ਰੋਮੀਆਂ 1 : 1 (PAV)
ਲਿਖਤੁਮ ਪੌਲੁਸ ਯਿਸੂ ਮਸੀਹ ਦਾ ਦਾਸ ਜਿਹੜਾ ਰਸੂਲ ਬਣਨ ਲਈ ਸੱਦਿਆ ਗਿਆ ਅਤੇ ਪਰਮੇਸ਼ੁਰ ਦੀ ਖੁਸ਼ ਖਬਰੀ ਦੇ ਲਈ ਵੱਖਰਾ ਕੀਤਾ ਗਿਆ
ਰੋਮੀਆਂ 1 : 2 (PAV)
ਜਿਹ ਦਾ ਓਨ ਆਪਣੇ ਨਬੀਆਂ ਦੇ ਰਾਹੀਂ ਧਰਮ ਪੁਸਤਕ ਵਿੱਚ ਅੱਗੋ ਹੀ ਬਚਨ ਦਿੱਤਾ ਸੀ
ਰੋਮੀਆਂ 1 : 3 (PAV)
ਅਰਥਾਤ ਆਪਣੇ ਪੁੱਤ੍ਰ ਦੇ ਹੱਕ ਵਿੱਚ ਜਿਹੜਾ ਸਰੀਰ ਦੇ ਸਰਬੰਧ ਕਰਕੇਂ ਦਾਊਦ ਦੀ ਅੰਸ ਵਿੱਚੋਂ ਉਤਪਤ ਹੋਇਆ
ਰੋਮੀਆਂ 1 : 4 (PAV)
ਅਤੇ ਪਵਿੱਤਰਤਾਈ ਦੇ ਆਤਮਾ ਦੇ ਸਰਬੰਧ ਕਰਕੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਸਮਰੱਥਾ ਨਾਲ ਪਰਮੇਸ਼ੁਰ ਦਾ ਪੁੱਤ੍ਰ ਸਾਡਾ ਪ੍ਰਭੁ ਯਿਸੂ ਮਸੀਹ ਮਿਥਿਆ ਗਿਆ
ਰੋਮੀਆਂ 1 : 5 (PAV)
ਜਿਹ ਦੇ ਰਾਹੀਂ ਅਸਾਂ ਕਿਰਪਾ ਅਤੇ ਰਸੂਲ ਦੀ ਪਦਵੀ ਪਾਈ ਭਈ ਉਹ ਦੇ ਨਾਮ ਦੀ ਖ਼ਾਤਰ ਸਭਨਾਂ ਕੌਮਾਂ ਵਿੱਚ ਨਿਹਚਾ ਦੀ ਆਗਿਆਕਾਰੀ ਹੋ ਜਾਏ
ਰੋਮੀਆਂ 1 : 6 (PAV)
ਜਿਨ੍ਹਾਂ ਵਿੱਚ ਤੁਸੀਂ ਵੀ ਰਲ ਕੇ ਯਿਸੂ ਮਸੀਹ ਦੇ ਸੱਦੇ ਹੋਏ ਹੋ
ਰੋਮੀਆਂ 1 : 7 (PAV)
ਅੱਗੇ ਜੋਗ ਓਹਨਾਂ ਸਭਨਾਂ ਨੂੰ ਜਿਹੜੇ ਰੋਮ ਵਿੱਚ ਪਰਮੇਸ਼ੁਰ ਦੇ ਪਿਆਰੇ ਅਤੇ ਸੰਤ ਬਣਨ ਲਈ ਸੱਦੇ ਹੋਏ ਹਨ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।।
ਰੋਮੀਆਂ 1 : 8 (PAV)
ਪਹਿਲਾਂ ਤਾਂ ਮੈਂ ਯਿਸੂ ਮਸੀਹ ਦੇ ਰਾਹੀਂ ਤੁਸਾਂ ਸਭਨਾਂ ਦੇ ਲਈ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਸਾਰੇ ਸੰਸਾਰ ਵਿੱਚ ਤੁਹਾਡੀ ਨਿਹਚਾ ਦਾ ਪਰਚਾਰ ਹੁੰਦਾ ਹੈ
ਰੋਮੀਆਂ 1 : 9 (PAV)
ਕਿਉਂ ਜੋ ਪਰਮੇਸ਼ੁਰ ਜਿਹ ਦੀ ਮੈਂ ਆਪਣੇ ਆਤਮਾ ਨਾਲ ਉਹ ਦੇ ਪੁੱਤ੍ਰ ਦੀ ਖੁਸ਼ ਖਬਰੀ ਲਈ ਸੇਵਾ ਕਰਦਾ ਹਾਂ ਮੇਰਾ ਗਵਾਹ ਹੈ ਜੋ ਮੈਂ ਕਿੱਕੁਰ ਹਰ ਵੇਲੇ ਆਪਣੀਆਂ ਪ੍ਰਾਰਥਨਾਂ ਵਿੱਚ ਤੁਹਾਨੂੰ ਯਾਦ ਕਰਦਾ ਹਾਂ
