ਯਸ਼ਵਾ 4 : 1 (PAV)
ਤਾਂ ਐਉਂ ਹੋਇਆ ਕਿ ਜਦ ਸਾਰੀ ਕੌਮ ਯਰਦਨ ਦੇ ਪਾਰ ਲੰਘ ਚੁੱਕੀ ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ
ਯਸ਼ਵਾ 4 : 2 (PAV)
ਕਿ ਲੋਕਾਂ ਵਿੱਚੋਂ ਆਪਣੇ ਲਈ ਬਾਰਾਂ ਮਨੁੱਖ ਲੈ ਲਓ, ਇੱਕ ਇੱਕ ਗੋਤ ਦਾ ਇੱਕ ਇੱਕ ਮਨੁੱਖ
ਯਸ਼ਵਾ 4 : 3 (PAV)
ਅਤੇ ਓਹਨਾਂ ਨੂੰ ਹੁਕਮ ਦਿਓ ਕਿ ਤੁਸੀਂ ਯਰਦਨ ਦੇ ਵਿੱਚਕਾਰੋਂ ਉੱਥੋਂ ਜਿੱਥੇ ਜਾਜਕ ਪੱਕੇ ਪੈਰੀਂ ਖਲੋਤੇ ਰਹੇ ਸਨ ਆਪਣੇ ਲਈ ਬਾਰਾਂ ਪੱਥਰ ਚੁੱਕ ਲਓ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਜਾ ਕੇ ਉਸ ਪੜਾਓ ਵਿੱਚ ਰੱਖੋ ਜਿੱਥੇ ਅੱਜ ਦੀ ਰਾਤ ਵਸੇਰਾ ਕਰਨਾ ਹੈ
ਯਸ਼ਵਾ 4 : 4 (PAV)
ਤਾਂ ਯਹੋਸ਼ੁਆ ਨੇ ਓਹਨਾਂ ਬਾਰਾਂ ਮਨੁੱਖਾਂ ਨੂੰ ਸੱਦਿਆ ਜਿਨ੍ਹਾਂ ਨੂੰ ਉਸਨੇ ਇਸਰਾਏਲੀਆਂ ਵਿੱਚੋਂ ਇੱਕ ਇੱਕ ਮਨੁੱਖ ਹਰ ਇੱਕ ਗੋਤ ਪਿੱਛੋਂ ਤਿਆਰ ਕੀਤਾ ਸੀ
ਯਸ਼ਵਾ 4 : 5 (PAV)
ਤਾਂ ਯਹੋਸ਼ੁਆ ਨੇ ਓਹਨਾਂ ਨੂੰ ਆਖਿਆ, ਯਹੋਵਾਹ ਆਪਣੇ ਪਰਮੇਸ਼ੁਰ ਦੇ ਸੰਦੂਕ ਦੇ ਅੱਗੇ ਯਰਦਨ ਦੇ ਵਿੱਚ ਦੀ ਲੰਘ ਜਾਓ ਅਤੇ ਤੁਹਾਡੇ ਵਿੱਚੋਂ ਹਰ ਮਨੁੱਖ ਇਸਰਾਏਲੀਆਂ ਦਿਆਂ ਗੋਤਾਂ ਦੀ ਗਿਣਤੀ ਅਨੁਸਾਰ ਇੱਕ ਇੱਕ ਪੱਥਰ ਆਪਣੇ ਮੋਢਿਆਂ ਉੱਤੇ ਚੁੱਕ ਲਵੇ
ਯਸ਼ਵਾ 4 : 6 (PAV)
ਏਸ ਲਈ ਭਈ ਤੁਹਾਡੇ ਵਿੱਚ ਇੱਕ ਨਿਸ਼ਾਨੀ ਹੋਵੇ ਜਦ ਤੁਹਾਡੀ ਸੰਤਾਨ ਆਉਣ ਵਾਲੇ ਸਮੇਂ ਪੁੱਛੇ ਭਈ ਏਹਨਾਂ ਪੱਥਰਾਂ ਦਾ ਕਾ ਮਤਲਬ ਹੈ?
