੨ ਕੁਰਿੰਥੀਆਂ 2 : 1 (ERVPA)
ਇਸੇ ਲਈ ਮੈਂ ਫ਼ੈਸਲਾ ਕੀਤਾ ਸੀ ਕਿ ਤੁਹਾਡੇ ਵੱਲ ਮੇਰੀ ਅਗਲੀ ਯਾਤਰਾ ਤੁਹਾਨੂੰ ਉਦਾਸ ਕਰਨ ਵਾਲੀ ਇੱਕ ਹੋਰ ਯਾਤਰਾ ਨਹੀਂ ਹੋਵੇਗੀ।
੨ ਕੁਰਿੰਥੀਆਂ 2 : 2 (ERVPA)
ਜੇ ਮੈਂ ਤੁਹਾਨੂੰ ਉਦਾਸ ਕਰਦਾ ਹਾਂ ਤਾਂ ਮੈਨੂੰ ਖੁਸ਼ੀ ਕੌਣ ਦੇਵੇਗਾ? ਸਿਰਫ਼ ਤੁਸੀਂ, ਜਿਨ੍ਹਾਂ ਨੂੰ ਮੈਂ ਉਦਾਸ ਕੀਤਾ ਹੈ।
੨ ਕੁਰਿੰਥੀਆਂ 2 : 3 (ERVPA)
ਮੈਂ ਕਿਸੇ ਕਾਰਣ ਹੀ ਤੁਹਾਨੂੰ ਖਤ੍ਤ ਲਿਖਿਆ ਸੀ; ਤਾਂ ਜੋ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਉਨ੍ਹਾਂ ਲੋਕਾਂ ਵੱਲੋਂ ਉਦਾਸੀ ਨਾ ਮਿਲੇ ਜਿਨ੍ਹਾਂ ਤੋਂ ਮੈਨੂੰ ਖੁਸ਼ੀ ਮਿਲਣੀ ਚਾਹੀਦੀ ਹੈ। ਮੈਨੂੰ ਤੁਹਾਡੇ ਵਿੱਚ ਪੂਰਾ ਯਕੀਨ ਹੈ ਕਿ ਤੁਸੀਂ ਸਾਰੇ ਮਰੀ ਖੁਸ਼ੀ ਸਾਂਝੀ ਕਰੋਂਗੇ।
੨ ਕੁਰਿੰਥੀਆਂ 2 : 4 (ERVPA)
ਜਦੋਂ ਜਦੋਂ ਪਹਿਲਾਂ ਮੈਂ ਤੁਹਾਨੂੰ ਇੱਕ ਪੱਤਰ ਲਿਖਿਆ ਸੀ, ਤਾਂ ਮੈਂ ਬਹੁਤ ਪਰੇਸ਼ਾਨ ਅਤੇ ਦਿਲ ਵਿੱਚ ਬਹੁਤ ਉਦਾਸ ਸਾਂ। ਮੈਂ ਤੁਹਾਨੂੰ ਵਧੇਰੇ ਹੰਝੂਆਂ ਨਾਲ ਲਿਖਿਆ ਸੀ। ਮੈਂ ਆਪਣੀ ਲਿਖਤ ਰਾਹੀਂ ਤੁਹਾਨੂੰ ਉਦਾਸ ਨਹੀਂ ਕਰਨਾ ਚਾਹੁੰਦਾ। ਮੈਂ ਤੁਹਾਨੂੰ ਇਸ ਲਈ ਖਤ੍ਤ ਲਿਖਿਆ ਸੀ ਤਾਂ ਜੋ ਤੁਸੀਂ ਇਹ ਜਾਣ ਸਕੋਂ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ।
੨ ਕੁਰਿੰਥੀਆਂ 2 : 5 (ERVPA)
ਤੁਹਾਡੇ ਟੋਲੇ ਇਚ੍ਚੋਂ ਕਿਸੇ ਇੱਕ ਵਿਅਕਤੀ ਨੇ ਮੈਨੂੰ ਉਦਾਸੀ ਦਿੱਤੀ ਹੈ। ਉਸਨੇ ਮੈਨੂੰ ਹੀ ਉਦਾਸ ਨਹੀਂ ਕੀਤਾ, ਪਰ ਤੁਹਾਨੂੰ ਸਾਰਿਆਂ ਨੂੰ ਕੀਤਾ ਹੈ। ਜੋ ਮੈਂ ਆਖਦਾ ਹਾਂ, ਇੱਕ ਢੰਗ ਨਾਲ, ਉਹੀ ਤੁਹਾਡੇ ਸਾਰਿਆਂ ਲਈ ਉਦਾਸੀ ਲਿਆਇਆ ਸੀ। (ਮੈਂ ਇਹ ਇਸ ਲਈ ਆਖਦਾ ਹਾਂ ਕਿਉਂਕਿ ਮੈਂ ਉਸ ਉੱਤੇ ਬਹੁਤ ਜ਼ਿਆਦੇ ਕਠੋਰ ਨਹੀਂ ਹੋਣਾ ਚਾਹੁੰਦਾ।