ਰੋਮੀਆਂ 1 : 10 (PAV)
ਅਤੇ ਸਦਾ ਏਹ ਮੰਗਦਾ ਹਾਂ ਭਈ ਕਿਸੇ ਤਰਾਂ ਹੁਣ ਐੱਨੇ ਚਿਰ ਪਿੱਛੋਂ ਪਰਮੇਸ਼ੁਰ ਦੀ ਇੱਛਿਆ ਤੋਂ ਮੈਂ ਸੁਖ ਸਾਂਦ ਨਾਲ ਤੁਹਾਡੇ ਕੋਲ ਅੱਪੜਾਂ
ਰੋਮੀਆਂ 1 : 11 (PAV)
ਕਿਉਂ ਜੋ ਮੈਂ ਤੁਹਾਡੇ ਦਰਸ਼ਣ ਨੂੰ ਬਹੁਤ ਤਰਸਦਾ ਹਾਂ ਭਈ ਜਾਣੋ ਕੋਈ ਆਤਮਕ ਦਾਨ ਤੁਹਾਨੂੰ ਦੁਆਵਾਂ ਜੋ ਤੁਸੀਂ ਤਕੜੇ ਹੋ ਜਾਵੋ
ਰੋਮੀਆਂ 1 : 12 (PAV)
ਤਾਤਪਰਜ ਇਹ ਹੈ ਕਿ ਤੁਸਾਂ ਵਿੱਚ ਰਲ ਕੇ ਆਪਸ ਦੀ ਨਿਹਚਾ ਦੇ ਕਾਰਨ ਜਿਹੜੀ ਤੁਹਾਡੇ ਅਤੇ ਮੇਰੇ ਵਿੱਚ ਹੈ ਸਾਡੀ ਦੋਹਾਂ ਦੀ ਨਿਸ਼ਾ ਹੋਵੇ
ਰੋਮੀਆਂ 1 : 13 (PAV)
ਅਤੇ ਭਰਾਵੋ, ਮੈਂ ਇਹ ਨਹੀਂ ਚਾਹੁੰਦਾ ਜੋ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ ਜੋ ਮੈਂ ਕਿੰਨੀ ਹੀ ਵਾਰੀ ਤੁਹਾਡੇ ਕੋਲ ਆਉਣ ਦੀ ਦਲੀਲ ਕੀਤੀ ਭਈ ਜਿਵੇਂ ਬਾਕੀ ਦੀਆਂ ਪਰਾਈਆਂ ਕੌਮਾਂ ਵਿੱਚ ਤਿਵੇਂ ਤੁਹਾਡੇ ਵਿੱਚ ਭੀ ਮੈਨੂੰ ਕੁਝ ਫਲ ਮਿਲੇ ਪਰ ਹੁਣ ਤੋੜੀ ਮੈਂ ਡੱਕਿਆ ਰਿਹਾ।।
ਰੋਮੀਆਂ 1 : 14 (PAV)
ਮੈਂ ਯੂਨਾਨੀਆਂ ਅਤੇ ਓਪਰੀਆਂ ਦਾ, ਬੁੱਧੀਵਾਨਾਂ ਅਤੇ ਨਿਰਬੁੱਧਾਂ ਦਾ ਕਰਜ਼ਦਾਰ ਹਾਂ
ਰੋਮੀਆਂ 1 : 15 (PAV)
ਸੋਂ ਮੈਂ ਤੁਹਾਨੂੰ ਵੀ ਜਿਹੜੇ ਰੋਮ ਵਿੱਚ ਹੋ ਵਾਹ ਲੱਗਦਿਆਂ ਖੁਸ਼ ਖਬਰੀ ਸੁਣਾਉਣ ਨੂੰ ਲੱਕ ਬੱਧਾ ਹੈ
ਰੋਮੀਆਂ 1 : 16 (PAV)
ਮੈਂ ਤਾਂ ਇੰਜੀਲ ਤੋਂ ਸ਼ਰਮਾਉਂਦਾ ਨਹੀਂ ਇਸ ਲਈ ਜੋ ਉਹ ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸ਼ਕਤੀ ਹੈ, ਪਹਿਲਾਂ ਯਹੂਦੀ ਫੇਰ ਯੂਨਾਨੀ ਦੇ ਲਈ
ਰੋਮੀਆਂ 1 : 17 (PAV)
ਕਿਉਂ ਜੋ ਓਸ ਵਿੱਚ ਪਰਮੇਸ਼ੁਰ ਦਾ ਉਹ ਧਰਮ ਹੈ ਜੋ ਨਿਹਚਾ ਤੋਂ ਨਿਹਚਾ ਲਈ ਪਰਗਟ ਹੁੰਦਾ ਹੈ ਜਿਵੇਂ ਲਿਖਿਆ ਹੋਇਆ ਹੈ ਭਈ ਧਰਮੀ ਨਿਹਚਾ ਤੋਂ ਜੀਉਂਦਾ ਰਹੇਗਾ।।
