੨ ਕੁਰਿੰਥੀਆਂ 10 : 1 (ERVPA)
ਮੈਂ ਪੌਲੁਸ ਹਾਂ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਮੈਂ ਕੋਮਲਤਾ ਨਾਲ ਅਤੇ ਮਸੀਹ ਦੀ ਕਿਰਪਾ ਨਾਲ ਦਲੀਲ ਪੇਸ਼ ਕਰਦਾ ਹਾਂ ਕੁਝ ਲੋਕ ਇਹ ਆਖਦੇ ਹਨ ਜਦੋਂ ਮੈਂ ਤੁਹਾਡੇ ਨਾਲ ਹੁੰਦਾ ਹਾਂ ਤਾਂ ਹਲੀਮੀ ਵਾਲਾ ਹੁੰਦਾ ਹਾਂ ਅਤੇ ਜਦੋਂ ਤੁਹਾਡੇ ਤੋਂ ਦੂਰ ਹੁੰਦਾ ਹਾਂ ਮੈਂ ਦਲੇਰ ਹੁੰਦਾ ਹਾਂ।
੨ ਕੁਰਿੰਥੀਆਂ 10 : 2 (ERVPA)
ਕੁਝ ਲੋਕੀ ਸੋਚਦੇ ਨੇ ਕਿ ਅਸੀਂ ਦੁਨਿਆਦਾਰਾਂ ਵਾਂਗ ਰਹਿੰਦੇ ਹਾਂ। ਜਦੋਂ ਮੈਂ ਆਵਾਂਗਾ ਤਾਂ ਇਹੋ ਜਿਹੇ ਲੋਕਾਂ ਦੇ ਖਿਲਾਫ਼ ਮੈਂ ਬਹੁਤ ਬੇਬਾਕੀ ਤੋਂ ਕੰਮ ਲਵਾਂਗਾ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਮੈਂ ਆਵਾਂਗਾ ਤਾਂ ਮੈਨੂੰ ਅਜਿਹੀ ਬੇਬਾਕੀ ਤੁਹਾਡੇ ਨਾਲ ਨਹੀਂ ਵਰਤਣੀ ਪਵੇਗੀ।
੨ ਕੁਰਿੰਥੀਆਂ 10 : 3 (ERVPA)
ਅਸੀਂ ਦੁਨੀਆਂ ਵਿੱਚ ਰਹਿੰਦੇ ਹਾਂ ਪਰ ਅਸੀਂ ਉਸ ਤਰ੍ਹਾਂ ਨਹੀਂ ਲਡ਼ਦੇ ਜਿਵੇਂ ਦੁਨੀਆਂ ਲਡ਼ਦੀ ਹੈ।
੨ ਕੁਰਿੰਥੀਆਂ 10 : 4 (ERVPA)
ਅਸੀਂ ਜਿਨ੍ਹਾਂ ਹਥਿਆਰਾਂ ਨਾਲ ਲਡ਼ਦੇ ਹਾਂ ਉਹ ਦੁਨਿਆਵੀ ਹਥਿਆਰਾਂ ਨਾਲੋਂ ਵੱਖਰੇ ਹਨ। ਸਾਡੇ ਹਥਿਆਰਾਂ ਵਿੱਚ ਪਰਮੇਸ਼ੁਰ ਦੀ ਸ਼ਕਤੀ ਹੈ। ਇਹ ਹਥਿਆਰ ਦੁਸ਼ਮਣ ਦੇ ਮਜ਼ਬੂਤ ਟਿਕਾਣਿਆਂ ਨੂੰ ਨਸ਼ਟ ਕਰ ਸਕਦੇ ਹਨ। ਇਨ੍ਹਾਂ ਹਥਿਆਰਾਂ ਦੀ ਸਹਾਇਤਾ ਨਾਲ, ਅਸੀਂ ਲੋਕਾਂ ਦੀਆਂ ਦਲੀਲਾਂ ਨੂੰ ਤਬਾਹ ਕਰਨ ਦੇ ਯੋਗ ਹਾਂ।
੨ ਕੁਰਿੰਥੀਆਂ 10 : 5 (ERVPA)
ਅਤੇ ਅਸੀਂ ਹਰ ਗੁਮਾਨ ਭਰੀ ਗੱਲ ਦਾ ਨਾਸ਼ ਕਰਦੇ ਹਾਂ ਜਿਹਡ਼ੀ ਪਰਮੇਸ਼ੁਰ ਦੇ ਗਿਆਨ ਦੇ ਖਿਲਾਫ਼ ਆਪਣੇ ਆਪ ਨੂੰ ਵਧਾਉਂਦੀ ਹੈ। ਅਤੇ ਅਸੀਂ ਹਰ ਵਿਚਾਰ ਨੂੰ ਫ਼ਡ਼ਦੇ ਹਾਂ ਅਤੇ ਇਸਨੂੰ ਨਿਰਹੰਕਾਰ ਬਣਾਕੇ ਮਸੀਹ ਦੇ ਆਗਿਆਕਾਰ ਬਣਾਉਂਦੇ ਹਾਂ।
੨ ਕੁਰਿੰਥੀਆਂ 10 : 6 (ERVPA)
ਉਥੇ ਅਸੀਂ ਹਰ ਉਸ ਵਿਅਕਤੀ ਨੂੰ ਸਜ਼ਾ ਦੇਣ ਲਈ ਤਿਆਰ ਰਹਿੰਦੇ ਹਾਂ ਜਿਹਡ਼ਾ ਆਗਿਆਕਾਰ ਨਹੀਂ ਹੈ। ਪਰ ਪਹਿਲੋਂ ਅਸੀਂ ਚਾਹੁੰਦੇ ਹਾਂ ਕਿ ਤਸੀਂ ਪੂਰੀ ਤਰ੍ਹਾਂ ਆਗਿਆਕਾਰ ਹੋਵੋਂ।
੨ ਕੁਰਿੰਥੀਆਂ 10 : 7 (ERVPA)
ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਸਾਮ੍ਹਣੇ ਪੇਸ਼ ਹੋਏ ਤਥਾਂ ਨੂੰ ਗਹੁ ਨਾਲ ਦੇਖੋਂ। ਜੋ ਕੋਈ ਵਿਅਕਤੀ ਸੋਚਦਾ ਹੈ ਕਿ ਉਹ ਮਸੀਹ ਨਾਲ ਸੰਬੰਧਿਤ ਹੈ। ਤਾਂ ਉਸ ਨੂੰ ਚੇਤੇ ਰੱਖਣਾ ਚਾਹੀਦਾ ਜਿਵੇਂ ਉਹ ਸੰਬੰਧਿਤ ਹੈ ਅਸੀਂ ਵੀ ਉਵੇਂ ਹੀ ਮਸੀਹ ਨਾਲ ਸੰਬੰਧ ਰੱਖਦੇ ਹਾਂ।
੨ ਕੁਰਿੰਥੀਆਂ 10 : 8 (ERVPA)
ਇਹ ਸੱਚ ਹੈ ਕਿ ਅਸੀਂ ਪ੍ਰਭੂ ਵੱਲੋਂ ਦਿੱਤੇ ਗਏ ਇਖਤਿਆਰ ਬਾਰੇ ਸ਼ੇਖੀ ਮਾਰਦੇ ਹਾਂ। ਪਰ ਉਸਨੇ ਤੁਹਾਨੂੰ ਮਜ਼ਬੂਤ ਬਨਾਉਣ ਲਈ ਸਾਨੂੰ ਇਹ ਇਖਤਿਆਰ ਦਿੱਤਾ ਹੈ ਨਾ ਕਿ ਤੁਹਾਨੂੰ ਦੁਖ ਪਹੁੰਚਾਉਣ ਲਈ। ਇਸਲਈ ਮੈਂ ਆਪਣੀ ਸ਼ੇਖੀ ਉੱਤੇ ਸ਼ਰਮਸਾਰ ਨਹੀਂ ਹਾਂ।
੨ ਕੁਰਿੰਥੀਆਂ 10 : 9 (ERVPA)
ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਹ ਸੋਚੋ ਕਿ ਮੈਂ ਤੁਹਾਨੂੰ ਆਪਣੇ ਪੱਤਰਾਂ ਰਾਹੀਂ ਭੈਭੀਤ ਕਰ ਰਿਹਾ ਹਾਂ।
੨ ਕੁਰਿੰਥੀਆਂ 10 : 10 (ERVPA)
ਕੁਝ ਲੋਕੀਂ ਆਖਦੇ ਨੇ, “ਪੌਲੁਸ ਦੇ ਪੱਤਰ ਸ਼ਕਤੀਸ਼ਾਲੀ ਹਨ ਤੇ ਮਹੱਤਵਪੂਰਣ ਹਨ। ਪਰ ਜਦੋਂ ਉਹ ਸਾਡੇ ਨਾਲ ਹੁੰਦਾ ਹੈ ਉਹ ਕਮਜ਼ੋਰ ਹੁੰਦਾ ਹੈ। ਅਤੇ ਉਸਦੀ ਬੋਲਚਾਲ ਕੁਝ ਵੀ ਨਹੀਂ ਹੁੰਦੀ।”
੨ ਕੁਰਿੰਥੀਆਂ 10 : 11 (ERVPA)
ਉਨ੍ਹਾਂ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ; ਹੁਣ ਅਸੀਂ ਉਥੇ ਤੁਹਾਡੇ ਨਾਲ ਨਹੀਂ ਹਾਂ ਇਸ ਲਈ ਇਹ ਗੱਲਾਂ ਅਸੀਂ ਪੱਤਰਾਂ ਰਾਹੀਂ ਆਖ ਰਹੇ ਹਾਂ। ਪਰ ਜਦੋਂ ਅਸੀ ਤੁਹਾਡੇ ਨਾਲ ਹੋਵਾਂਗੇ, ਤਾਂ ਜਿਹਡ਼ਾ ਇਖਤਿਆਰ ਅਸੀਂ ਆਪਣੀਆਂ ਚਿਠੀਆਂ ਵਿੱਚ ਵਿਖਾਉਂਦੇ ਹਾਂ, ਉਹੀ ਇਖਤਿਆਰ ਅਸੀਂ ਤੁਹਾਨੂੰ ਵਿਖਾਵਾਂਗੇ।
੨ ਕੁਰਿੰਥੀਆਂ 10 : 12 (ERVPA)
ਅਸੀਂ ਇਸ ਗੱਲ ਬਾਰੇ ਸੋਚਾਂਗੇ ਵੀ ਨਹੀਂ ਕਿ ਅਸੀਂ ਉਨ੍ਹਾਂ ਲੋਕਾਂ ਨਾਲ ਜੁਡ਼ ਜਾਈਏ ਜਿਹਡ਼ੇ ਆਪਣੇ ਆਪ ਨੂੰ ਮਹੱਤਵਪੂਰਣ ਕਰਾਰ ਦਿੰਦੇ ਹਨ। ਅਸੀਂ ਆਪਣੇ ਆਪ ਦੀ ਤੁਲਨਾ ਉਨ੍ਹਾਂ ਨਾਲ ਨਹੀਂ ਕਰਦੇ। ਉਹ ਖੁਦ ਨਾਲ ਆਪਣੇ ਆਪ ਦਾ ਮੁਲਾਂਕਣ ਕਰਦੇ ਹਨ, ਅਤੇ ਆਪਣੇ ਆਪ ਦੀ ਤੁਲਨਾ ਆਪਣੇ ਆਪ ਨਾਲ ਕਰਦੇ ਹਨ। ਇਹ ਵਿਖਾਉਂਦਾ ਕਿ ਉਹ ਮੂਰਖ ਹਨ।
੨ ਕੁਰਿੰਥੀਆਂ 10 : 13 (ERVPA)
ਪਰ ਅਸੀਂ ਉਨ੍ਹਾਂ ਚੀਜ਼ਾਂ ਬਾਰੇ ਗੁਮਾਨ ਨਹੀਂ ਕਰਾਂਗੇ ਜਿਹਡ਼ੀਆਂ ਸਾਨੂੰ ਦਿੱਤੇ ਹੋਏ ਕਾਰਜ ਤੋਂ ਬਾਹਰ ਹਨ। ਅਸੀਂ ਆਪਣੀ ਸ਼ੇਖੀ ਨੂੰ ਉਸੇ ਕਾਰਜ ਤੱਕ ਸੀਮਤ ਰਖਾਂਗੇ ਜਿਹਡ਼ਾ ਪਰਮੇਸ਼ੁਰ ਨੇ ਸਾਨੂੰ ਪ੍ਰਦਾਨ ਕੀਤਾ ਹੈ। ਪਰ ਇਹ ਕਾਰਜ ਸਾਡੇ ਕਾਰਜ ਨੂੰ ਤੁਹਾਡੇ ਨਾਲ ਸ਼ਾਮਿਲ ਕਰਦਾ ਹੈ।
੨ ਕੁਰਿੰਥੀਆਂ 10 : 14 (ERVPA)
ਅਸੀਂ ਬਹੁਤੀ ਸ਼ੇਖੀ ਨਹੀਂ ਮਾਰਦੇ। ਜੇਕਰ ਅਸੀਂ ਪਹਿਲਾਂ ਹੀ ਤੁਹਾਡੇ ਕੋਲ ਨਾ ਆਏ ਹੁੰਦੇ, ਤਾਂ ਸਾਡੀ ਸ਼ੇਖੀ ਬਹੁਤ ਜ਼ਿਆਦਾ ਹੁੰਦੀ। ਪਰ ਅਸੀਂ ਤੁਹਾਡੇ ਕੋਲ ਆ ਗਏ ਹਾਂ ਅਸੀਂ ਤੁਹਾਡੇ ਕੋਲ ਮਸੀਹ ਦੀ ਖੁਸ਼ਖਬਰੀ ਲੈਕੇ ਆਏ ਹਾਂ।
੨ ਕੁਰਿੰਥੀਆਂ 10 : 15 (ERVPA)
ਅਸੀਂ ਆਪਣੀਸ਼ੇਖੀ ਨੂੰ ਆਪਣੇ ਕਾਰਜ ਤੱਕ ਹੀ ਸੀਮਿਤ ਰੱਖਦੇ ਹਾਂ ਅਸੀਂ ਹੋਰਾਂ ਦੇ ਕੀਤੇ ਹੋਏ ਕਾਰਜ ਬਾਰੇ ਗੁਮਾਨ ਨਹੀਂ ਕਰਦੇ। ਉਵੇਂ ਹੀ ਜਿਵੇਂ ਤੁਹਾਡੀ ਨਿਹਚਾ ਵਧਣਾ ਜਾਰੀ ਰੱਖਦੀ ਹੈ, ਸਾਨੂੰ ਉਮੀਦ ਹੈ ਕਿ ਤੁਹਾਡੇ ਵਿੱਚ ਸਾਡਾ ਕਾਰਜ ਵੀ ਵਧੇਰੇ ਹੱਦ ਤੱਕ ਵਧੇਗਾ।
੨ ਕੁਰਿੰਥੀਆਂ 10 : 16 (ERVPA)
ਅਸੀਂ ਖੁਸ਼ਖਬਰੀ ਦਾ ਪ੍ਰਚਾਰ ਤੁਹਾਡੇ ਸ਼ਹਿਰ ਤੋਂ ਅਗੇਰੇ ਹੋਰਨਾਂ ਸ਼ਹਿਰਾਂ ਵਿੱਚ ਵੀ ਕਰਨਾ ਚਾਹੁੰਦੇ ਹਾਂ। ਅਸੀਂ ਉਸ ਕਾਰਜ ਬਾਰੇ ਆਤਮ ਪ੍ਰਸ਼ੰਸਾ ਲੈਣਾ ਨਹੀਂ ਚਾਹੁੰਦੇ ਜਿਹਡ਼ਾ ਪਹਿਲਾਂ ਹੀ ਕਿਸੇ ਹੋਰ ਵਿਅਕਤੀ ਦੇ ਇਲਾਕੇ ਵਿੱਚ ਕੀਤਾ ਜਾ ਚੁਕਿਆ ਹੈ।
੨ ਕੁਰਿੰਥੀਆਂ 10 : 17 (ERVPA)
ਪਰ, “ਜਿਹਡ਼ਾ ਵਿਅਕਤੀ ਗੁਮਾਨ ਕਰਦਾ ਹੈ ਉਸਨੂੰ ਪ੍ਰਭੂ ਵਿੱਚ ਹੀ ਗੁਮਾਨ ਕਰਨਾ ਚਾਹੀਦਾ ਹੈ।”
੨ ਕੁਰਿੰਥੀਆਂ 10 : 18 (ERVPA)
ਜਿਹਡ਼ਾ ਵਿਅਕਤੀ ਆਪਣੇ ਆਪ ਨੂੰ ਚੰਗਾ ਆਖਦਾ ਹੈ ਉਹ ਪ੍ਰਵਾਨ ਨਹੀਂ ਹੁੰਦਾ। ਪਰ ਜਿਸ ਵਿਅਕਤੀ ਨੂੰ ਪ੍ਰਭੂ ਚੰਗਾ ਸਮਝਦਾ ਹੈ ਉਹੀ ਪ੍ਰਵਾਨ ਹੁੰਦਾ ਹੈ।

1 2 3 4 5 6 7 8 9 10 11 12 13 14 15 16 17 18