੨ ਕੁਰਿੰਥੀਆਂ 2 : 6 (ERVPA)
ਜਿਹਡ਼ੀ ਸਜ਼ਾ ਤੁਹਾਡੀ ਕਲੀਸਿਯਾ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਦਿੱਤੀ ਉਹ ਉਸ ਲਈ ਕਾਫ਼ੀ ਹੈ।
੨ ਕੁਰਿੰਥੀਆਂ 2 : 7 (ERVPA)
ਪਰ ਹੁਣ ਤੁਹਾਨੂੰ ਉਸਨੂੰ ਬਖਸ਼ ਦੇਣਾ ਚਹੀਦਾ ਹੈ ਅਤੇ ਉਸਨੂੰ ਤਸਲ੍ਲੀ ਦੇਣੀ ਚਾਹੀਦੀ ਹੈ। ਇਹ ਗੱਲ ਉਸਨੂੰ ਹੱਦ ਤੋਂ ਵਧ ਉਦਾਸ ਹੋਣ ਲਈ ਪੂਰੀ ਤਰ੍ਹਾਂ ਦੁਖੀ ਹੋਣ ਤੋਂ ਰੋਕ ਲਵੇਗੀ।
੨ ਕੁਰਿੰਥੀਆਂ 2 : 8 (ERVPA)
ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਦਰਸ਼ਾਉ ਕਿ ਤੁਸੀਂ ਉਸਨੂੰ ਪਿਆਰ ਕਰਦੇ ਹੋ।
੨ ਕੁਰਿੰਥੀਆਂ 2 : 9 (ERVPA)
ਇਹੀ ਕਾਰਣ ਹੈ ਕਿ ਮੈਂ ਤੁਹਾਨੂੰ ਖਤ੍ਤ ਲਿਖਿਆ ਸੀ। ਮੈਂ ਜਾਨਣ ਲਈ ਤੁਹਾਡੀ ਪਰੀਖਿਆ ਲੈਣੀ ਚਾਹੁੰਦਾ ਸੀ ਕਿ ਕੀ ਤੁਸੀਂ ਉਸ ਸਾਰੇ ਕਾਸੇ ਬਾਰੇ, ਜੋ ਮੈਂ ਆਖ ਰਿਹਾ ਹਾਂ, ਆਗਿਆਕਾਰੀ ਹੋ ਜਾਂ ਨਹੀਂ।
੨ ਕੁਰਿੰਥੀਆਂ 2 : 10 (ERVPA)
ਜੇ ਤੁਸੀਂ ਕਿਸੇ ਨੂੰ ਕਿਸੇ ਗੱਲ ਲਈ ਬਖਸ਼ਦੇ ਹੋ ਤਾਂ ਮੈਂ ਵੀ ਉਸ ਵਿਅਕਤੀ ਨੂੰ ਬਖਸ਼ ਦਿੰਦਾ ਹਾਂ। ਜੋ ਮੈਂ ਮੁਆਫ਼ ਕੀਤਾ ਹੈ ਜੇ ਉਥੇ ਕੁਝ ਵੀ ਮੁਆਫ਼ ਕਰਨ ਦੇ ਕਾਬਲ ਸੀ, ਤਾਂ ਉਹ ਮੈਂ ਮਸੀਹ ਦੀ ਹਾਜ਼ਰੀ ਵਿੱਚ ਤੁਹਾਡੀ ਖਾਤਿਰ ਮੁਆਫ਼ ਕੀਤਾ ਹੈ।
੨ ਕੁਰਿੰਥੀਆਂ 2 : 11 (ERVPA)
ਅਜਿਹਾ ਮੈਂ ਇਸ ਲਈ ਕੀਤਾ ਸੀ ਤਾਂ ਜੋ ਸ਼ੈਤਾਨ ਸਾਡਾ ਫ਼ਾਇਦਾ ਨਾ ਉਠਾ ਸਕੇ ਜਿਵੇਂ ਕਿ ਅਸੀਂ ਚੰਗੀ ਤਰ੍ਹਾਂ ਉਸ ਦੀਆਂ ਯੋਜਨਾਵਾਂ ਨੂੰ ਜਾਣਦੇ ਹਾਂ।
੨ ਕੁਰਿੰਥੀਆਂ 2 : 12 (ERVPA)
ਮੈਂ ਤ੍ਰੋਆਸ ਵਿੱਚ ਮਸੀਹ ਦੀ ਖੁਸ਼-ਖਬਰੀ ਦਾ ਪ੍ਰਚਾਰ ਕਰਨ ਲਈ ਗਿਆ ਸਾਂ। ਪ੍ਰਭੂ ਨੇ ਉਥੇ ਇੱਕ ਚੰਗਾ ਮੌਕਾ ਪ੍ਰਦਾਨ ਕੀਤਾ ਸੀ।
੨ ਕੁਰਿੰਥੀਆਂ 2 : 13 (ERVPA)
ਪਰ ਮੈਨੂੰ ਸ਼ਾਂਤੀ ਨਹੀਂ ਮਿਲੀ ਕਿਉਂ ਜੁ ਉਥੇ ਮੈਨੂੰ ਆਪਣਾ ਭਰਾ ਤੀਤੁਸ ਨਹੀਂ ਮਿਲ ਸਕਿਆ। ਇਸ ਲਈ ਮੈਂ ਉਨ੍ਹਾਂ ਨੂੰ ਅਲਵਿਦਾ ਕਹੀ ਅਤੇ ਮਕਦੂਨਿਯਾ ਨੂੰ ਚਲਾ ਗਿਆ।
੨ ਕੁਰਿੰਥੀਆਂ 2 : 14 (ERVPA)
ਪਰ ਪਰਮੇਸ਼ੁਰ ਦਾ ਧੰਨਵਾਦ ਹੈ। ਪਰਮੇਸ਼ੁਰ ਸਦਾ ਹੀ ਸਾਡੀ ਮਸੀਹ ਰਾਹੀਂ, ਮਹਾਨ ਜਿੱਤ ਵੱਲ ਅਗਵਾਈ ਕਰਦਾ ਹੈ। ਪਰਮੇਸ਼ੁਰ ਸਾਨੂੰ ਸਾਰੇ ਪਾਸੀਂ ਇੱਕ ਚੰਗੇ ਸੁਗੰਧਿਤ ਇਤ੍ਰ ਦੀ ਤਰ੍ਹਾਂ ਆਪਣਾ ਗਿਆਨ ਫ਼ੈਲਾਉਣ ਲਈ ਇਸਤੇਮਾਲ ਅਰਦਾ ਹੈ।
੨ ਕੁਰਿੰਥੀਆਂ 2 : 15 (ERVPA)
ਸਾਡੀ ਪਰਮੇਸ਼ੁਰ ਨੂੰ ਭੇਟ ਇਹ ਹੈ। ਅਸੀਂ ਲੋਕਾਂ ਵਿੱਚ ਮਸੀਹ ਦੀ ਮਿਠ੍ਠੀ ਸੁਗੰਧ ਹਾਂ ਜਿਹਡ਼ੇ ਬਚਾਏ ਜਾ ਰਹੇ ਹਨ ਅਤੇ ਉਨ੍ਹਾਂ ਲੋਕਾਂ ਵਿੱਚ ਵੀ ਜਿਹਡ਼ੇ ਗੁਆਚੇ ਹੋਏ ਹਨ।
੨ ਕੁਰਿੰਥੀਆਂ 2 : 16 (ERVPA)
ਗੁਆਚੇ ਹੋਏ ਲੋਕਾਂ ਲਈ ਅਸੀਂ ਮੌਤ ਦੀ ਗੰਧ ਹਾਂ ਜਿਹਡ਼ੀ ਮੌਤ ਦਿੰਦੀ ਹੈ। ਪਰ ਬਚਾਏ ਜਾਣ ਵਾਲੇ ਲੋਕਾਂ ਲਈ ਅਸੀਂ ਜੀਵਨ ਦੀ ਸੁਗੰਧ ਹਾਂ ਜਿਹਡ਼ੀ ਜੀਵਨ ਲਿਆਉਂਦੀ ਹੈ। ਅਤੇ ਇਹ ਕੰਮ ਕਰਨ ਦੇ ਕੌਣ ਯੋਗ ਹੈ?
੨ ਕੁਰਿੰਥੀਆਂ 2 : 17 (ERVPA)
ਬਹੁਤ ਸਾਰੇ ਲੋਕਾਂ ਵਾਂਗ, ਮੁਨਾਫ਼ੇ ਲਈ ਅਸੀਂ ਪਰਮੇਸ਼ੁ ਦਾ ਸ਼ਬਦ ਨਹੀਂ ਵੇਚ ਰਹੇ। ਨਹੀਂ! ਪਰ ਅਸੀਂ ਮਸੀਹ ਵਿੱਚ ਪਰਮੇਸ਼ੁਰ ਅੱਗੇ ਸਚਿਆਈ ਨਾਲ ਬੋਲਦੇ ਹਾਂ। ਅਸੀਂ ਪਰਮੇਸ਼ੁਰ ਵੱਲੋਂ ਭੇਜੇ ਬੰਦਿਆਂ ਵਾਂਗ ਬੋਲਦੇ ਹਾਂ।
❮
❯
1
2
3
4
5
6
7
8
9
10
11
12
13
14
15
16
17