ਰੋਮੀਆਂ 1 : 18 (PAV)
ਜਿਹੜੇ ਮਨੁੱਖ ਸਚਿਆਈ ਨੂੰ ਕੁਧਰਮ ਨੂੰ ਨਾਲ ਦਬਾਈ ਰੱਖਦੇ ਹਨ ਉਨ੍ਹਾਂ ਦੀ ਸਾਰੀ ਬੇਦੀਨੀ ਅਤੇ ਕੁਧਰਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਤਾਂ ਅਕਾਸ਼ੋਂ ਪਰਗਟ ਹੋਇਆ
ਰੋਮੀਆਂ 1 : 19 (PAV)
ਕਿਉਂ ਜੋ ਪਰਮੇਸ਼ੁਰ ਦੇ ਵਿਖੇ ਜੋ ਕੁਝ ਮਲੂਮ ਹੋ ਸੱਕਦਾ ਹੈ ਸੋ ਉਨ੍ਹਾਂ ਵਿੱਚ ਪਰਕਾਸ਼ ਹੈ ਇਸ ਲਈ ਜੋ ਪਰਮੇਸ਼ੁਰ ਨੇ ਉਨ੍ਹਾਂ ਉੱਤੇ ਉਸ ਨੂੰ ਪਰਗਟ ਕੀਤਾ
ਰੋਮੀਆਂ 1 : 20 (PAV)
ਕਿਉਂਕਿ ਜਗਤ ਦੇ ਉਤਪਤ ਹੋਣ ਤੋਂ ਉਹ ਦਾ ਅਣਡਿੱਠ ਸੁਭਾਓ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ । ਇਸ ਕਰਕੇ ਉਨ੍ਹਾਂ ਦੇ ਲਈ ਕੋਈ ਉਜ਼ਰ ਨਹੀਂ
ਰੋਮੀਆਂ 1 : 21 (PAV)
ਭਾਵੇਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ੁਰ ਦੇ ਜੋਗ ਵਡਿਆਈ ਨਾ ਕੀਤੀ, ਨਾ ਉਹ ਦਾ ਧੰਨਵਾਦ ਕੀਤਾ ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ ਅਤੇ ਓਹਨਾਂ ਦੇ ਬੁੱਧਹੀਣ ਮਨ ਅਨ੍ਹੇਰੇ ਹੋ ਗਏ
ਰੋਮੀਆਂ 1 : 22 (PAV)
ਓਹ ਆਪ ਨੂੰ ਬੁੱਧੀਵਾਨ ਮੰਨ ਕੇ ਮੂਰਖ ਬਣ ਗਏ
ਰੋਮੀਆਂ 1 : 23 (PAV)
ਅਤੇ ਅਬਨਾਸ਼ੀ ਪਰਮੇਸ਼ੁਰ ਦੇ ਪਰਤਾਪ ਨੂੰ ਨਾਸਵਾਨ ਮਨੁੱਖ ਅਤੇ ਪੰਛੀਆਂ ਅਤੇ ਚੌਪਾਇਆ ਅਤੇ ਘਿੱਸਰਨ ਵਾਲੇ ਜੀਉ ਜੰਤ ਦੇ ਰੂਪ ਦੀ ਮੂਰਤ ਨਾਲ ਵਟਾ ਦਿੱਤਾ ।।
ਰੋਮੀਆਂ 1 : 24 (PAV)
ਇਸ ਕਾਰਨ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਮਨਾਂ ਦੇ ਬੁਰੇ ਵਿਸ਼ਿਆਂ ਵਿੱਚ ਗੰਦ ਮੰਦ ਦੇ ਵੱਸ ਕਰ ਦਿੱਤਾ ਭਈ ਉਨ੍ਹਾਂ ਦੇ ਸਰੀਰ ਆਪੋ ਵਿੱਚ ਬੇਪਤ ਹੋ ਜਾਣ
ਰੋਮੀਆਂ 1 : 25 (PAV)
ਉਨ੍ਹਾਂ ਨੇ ਪਰਮੇਸ਼ੁਰ ਦੀ ਸਚਿਆਈ ਨੂੰ ਝੂਠ ਨਾਲ ਵਟਾ ਦਿੱਤਾ ਅਤੇ ਕਰਤਾਰ ਜਿਹੜਾ ਜੁੱਗੋ ਜੁੱਗ ਧੰਨ ਹੈ, ਆਮੀਨ, ਨੂੰ ਛੱਡ ਕੇ ਸਰਿਸ਼ਟੀ ਦੀ ਪੂਜਾ ਅਤੇ ਉਪਾਸਨਾ ਕੀਤੀ।।