ਯਸ਼ਵਾ 4 : 7 (PAV)
ਤਾਂ ਤੁਸੀਂ ਉਨ੍ਹਾਂ ਨੂੰ ਆਖਣਾ ਕਿ ਯਹੋਵਾਹ ਦੇ ਨੇਮ ਦੇ ਸੰਦੂਕ ਅੱਗੇ ਯਰਦਨ ਦੇ ਪਾਣੀ ਵੱਖੋ ਵੱਖ ਹੋ ਗਏ ਸਨ, ਜਦ ਉਹ ਯਰਦਨ ਤੋਂ ਪਾਰ ਲੰਘਿਆ ਤਾਂ ਯਰਦਨ ਦੇ ਪਾਣੀ ਵੱਖੋ ਵੱਖ ਹੋ ਗਏ! ਸੋ ਏਹ ਪੱਥਰ ਸਦਾ ਲਈ ਇਸਰਾਏਲੀਆਂ ਲਈ ਯਾਦਗੀਰੀ ਲਈ ਹੋਣਗੇ
ਯਸ਼ਵਾ 4 : 8 (PAV)
ਉਪਰੰਤ ਜਿਵੇਂ ਯਹੋਸ਼ੁਆ ਨੇ ਹੁਕਮ ਦਿੱਤਾ ਤਿਵੇਂ ਹੀ ਇਸਰਾਏਲੀਆਂ ਨੇ ਕੀਤਾ ਅਤੇ ਜਿਵੇਂ ਯਹੋਵਾਹ ਯਹੋਸ਼ੁਆ ਨਾਲ ਬੋਲਿਆ ਸੀ ਓਹਨਾਂ ਨੇ ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਅਨੁਸਾਰ ਯਰਦਨ ਦੇ ਵਿੱਚੋਂ ਬਾਰਾਂ ਪੱਥਰ ਚੁੱਕ ਲਏ ਅਤੇ ਉਨ੍ਹਾਂ ਨੂੰ ਆਪਣੇ ਨਾਲ ਪੜਾਓ ਵਿੱਚ ਲੈ ਗਏ ਅਤੇ ਉਨ੍ਹਾਂ ਨੂੰ ਉੱਥੇ ਰੱਖ ਦਿੱਤਾ
ਯਸ਼ਵਾ 4 : 9 (PAV)
ਤਾਂ ਯਹੋਸ਼ੁਆ ਨੇ ਯਰਦਨ ਦੇ ਵਿੱਚ ਜਿੱਥੇ ਜਾਜਕਾਂ ਦੇ ਪੈਰ ਟਿਕੇ ਸਨ ਜਿਹੜੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ ਬਾਰਾਂ ਪੱਥਰ ਖੜੇ ਕੀਤੇ ਅਤੇ ਓਹ ਅੱਜ ਦੇ ਦਿਨ ਤੀਕ ਉੱਥੇ ਹਨ
ਯਸ਼ਵਾ 4 : 10 (PAV)
ਕਿਉਂ ਜੋ ਓਹ ਜਾਜਕ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਯਰਦਨ ਦੇ ਵਿੱਚਕਾਰ ਖੜੇ ਰਹੇ ਜਦ ਤੀਕ ਸਭ ਕੁਝ ਪੂਰਾ ਨਾ ਹੋ ਗਿਆ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਲੋਕਾ ਨਾਲ ਬੋਲਣ ਦਾ ਹੁਕਮ ਦਿੱਤਾ ਸੀ ਅਰਥਾਤ ਉਨ੍ਹਾਂ ਸਾਰਿਆਂ ਹੁਕਮਾਂ ਅਨੁਸਾਰ ਜਿਹੜੇ ਮੂਸਾ ਨੇ ਯਹੋਸ਼ੁਆ ਨੂੰ ਦਿੱਤੇ ਸਨ ਤਾਂ ਲੋਕਾਂ ਛੇਤੀ ਕੀਤੀ ਅਤੇ ਪਾਰ ਲੰਘ ਗਏ
ਯਸ਼ਵਾ 4 : 11 (PAV)
ਤਾਂ ਐਉਂ ਹੋਇਆ ਕਿ ਜਦ ਸਾਰੇ ਲੋਕ ਪਾਰ ਲੰਘ ਚੁੱਕੇ ਤਦ ਯਹੋਵਾਹ ਦਾ ਸੰਦੂਕ ਅਤੇ ਜਾਜਕ ਲੋਕਾਂ ਦੇ ਸਾਹਮਣੇ ਪਾਰ ਲੰਘੇ
ਯਸ਼ਵਾ 4 : 12 (PAV)
ਫੇਰ ਰਊਬੇਨ, ਗਾਦੀ ਅਤੇ ਮਨੱਸ਼ਹ ਦਾ ਅੱਧਾ ਗੋਤ ਇਸਰਾਏਲੀਆਂ ਦੇ ਅੱਗੋਂ ਦੀ ਸ਼ਸਤਰ ਧਾਰੀ ਹੋ ਕੇ ਮੂਸਾ ਦੇ ਆਖਣ ਅਨੁਸਾਰ ਪਾਰ ਲੰਘੇ
ਯਸ਼ਵਾ 4 : 13 (PAV)
ਤਾਂ ਚਾਲੀ ਕੁ ਹਜ਼ਾਰ ਯਹੋਵਾਹ ਦੇ ਸਨਮੁਖ ਜੁੱਧ ਲਈ ਸ਼ਸਤਰ ਧਾਰੀ ਹੋ ਕੇ ਯਰੀਹੋ ਦੇ ਮਦਾਨ ਵਿੱਚ ਲੜਾਈ ਲਈ ਪਾਰ ਲੰਘੇ।।
ਯਸ਼ਵਾ 4 : 14 (PAV)
ਉਸ ਦਿਨ ਯਹੋਵਾਹ ਨੇ ਸਾਰੇ ਇਸਰਾਏਲੀਆਂ ਦੀ ਨਿਗਾਹ ਵਿੱਚ ਯਹੋਸ਼ੁਆ ਨੂੰ ਵਡਿਆਈ ਦਿੱਤੀ ਤਾਂ ਜਿਵੇਂ ਓਹ ਮੂਸਾ ਕੋਲੋਂ ਉਸ ਦੀ ਸਾਰੀ ਅਵਸਥਾ ਤੀਕ ਡਰਦੇ ਰਹੇ ਸਨ ਤਿਵੇਂ ਉਸ ਦੇ ਕੋਲੋਂ ਵੀ ਡਰਦੇ ਸਨ।।
ਯਸ਼ਵਾ 4 : 15 (PAV)
ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ
ਯਸ਼ਵਾ 4 : 16 (PAV)
ਕਿ ਉਨ੍ਹਾਂ ਜਾਜਕਾਂ ਨੂੰ ਜਿਹੜੇ ਸਾਖੀ ਦੇ ਸੰਦੂਕ ਨੂੰ ਚੁੱਕਦੇ ਹਨ ਹੁਕਮ ਦੇਹ ਭਈ ਓਹ ਯਰਦਨ ਤੋਂ ਉਤਾਹਾਂ ਆਉਣ
ਯਸ਼ਵਾ 4 : 17 (PAV)
ਉਪਰੰਤ ਯਹੋਸ਼ੁਆ ਨੇ ਜਾਜਕਾਂ ਨੂੰ ਹੁਕਮ ਦਿੱਤਾ ਕਿ ਯਰਦਨ ਤੋਂ ਉਤਾਹਾਂ ਆਓ
ਯਸ਼ਵਾ 4 : 18 (PAV)
ਤਾਂ ਐਉਂ ਹੋਇਆ ਕਿ ਜਦ ਓਹ ਜਾਜਕ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਯਰਦਨ ਵਿੱਚੋਂ ਉਤਾਹਾਂ ਆਏ ਅਤੇ ਜਦ ਉਨ੍ਹਾਂ ਜਾਜਕਾਂ ਦਿਆਂ ਪੈਰਾਂ ਦੀਆਂ ਤਲੀਆਂ ਸੁੱਕੀ ਧਰਤੀ ਉੱਤੇ ਟਿਕੀਆਂ ਤਾਂ ਯਰਦਨ ਦੇ ਪਾਣੀ ਆਪਣੀ ਥਾਂ ਉੱਤੇ ਮੁੜ ਆਏ ਅਤੇ ਅੱਗੇ ਵਾਂਙੁ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਗਏ।।
ਯਸ਼ਵਾ 4 : 19 (PAV)
ਤਾਂ ਲੋਕ ਪਹਿਲੇ ਮਹੀਨੇ ਦੀ ਦਸਵੀਂ ਤਰੀਕ ਨੂੰ ਯਰਦਨ ਤੋਂ ਉੱਤੇ ਆਏ ਅਤੇ ਯਰੀਹੋ ਦੀ ਚੜ੍ਹਦੀ ਹੱਦ ਉੱਤੇ ਗਿਲਗਾਲ ਵਿੱਚ ਡੇਰੇ ਲਾਏ
ਯਸ਼ਵਾ 4 : 20 (PAV)
ਤਾਂ ਯਹੋਸ਼ੁਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਜਿਨ੍ਹਾਂ ਨੂੰ ਯਰਦਨ ਵਿੱਚੋਂ ਚੁੱਕ ਲਿਆਏ ਸਨ ਗਿਲਗਾਲ ਵਿੱਚ ਖੜਾ ਕੀਤਾ
ਯਸ਼ਵਾ 4 : 21 (PAV)
ਤਾਂ ਉਸ ਨੇ ਇਸਰਾਏਲੀਆਂ ਨੂੰ ਆਖਿਆ ਕਿ ਜਦ ਤੁਹਾਡੇ ਬਾਲਕ ਆਉਣ ਵਾਲੇ ਸਮੇਂ ਆਪਣਿਆਂ ਪੇਵਾਂ ਕੋਲੋਂ ਪੁੱਛਣ ਕਿ ਏਹ ਪੱਥਰ ਕੇਹੇ ਹਨ
ਯਸ਼ਵਾ 4 : 22 (PAV)
ਤਦ ਤੁਸੀਂ ਆਪਣੇ ਬਾਲਕਾਂ ਨੂੰ ਇਉਂ ਸਮਝਾਇਓ ਕਿ ਇਸਰਾਏਲ ਏਸ ਯਰਦਨ ਤੋਂ ਸੁੱਕੀ ਭੂਮੀ ਉੱਤੇ ਪਾਰ ਲੰਘਿਆ ਸੀ
ਯਸ਼ਵਾ 4 : 23 (PAV)
ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਅੱਗੋਂ ਯਰਦਨ ਦਿਆਂ ਪਾਣੀਆਂ ਨੂੰ ਸੁਕਾ ਦਿੱਤਾ ਜਦ ਤੀਕ ਤੁਸੀਂ ਪਾਰ ਨਾ ਲੰਘ ਚੁੱਕੇ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਲਾਲ ਸਮੁੰਦਰ ਨੂੰ ਕੀਤਾ ਸੀ ਜਿਹ ਨੂੰ ਸਾਡੇ ਸਾਹਮਣੇ ਸੁਕਾ ਦਿੱਤਾ ਸੀ ਜਦ ਤੀਕ ਅਸੀਂ ਪਾਰ ਨਾ ਲੰਘੇ
ਯਸ਼ਵਾ 4 : 24 (PAV)
ਏਸ ਲਈ ਭਈ ਧਰਤੀ ਦੇ ਸਾਰੇ ਲੋਕ ਯਹੋਵਾਹ ਦੇ ਹੱਥ ਨੂੰ ਜਾਣਨ ਕਿ ਉਹ ਬਲਵੰਤ ਹੈ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਸਦਾ ਤੀਕ ਡਰਦੇ ਰਿਹਾ ਕਰੋ।।

1 2 3 4 5 6 7 8 9 10 11 12 13 14 15 16 17 18 19 20 21 22 23 24

BG:

Opacity:

Color:


Size:


Font: