ਅਸਤਸਨਾ 3 : 1 (PAV)
ਫੇਰ ਮੁੜ ਕੇ ਅਸੀਂ ਬਾਸ਼ਾਨ ਦੇ ਰਾਹ ਥਾਣੀਂ ਉਤਾਹਾਂ ਗਏ ਅਤੇ ਬਾਸ਼ਾਨ ਦਾ ਰਾਜਾ ਓਗ ਨਿੱਕਲਿਆ ਤਾਂ ਉਸ ਨੇ ਅਤੇ ਉਸ ਦੇ ਸਾਰੇ ਲੋਕਾਂ ਨੇ ਅਦਰਈ ਵਿੱਚ ਸਾਡਾ ਸਾਹਮਣਾ ਕੀਤਾ
ਅਸਤਸਨਾ 3 : 2 (PAV)
ਯਹੋਵਾਹ ਨੇ ਮੈਨੂੰ ਆਖਿਆ, ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਅਤੇ ਉਸ ਦੇ ਦੇਸ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਤੂੰ ਉਸ ਦੇ ਨਾਲ ਇਉਂ ਕਰੇਂਗਾ ਜਿਵੇਂ ਤੈਂ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਜਿਹੜਾ ਹਸ਼ਬੋਨ ਵਿੱਚ ਵੱਸਦਾ ਸੀ ਕੀਤਾ
ਅਸਤਸਨਾ 3 : 3 (PAV)
ਇਉਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਓਗ ਬਾਸ਼ਾਨ ਦੇ ਰਾਜੇ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਸਾਡੇ ਹੱਥ ਵਿੱਚ ਦਿੱਤਾ ਅਤੇ ਅਸੀਂ ਉਸ ਨੂੰ ਅਜੇਹਾ ਮਾਰਿਆ ਕਿ ਉਸ ਦਾ ਕੱਖ ਵੀ ਨਾ ਰਿਹਾ
ਅਸਤਸਨਾ 3 : 4 (PAV)
ਨਾਲੇ ਉਸ ਵੇਲੇ ਅਸਾਂ ਉਸ ਦੇ ਸਾਰੇ ਸ਼ਹਿਰ ਖੋਹ ਲਏ ਅਤੇ ਇੱਕ ਨਗਰ ਵੀ ਨਹੀਂ ਸੀ ਜਿਹੜਾ ਅਸਾਂ ਉਨ੍ਹਾਂ ਤੋਂ ਲਿਆ ਹੋਵੇ, ਅਰਥਾਤ ਅਰਗੋਬ ਦੇ ਸਾਰੇ ਇਲਾਕੇ ਦੇ ਸੱਠ ਸ਼ਹਿਰ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜੇ ਦੇ ਸਨ।
ਅਸਤਸਨਾ 3 : 5 (PAV)
ਏਹ ਸਾਰੇ ਸ਼ਹਿਰ ਗੜ੍ਹਾਂ ਵਾਲੇ ਸਨ। ਓਹਨਾਂ ਦੀਆਂ ਕੰਧਾਂ ਉੱਚੀਆਂ ਅਤੇ ਓਹਨਾਂ ਦੇ ਫਾਟਕ ਅਰਲਾਂ ਵਾਲੇ ਸਨ। ਏਹਨਾਂ ਤੋਂ ਛੁੱਟ ਬਹੁਤ ਸਾਰੇ ਪੱਧਰੇ ਪਿੰਡ ਵੀ ਸਨ
ਅਸਤਸਨਾ 3 : 6 (PAV)
ਅਸਾਂ ਓਹਨਾਂ ਦਾ ਸੱਤਿਆ ਨਾਸ ਕਰ ਦਿੱਤਾ ਜਿਵੇਂ ਅਸਾਂ ਹਸ਼ਬੋਨ ਦੇ ਰਾਜੇ ਸੀਹੋਨ ਨਾਲ ਕੀਤਾ। ਅਸਾਂ ਸਾਰਿਆਂ ਸ਼ਹਿਰਾਂ ਦੇ ਮਨੁੱਖਾਂ ਦਾ, ਤੀਵੀਆਂ ਅਰ ਨਿਆਣਿਆਂ ਸਣੇ ਸੱਤਿਆ ਨਾਸ ਕੀਤਾ
ਅਸਤਸਨਾ 3 : 7 (PAV)
ਪਰ ਸਾਰੇ ਡੰਗਰ ਅਤੇ ਸ਼ਹਿਰਾਂ ਦਾ ਲੁੱਟ ਦਾ ਮਾਲ ਅਸਾਂ ਆਪਣੇ ਲਈ ਲੁੱਟ ਲਿਆ
ਅਸਤਸਨਾ 3 : 8 (PAV)
ਅਤੇ ਉਸ ਸਮੇਂ ਅਸਾਂ, ਅਮੋਰੀਆਂ ਦੇ ਦੋਹਾਂ ਰਾਜਿਆਂ ਦੇ ਹੱਥੋਂ ਜਿਹੜੇ ਯਰਦਨ ਤੋਂ ਪਾਰ ਸਨ ਉਸ ਧਰਤੀ ਨੂੰ ਅਰਨੋਨ ਦੇ ਨਾਲੇ ਤੋਂ ਹਰਮੋਨ ਦੇ ਪਰਬਤ ਤੀਕ ਲੈ ਲਿਆ
ਅਸਤਸਨਾ 3 : 9 (PAV)
ਸੀਦੋਨੀ ਹਰਮੋਨ ਨੂੰ ਸਿਰਯੋਨ ਪਰ ਅਮੋਰੀ ਉਹ ਨੂੰ ਸਨੀਰ ਆਖਦੇ ਹਨ
ਅਸਤਸਨਾ 3 : 10 (PAV)
ਉਹ ਉੱਚੇ ਮਦਾਨ ਦੇ ਸਾਰੇ ਸ਼ਹਿਰ ਸਾਰਾ ਅਦਰਈ ਤੀਕ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਸ਼ਹਿਰ ਸਨ ਅਸਾਂ ਲੈ ਲਏ
ਅਸਤਸਨਾ 3 : 11 (PAV)
ਨਿਰਾ ਓਗ ਬਾਸ਼ਾਨ ਦਾ ਰਾਜਾ ਰਫਾਈਆਂ ਦੇ ਬਕੀਏ ਵਿੱਚੋਂ ਰਹਿ ਗਿਆ ਸੀ। ਵੇਖੋ, ਉਸ ਦਾ ਪਲੰਘ ਲੋਹੇ ਦਾ ਸੀ ਅਤੇ ਨੌਂ ਹੱਥ ਉਸ ਦੀ ਲੰਬਾਈ ਅਤੇ ਚਾਰ ਹੱਥ ਉਸ ਦੀ ਚੌੜਾਈ ਮਨੁੱਖ ਦੇ ਹੱਥ ਅਨੁਸਾਰ ਸੀ। ਕੀ ਉਹ ਅੰਮੋਨੀਆਂ ਦੇ ਰੱਬਾਹ ਵਿੱਚ ਨਹੀਂ ਹੈ?
ਅਸਤਸਨਾ 3 : 12 (PAV)
ਇਉਂ ਅਸਾਂ ਉਸ ਸਮੇਂ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ ਅਰੋਏਰ ਤੋਂ ਜਿਹੜਾ ਅਰਨੋਨ ਦੇ ਨਾਲੇ ਉੱਤੇ ਹੈ ਅਤੇ ਗਿਲਆਦ ਦੇ ਪਹਾੜੀ ਦੇਸ ਦਾ ਅੱਧਾ ਹਿੱਸਾ ਉਸ ਦੇ ਸ਼ਹਿਰਾਂ ਸਣੇ ਮੈਂ ਰਊਬੇਨੀਆਂ ਅਤੇ ਗਾਦੀਆਂ ਨੂੰ ਦੇ ਦਿੱਤਾ
ਅਸਤਸਨਾ 3 : 13 (PAV)
ਅਤੇ ਗਿਲਆਦ ਦਾ ਬਕੀਆ ਅਤੇ ਸਾਰਾ ਬਾਸ਼ਾਨ ਜਿਹੜਾ ਓਗ ਦੇ ਰਾਜ ਦਾ ਸੀ ਮੈਂ ਮਨੱਸ਼ਹ ਅੱਧੇ ਗੋਤ ਨੂੰ ਦਿੱਤਾ ਅਰਥਾਤ ਸਾਰੇ ਬਾਸ਼ਾਨ ਸਣੇ ਅਰਗੋਬ ਦਾ ਸਾਰਾ ਇਲਾਕਾ। ਏਹ ਰਫਾਈਆਂ ਦਾ ਦੇਸ ਅਖਵਾਉਂਦਾ ਸੀ
ਅਸਤਸਨਾ 3 : 14 (PAV)
ਮਨੱਸ਼ੀ ਯਾਈਰ ਨੇ ਅਰਗੋਬ ਦਾ ਸਾਰਾ ਇਲਾਕਾ ਗਮੂਰੀਆਂ ਅਤੇ ਮਆਕਾਤੀਆਂ ਦੀਆਂ ਹੱਦਾਂ ਤੀਕ ਲੈ ਲਿਆ ਅਤੇ ਉਨ੍ਹਾਂ ਦਾ ਨਾਉਂ ਅਰਥਾਤ ਬਾਸ਼ਾਨ ਦਾ ਨਾਉਂ ਆਪਣੇ ਨਾਉਂ ਉੱਤੇ ਹੱਵੋਥ-ਯਾਈਰ ਰੱਖਿਆ ਜਿਹੜਾ ਅੱਜ ਦੇ ਦਿਨ ਤੀਕ ਹੈ
ਅਸਤਸਨਾ 3 : 15 (PAV)
ਅਤੇ ਮਕੀਰ ਨੂੰ ਮੈਂ ਗਿਲਆਦ ਦੇ ਦਿੱਤਾ
ਅਸਤਸਨਾ 3 : 16 (PAV)
ਅਤੇ ਰਊਬੇਨੀਆਂ ਅਰ ਗਾਦੀਆਂ ਨੂੰ ਮੈਂ ਗਿਲਆਦ ਵਿੱਚੋਂ ਅਰਨੋਨ ਦੇ ਨਾਲੇ ਤੀਕ ਅਰਥਾਤ ਨਾਲੇ ਦੇ ਵਿਚਾਲੇ ਅਰ ਬੰਨੇ ਤੀਕ ਅਤੇ ਯਾਬੋਕ ਦੇ ਨਾਲੇ ਤੀਕ ਜਿਹੜਾ ਅੰਮੋਨੀਆਂ ਦੀ ਹੱਦ ਹੈ ਦਿੱਤਾ
ਅਸਤਸਨਾ 3 : 17 (PAV)
ਨਾਲੇ ਅਰਾਬਾਹ ਅਰ ਯਰਦਨ ਅਰ ਉਸ ਦਾ ਬੰਨਾ ਕਿੰਨਰਥ ਤੋਂ ਅਰਾਬਾਹ ਸਮੁੰਦਰ ਤੀਕ ਜਿਹੜਾ ਖਾਰਾ ਸਮੁੰਦਰ ਹੈ ਅਤੇ ਜਿਹੜਾ ਪਿਸਗਾਹ ਦੀ ਢਾਲ ਹੇਠ ਪੂਰਬ ਵੱਲ ਹੈ।।
ਅਸਤਸਨਾ 3 : 18 (PAV)
ਉਸ ਵੇਲੇ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਏਹ ਧਰਤੀ ਤੁਹਾਡੀ ਮਿਲਖ ਕਰਕੇ ਦੇ ਦਿੱਤੀ। ਸ਼ਸਤ੍ਰਧਾਰੀ ਹੋ ਕੇ ਆਪਣੇ ਇਸਰਾਏਲੀ ਭਰਾਵਾਂ ਦੇ ਅੱਗੇ ਅੱਗੇ ਸਾਰੇ ਸੂਰ ਬੀਰ ਪਾਰ ਲੰਘੇ