ਰੋਮੀਆਂ 1 : 26 (PAV)
ਇਸੇ ਕਾਰਨ ਪਰਮੇਸ਼ੁਰ ਨੇ ਉਨ੍ਹਾਂ ਨੂੰ ਨੀਚ ਵਾਸਨਾਂ ਦੇ ਵੱਸ ਕਰ ਦਿੱਤਾ ਕਿਉਂ ਜੋ ਉਨ੍ਹਾਂ ਦੀਆਂ ਨਾਰਾਂ ਨੇ ਆਪਣੇ ਸੁਭਾਵਕ ਕੰਮ ਨੂੰ ਉਹ ਦੇ ਨਾਲ ਵਟਾ ਦਿੱਤਾ ਜਿਹੜਾ ਸੁਭਾਓ ਦੇ ਵਿਰੁੱਧ ਹੈ
ਰੋਮੀਆਂ 1 : 27 (PAV)
ਇਸੇ ਤਰਾਂ ਨਰ ਵੀ ਨਾਰੀਆਂ ਨਾਲ ਸੁਭਾਵਕ ਕੰਮ ਛੱਡ ਕੇ ਆਪੋ ਵਿੱਚੀਂ ਆਪਣੀ ਕਾਮਨਾ ਵਿੱਸ ਸੜ ਗਏ, ਨਰਾਂ ਨੇ ਨਰਾਂ ਨਾਲ ਮੁਕਾਲਕ ਦੇ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਭੁੱਲ ਦੇ ਜੋਗ ਫਲ ਭੋਗਿਆ।।
ਰੋਮੀਆਂ 1 : 28 (PAV)
ਜਿਵੇਂ ਪਰਮੇਸ਼ੁਰ ਨੂੰ ਆਪਣੀ ਪਛਾਣ ਵਿੱਚ ਰੱਖਣਾ ਉਨ੍ਹਾਂ ਨੂੰ ਚੰਗਾ ਨਾ ਲੱਗਾ ਓਵੇਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਮੰਦੀ ਬੁੱਧ ਦੇ ਵੱਸ ਕਰ ਦਿੱਤਾ ਭਈ ਨੱਖਿਧ ਕੰਮ ਕਰਨ
ਰੋਮੀਆਂ 1 : 29 (PAV)
ਓਹ ਹਰ ਪਰਕਾਰ ਦੇ ਕੁਧਰਮ, ਬਦੀ, ਲੋਭ, ਅਤੇ ਬੁਰਿਆਈ ਨਾਲ ਭਰੇ ਹੋਏ ਸਨ । ਖ਼ਾਰ, ਘਾਤ, ਝਗੜੇ, ਫਲ ਅਤੇ ਬਦਨੀਤੀ ਨਾਲ ਭਰਪੂਰ ਹੋ ਗਏ । ਲਾਵੇ ਲੁਤਰੇ
ਰੋਮੀਆਂ 1 : 30 (PAV)
ਨਿੰਦਕ, ਪਰਮੇਸ਼ੁਰ ਦੇ ਵੈਰੀ, ਧੱਕੇ ਖੋਰੇ, ਹੰਕਾਰੀ, ਸ਼ੇਖੀਬਾਜ, ਬਦੀਆਂ ਦੇ ਉਸਤਾਦ, ਮਾਪਿਆਂ ਦੇ ਅਣਆਗਿਕਾਰ
ਰੋਮੀਆਂ 1 : 31 (PAV)
ਨਿਰਬੁੱਧ, ਨੇਮ ਤੋੜਨ ਵਾਲੇ, ਨਿਰਮੋਹ ਅਤੇ ਨਿਰਦਈ ਹੋਏ
ਰੋਮੀਆਂ 1 : 32 (PAV)
ਅਤੇ ਓਹ ਪਰਮੇਸ਼ੁਰ ਦੀ ਬਿਧੀ ਜਾਣ ਕੇ ਭਈ ਏਹੇ ਜੇਹੇ ਕੰਮ ਕਰਨ ਵਾਲੇ ਮਰਨ ਦੇ ਯੋਗ ਹਨ ਨਿਰੇ ਆਪ ਹੀ ਨਹੀਂ ਕਰਦੇ ਸਗੋਂ ਕਰਨ ਵਾਲਿਆਂ ਤੋਂ ਵੀ ਪਰਸੰਨ ਹੁੰਦੇ ਹਨ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32

BG:

Opacity:

Color:


Size:


Font: