ ਜਾਂ ਅਸੀਂ ਰੋਟੀ ਤੋਂੜਨ ਲਈ ਇਕੱਠੇ ਹੋਏ ਤਾਂ ਪੌਲੁਸ ਨੇ ਜੋ ਅਗਲੇ ਭਲਕ ਤੁਰ ਜਾਣ ਨੂੰ ਤਿਆਰ ਸੀ ਉਨ੍ਹਾਂ ਨੂੰ ਬਚਨ ਸੁਣਾਇਆ ਅਤੇ ਉਹ ਅੱਧੀ ਰਾਤ ਤਾਈਂ ਉਪਦੇਸ਼ ਕਰਦਾ ਰਿਹਾ
ਰਸੂਲਾਂ ਦੇ ਕਰਤੱਬ 20 : 8 (PAV)
ਚੁਬਾਰੇ ਵਿੱਚ ਜਿੱਥੇ ਅਸੀਂ ਇਕੱਠੇ ਹੋਏ ਸਾਂ ਬਹੁਤ ਸਾਰੇ ਦੀਵੇ ਬਲਦੇ ਸਨ
ਰਸੂਲਾਂ ਦੇ ਕਰਤੱਬ 20 : 9 (PAV)
ਅਤੇ ਯੂਤਖੁਸ ਨਾਮੇ ਇੱਕ ਜੁਆਨ ਤਾਕੀ ਵਿੱਚ ਬੈਠਾ ਗਾੜੀ ਨੀਂਦ ਨਾਲ ਉਂਘਲਾਇਆ ਹੋਇਆ ਸੀ ਅਰ ਜਿਉਂ ਪੌਲੁਸ ਬਹਤੁ ਚਿਰ ਤੀਕੁਰ ਬਚਨ ਕਰਦਾ ਰਿਹਾ ਤਾਂ ਉਹ ਨੀਂਦਰ ਦੇ ਮਾਰ ਉਂਘਲਾਇਆ ਹੋਇਆ ਤਿਮੰਜਲੇ ਤੋਂ ਹੇਠਾਂ ਡਿੱਗ ਪਿਆ ਅਤੇ ਮੁਰਦੇ ਨੂੰ ਚੁੱਕਿਆ ਗਿਆ
ਰਸੂਲਾਂ ਦੇ ਕਰਤੱਬ 20 : 10 (PAV)
ਪਰ ਪੌਲੁਸ ਨੇ ਉਤਰ ਕੇ ਉਹ ਨੂੰ ਜੱਫੇ ਵਿੱਚ ਲਿਆ ਅਤੇ ਗਲ ਨਾਲ ਲਾ ਕੇ ਆਖਣ ਲੱਗਾ ਭਈ ਤੁਸੀਂ ਰੌਲਾ ਨਾ ਪਾਓ ਜੋ ਉਹ ਦੀ ਜਾਨ ਉਸ ਵਿੱਚ ਹੈ
ਰਸੂਲਾਂ ਦੇ ਕਰਤੱਬ 20 : 11 (PAV)
ਫੇਰ ਉਹ ਉੱਪਰ ਆਇਆ ਅਤੇ ਰੋਟੀ ਤੋਂੜ ਕੇ ਖਾਧੀ ਅਰ ਐੱਨਾ ਚਿਰ ਗੱਲਾਂ ਕਰਦਾ ਰਿਹਾ ਜੋ ਦਿਨ ਚੜ੍ਹ ਗਿਆ ਤਦ ਉਹ ਤੁਰ ਪਿਆ
ਰਸੂਲਾਂ ਦੇ ਕਰਤੱਬ 20 : 12 (PAV)
ਅਤੇ ਓਹ ਉਸ ਮੁੰਡੇ ਨੂੰ ਜੀਉਂਦਾ ਲਿਆਏ ਅਰ ਬਹੁਤ ਸ਼ਾਂਤ ਹੋਏ ।।
ਰਸੂਲਾਂ ਦੇ ਕਰਤੱਬ 20 : 13 (PAV)
ਪਰ ਅਸੀਂ ਅਗਾਹਾਂ ਤੁਰ ਕੇ ਜਹਾਜ਼ ਉੱਤੇ ਚੜ੍ਹੇ ਅਤੇ ਅੱਸੁਸ ਦੀ ਵੱਲ ਚੱਲੇ ਜਿੱਥੇ ਅਸਾਂ ਪੌਲੁਸ ਨੂੰ ਨਾਲ ਚੜ੍ਹਾ ਲੈਣਾ ਸੀ ਕਿਉਂ ਜੋ ਉਹ ਆਪ ਪੈਦਲ ਜਾਣ ਦੀ ਦਲੀਲ ਕਰ ਕੇ ਏਵੇਂ ਹੀ ਹੁਕਮ ਦੇ ਗਿਆ ਸੀ
ਰਸੂਲਾਂ ਦੇ ਕਰਤੱਬ 20 : 14 (PAV)
ਜਾਂ ਉਹ ਅੱਸੁਸ ਵਿੱਚ ਸਾਨੂੰ ਆ ਮਿਲਿਆ ਤਾਂ ਅਸੀਂ ਉਹ ਨੂੰ ਚੜ੍ਹਾ ਕੇ ਮਿਤੁਲੇਨੇ ਨੂੰ ਆਏ
ਰਸੂਲਾਂ ਦੇ ਕਰਤੱਬ 20 : 15 (PAV)
ਅਰ ਉੱਥੋਂ ਜਹਾਜ਼ ਖੋਲ੍ਹ ਕੇ ਦੂਜੇ ਦਿਨ ਖੀਉਸ ਦੇ ਬਰਾਬਰ ਪਹੁੰਚੇ ਅਤੇ ਉਸਦੇ ਦੂਏ ਦਿਨ ਸਾਮੁਸ ਵਿੱਚ ਜਾ ਲੱਗੇ । ਫੇਰ ਅਗਲੇ ਭਲਕ ਮਿਲੇਤੁਸ ਨੂੰ ਆਏ
ਰਸੂਲਾਂ ਦੇ ਕਰਤੱਬ 20 : 16 (PAV)
ਕਿਉਂਕਿ ਪੌਲੁਸ ਨੇ ਇਹ ਠਾਣਿਆ ਸੀ ਜੋ ਅਫ਼ਸੁਸ ਤੋਂ ਲੰਘ ਜਾਵਾਂ ਭਈ ਅਸਿਯਾ ਵਿੱਚ ਮੈਨੂੰ ਕਿਤੇ ਚਿਰ ਨਾ ਲੱਗੇ ਕਿਉਂ ਜੋ ਉਹ ਛੇਤੀ ਕਰਦਾ ਸੀ ਕਿ ਜੇ ਹੋ ਸੱਕੇ ਤਾਂ ਪੰਤੇਕੁਸਤ ਦਾ ਦਿਨ ਯਰੂਸ਼ਲਮ ਵਿੱਚ ਕੱਟਾਂ।।
ਰਸੂਲਾਂ ਦੇ ਕਰਤੱਬ 20 : 17 (PAV)
ਉਸ ਨੇ ਮਿਲੇਤੁਸ ਤੋਂ ਅਫ਼ਸੁਸ ਦੀ ਵੱਲ ਸੁਨੇਹਾ ਭੇਜ ਕੇ ਕਲੀਸਿਯਾ ਦੇ ਬਜ਼ੁਰਗਾਂ ਨੂੰ ਸਦਵਾਇਆ
ਰਸੂਲਾਂ ਦੇ ਕਰਤੱਬ 20 : 18 (PAV)
ਅਤੇ ਜਾਂ ਓਹ ਉਸ ਦੇ ਕੋਲ ਆਏ ਤਾਂ ਉਨ੍ਹਾਂ ਨੂੰ ਆਖਿਆ, ਤੁਸੀਂ ਜਾਣਦੇ ਹੋ ਜੋ ਮੈਂ ਪਹਿਲੇ ਦਿਨ ਤੋਂ ਜਾਂ ਅਸਿਯਾ ਵਿੱਚ ਆਇਆ ਤਾਂ ਨਿੱਤ ਤੁਹਾਡੇ ਨਾਲ ਕਿਸ ਤਰਾਂ ਰਿਹਾ
ਰਸੂਲਾਂ ਦੇ ਕਰਤੱਬ 20 : 19 (PAV)
ਕਿ ਮੈਂ ਬਹੁਤ ਅਧੀਨਗੀ ਨਾਲ ਹੰਝੂ ਵਹਾ ਵਹਾ ਕੇ ਉਨ੍ਹਾਂ ਪਰਤਾਵਿਆਂ ਵਿੱਚ ਜੋ ਯਹੂਦੀਆਂ ਦੇ ਘਾਤ ਲਾਉਣ ਤੋਂ ਮੇਰੇ ਉੱਤੇ ਆਣ ਪਏ ਪ੍ਰਭੁ ਦੀ ਸੇਵਾ ਕਰਦਾ ਸਾਂ
ਰਸੂਲਾਂ ਦੇ ਕਰਤੱਬ 20 : 20 (PAV)
ਮੈਂ ਤੁਹਾਡੇ ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁਝ ਫਰਕ ਨਹੀਂ ਕੀਤਾ ਸਗੋਂ ਤੁਹਾਨੂੰ ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦਿੱਤਾ
ਰਸੂਲਾਂ ਦੇ ਕਰਤੱਬ 20 : 21 (PAV)
ਅਤੇ ਮੈਂ ਯਹੂਦੀਆਂ ਅਤੇ ਯੂਨਾਨੀਆਂ ਦੇ ਸਾਹਮਣੇ ਸਾਖੀ ਦਿੱਤੀ ਕਿ ਪਰਮੇਸ਼ੁਰ ਦੇ ਅੱਗੇ ਤੋਬਾ ਕਰੋ ਅਰ ਸਾਡੇ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕਰੋ
ਰਸੂਲਾਂ ਦੇ ਕਰਤੱਬ 20 : 22 (PAV)
ਹੁਣ ਵੇਖੋ ਮੈਂ ਆਤਮਾ ਦਾ ਬੱਧਾ ਹੋਇਆ ਯਰੂਸ਼ਲਮ ਨੂੰ ਜਾਂਦਾ ਹਾਂ ਅਤੇ ਮੈਂ ਨਹੀਂ ਜਾਣਦਾ ਜੋ ਉੱਥੇ ਮੇਰੇ ਉੱਤੇ ਕੀ ਬੀਤੇਗਾ
ਰਸੂਲਾਂ ਦੇ ਕਰਤੱਬ 20 : 23 (PAV)
ਪਰ ਐੱਨਾ ਜਾਣਦਾ ਹਾਂ ਭਈ ਪਵਿੱਤ੍ਰ ਆਤਮਾ ਹਰੇਕ ਨਗਰ ਵਿੱਚ ਮੈਨੂੰ ਇਹ ਕਹਿ ਕੇ ਸਾਖੀ ਦਿੰਦਾ ਹੈ ਜੋ ਬੰਧਨ ਅਤੇ ਬਿਪਤਾ ਤੇਰੇ ਲਈ ਤਿਆਰ ਹਨ
ਰਸੂਲਾਂ ਦੇ ਕਰਤੱਬ 20 : 24 (PAV)
ਪਰੰਤੂ ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰਾਂ ਪਿਆਰੀ ਨਹੀਂ ਸਮਝਦਾ ਹਾਂ ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਟਹਿਲ ਨੂੰ ਪੂਰੀ ਕਰਾਂ ਜਿਹੜੀ ਮੈਂ ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ ਖਬਰੀ ਉੱਤੇ ਸਾਖੀ ਹੋਣ ਲਈ ਪ੍ਰਭੁ ਯਿਸੂ ਤੋਂ ਪਾਈ ਸੀ
ਰਸੂਲਾਂ ਦੇ ਕਰਤੱਬ 20 : 25 (PAV)
ਅਤੇ ਹੁਣ ਵੇਖੋ ਮੈਂ ਜਾਣਦਾ ਹਾਂ ਜੋ ਤੁਸੀਂ ਸਭ ਜਿਨ੍ਹਾਂ ਵਿੱਚ ਮੈਂ ਰਾਜ ਦਾ ਪਰਚਾਰ ਕਰਦਾ ਫਿਰਿਆ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ
ਰਸੂਲਾਂ ਦੇ ਕਰਤੱਬ 20 : 26 (PAV)
ਇਸ ਲਈ ਮੈਂ ਅੱਜ ਦੇ ਦਿਨ ਤੁਹਾਡੇ ਅੱਗੇ ਸਾਖੀ ਦਿੰਦਾ ਹਾਂ ਭਈ ਮੈਂ ਸਭਨਾਂ ਦੇ ਲਹੂ ਤੋਂ ਬੇਦੋਸ਼ ਹਾਂ
ਰਸੂਲਾਂ ਦੇ ਕਰਤੱਬ 20 : 27 (PAV)
ਕਿਉਂ ਜੋ ਮੈਂ ਤੁਹਾਨੂੰ ਪਰਮੇਸ਼ੁਰ ਦੀ ਸਾਰੀ ਮੱਤ ਦੱਸਣ ਤੋਂ ਨਹੀਂ ਝਕਿਆ
ਰਸੂਲਾਂ ਦੇ ਕਰਤੱਬ 20 : 28 (PAV)
ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹ ਦੇ ਉੱਤੇ ਪਵਿੱਤ੍ਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਹ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ
ਰਸੂਲਾਂ ਦੇ ਕਰਤੱਬ 20 : 29 (PAV)
ਮੈਂ ਜਾਣਦਾ ਹਾਂ ਜੋ ਮੇਰੇ ਜਾਣ ਦੇ ਪਿੱਛੋਂ ਬੁਰੇ ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ ਜੋ ਇੱਜੜ ਨੂੰ ਨਾ ਛੱਡਣਗੇ
ਰਸੂਲਾਂ ਦੇ ਕਰਤੱਬ 20 : 30 (PAV)
ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਭਈ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ
ਰਸੂਲਾਂ ਦੇ ਕਰਤੱਬ 20 : 31 (PAV)
ਇਸ ਕਰਕੇ ਜਾਗਦੇ ਰਹੋ ਅਤੇ ਯਾਦ ਰੱਖੋ ਜੋ ਮੈਂ ਤਿੰਨਾਂ ਵਰਿਹਾਂ ਤੀਕੁਰ ਰਾਤ ਦਿਨ ਰੋ ਰੋ ਕੇ ਹਰੇਕ ਨੂੰ ਚਿਤਾਉਣ ਤੋਂ ਨਹੀਂ ਟਲਿਆ
ਰਸੂਲਾਂ ਦੇ ਕਰਤੱਬ 20 : 32 (PAV)
ਹੁਣ ਮੈਂ ਤੁਹਾਨੂੰ ਪਰਮੇਸ਼ੁਰ ਅਰ ਉਸ ਦੀ ਕਿਰਪਾ ਦੇ ਬਚਨ ਦੇ ਸੁਪੁਰਦ ਕਰਦਾ ਹਾਂ ਜਿਹੜਾ ਤੁਹਾਨੂੰ ਸਿੱਧ ਬਣਾ ਸੱਕਦਾ ਅਤੇ ਤੁਹਾਨੂੰ ਸਰਬੱਤ ਪਵਿੱਤ੍ਰ ਕੀਤਿਆਂ ਹੋਇਆਂ ਵਿੱਚ ਅਧਿਕਾਰ ਦੇ ਸੱਕਦਾ ਹੈ
ਰਸੂਲਾਂ ਦੇ ਕਰਤੱਬ 20 : 33 (PAV)
ਮੈਂ ਕਿਸੇ ਦੀ ਚਾਂਦੀ ਯਾ ਸੋਨੇ ਯਾ ਬਸਤ੍ਰ ਦਾ ਲੋਭ ਨਹੀਂ ਕੀਤਾ
ਰਸੂਲਾਂ ਦੇ ਕਰਤੱਬ 20 : 34 (PAV)
ਤੁਸੀਂ ਆਪ ਜਾਣਦੋ ਹੋ ਕਿ ਭਈ ਮੇਰੇ ਇਨ੍ਹਾਂ ਹੀ ਹੱਥਾਂ ਨੇ ਮੇਰੀਆਂ ਅਤੇ ਮੇਰੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ
ਰਸੂਲਾਂ ਦੇ ਕਰਤੱਬ 20 : 35 (PAV)
ਮੈਂ ਤੁਹਾਨੂੰ ਸਭਨਾਂ ਗੱਲਾਂ ਵਿੱਚ ਇਹ ਕਰ ਵਿਖਾਲਿਆ ਭਈ ਤੁਹਾਨੂੰ ਚਾਹੀਦਾ ਹੈ ਕਿ ਓਸੇ ਤਰਾਂ ਮਿਹਨਤ ਕਰ ਕੇ ਨਤਾਣਿਆਂ ਦੀ ਸਹਾਇਤਾ ਕਰੋ ਅਤੇ ਪ੍ਰਭੁ ਯਿਸੂ ਦੇ ਬਚਨ ਚੇਤੇ ਰੱਖੋ ਜੋ ਉਹ ਨੇ ਆਪ ਫ਼ਰਮਾਇਆ ਸੀ ਭਈ ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।।
ਰਸੂਲਾਂ ਦੇ ਕਰਤੱਬ 20 : 36 (PAV)
ਉਸ ਨੇ ਇਉਂ ਕਹਿ ਕੇ ਗੋਡੇ ਟੇਕੇ ਅਰ ਉਨ੍ਹਾਂ ਸਭਨਾਂ ਦੇ ਨਾਲ ਪ੍ਰਾਰਥਨਾ ਕੀਤੀ
ਰਸੂਲਾਂ ਦੇ ਕਰਤੱਬ 20 : 37 (PAV)
ਓਹ ਸੱਭੋ ਬਹੁਤ ਰੁੰਨੇ ਅਤੇ ਪੌਲੁਸ ਦੇ ਗਲ ਮਿਲ ਮਿਲ ਕੇ ਉਹ ਨੂੰ ਚੁੰਮਿਆ
ਰਸੂਲਾਂ ਦੇ ਕਰਤੱਬ 20 : 38 (PAV)
ਅਰ ਨਿੱਜ ਕਰਕੇ ਏਸ ਗੱਲ ਉੱਤੇ ਬਹੁਤ ਉਦਾਸ ਹੋਏ ਜਿਹੜੀ ਉਹ ਨੇ ਆਖੀ ਸੀ ਭਈ ਤੁਸੀਂ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ, ਅਤੇ ਉਨ੍ਹਾਂ ਜਹਾਜ਼ ਤਾਈਂ ਉਹ ਨੂੰ ਪੁਚਾ ਦਿੱਤਾ ।।
❮
❯