ਅਸਤਸਨਾ 3 : 19 (PAV)
ਕੇਵਲ ਤੁਹਾਡੀਆਂ ਤੀਵੀਆਂ, ਨਿਆਣੇ ਅਰ ਤੁਹਾਡੇ ਵੱਗ- ਕਿਉਂ ਜੋ ਮੈਂ ਜਾਣਦਾ ਹਾਂ ਕਿ ਤੁਹਾਡੇ ਵੱਡੇ ਵੱਡੇ ਵੱਗ ਹਨ- ਤੁਹਾਡੇ ਸ਼ਹਿਰਾਂ ਵਿੱਚ ਰਹਿਣਗੇ ਜਿਹੜੇ ਮੈਂ ਤੁਹਾਨੂੰ ਦਿੱਤੇ
ਅਸਤਸਨਾ 3 : 20 (PAV)
ਜਦ ਤੀਕ ਯਹੋਵਾਹ ਤੁਹਾਡੇ ਭਰਾਵਾਂ ਨੂੰ ਅਰਾਮ ਨਾ ਦੇਵੇ ਜਿਵੇਂ ਤੁਹਾਨੂੰ ਦਿੱਤਾ ਗਿਆ ਹੈ ਅਤੇ ਓਹ ਵੀ ਉਸ ਧਰਤੀ ਉੱਤੇ ਕਬਜ਼ਾ ਨਾ ਕਰ ਲੈਣ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਦੇ ਪਾਰ ਦਿੰਦਾ ਹੈ ਫੇਰ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਮਿਲਖ ਉੱਤੇ ਜਿਹੜੀ ਮੈਂ ਤੁਹਾਨੂੰ ਦਿੱਤੀ ਮੁੜੇ
ਅਸਤਸਨਾ 3 : 21 (PAV)
ਉਸੇ ਵੇਲੇ ਮੈਂ ਯਹੋਸ਼ੁਆ ਨੂੰ ਹੁਕਮ ਦਿੱਤਾ ਸੀ ਕਿ ਤੇਰੀਆਂ ਅੱਖਾਂ ਨੇ ਸਭ ਕੁੱਝ ਜੋ ਯਹੋਵਾਹ ਤੇਰੇ ਪਰਮੇਸ਼ੁਰ ਨੇ ਏਹਨਾਂ ਦੋਹਾਂ ਰਾਜਿਆਂ ਨਾਲ ਕੀਤਾ ਵੇਖਿਆ ਐਉਂ ਯਹੋਵਾਹ ਸਾਰੀਆਂ ਪਾਤਸ਼ਾਹੀਆਂ ਨਾਲ ਕਰੇਗਾ ਜਦ ਤੂੰ ਉੱਪਰ ਪਾਰ ਲੰਘੇਂ
ਅਸਤਸਨਾ 3 : 22 (PAV)
ਤੁਸੀਂ ਓਹਨਾਂ ਕੋਲੋਂ ਨਾ ਡਰੋ ਕਿਉਂ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਲਈ ਲੜਦਾਹੈ।।
ਅਸਤਸਨਾ 3 : 23 (PAV)
ਉਸ ਵੇਲੇ ਮੈਂ ਯਹੋਵਾਹ ਦੇ ਅੱਗੇ ਤਰਲੇ ਪਾ ਕੇ ਬੇਨਤੀ ਕੀਤੀ
ਅਸਤਸਨਾ 3 : 24 (PAV)
ਕਿ ਹੇ ਪ੍ਰਭੁ ਯਹੋਵਾਹ, ਤੂੰ ਆਪਣੇ ਦਾਸ ਉੱਤੇ ਆਪਣੀ ਵਡਿਆਈ ਅਰ ਆਪਣੀ ਸ਼ਕਤੀ ਦਾ ਹੱਥ ਪਰਗਟ ਕਰਨ ਲੱਗਾ ਹੈਂ ਕਿਉਂ ਜੋ ਅਕਾਸ਼ ਵਿੱਚ ਅਤੇ ਧਰਤੀ ਉੱਤੇ ਕਿਹੜਾ ਦੇਵ ਹੈ ਜਿਹੜਾ ਤੇਰੇ ਜੇਹੇ ਕਾਰਜ ਅਤੇ ਤੇਰੇ ਜੇਹੇ ਸ਼ਕਤੀ ਵਾਲੇ ਕੰਮ ਕਰ ਸਕੇ?
ਅਸਤਸਨਾ 3 : 25 (PAV)
ਮੈਨੂੰ ਪਾਰ ਲੰਘਣ ਦੇਹ ਕਿ ਮੈਂ ਚੰਗੀ ਧਰਤੀ ਨੂੰ ਜਿਹੜਾ ਯਰਦਨ ਪਾਰ ਹੈ ਅਤੇ ਉਸ ਚੰਗੇ ਪਹਾੜੀ ਦੇਸ ਨੂੰ ਅਰ ਲਬਾਨੋਨ ਨੂੰ ਵੇਖਾਂ
ਅਸਤਸਨਾ 3 : 26 (PAV)
ਪਰ ਯਹੋਵਾਹ ਤੁਹਾਡੇ ਕਾਰਨ ਮੇਰੇ ਨਾਲ ਗੁੱਸੇ ਸੀ ਅਤੇ ਮੇਰੀ ਨਾ ਸੁਣੀ। ਯਹੋਵਾਹ ਨੇ ਮੈਨੂੰ ਆਖਿਆ, ਬੱਸ ਕਰ! ਫੇਰ ਮੇਰੇ ਨਾਲ ਏਹ ਗੱਲ ਕਦੀ ਨਾ ਛੇੜੀਂ!
ਅਸਤਸਨਾ 3 : 27 (PAV)
ਪਿਸਗਾਹ ਦੀ ਟੀਸੀ ਉੱਤੇ ਚੜ੍ਹ ਅਤੇ ਆਪਣੀਆਂ ਅੱਖਾਂ ਲਹਿੰਦੇ ਵੱਲ, ਉੱਤਰ ਵੱਲ, ਦੱਖਣ ਵੱਲ ਅਰ ਚੜ੍ਹਦੇ ਵੱਲ ਚੁੱਕ ਅਤੇ ਆਪਣੀ ਅੱਖੀਂ ਵੇਖ ਕਿਉਂ ਜੋ ਤੂੰ ਏਸ ਯਰਦਨ ਦੇ ਪਾਰ ਨਾ ਲੰਘੇਂਗਾ
ਅਸਤਸਨਾ 3 : 28 (PAV)
ਪਰ ਯਹੋਸ਼ੁਆ ਨੂੰ ਹੁਕਮ ਦੇਹ ਅਤੇ ਉਹ ਨੂੰ ਤਕੜਾ ਕਰ ਅਤੇ ਬਲ ਦੇਹ ਕਿਉਂ ਜੋ ਉਹ ਏਸ ਪਰਜਾ ਦੇ ਅੱਗੇ ਪਾਰ ਲੰਘੇਂਗਾ ਅਤੇ ਉਹ ਉਨ੍ਹਾਂ ਨੂੰ ਉਹ ਧਰਤੀ ਜਿਹੜੀ ਤੂੰ ਵੇਖੇਂਗਾ ਮਿਲਖ ਕਰਕੇ ਦੁਆਵੇਗਾ
ਅਸਤਸਨਾ 3 : 29 (PAV)
ਤਾਂ ਅਸੀਂ ਬੈਤ-ਪਓਰ ਅੱਗੇ ਦੂਣ ਵਿੱਚ ਵੱਸੇ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29

BG:

Opacity:

Color:


Size:


Font: